Articles by: Baghel Singh Dhaliwal

ਲੋਕ ਸਭਾ ਹਲਕਾ ਸੰਗਰੂਰ ਤੋ ਢੀਂਡਸਾ ਪਰਿਵਾਰ ਨੂੰ ਹੀ ਚੋਣ ਮੈਦਾਨ ਵਿਚ ਕਿਉਂ ਉਤਾਰਨਾ ਚਾਹੁੰਦਾ ਹੈ ਸੁਖਬੀਰ ਸਿੰਘ ਬਾਦਲ 

ਲੋਕ ਸਭਾ ਹਲਕਾ ਸੰਗਰੂਰ ਤੋ ਢੀਂਡਸਾ ਪਰਿਵਾਰ ਨੂੰ ਹੀ ਚੋਣ ਮੈਦਾਨ ਵਿਚ ਕਿਉਂ ਉਤਾਰਨਾ ਚਾਹੁੰਦਾ ਹੈ ਸੁਖਬੀਰ ਸਿੰਘ ਬਾਦਲ 

17ਵੀਂ ਲੋਕ ਸਭਾ ਲਈ ਆਮ ਚੋਣਾਂ ਦੇ ਸੰਦਰਭ ਵਿਚ ਜੇਕਰ ਗੱਲ ਲੋਕ ਸਭਾ ਹਲਕਾ ਸੰਗਰੂਰ ਦੀ ਕੀਤੀ ਜਾਵੇ ਤਾਂ ਕਹਿ ਸਕਦੇ ਹਾਂ ਕਿ ਸ਼ਰੋਮਣੀ ਅਕਾਲੀ ਦਲ ਬਾਦਲ ਦੀ ਹਾਲਤ ਬੇਹੱਦ ਮਾੜੀ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਕੁੱਝ ਵਿਸ਼ੇਸ਼ ਲਾਭ ਮਿਲਣੇ ਵੀ ਸੁਭਾਵਕ ਹਨ,ਜਿਨ੍ਹਾਂ ਵਿਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਯੋਗਦਾਨ ਜ਼ਿਕਰਯੋਗ ਰਹੇਗਾ।ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ[Read More…]

by April 1, 2019 Articles
ਜਥੇਦਾਰ ਟੌਹੜਾ ਤੋ ਬਾਅਦ ਅਕਾਲੀ ਦਲ ਦਾ ਪੰਥਕ ਵਜੂਦ ਅਤੇ ਸ਼ਰੋਮਣੀ ਕਮੇਟੀ ਦਾ ਵੱਕਾਰ ਦੋਨੋਂ ਖ਼ਤਮ ਹੋ ਗਏ 

ਜਥੇਦਾਰ ਟੌਹੜਾ ਤੋ ਬਾਅਦ ਅਕਾਲੀ ਦਲ ਦਾ ਪੰਥਕ ਵਜੂਦ ਅਤੇ ਸ਼ਰੋਮਣੀ ਕਮੇਟੀ ਦਾ ਵੱਕਾਰ ਦੋਨੋਂ ਖ਼ਤਮ ਹੋ ਗਏ 

ਕੋਈ ਸਮਾ ਸੀ ਜਦੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਟਕਸਾਲੀ ਸਿੱਖ ਆਗੂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਰਾਜ ਸੀ। ਉਹ ਸਮਾ ਵੀ ਭਾਵੇਂ ਗੁਰਦੁਆਰਾ ਪ੍ਰਬੰਧ ਲਈ ਸਹੀ ਅਰਥਾਂ ਵਿਚ ਵਿਚ ਕੋਈ ਬਹੁਤਾ ਜ਼ਿਕਰਯੋਗ ਤਾਂ ਨਹੀਂ ਰਿਹਾ,ਪ੍ਰੰਤੂ ਇਸ ਦੇ ਬਾਵਜੂਦ ਵੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਕਾਰਜਕਾਲ ਨੂੰ ਯਾਦ ਕੀਤਾ ਜਾਂਦਾ ਰਹੇਗਾ,ਕਿਉਂਕਿ ਉਸ ਮੌਕੇ ਮੌਜੂਦਾ ਸਮੇਂ ਦੇ ਮੁਕਾਬਲੇ ਹਾਲਾਤ ਕੁੱਝ ਚੰਗੇ[Read More…]

by March 31, 2019 Articles
ਪੁਲਵਾਮਾ ਹਮਲਾ, ਲਾਹਨਤ ਹੈ ਅਜਿਹੇ ਅਖੌਤੀ ਭਾਰਤੀ ਮੀਡੀਏ ਦੇ, ਜਿਹੜਾ ਫ਼ਿਰਕੂ ਨਫ਼ਰਤ ਫੈਲਾ ਕੇ ਦੇਸ਼ ਨੂੰ ਤਬਾਹੀ ਵੱਲ ਧੱਕ ਰਿਹਾ ਹੈ 

ਪੁਲਵਾਮਾ ਹਮਲਾ, ਲਾਹਨਤ ਹੈ ਅਜਿਹੇ ਅਖੌਤੀ ਭਾਰਤੀ ਮੀਡੀਏ ਦੇ, ਜਿਹੜਾ ਫ਼ਿਰਕੂ ਨਫ਼ਰਤ ਫੈਲਾ ਕੇ ਦੇਸ਼ ਨੂੰ ਤਬਾਹੀ ਵੱਲ ਧੱਕ ਰਿਹਾ ਹੈ 

ਪੰਜਾਬੀਓ ਜਾਗ ਜਾਓ! ਨਹੀਂ ਤਾਂ ਪਛਤਾਵੇ ਨੂੰ ਵੀ ਸਮਾ ਨਹੀਂ ਮਿਲਣਾ…. ਜਿਸ ਤਰਾਂ ਪੁਲਵਾਮਾ ਹਮਲੇ ਤੋ ਬਾਅਦ ਭਾਰਤ ਸਰਕਾਰ ਲਗਾਤਾਰ ਦੇਸ਼ ਅੰਦਰ ਪਾਕਿਸਤਾਨ ਖ਼ਿਲਾਫ਼ ਜੰਗ ਦਾ ਮਾਹੌਲ ਤਿਆਰ ਕਰਨ ਲਈ ਆਮ ਜਨਤਾ ਦੇ ਦਿਮਾਗ਼ ਵਿਚ ਨਫ਼ਰਤ ਭਰ ਕੇ ਲੜਾਈ ਲਈ ਤਿਆਰ ਕਰ ਰਹੀ ਹੈ, ਅਤੇ ਭਾਰਤੀ ਮੀਡੀਆ ਕੇਂਦਰ ਸਰਕਾਰ ਦੀ ਇਸ ਮਾਰੂ ਕੋਸ਼ਿਸ਼ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਅੱਡੀ ਚੋਟੀ[Read More…]

by March 3, 2019 Articles
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਵਾਰਸਾਂ ਨੇ ਕਸ਼ਮੀਰੀ ਲੋਕਾਂ ਦੀ ਹਿਫਾਜਤ ਕਰਕੇ ਅਪਣੇ ਮਨੁਖਤਾਵਾਦੀ ਫਲਸਫੇ ਤੇ ਪਹਿਰਾ ਦਿੱਤਾ 

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਵਾਰਸਾਂ ਨੇ ਕਸ਼ਮੀਰੀ ਲੋਕਾਂ ਦੀ ਹਿਫਾਜਤ ਕਰਕੇ ਅਪਣੇ ਮਨੁਖਤਾਵਾਦੀ ਫਲਸਫੇ ਤੇ ਪਹਿਰਾ ਦਿੱਤਾ 

ਪੁਲਵਾਮਾ ਹਮਲੇ ਦੇ ਸੰਦਰਭ ਵਿੱਚ ਪਿਛਲੇ ਦਿਨੀ ਕਸ਼ਮੀਰ ਦੇ ਪੁਲਵਾਮਾ ਦਹਿਸ਼ਤਗਰਦੀ ਹਮਲੇ ਨੇ ਪੂਰੇ ਵਿਸ਼ਵ ਨੂੰ ਝਜੋੜ ਕੇ ਰੱਖ ਦਿੱਤਾ। ਸੀ ਆਰ ਪੀ ਦੇ ਜੁਆਨਾਂ ਦੀ ਭਰੀ ਬਸ ਨੂੰ ਦਹਿਸਤਗਰਦਾਂ ਨੇ ਇੱਕ ਵੱਡੇ ਧਮਾਕੇ ਨਾਲ ਨਸ਼ਟ ਕਰ ਦਿੱਤਾ।ਸਾਢੇ ਤਿੰਨ ਦਰਜਨ ਹਸਦੇ ਵਸਦੇ ਪਰਿਵਾਰਾਂ ਵਿੱਚ ਇੱਕਦਮ ਮਾਤਮ ਛਾ ਗਿਆ।ਹਰ ਪਾਸੇ ਤੋਂ ਹਮਲੇ ਦੀ ਨਿਖੇਧੀ ਹੋਈ।ਹਰ ਧੜਕਦੇ ਦਿਲ ਨੇ ਐਨੇ ਵੱਡੇ ਕਹਿਰ[Read More…]

by February 25, 2019 Articles
ਸ਼੍ਰੋਮਣੀ ਕਮੇਟੀ ਚੋਣਾਂ – ਕੀ ਹੁਣ ਕੌਮ ਦੀ ਵਿਗੜੀ ਸੰਵਾਰਨ ਲਈ, ਖ਼ੁਆਰ ਹੋਏ ਸਭ ਮਿਲਕੇ ਚੱਲ ਸਕਣਗੇ? 

ਸ਼੍ਰੋਮਣੀ ਕਮੇਟੀ ਚੋਣਾਂ – ਕੀ ਹੁਣ ਕੌਮ ਦੀ ਵਿਗੜੀ ਸੰਵਾਰਨ ਲਈ, ਖ਼ੁਆਰ ਹੋਏ ਸਭ ਮਿਲਕੇ ਚੱਲ ਸਕਣਗੇ? 

ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਸੰਸਥਾ ਹੈ, ਜਿਸ ਨੂੰ ਸਿੱਖਾਂ ਦੀ ਪਾਰਲੀਮੈਂਟ ਵੀ ਕਿਹਾ ਜਾਂਦਾ ਰਿਹਾ ਹੈ, ਪਰੰਤੂ ਅੱਜ ਇਸ ਪਾਰਲੀਮੈਂਟ ਦੇ ਅਰਥ ਬਿਲਕੁਲ ਹੀ ਬਦਲ ਦਿੱਤੇ ਗਏ ਹਨ। ਹੁਣ ਇਸ ਪਾਰਲੀਮੈਂਟ ਤੇ ਕਾਬਜ਼ ਲੋਕ ਸਿੱਖਾਂ ਦੀ ਨਹੀਂ ਬਲਕਿ ਸਿੱਖ ਵਿਰੋਧੀ ਤਾਕਤਾਂ ਦੀ ਨੁਮਾਇੰਦਗੀ ਕਰਦੇ ਹਨ। ਪੰਜਾਬ ਦੀ ਰਾਜ ਸੱਤਾ ਹਥਿਆਉਣ ਲਈ ਉਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ[Read More…]

by February 18, 2019 Articles
ਪੱਤਰਕਾਰ ਛਤਰਪਤੀ ਕਤਲ ਕੇਸ ਵਿੱਚ ਡੇਰਾ ਮੁਖੀ ਨੂੰ ਹੋਈ ਸਜ਼ਾ ਪਰਿਵਾਰ ਦੀ ਨਿੱਡਰਤਾ ਨਾਲ ਲੜੀ ਲੰਮੀ ਲੜਾਈ ਦੀ ਜਿੱਤ 

ਪੱਤਰਕਾਰ ਛਤਰਪਤੀ ਕਤਲ ਕੇਸ ਵਿੱਚ ਡੇਰਾ ਮੁਖੀ ਨੂੰ ਹੋਈ ਸਜ਼ਾ ਪਰਿਵਾਰ ਦੀ ਨਿੱਡਰਤਾ ਨਾਲ ਲੜੀ ਲੰਮੀ ਲੜਾਈ ਦੀ ਜਿੱਤ 

ਬੀਤੇ ਕੱਲ ਦੇਰ ਸਾਮ ਸਿਰਸਾ (ਹਰਿਆਣਾ) ਦੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ 2002 ਵਿੱਚ ਹੋਏ ਕਤਲ ਦੇ ਮਾਮਲੇ ਵਿੱਚ ਪਹਿਲਾਂ ਹੀ ਡੇਰੇ ਅੰਦਰਲੀਆਂ ਸਾਧਵੀਆਂ ਦੇ ਬਲਾਤਕਾਰ ਦੇ ਮਾਮਲੇ ਵਿੱਚ ਸਜ਼ਾ ਜਾਫਤਾ ਹਰਿਆਣੇ ਦੇ ਸਹਿਰ ਰੋਹਤਕ ਦੀ ਸੁਨਾਰੀਆਂ ਜੇਲ ਦੇ ਕੈਦੀ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਅਤੇ ਉਹਦੇ ਤਿੰਨ ਸਾਥੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।ਸਾਰੇ ਭਾਰਤ[Read More…]

by January 19, 2019 Articles
ਨਲੂਏ ਰਣਜੀਤ ਦੇ ਵਾਰਸਾਂ ਦੀ ਕੌਂਮ ਨੂੰ ਅੱਜ ਲੋੜ ਹੈ ਜਰਨੈਲ ਦੀ

ਨਲੂਏ ਰਣਜੀਤ ਦੇ ਵਾਰਸਾਂ ਦੀ ਕੌਂਮ ਨੂੰ ਅੱਜ ਲੋੜ ਹੈ ਜਰਨੈਲ ਦੀ

ਆਪਣੀਆਂ ਕੌੜੀਆਂ ਮਿੱਠੀਆਂ ਯਾਦਾਂ ਛੱਡਦਾ ਹੋਇਆ ਇੱਕ ਹੋਰ ਸਾਲ ਬੀਤ ਗਿਆ।ਜੇ ਕਰ ਗੱਲ ਸਮੁੱਚੇ ਦੇਸ਼ ਦੀ ਕੀਤੀ ਜਾਵੇ ਤਾਂ ਵੀ ਇਹ ਸਾਲ ਆਮ ਜਨਤਾ ਲਈ ਕੋਈ ਬਹੁਤਾ ਚੰਗਾ ਨਹੀ ਰਿਹਾ।ਦੇਸ ਦੀ ਬਹੁ ਗਿਣਤੀ ਜਨਤਾ ਮਹਿੰਗਾਈ,ਗਰੀਬੀ,ਭੁਖਮਰੀ ਅਤੇ ਵਿਤਕਰੇ ਦੀ ਮਾਰ ਝੱਲ ਰਹੀ ਹੈ ਤੇ 15 ਫੀਸਦੀ ਸਰਮਾਏਦਾਰ ਜਮਾਤ ਦੀ ਕਮਾਈ ਵਿੱਚ ਹਜਾਰ ਗੁਣਾਂ ਵਾਧਾ ਹੋਇਆ ਹੈ। ਘੱਟ ਗਿਣਤੀਆਂ ਦੇ ਹਿਤਾਂ ਨੂੰ[Read More…]

by January 1, 2019 Articles
ਜਿੱਤ ਦੀਆਂ ਬਰੂਹਾਂ ਤੋ ਮੁੜੇ ਬਰਗਾੜੀ ਮੋਰਚੇ ਤੇ ਇੱਕ ਨਜਰ 

ਜਿੱਤ ਦੀਆਂ ਬਰੂਹਾਂ ਤੋ ਮੁੜੇ ਬਰਗਾੜੀ ਮੋਰਚੇ ਤੇ ਇੱਕ ਨਜਰ 

ਜਦੋਂ ਕਦੇ ਮੌਜੂਦਾ ਸਮੇ ਦੇ ਖੇਰੂੰ ਖੇਰੂੰ ਹੋਏ ਖਾਲਸਾ ਪੰਥ ਦੇ ਨਿੱਜੀ ਲਾਲਸਾਵਾਂ ਵਿੱਚ ਗਲ਼ ਤੱਕ ਖੁੱਭੇ ਆਗੂਆਂ ਦੀ ਗੱਲ ਚਲਦੀ ਹੈ,ਜਦੋਂ ਕਿਤੇ ਸਿੱਖ ਕੌਂਮ ਦੀ ਬਿਗੜੀ ਸੰਵਾਰਨ ਲਈ ਸਾਡੇ ਤਖਤ ਸਹਿਬਾਨਾਂ ਦੇ ਜਥੇਦਾਰਾਂ ਤੇ ਨਜ਼ਰ ਜਾ ਟਿਕਦੀ ਹੈ,ਤਾਂ ਆਪ ਮੁਹਾਰੇ ਮੂੰਹ ਚੋ ਇੱਕ ਅਵਾਜ਼ ਨਿਕਲਦੀ ਹੈ,ਇੱਕ ਜੋਦੜੀ ਕਰਨ ਲਈ ਉਸ ਅਕਾਲ ਪੁਰਖ ਅੱਗੇ ਆਪਣੇ ਹੱਥ ਜੁੱੜ ਜਾਂਦੇ ਹਨ,ਕਿ ਹੇ ਪਰਮਾਤਮਾ ਕੌਂਮ ਨੂੰ ਕੋਈ ਅਜਿਹੇ ਜਥੇਦਾਰ ਦੀ ਬਖਸ਼ਿਸ ਕਰ ਦਿਓ,ਜਿਹੜਾ ਬਲਹੀਣ ਹੋਈ ਕੌਂਮ ਵਿੱਚ ਨਵੀਂ ਰੂਹ ਫੂਕ ਸਕਣ ਦੇ ਸਮਰੱਥ ਹੋਵੇ,ਜਿਹੜਾ ਖੇਰੂੰ ਖੇਰੂੰ ਹੋਈ ਕੌਂਮ ਨੂੰ ਇੱਕ ਕੇਸਰੀ ਨਿਸ਼ਾਂਨ ਹੇਠਾਂ ਇਕੱਤਰ ਕਰਨ ਦੇ ਸਮਰੱਥ ਹੋਵੇ। ਅਜਿਹੀ ਅਧੋਗਤੀ ਵਿੱਚ ਹਰ ਸੱਚੇ ਸਿੱਖ ਦੀ ਸੋਚ ਅਠਾਰਵੀਂ ਉੱਨੀਵੀਂ ਸਦੀ ਦੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਤੇ ਜਾਕੇ ਟਿਕ ਜਾਂਦੀ ਹੈ,ਜਿਸਨੇ ਜੰਗ ਨੂੰ ਜਾਣ ਸਮੇ ਅਰਦਾਸ ਕਰਕੇ ਚਾਲੇ ਪਾ ਦੇਣ ਤੋ ਬਾਅਦ ਮਹਾਰਾਜਾ ਰਣਜੀਤ ਸਿੰਘ ਵੱਲੋਂ ਕੁੱਝ ਸਮੇ ਲਈ ਰੁਕਣ ਦੀ ਕੀਤੀ ਬੇਨਤੀ ਨੂੰ ਇਹ ਕਹਿਕੇ ਠੁਕਰਾ ਦਿੱਤਾ ਸੀ ਅਰਦਾਸ ਤੋਂ ਭੱਜਣ ਵਾਲੇ ਨੂੰ ਤਾਂ ਨਰਕਾਂ ਵਿੱਚ ਵੀ ਢੋਈ ਨਹੀ ਮਿਲਦੀ,ਇਸ ਲਈ ਅਸੀ ਅਰਦਾਸਾ ਸੋਧ ਕੇ ਹੁਣ ਆਪਣੇ ਗੁਰੂ ਤੋਂ ਝੂਠੇ ਨਹੀ ਪੈ ਸਕਦੇ।ਅਰਦਾਸ ਤੋ ਭੱਜਣਾ ਖਾਲਸੇ ਦਾ ਕੰਮ ਨਹੀ ਹੈ।ਮਹਾਰਾਜੇ ਵੱਲੋਂ ਉਹਨਾਂ ਨੂੰ ਕੁੱਝ ਸਮੇ ਲਈ ਤੋਪਖਾਨੇ ਨੂੰ ਊਡੀਕਣ ਦੀ ਹੀ ਬੇਨਤੀ ਕੀਤੀ ਗਈ ਸੀ ਤਾਂ ਕਿ ਸਾਹਮਣੇ ਤਾਕਤਬਰ ਦੁਸ਼ਮਣ ਨਾਲ ਹੋਣ ਵਾਲੀ ਲੜਾਈ ਵਿੱਚ ਖਾਲਸਾ ਫੌਜ ਦਾ ਘੱਟੋ ਘੱਟ ਨੁਕਸਾਨ ਹੋਵੇ,ਪ੍ਰੰਤੂ ਉਸ ਗੁਰੂ ਦੇ ਪੂਰੇ ਸਿੱਖ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਸਮੱਰਪਿਤ ਜਥੇਦਾਰ ਬਾਬਾ ਫੂਲਾ ਸਿੰਘ ਨੇ ਅਰਦਾਸ ਤੋ ਭੱਜਣ ਨਾਲੋਂ ਸ਼ਹਾਦਤ ਪਾਉਣ ਨੂੰ ਜਿਆਦਾ ਤਰਜੀਹ ਦਿੱਤੀ।ਇਥੇ ਇਹ ਗੱਲ ਬਹੁਤ ਅਫਸੋਸ ਨਾਲ ਲਿਖਣੀ ਪੈਂਦੀ ਹੈ ਕਿ 1849 ਤੋਂ ਬਾਅਦ ਸਿੱਖ ਕੌਂਮ ਨੂੰ ਕੋਈ ਵੀ ਅਜਿਹਾ ਜਥੇਦਾਰ ਨਹੀ ਮਿਲਿਆ ਜਿਹੜਾ ਕਹਿਣੀ ਤੇ ਕਰਨੀ ਦਾ ਪੂਰਾ ਹੋਵੇ।ਅੰਗਰੇਜ ਹਕੂਮਤ ਨੇ ਬੜੀ ਚਲਾਕੀ ਨਾਲ ਗੁਰਦੁਆਰਾ ਪ੍ਰਬੰਧ ਤੇ ਮਹੰਤਾਂ ਨੂੰ ਕਾਬਜ ਕਰਵਾ ਦਿੱਤਾ। ਭਾਂਵੇਂ ਸਿੱਖਾਂ ਨੇ ਅੰਗਰੇਜਾਂ ਤੋਂ ਗੁਰਦੁਆਰੇ ਅਜਾਦ ਕਰਵਾ ਲਏ ਪ੍ਰੰਤੂ ਦੇਸ਼ ਅਜਾਦ ਹੁੰਦਿਆਂ ਹੀ ਦੇਸ਼ ਦੀ ਕੱਟੜਵਾਦੀ ਜਮਾਤ ਆਰ ਐਸ ਐਸ ਨੇ ਅੰਗਰੇਜਾਂ ਦੀ ਤਰਜ ਤੇ ਗੁਰਦੁਆਰਾ ਪ੍ਰਬੰਧ ਨੂੰ ਮੁੜ ਆਪਣੇ ਅਧੀਨ ਕਰ ਲਿਆ।ਫਰਕ ਸਿਰਫ ਐਨਾ ਹੀ ਰਿਹਾ ਕੀ ਅੰਗਰੇਜਾਂ ਨੇ ਸਿੱਧੇ ਤੌਰ ਤੇ ਮਹੰਤ ਕਾਬਜ ਕਰਵਾ ਦਿੱਤੇ ਸਨ ਤੇ ਆਰ ਐਸ ਐਸ ਨੇ ਟੇਢੇ ਢੰਗ ਨਾਲ ਸਿੱਖਾਂ ਦੇ ਰੂਪ ਵਿੱਚ ਮਹੰਤ ਕਾਬਜ ਕਰਵਾ ਦਿੱਤੇ ਜਿੰਨਾਂ ਨੇ ਸਿੱਖ ਰਹਿਤ ਮਰਯਾਦਾ ਅਤੇ ਸਿੱਖੀ ਸਿਧਾਤਾਂ ਨੂੰ ਹਿੰਦੂ ਕਰਮਕਾਡਾਂ ਵਿੱਚ ਰਲਗੱਡ ਕਰ ਦਿੱਤਾ।ਮੌਜੂਦਾ ਦੌਰ ਤੱਕ ਪਹੁੰਚਦਿਆਂ ਪਹੁੰਚਦਿਆਂ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਰੋਮਣੀ ਅਕਾਲੀ ਦਲ ਦੋਨੋ ਹੀ ਆਪਣੇ ਅਸਲੀ ਮਕਸਦ ਤੋ ਬੁਰੀ ਤਰਾਂ ਥਿੜਕ ਚੁੱਕੇ ਹਨ,ਨਤੀਜੇ ਵਜੋਂ ਅੱਜ ਜਿੱਥੇ ਸਾਡੇ ਸਰਬ ਉੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਯਾਦਾ ਤਹਿਸ ਨਹਿਸ ਹੋ ਗਈ ਹੈ,ਓਥੇ ਸਿੱਖ ਆਗੂਆਂ ਦੀ ਚੌਧਰ ਭੁੱਖ ਅਤੇ ਨਿੱਜੀ ਲੋਭ ਲਾਲਸਾ ਦੇ ਕਾਰਨ ਸਿੱਖ ਪੰਥ ਬੁਰੀ ਤਰਾਂ ਵੱਖ ਵੱਖ ਦਲਾਂ ਦੀ ਦਲਦਲ ਵਿੱਚ ਧਸ ਚੁੱਕਾ ਹੈ,ਜਿਸ ਦਾ ਕੋਈ ਭਵਿੱਖ ਨਹੀ ਜਾਪਦਾ। ਬੀਤੇ ਤੋ ਸਬਕ ਲੈਣਾ ਤਾਂ ਸਾਇਦ ਸਿੱਖਾਂ ਨੇ ਸਿੱਖਿਆ ਹੀ ਨਹੀ ਹੈ,ਜਿਸ ਦਾ ਖਮਿਆਜਾ ਸਿੱਖਲੰਮੇ ਸਮੇ ਤੋ ਭੁਗਤਦੇ ਆ ਰਹੇ ਹਨ।ਹਾਲਾਤ ਇਹ ਬਣ ਗਏ ਹਨ ਕਿ ਸਿੱਖਾਂ ਨੂੰ ਕਿਸੇ ਵੀ ਧੱਕੇਸ਼ਾਹੀ ਦਾ ਇਨਸਾਫ ਮਿਲਣ ਦੀ ਕੋਈ ਸੰਭਾਵਨਾ ਨਹੀ ਹੈ।ਜੇਕਰ ਗੱਲ ਸਿੱਖ ਸੰਘਰਸ਼ਾਂ ਦੀ ਕੀਤੀ ਜਾਵੇ ਤਾਂ 1947 ਤੋ ਬਾਅਦ ਕੋਈ ਵੀ ਸੰਘਰਸ਼ ਅਜਿਹਾ ਨਹੀ ਜਿਸ ਵਿੱਚ ਸਿੱਖਾਂ ਨੂੰ ਸਫਲਤਾ ਮਿਲੀ ਹੋਵੇ।ਹਾਂ ਇਹ ਜਰੂਰ ਹੈ ਕਿ ਇਨਸਾਫ ਲੈਣ ਲਈ ਲੱਗੇ ਮੋਰਚਿਆਂ ਵਿੱਚ ਸਿੱਖ ਕੌਂਮ ਨੇ ਸਹਿਯੋਗ ਦੀ ਕਦੇ ਵੀ ਕੋਈ ਕਸਰ ਨਹੀ ਛੱਡੀ। ਸਿੱਖ ਮੋਰਚੇ ਜਿੱਤ ਦੇ ਨਜਦੀਕ ਪਹੁੰਚ ਕੇ ਅਕਸਰ ਹੀ ਫੇਲ ਹੁੰਦੇ ਰਹੇ ਹਨ,ਜਾਂ ਕਹਿ ਸਕਦੇ ਹਾਂ ਕਿ ਸਿੱਖ ਵਿਰੋਧੀ ਕੇਂਦਰੀ ਤਾਕਤਾਂ ਦੀ ਸਹਿ ਪਰਾਪਤ ਸੂਬਾ ਸਰਕਾਰਾਂ ਅਤੇ ਏਜੰਸੀਆਂ ਸਿੱਖਾਂ ਦੇ ਆਗੂਆਂ ਨੂੰ ਥੜਕਿਉਣ ਵਿੱਚ ਸਫਲ ਹੁੰਦੀਅਆ ਰਹੀਆਂ ਹਨ।ਮੋਰਚੇ ਖਤਮ ਕਰਵਾਉਣ ਲਈ ਸਰਕਾਰਾਂ ਹਮੇਸਾਂ ਝੂਠੇ ਵਾਅਦੇ ਕਰਦੀਆਂ ਰਹੀਆਂ ਪਰ ਕਦੇ ਵੀ ਸਰਕਾਰਾਂ ਦੇ ਸਿੱਖਾਂ ਨਾਲ ਕੀਤੇ ਵਾਅਦੇ ਵਫਾ ਨਹੀ ਹੋਏ।ਜੇ ਕੋਈ ਸਿੱਖ ਆਪਣੇ ਸਿਦਕ ਤੇ ਕਾਇਮ ਰਿਹਾ ਵੀ ਹੈ,ਉਹ ਇੱਕੋ ਇੱਕ ਕੌਂਮ ਦਾ ਮਹਾਂਨ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਾ ਹੈ,ਜਿਸ ਨੇ ਆਪਣੇ ਕੀਤੇ ਕੌਲ ਆਪਣੀ ਜਾਨ ਦੀ ਅਹੂਤੀ ਦੇ ਕੇ ਨਿਭਾਏ ਹਨ,ਪਰੰਤੂ ਉਸ ਧਰਮ ਯੁੱਧ ਮੋਰਚੇ ਤੋ ਬਾਅਦ ਵੀ ਕੇਂਦਰ ਸਰਕਾਰ ਨੇ ਅਕਾਲੀ ਦਲ ਦੇ ਉਸ ਮੌਕੇ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਨਾਲ ਲਿਖਤੀ ਸਮਝੌਤਾ ਕਰਕੇ ਵੀ ਉਸ ਨੂੰ ਲਾਗੂ ਨਹੀ ਕੀਤਾ,ਇਸ ਦਾ ਕਾਰਨ ਸਾਫ ਤੇ ਸਪੱਸਟ ਹੈ ਕਿ ਸਾਡੀ ਕੌਂਮ ਦੇ ਆਗੂ ਕੇਂਦਰ ਕੋਲ ਪੰਥ ਨੂੰ ਵੇਚਦੇ ਰਹੇ ਹਨ ਅਤੇ ਪੰਜਾਬ ਅਤੇ ਪੰਥ ਦੇ ਹਿਤਾਂ ਬਦਲੇ ਰਾਜਭਾਗ ਦਾ ਸਮਝੌਤਾ ਕਰਦੇ ਰਹੇ ਹਨ। ਇਸ ਸਦੀ ਦਾ ਬਰਗਾੜੀ ਮੋਰਚਾ ਵੀ ਕੁੱਝ ਅਜਿਹੇ ਸੌਦਿਆਂ ਦੀ ਭੇਂਟ ਚੜਕੇ ਇੱਕ ਵਾਰ ਫਿਰ ਸਿੱਖ ਕੌਂਮ ਦੀਆਂ ਭਾਵਨਾਵਾਂ ਨੂੰ ਚਕਨਾਚੂਰ ਕਰਦਾ ਹੋਇਆਂ ਜਿੱਤ ਦੀਆਂ ਬਰੂਹਾਂ ਤੋਂ ਹਾਰ ਝੋਲੀ ਪਵਾ ਕੇ ਵਾਪਸ ਪਰਤ ਆਇਆ ਹੈ।ਬਰਗਾੜੀ ਮੋਰਚੇ ਨਾਲ ਪਹਿਲੇ ਦਿਨ ਤੋ ਜੁੜੇ ਹੋਣ ਕਰਕੇ, ਇਹਦੀਆਂ ਸਾਰੀਆਂ ਗਤੀਵਿਧਆਂ ਮੇਰੀਆਂ ਨਜਰਾਂ ਦੇ ਸਾਹਮਣੇ ਤੋ ਹੋਕੇ ਗੁਜਰਦੀਆਂ ਰਹੀਆਂ ਹਨ।ਵੱਖ ਵੱਖ ਧੜਿਆਂ,ਸੰਸਥਾਵਾਂ, ਟਕਸਾਲਾਂ,ਸੰਪਰਦਾਵਾਂ ਅਤੇ ਸੰਤ ਬਾਬਿਆਂ ਦੇ ਯੋਗਦਾਨ ਵਾਰੇ ਵੀ ਗਹਿਰੀ ਜਾਣਕਾਰੀ ਹੈ।ਕੌਣ,ਕਿਹੜੇ ਢੰਗ ਨਾਲ ਮੋਰਚੇ ਤੋ ਲਾਭ ਲੈਣ ਲਈ ਯਤਨਸ਼ੀਲ ਰਿਹਾ ਹੈ,ਕੋਣ ਮੋਰਚੇ ਨੂੰ ਨੁਕਸਾਨ ਪਹੁੰਚਾਉਣ ਲਈ ਕੰਮ ਕਰਦਾ ਰਿਹਾ ਹੈ,ਕੌਣ ਮੋਰਚੇ ਦੀ ਸਫਲਤਾ ਲਈ ਇਮਾਨਦਾਰੀ ਨਾਲ ਮਿਹਨਤ ਕਰਦਾ ਰਿਹਾ ਹੈ,ਕੌਣ ਸਫਲਤਾ ਨੂੰ ਅਸਫਲਤਾ ਵਿੱਚ ਬਦਲਣ ਦੇ ਮਾਰੂ ਯਤਨ ਬਹੁਤ ਚਲਾਕੀ ਨਾਲ ਕਰਦਾ ਰਿਹਾ ਹੈ,ਇਹ ਸਭ ਨੂੰ ਮੈ ਹਮੇਸ਼ਾਂ ਬੜਾ ਨੇੜਿਉਂ ਦੇਖਦਾ ਰਿਹਾ ਹਾਂ। ਮੈ ਬਰਗਾੜੀ ਵਿੱਚ ਉਹਨਾਂ ਚੇਹਰਿਆਂ ਨੂੰ ਵੀ ਪੜਨ ਦੇ ਯਤਨ ਵਿੱਚ ਰਿਹਾ ਹਾਂ ਜਿਹੜੇ ਬੜੇ ਬੀਬੇ,ਸਾਊ ਅਤੇ ਸਮੱਰਪਿਤ ਭਾਵਨਾ ਵਾਲੇ ਦਿਖਾਈ ਦਿੰਦੇ,ਪ੍ਰੰਤੂ ਅਸਲ ਵਿੱਚ ਉਹ ਪੰਥ ਦਾ ਦਰਦ ਨਹੀ ਸਿਰਫ ਸਿਆਸਤ ਦੀ ਪਾਰੀ ਖੇਡਦੇ ਹੀ ਦੇਖੇ ਗਏ।ਮੈਂ ਉਹਨਾਂ ਲੋਕਾਂ ਨੂੰ ਵੀ ਬੜੀ ਗੌਰ ਨਾਲ ਦੇਖਦਾ ਰਿਹਾ ਹਾਂ ਜਿਹੜੇ ਕੈਮਰੇ ਦੇ ਸਾਹਮਣੇ ਕੁੱਝ ਹੋਰ ਅਤੇ ਕੈਮਰੇ ਤੋ ਪਾਸੇ ਹੋਕੇ ਕੁੱਝ ਹੋਰ ਤਰਾਂ ਦਾ ਬਿਹਾਰ ਕਰਦੇ ਸਨ।ਬਰਗਾੜੀ ਮੋਰਚੇ ਨੇ ਮੈਨੂੰ ਉਹਨਾਂ ਲੋਕਾਂ ਦੀ ਅਸਲੀਅਤ ਜਾਨਣ ਵਿੱਚ ਵੀ ਵੱਡਾ ਯੋਗਦਾਨ ਪਾਇਆ,ਜਿਹੜੇ ਪਿਛਲੇ ਲੰਮੇ ਅਰਸੇ ਤੋਂ ਭਾਂਵੇਂ ਸਿਆਸੀ ਪਿੜ ਵਿੱਚ ਮਾਤ ਖਾਂਦੇ ਆ ਰਹੇ ਹਨ,ਪਰ ਕਿਤੇ ਨਾ ਕਿਤੇ ਪੰਥਕ ਹਲਕਿਆਂ ਵਿੱਚ ਉਹਨਾਂ ਨੂੰ ਬੜੇ ਸਤਿਕਾਰ ਨਾਲ ਦੇਖਿਆ ਜਾਂਦਾ ਰਿਹਾ ਹੈ।ਮੈ ਉਹ ਲੋਕ ਇਸ ਮੋਰਚੇ ਵਿੱਚ ਕਾਮਯਾਬੀ ਨਾਲ ਸਿਆਸਤ ਖੇਡਦੇ ਦੇਖੇ ਹਨ,ਜਿੰਨਾਂ ਨੂੰ ਅਕਸਰ ਲੋਕ ਸਿਆਸਤ ਤੋ ਅਨਾੜੀ ਸਮਝਦੇ ਆ ਰਹੇ ਹਨ।ਬਰਗਾੜੀ ਦੇ ਇਨਸਾਫ ਮੋਰਚੇ ਦਾ ਦੁਖਦਾਈ ਪਹਿਲੂ ਵੀ ਇਹ ਹੀ ਹੈ ਕਿ ਇਸ ਦੇ ਸੰਚਾਲਕ ਅਤੇ ਪ੍ਰਬੰਧਕ ਕੌਮੀ ਭਾਵਨਾਵਾਂ ਨੂੰ ਤਿਲਾਂਜਲੀ ਦੇ ਕੇ ਉਸ ਰਸਤੇ ਤੇ  ਕਾਹਲ ਨਾਲ ਤੁਰ ਪਏ ਜਿਹੜੇ ਰਸਤੇ ਤੇ ਚੱਲਕੇ ਹੁਣ ਤੱਕ ਰਵਾਇਤੀ ਅਕਾਲੀ ਆਗੂ ਕੌਂਮੀ ਹਿਤਾਂ ਨੂੰ ਕੁਰਬਾਂਨ ਕਰਦੇ ਆਏ ਹਨ।ਸਰਕਾਰ ਨਾਲ ਲਗਾਤਾਰ ਹੁੰਦੀ ਗੱਲਬਾਤ ਵਿੱਚ ਮੋਰਚਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ,ਜਥੇਦਾਰ ਬਲਜੀਤ ਸਿੰਘ ਦਾਦਵਾਲ ਅਤੇ ਸੰਤ ਸਮਾਜ ਦੇ ਆਗੂ ਸ਼ਾਮਲ ਹੁੰਦੇ ਰਹੇ,ਪ੍ਰੰਤੂ ਮੋਰਚਾ ਸਮਾਪਤੀ ਲਈ ਕੀਤੇ ਗਏ ਸਮਝੌਤੇ ਵਿੱਚ ਭਾਗੀਦਾਰ ਸ੍ਰ ਗੁਰਦੀਪ ਸਿੰਘ ਬਠਿੰਡਾ, ਸ੍ਰ ਸਿਮਰਨਜੀਤ ਸਿੰਘ ਮਾਨ,ਪਰਮਜੀਤ ਸਿੰਘ ਸਹੌਲੀ,ਜਸਕਰਨ ਸਿੰਘ ਸਿੰਘ ਕਾਹਨ ਸਿੰਘ ਵਾਲਾ,ਅਤੇ ਖੁਦ ਜਥੇਦਾਰ ਧਿਆਨ ਸਿੰਘ ਮੰਡ ਦੇ ਨਾਮ ਦੇ ਨਾਮ ਸਾਹਮਣੇ ਆ ਰਹੇ ਹਨ। ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਗੁਰੂ ਦੇ ਸਨਮੁਖ ਅਰਦਾਸ ਕਰਕੇ ਕੀਤੇ ਆਪਣੇ ਹੀ ਫੈਸਲੇ ਦੇ ਉਲਟ ਅਤੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੇ ਖਿਲਾਫ ਜਾਕੇ ਕੀਤੇ ਇਸ ਸਮਝੌਤੇ ਨੂੰ ਮੂਕ ਸਹਿਮਤੀ ਦੇਣ ਵਾਲਿਆਂ ਵਿੱਚ ਦਲ ਖਾਲਸਾ,ਸਾਬਕਾ ਫੈਡਰੇਸਨ ਆਗੂ ਅਤੇ ਮੋਰਚੇ ਦੀਆਂ ਸਹਿਯੋਗੀ ਜਥੇਬੰਦੀਆਂ ਸ਼ਾਮਿਲ ਹਨ,ਪ੍ਰੰਤੂ ਮੋਰਚਾ ਪ੍ਰਬੰਧਕਾਂ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਬਾਬਾ ਫੌਜਾ ਸਿੰਘ ਸੁਭਾਨੇ ਵਾਲੇ ਅਤੇ ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਇਸ ਕੌਂਮ ਵਿਰੋਧੀ ਸਮਝੌਤੇ ਦੀ ਖੁੱਲੇ ਰੂਪ ਵਿੱਚ ਵਿਰੋਧਤਾ ਕੀਤੀ,ਜਦੋਂ ਕਿ ਬਲਜੀਤ ਸਿੰਘ ਦਾਦੂਵਾਲ ਬਾਅਦ ਵਿੱਚ ਭਾਂਵੇਂ ਜਥੇਦਾਰ ਮੰਡ ਦੇ ਮੋਰਚਾ ਸਮਾਪਤ ਕਰਨ ਵਾਲੇ ਫੈਸਲੇ ਤੋਂ ਆਪਣੇ ਆਪ ਨੂੰ ਅਲੱਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ,ਪ੍ਰੰਤੂ ਸਚਾਈ ਇਹ ਹੈ ਕਿ ਭਾਈ ਦਾਦੂਵਾਲ ਨੇ ਮੋਰਚਾ ਸਮਾਪਤੀ ਵਾਲੇ ਦਿਨ 9 ਦਸੰਬਰ ਨੂੰ ਸਟੇਜ ਦੀ ਜੁੰਮੇਵਾਰੀ ਨਿਭਾਉਂਦਿਆ ਜਿੱਥੇ ਸਿੱਖ ਸੰਗਤਾਂ ਦੇ ਰੋਹ ਨੂੰ  ਭੜਕਣ ਤੋ ਰੋਕਣ ਵਿੱਚ ਮੁੱਖ ਭੂਮਿਕਾ ਨਿਭਾਈ,ਓਥੇ ਜਥੇਦਾਰ ਧਿਆਨ ਸਿੰਘ ਮੰਡ ਦੇ ਸਮਾਪਤੀ ਭਾਸ਼ਨ ਤੋ ਪਹਿਲਾਂ ਮੋਰਚੇ ਨੂੰ ਸਮੇਟਣ ਲਈ ਜਮੀਨ ਤਿਆਰ ਕਰਨ ਵਿੱਚ ਵੀ ਉਹਨਾਂ ਨੇ ਮੁੱਖ ਭੂਮਿਕਾ ਅਦਾ ਕੀਤੀ।ਉਹ ਜਥੇਦਾਰ ਦਾਦੂਵਾਲ ਹੀ ਸਨ ਜਿੰਨਾਂ ਨੇ ਸੰਗਤਾਂ ਨੂੰ ਇਹ ਕਹਿ ਕੇ ਦੋਚਿੱਤੀ ਵਿੱਚ ਪਾਇਆ ਸੀ ਕਿ “ਮੋਰਚਾ ਲਗਾਤਾਰ ਜਾਰੀ ਹੈ,ਜਥੇਦਾਰ ਮੰਡ ਜੇ ਚਾਹੁਣ ਮੋਰਚਾ ਏਥੇ ਹੀ ਰੱਖਣਾ ਹੈ ਤਾਂ ਵੀ ਅਸੀ ਉਹਨਾਂ ਦੇ ਨਾਲ ਹਾਂ ਅਤੇ ਜੇਕਰ ਉਹ ਮੋਰਚੇ ਨੂੰ ਇੱਥੋਂ ਚੁੱਕ ਕੇ ਪਿੰਡਾਂ ਦੀਆਂ ਸੱਥਾਂ ਵਿੱਚ ਲਿਜਾਣਾ ਚਾਹੁੰਦੇ ਹਨ,ਤਾਂ ਵੀ ਅਸੀ ਉਹਨਾਂ ਦੇ ਨਾਲ ਹਾਂ”। (ਜਥੇਦਾਰ ਮੰਡ ਨੇ ਸੰਗਤਾਂ ਨੂੰ ਸਾਂਤ ਕਰਨ ਲਈ ਮੋਰਚਾ ਚੁੱਕਣ ਵੇਲੇ ਇਹੋ ਬਹਾਨਾ ਬਣਾਇਆ ਸੀ)ਜਿੱਥੇ ਮੋਰਚੇ ਦੇ ਸਾਢੇ ਛੇ ਮਹੀਨਿਆਂ ਦੇ ਸਮੇ ਦੌਰਾਨ ਜਥੇਦਾਰ ਧਿਆਨ ਸਿੰਘ ਮੰਡ ਨੇ ਆਪਣੇ ਤੇ ਲੱਗਾ ਗਰਮ ਖਿਆਲੀ ਹੋਣ ਦਾ ਠੱਪਾ ਲਾਹੁਣ ਲਈ ਮੋਰਚੇ ਵਿੱਚ ਕੌਂਮੀ ਅਜਾਦੀ ਦੀ ਗੱਲ ਕਰਨ ਅਤੇ ਖਾਲਿਸਤਾਨ ਦੇ ਨਾਹਿਰਿਆਂ ਤੇ ਪੂਰਨ ਪਬੰਦੀ ਲਾ ਕੇ ਮੋਰਚੇ ਨੂੰ ਸਾਂਤਮਈ ਰੱਖਣ ਵਿੱਚ ਸਫਲਤਾ ਹਾਸਲ ਕੀਤੀ,ਓਥੇ ਸ੍ਰ ਸਿਮਰਨਜੀਤ ਸਿੰਘ ਮਾਨ ਨੇ ਭਾਂਵੇਂ ਜਥੇਦਾਰ ਮੰਡ ਦੇ ਰੋਕਣ ਦੇ ਬਾਵਜੂਦ ਵੀ ਗਾਹੇ ਬ ਗਾਹੇ ਸਿੱਖ ਕੌਂਮ ਦੀ ਅਜਾਦੀ ਦੀ ਗੱਲ ਕੀਤੀ,ਪ੍ਰੰਤੂ ਮੋਰਚਾ ਸਮਾਪਤੀ ਵਾਲੇ ਦਿਨ ਉਹਨਾਂ ਦੇ ਭਾਸ਼ਨ ਵਿੱਚ ਪਹਿਲੀ ਵਾਰ ਪੰਜਾਬ ਸਰਕਾਰ ਦੀ ਤਰਫਦਾਰੀ ਕਰਨ ਦੀ ਝਲਕ ਸਪਸਟ ਰੂਪ ਵਿੱਚ ਸੁਣੀ ਗਈ। ਜੇ ਹੁਣ ਮੋਰਚਾ ਸਮਾਪਤੀ ਦੀ ਗੱਲ ਕਰੀਏ ਤਾਂ ਇਹ ਸਪੱਸਟ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਇਹ ਮੋਰਚਾ ਵੀ ਆਗੂਆਂ ਦੀ ਨਿੱਜੀ ਲੋਭ ਲਾਲਸਾ ਦੀ ਭੇਂਟ ਚੜਿਆ ਹੈ,ਕਿਉਕਿ ਜਿਹੜੀ ਮੰਗਾਂ ਮੰਨਣ ਦੀ ਦੁਹਾਈ ਮੋਰਚਾ ਚੁੱਕਣ ਤੋ ਕੁੱਝ ਦਿਨ ਪਹਿਲਾਂ ਪਾਉਣੀ ਸੁਰੂ ਹੋ ਗਈ ਸੀ,ਉਹ ਮੰਗਾਂ ਤਾਂ ਸਰਕਾਰ ਦੇ ਮੋਰਚੇ ਨੂੰ ਡੀਲ ਕਰ ਰਹੇ ਉਪਰੋਕਤ ਮੰਤਰੀ ਆਪਣੀਆਂ ਮੁਢਲੀਆਂ ਫੇਰੀਆਂ ਵਿੱਚ ਹੀ ਪੂਰਾ ਕਰਨ ਦਾ ਵਾਅਦਾ ਕਰ ਚੁੱਕੇ ਸਨ। ਇਹ ਗੱਲ ਤਾਂ ਮੈਨੂੰ ਉਸ ਮੌਕੇ ਹੀ ਭਾਵ ਮੋਰਚੇ ਤੋ ਤਕਰੀਬਨ ਡੇਢ ਕੁ ਮਹੀਨਾ ਬਾਅਦ ਹੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨਾਲ ਹੋਈ ਬੈਠਕ ਤੋਂ ਬਾਅਦ ਮੋਰਚੇ ਦੇ ਦੋ ਜੁੰਮੇਵਾਰ ਪ੍ਰਬੰਧਕੀ ਮੈਂਬਰਾਂ ਨੇ ਖੁਦ ਦੱਸੀ ਸੀ ਕਿ ਮੰਤਰੀ ਸਾਹਿਬ ਨੇ ਭਰੋਸਾ ਦਿਵਾਇਆ ਹੈ ਕਿ ਬੇਅਦਬੀ ਦੇ ਦੋਸ਼ੀ ਕੁੱਝ ਫੜੇ  ਜਾ ਚੁੱਕੇ ਹਨ ਅਤੇ ਰਹਿੰਦੇ ਜਲਦੀ ਫੜ ਲਏ ਜਾਣਗੇ,ਬੰਦੀ ਸਿੱਖਾਂ ਦੀ ਰਿਹਾਈ ਲਈ ਪੰਜਾਬ ਸਰਕਾਰ ਲਿਖਤੀ ਚਾਰਾਜੋਈ ਸ਼ੁਰੂ ਕਰ ਦਿੰਦੀ ਹੈ ਅਤੇ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੇ ਜਿਹੜੇ ਦੋਸ਼ੀ ਪੁਲਿਸ ਅਧਿਕਾਰੀ ਅਤੇ ਮੁਲਾਜਮ ਨਾਮਜਦ ਹੋਏ ਹਨ,ਉਹਨਾਂ ਨੂੰ ਵੀ ਸਰਕਾਰ ਗਿਰਫਤਾਰ ਕਰ ਲੈਂਦੀ ਹੈ।ਉਹਨਾਂ ਨੇ ਇਹ ਗੱਲ ਬੜੇ ਫਖਰ ਨਾਲ ਉਸ ਮੌਕੇ ਦੱਸੀ ਸੀ ਕਿ ਸਰਕਾਰ ਨੇ ਸਾਡੀ ਜਿਹੜੀ ਇੱਕ ਵਾਧੂ ਮੰਗ ਵੀ ਪੂਰੀ ਕਰ ਦਿੱਤੀ ਹੈ,ਉਹ ਬਰਗਾੜੀ ਨੂੰ ਬਰਗਾੜੀ ਸਾਹਿਬ ਸ਼ਾਮਲ ਹੈ। ਫਿਰ ਸੁਆਲ ਉਠਦਾ ਹੈ ਕਿ ਹੁਣ ਨਵਾਂ ਕੀ ਕੀਤਾ ਗਿਆ ਹੈ,ਬਲਕਿ ਉਸ ਸਮੇ ਸਰਕਾਰ ਦੋਸ਼ੀ ਪੁਲਿਸ ਵਾਲਿਆਂ ਨੂੰ ਫੜਨ ਦਾ ਵਾਅਦਾ ਵੀ ਕਰ ਰਹੀ ਸੀ,ਜਦੋਂਕਿ ਹੁਣ ਸਰਕਾਰ ਹਾਈਕੋਰਟ ਦਾ ਬਹਾਨਾ ਲਾਕੇ ਕਾਤਲਾਂ ਨੂੰ ਫੜਨ ਤੋ ਪਿੱਛੇ ਹਟ ਗਈ ਹੈ।ਉਸ ਮੌਕੇ ਉਕਤ ਆਗੂਆਂ ਦੇ ਦੱਸਣ ਅਨੁਸਾਰ ਮੰਤਰੀ ਸਾਹਿਬ ਨੇ ਇੱਥੋਂ ਤੱਕ ਵੀ ਕਿਹਾ ਸੀ ਕਿ ਜੇਕਰ ਫੜੇ ਗਏ ਪੁਲਿਸ ਅਧਿਕਾਰੀ ਕਿਸੇ ਹੋਰ ਉੱਚ ਅਧਿਕਾਰੀ ਜਾਂ ਸਿਆਸੀ ਆਗੂ ਦਾ ਨਾਮ ਲੈਣਗੇ,ਫਿਰ ਸਰਕਾਰ ਉਹਨਾਂ ਨੂੰ ਵੀ ਗਿਰਫਤਾਰ ਕਰਨ ਵਿੱਚ ਢਿੱਲ ਨਹੀ ਕਰੇਗੀ,ਜਦੋ ਕਿ ਹਿਣ ਅਜਿਹਾ ਕੁੱਝ ਵੀ ਨਹੀ ਹੋ ਸਕਿਆ।ਉਹਨਾਂ ਜੁੰਮੇਵਾਰ ਆਗੂਆਂ ਨੇ ਜਥੇਦਾਰ ਮੰਡ ਦੇ ਨਾ ਮੰਨਣ ਤੇ ਇਤਰਾਜ ਵੀ ਜਿਤਾਇਆ ਸੀ,ਉਹਨਾਂ ਨੇ ਹੀ ਨਹੀ ਸਗੋਂ ਮੋਰਚੇ ਨਾਲ ਸਬੰਧਤ ਸਾਰੀਆਂ ਹੀ ਜਥੇਬੰਦੀਆਂ ਦੇ ਆਗੂਆਂ ਨੇ ਜਥੇਦਾਰ ਮੰਡ ਨੂੰ ਸਰਕਾਰ ਦੀ ਗੱਲ ਮੰਨ ਕੇ ਮੋਰਚਾ ਸਮਾਪਤ ਕਰਨ ਦਾ ਦਬਾਅ ਵੀ ਪਾਇਆ ਸੀ,ਪ੍ਰੰਤੂ ਉਸ ਮੌਕੇ ਜਥੇਦਾਰ ਮੰਡ ਆਪਣੀ ਕੀਤੀ ਅਰਦਾਸ ਤੋ ਪਿੱਛੇ ਹਟਣ ਲਈ ਤਿਆਰ ਨਹੀ ਸੀ ਹੋਇਆ,ਹੁਣ ਜਦੋ ਮੋਰਚਾ ਚੁੱਕਿਆ ਗਿਆ ਹੈ,ਤਾਂ ਸਾਰਾ ਕੁੱਝ ਉਲਟ ਹੋਇਆ ਹੈ।ਮੋਰਚਾ ਸਮਾਪਤੀ ਸਮੇ ਮੋਰਚੇ ਵਿੱਚ ਸ਼ਾਮਲ ਬਹੁਤ ਸਾਰੇ ਆਗੂ ਅਤੇ ਸਮੁੱਚਾ ਖਾਲਸਾ ਪੰਥ ਸਰਕਾਰ ਦੇ ਲਾਰੇ ਵਾਲੇ ਵਾਅਦੇ ਤੇ ਵਿਸਵਾਸ਼ ਕਰਕੇ ਮੋਰਚਾ ਸਮਾਪਤੀ ਤੇ ਹੱਕ ਵਿੱਚ ਨਹੀ ਸੀ,ਪ੍ਰੰਤੂ[Read More…]

by December 26, 2018 Articles
ਕੌਮੀ ਦਰਦ ਚੋਂ ਸਾਢੇ ਪੰਜ ਸੌ ਸਾਲਾ ਸਮਾਗਮਾਂ ਦੀ ਸ਼ੁਰੂਆਤ 

ਕੌਮੀ ਦਰਦ ਚੋਂ ਸਾਢੇ ਪੰਜ ਸੌ ਸਾਲਾ ਸਮਾਗਮਾਂ ਦੀ ਸ਼ੁਰੂਆਤ 

ਬਰਗਾੜੀ ਮੋਰਚਾ ਬਨਾਮ ਸ਼ਰੋਮਣੀ ਕਮੇਟੀ ਅਤੇ ਸਰਕਾਰੀ ਸਮਾਗਮ ਯੁੱਗ ਪੁਰਸ਼ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ 549 ਵਾਂ ਜਨਮ ਦਿਹਾੜਾ ਆਪਣੇ ਆਪ ਵਿੱਚ ਬਹੁਤ ਮਹੱਤਵਪੂਰਨ ਹੈ,ਕਿਉਂਕਿ ਜਿੱਥੇ ਇਸ ਦਿਹਾੜੇ ਤੋ ਸਿੱਖ ਕੌਮ 550 ਸਾਲਾ ਸਮਾਗਮਾਂ ਦੀ ਸ਼ੁਰੂਆਤ ਕਰਨ ਜਾ ਰਹੀ ਹੈ,ਓਥੇ ਇਹਨਾਂ ਸਮਾਗਮਾਂ ਨੂੰ ਮਨਾਉਣ ਲਈ ਤਿੰਨ ਧਿਰਾਂ ਆਪਣੇ ਆਪਣੇ ਢੰਗ ਨਾਲ ਅਤੇ ਆਪਣੀ ਆਪਣੀ ਨੀਤੀ ਅਨੁਸਾਰ ਮਨਾਉਣ ਲਈ[Read More…]

by November 25, 2018 Articles
ਅੰਮ੍ਰਿਤਸਰ ਦਾ ਬੰਬ ਧਮਾਕਾ ਪੰਜਾਬ ਦੀ ਸ਼ਾਂਤਮਈ ਫ਼ਿਜ਼ਾ ਵਿਚ ਜ਼ਹਿਰ ਘੋਲਣ ਦੀ ਗਹਿਰੀ ਸਾਜ਼ਿਸ਼

ਅੰਮ੍ਰਿਤਸਰ ਦਾ ਬੰਬ ਧਮਾਕਾ ਪੰਜਾਬ ਦੀ ਸ਼ਾਂਤਮਈ ਫ਼ਿਜ਼ਾ ਵਿਚ ਜ਼ਹਿਰ ਘੋਲਣ ਦੀ ਗਹਿਰੀ ਸਾਜ਼ਿਸ਼

ਕੈਪਟਨ ਸਰਕਾਰ ਪੰਜਾਬ ਦੀ ਇਸ ਬਰਬਾਦੀ ਵਾਲੀ ਖੇਡ ਨੂੰ ਗੰਭੀਰਤਾ ਨਾਲ ਲਵੇ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਵਿਚ ਨਿਰੰਕਾਰੀ ਭਵਨ ਤੇ ਹੋਏ ਮਾਰੂ ਧਮਾਕੇ ਨੇ ਇੱਕ ਵਾਰ ਫਿਰ ਇਨਸਾਫ਼ ਅਤੇ ਅਮਨ ਪਸੰਦ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ। 1971;78, 84 ਅਤੇ 92 ਦਾ ਦਰਦ ਹੱਡੀਂ ਹੰਢਾ ਚੁੱਕੇ ਪੰਜਾਬ ਦੇ ਲੋਕਾਂ ਲਈ ਇਹ ਬੇਹੱਦ ਹੀ ਸਦਮੇ ਵਾਲਾ ਵਰਤਾਰਾ ਹੈ। ਬੇਸ਼ੱਕ ਕੇਂਦਰ[Read More…]

by November 20, 2018 Articles