Articles by: News Admin

ਫਤਿਹਵੀਰ ਸਿੰਘ ਦੀ ਦੁੱਖਦਾਇਕ ਘਟਨਾ ਤੇ ਦੂਸ਼ਣਬਾਜ਼ੀ ਨਾਲੋਂ ਸੰਜੀਦਗੀ ਦੀ ਲੋੜ 

ਫਤਿਹਵੀਰ ਸਿੰਘ ਦੀ ਦੁੱਖਦਾਇਕ ਘਟਨਾ ਤੇ ਦੂਸ਼ਣਬਾਜ਼ੀ ਨਾਲੋਂ ਸੰਜੀਦਗੀ ਦੀ ਲੋੜ 

ਮਾਸੂਮ ਫ਼ਤਿਹਵੀਰ ਸਿੰਘ ਦੀ ਮੌਤ ਕਈ ਲਾਜਵਾਬ ਸਵਾਲ ਖੜ੍ਹੇ ਕਰ ਗਈ। ਇਸ ਘਟਨਾ ਤੋਂ ਸਬਕ ਸਿੱਖਣ ਦੀ ਥਾਂ ਅਸੀਂ ਦੂਸ਼ਣਬਾਜ਼ੀ ਦਾ ਸ਼ਿਕਾਰ ਹੋ ਗਏ ਹਾਂ। ਗ਼ਲਤੀਆਂ ਤੇ ਗ਼ਲਤੀਆਂ ਕਰੀ ਜਾਂਦੇ ਹਾਂ ਪ੍ਰੰਤੂ ਸਬਕ ਸਿੱਖਣ ਦੀ ਕੋਸ਼ਿਸ਼ ਨਹੀਂ ਕਰਦੇ। ਇਹ ਮਸਲਾ ਬੜਾ ਸੰਜੀਦਾ ਹੈ। ਆਪੋ ਆਪਣੇ ਅੰਦਰ ਝਾਤੀ ਮਾਰਕੇ ਵੇਖਣ ਦੀ ਲੋੜ ਹੈ ਕਿ ਕੀ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਕਿਤੇ[Read More…]

by June 13, 2019 Articles
ਖੇਤੀ ਵਿਭਿੰਨਤਾ ਨੂੰ ਹੁੰਗਾਰਾ ਦੇਣ ਵਾਲਾ ਸਫ਼ਲ ਕਿਸਾਨ ਹੈ ਗੁਰਤੇਜ ਮਛਾਣਾ

ਖੇਤੀ ਵਿਭਿੰਨਤਾ ਨੂੰ ਹੁੰਗਾਰਾ ਦੇਣ ਵਾਲਾ ਸਫ਼ਲ ਕਿਸਾਨ ਹੈ ਗੁਰਤੇਜ ਮਛਾਣਾ

ਬਠਿੰਡਾ/ 10 ਜੂਨ/ — ਖੇਤੀ ਵਿਭਿੰਨਤਾ ਨੂੰ ਅਪਨਾਉਂਦੇ ਹੋਏ ਹਰ ਸਾਲ ਆਪਣੀ ਜਮੀਨ ਵਿਚ ਕੁਝ ਨਵਾਂ ਕਰਨ ਦੀ ਚਾਹ ਰੱਖਣ ਵਾਲੇ ਪਿੰਡ ਮਛਾਣਾ ਦੇ ਅਗਾਂਹਵਧੂ ਕਿਸਾਨ ਗੁਰਤੇਜ ਸਿੰਘ ਨੇ ਇਸ ਵਾਰ ਪਪੀਤੇ ਦੇ 200 ਰੁੱਖ ਲਗਾਏ ਹਨ। ਬਾਗਬਾਨੀ ਵਿਭਾਗ ਬਠਿੰਡਾ ਮੁਤਾਬਿਕ ਕਿਸਾਨ ਗੁਰਤੇਜ ਸਿੰਘ ਉਨ੍ਹਾਂ ਚੰਦ ਕਿਸਾਨਾਂ ਵਿਚੋਂ ਹੈ ਜਿਸਨੇ ਜ਼ਿਲ੍ਹੇ ‘ਚ ਪਹਿਲੀ ਵਾਰ ਪਪੀਤੇ ਦੇ ਬੂਟੇ ਲਗਾ ਕੇ ਖੇਤੀ ਵਿਭਿੰਨਤਾ[Read More…]

by June 12, 2019 Articles
ਆਸਟ੍ਰੇਲੀਆ ‘ਚ ਮੀਡੀਆ ਸੰਗਠਨਾਂ ‘ਤੇ ਪੁਲਸ ਛਾਪੇ

ਆਸਟ੍ਰੇਲੀਆ ‘ਚ ਮੀਡੀਆ ਸੰਗਠਨਾਂ ‘ਤੇ ਪੁਲਸ ਛਾਪੇ

– ਅੰਤਰਰਾਸ਼ਟਰੀ ਮੀਡੀਆ ਵੱਲੋਂ ਵਿਆਪਕ ਨਿਖੇਧੀ  (ਬ੍ਰਿਸਬੇਨ 9 ਜੂਨ) ਆਸਟ੍ਰੇਲੀਆ ਦੇ ਪ੍ਰਮੁੱਖ ਮੀਡੀਆ ਸੰਗਠਨਾਂ ਅਤੇ ਪੱਤਰਕਾਰਾਂ ਦੇ ਘਰਾਂ ‘ਚ ਮੰਗਲਵਾਰ ਤੋਂ ਹੋਈ ਪੁਲਸ ਛਾਪੇਮਾਰੀ ਦੇ ਚਲਦਿਆਂ ਦੇਸ਼ ਦੀ ਲੋਕਤੰਤਰੀ ਸਾਖ ਹੁਣ ਸਵਾਲਾਂ ਦੇ ਘੇਰੇ ‘ਚ ਘਿਰੀ ਨਜ਼ਰ ਆ ਰਹੀ ਹੈ। ਜਿਕਰਯੋਗ ਹੈ ਕਿਆਸਟ੍ਰੇਲੀਆਈ ਨਾਗਰਿਕਾਂ ਦੀ ਜਾਸੂਸੀ ਕਰਾਉਣ ਦੀ ਸਰਕਾਰ ਦੀ ਗੁਪਤ ਯੋਜਨਾ ਦੇ ਬਾਰੇ ਕੈਨਬਰਾ ਦੇ ਇਕ ਪੱਤਰਕਾਰ ਨੇ ਪਿਛਲੇ ਸਾਲ ਇਕ ਖਬਰ ਲਿਖੀ ਸੀ ਅਤੇ ਪੁਲਸ ਨੇ ਸੰਭਵ ਤੌਰ ‘ਤੇ ਇਸੇ ਖਬਰ ਨਾਲ ਜੁੜੀਆਂ ਸੂਚਨਾਵਾਂ ਲੱਭਦੇ ਹੋਏ ਉਨ੍ਹਾਂ ਦੇ ਘਰ ‘ਤੇ ਛਾਪੇਮਾਰੀ ਕੀਤੀ।ਅਗਲੇ ਹੀ ਦਿਨ (ਬੁੱਧਵਾਰ) ਨੂੰ ਪੁਲਸ ਨੇ ਦੇਸ਼ ਦੇ ਵੱਕਾਰੀ ਰਾਸ਼ਟਰੀ ਪ੍ਰਸਾਰਕ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਏ ਬੀ ਸੀ) ਦੇ ਹੈੱਡਕੁਆਰਟਰ ‘ਤੇ ਅਚਾਨਕ ਛਾਪੇਮਾਰੀ ਕੀਤੀ। ਤਕਰੀਬਨ 8 ਘੰਟੇ ਤੱਕ ਚੱਲੀ ਛਾਪੇਮਾਰੀ ਦੌਰਾਨ ਉਸ ਨੇ ਈ–ਮੇਲ, ਡਰਾਫਟ ਦੇ ਲੇਖਾਂ ਅਤੇਇਕ ਖੁਫੀਆ ਰਿਪੋਰਟ ਨਾਲ ਜੁੜੇ ਪੱਤਰਕਾਰ ਦੇ ਨੋਟਸ ਦੀ ਜਾਂਚ ਕੀਤੀ। ਦੱਸਣਯੋਗ ਹੈ ਕਿ ਇਸ ਖੁਫੀਆ ਰਿਪੋਰਟ ਜ਼ਰੀਏ ਹੀ ਦੱਸਿਆ ਗਿਆ ਸੀ ਕਿ ਆਸਟ੍ਰੇਲੀਆ ਦੇ ਵਿਸ਼ੇਸ਼ ਫ਼ੌਜੀ ਬਲਾਂ ਨੇ ਅਫਗਾਨਿਸਤਾਨ ਵਿਚ ਨਿਹੱਥੇ ਆਮ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ। ਪੁਲਸਛਾਪੇਮਾਰੀ ਤੋਂ ਬਾਅਦ ਆਪਣੇ ਨਾਲ ਦੋ ਪੈੱਨ ਡ੍ਰਾਈਵ ‘ਚ ਸੰਬੰਧਿਤ ਦਸਤਾਵੇਜ਼ ਲੈ ਕੇ ਚਲੇ ਗਏੇ, ਜਿਸ ਨਾਲ ਰਾਜਨੀਤਕ ਵਿਵਾਦ ਪੈਦਾ ਹੋ ਗਿਆ ਅਤੇ ਸਰਕਾਰ ‘ਤੇ ਜਵਾਬਦੇਹੀ ਤੋਂ ਬਚਣ ਦੇ ਦੋਸ਼ ਵੀ ਲੱਗੇ। ਸਿਡਨੀ ਸਥਿਤ ਯੂਨੀਵਰਸਿਟੀ ਆਫ ਤਕਨਾਲੋਜੀ ਨਾਲ ਜੁੜੇ ਪ੍ਰੋਫੈਸਰਪੀਟਰ ਮੈਨਿੰਗ ਨੇ ਕਿਹਾ,”ਇਸ ਨਾਲ ਖੁਲਾਸਾ ਹੋ ਰਿਹਾ ਹੈ ਕਿ ਆਸਟ੍ਰੇਲੀਆ ਲੋਕਤੰਤਰੀ ਦੁਨੀਆ ਦੇ ਸਭ ਤੋਂ ਗੁਪਤ ਪ੍ਰਸ਼ਾਸਨਾਂ ਵਿਚੋਂ ਇਕ ਹੈ।”  ਉਹਨਾਂ ਸਰਕਾਰ ਦੀ ਪਾਰਦਰਸ਼ਿਤਾ ਉੱਤੇ ਉਂਗਲ ਉਠਾਉਂਦਿਆਂ ਕਿਹਾ ਹੈ ਕਿ ਸਾਲ 2001 ਤੋਂ ਹੀ ਨਿੱਜ਼ਤਾ, ਰਾਸ਼ਟਰੀ ਸੁਰੱਖਿਆ ਅਤੇਅੱਤਵਾਦ ਨਾਲ ਮੁਕਾਬਲੇ ਦੇ ਨਾਲ ਜੁੜੇ 50 ਤੋਂ ਵੱਧ ਕਾਨੂੰਨਾਂ ਜਾਂ ਸੋਧਾਂ ਦੀ ਵਰਤੋਂ ਕੀਤੀ। ਅੰਤਰਰਾਸ਼ਟਰੀ ਮੀਡੀਆ ਨੇ ਵੀ ਮੀਡੀਆ ਸੰਗਠਨਾਂ ‘ਤੇ ਹੋਈ ਪੁਲਸ ਛਾਪੇਮਾਰੀ ਦੀ ਨਿੰਦਾ ਕੀਤੀ ਹੈ। ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਆਪਣੀ ਸਰਕਾਰ ਦੇ ਹਵਾਲੇ ਨਾਲਦਾਅਵਾ ਕੀਤਾ ਕਿ ਪੁਲਸ ਦੀ ਇਨ੍ਹਾਂ ਜਾਂਚਾਂ ਵਿਚ ਕੋਈ ਰਾਜਨੀਤਕ ਸ਼ਮੂਲੀਅਤ ਨਹੀਂ ਹੈ। ਇਹਨਾਂ ਘਟਨਾਵਾ ਦੇ ਬਾਅਦ ਪੱਤਰਕਾਰਾਂ ਅਤੇ ਉਨ੍ਹਾਂ ਦੇ ਸੂਤਰਾਂ ਨੂੰ ਤੁਰੰਤ ਜ਼ਿਆਦਾ ਸੁਰੱਖਿਆ ਦਿੱਤੇ ਜਾਣ ਦੀ ਮੰਗ ਉਠੀ ਹੈ।  (ਹਰਜੀਤ ਲਸਾੜਾ) harjit_las@yahoo.com

by June 10, 2019 Australia NZ
ਆਸਟ੍ਰੇਲੀਆ ਵਲੋਂ ਚੀਨੀ ਹੈਕਰਾਂ ‘ਤੇ ਡਾਟਾ ਚੋਰੀ ਕਰਨ ਦਾ ਦੋਸ਼

ਆਸਟ੍ਰੇਲੀਆ ਵਲੋਂ ਚੀਨੀ ਹੈਕਰਾਂ ‘ਤੇ ਡਾਟਾ ਚੋਰੀ ਕਰਨ ਦਾ ਦੋਸ਼

– ਚੀਨੀ ਦੂਤਾਘਰ ਨੇ ਵੱਟਿਆ ਪਾਸਾ  (ਬ੍ਰਿਸਬੇਨ 9 ਜੂਨ) ਕੈਨਬਰਾ ਸਥਿੱਤ ਆਸਟ੍ਰੇਲੀਅਨ ਰਾਸ਼ਟਰੀ ਯੂਨੀਵਰਸਿਟੀ ਮੁਤਾਬਕ ਚੀਨੀ ਹੈਕਰਸ ਨੇ ਪਿਛਲੇ ਸਾਲ ਦੇ ਅਖੀਰ ‘ਚ ਯੂਨੀਵਰਸਿਟੀ ਦੇ ਮੁੱਖ ਸਰਵਰ ਨੂੰ ਨਿਸ਼ਾਨਾ ਬਣ ਕੇ 19 ਸਾਲ ਪੁਰਾਣੇ ਵਿਦਿਆਰਥੀਆਂ ਦੇ ਬੈਂਕ ਅਕਾਊਂਟ ਨੰਬਰ, ਟੈਕਸ ਅਤੇ ਪਾਸਪੋਰਟ ਸਮੇਤ ਕਈ ਜ਼ਰੂਰੀ ਜਾਣਕਾਰੀਆਂ ਹੈਕ ਕੀਤੀਆਂ ਸਨ। ਆਸਟ੍ਰੇਲੀਆ ਦਾ ਦੋਸ਼ ਹੈ ਕਿ ਚੀਨੀ ਹੈਕਰਸ ਨੇ ਇਕ ਯੂਨੀਵਰਸਿਟੀ ਦੇ 2 ਲੱਖ ਵਿਦਿਆਰਥੀਆਂ ਅਤੇ ਕਰਮਚਾਰੀਆਂ ਦਾ ਨਿੱਜੀ ਡਾਟਾ ਇਸ  ਲਈ ਚੋਰੀ ਕੀਤਾ ਹੈ ਤਾਂਕਿ ਇਨ੍ਹਾਂ ਵਿਦਿਆਰਥੀਆਂ ਨੂੰ ਬਲੈਕਮੇਲ ਕਰ ਕੇ ਜਾਸੂਸੀ ਕਰਵਾਈ ਜਾ ਸਕੇ। ਦੱਸਣਯੋਗ ਹੈ ਕਿ ਇਸ ਯੂਨੀਵਰਸਿਟੀ ‘ਚ ਕਈ ਪ੍ਰਮੁੱਖ ਸ਼ਖਸ਼ੀਅਤਾਂ ਸਮੇਤ ਕਈ ਸਰਕਾਰੀ ਅਧਿਕਾਰੀ ਅਤੇ ਫੌਜੀ ਅਫਸਰ ਬਣਨ ਵਾਲਿਆਂ ਨੇ ਵੀ ਪੜ੍ਹਾਈ ਪੂਰੀ ਕੀਤੀ ਹੈ। ਅਜਿਹੇ ‘ਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਡਾਟਾ ਲੀਕ ਹੋਣਾ ਸਰਕਾਰੀ ਤੰਤਰ ਲਈ ਚਿੰਤਾ ਦਾ ਮੁੱਦਾ ਬਣਿਆ ਹੋਇਆ ਹੈ। ਸਿਡਨੀ ਦੇ ਇਕ ਨਾਮਵਾਰ ਅਖ਼ਬਾਰ ਨੇ ਇਸ ਹੈਕਿੰਗ ਲਈ ਚੀਨ ਨੂੰ ਸਿੱਧੇ ਰੂਪ ‘ਚ ਜ਼ਿੰਮੇਵਾਰ ਠਹਿਰਾਇਆ ਹੈ। ਨਾਲ ਹੀ ਅਖ਼ਬਾਰ ਦਾ ਦਾਅਵਾ ਹੈ ਕਿ ਚੀਨ ਉਨ੍ਹਾਂ ਦੇਸ਼ਾਂ ‘ਚੋਂ ਹੈ ਜੋ ਇੰਨੇ ਵੱਡੇ ਪੱਧਰ ‘ਤੇ ਹੈਕਿੰਗ ਕਰਕੇ ਨਵੀਂ ਪੀੜ੍ਹੀ ਦੇ ਜਾਸੂਸ ਤਿਆਰ ਕਰ ਸਕਦਾ ਹੈ। ਪਰ ਆਸਟ੍ਰੇਲੀਆ ‘ਚ ਚੀਨੀ ਦੂਤਘਰ ਨੇ ਅਜਿਹੇ ਕਿਸੇ ਵੀ ਵਰਤਾਰੇ ਤੋਂ ਪਾਸਾ ਵੱਟਿਆ ਹੈ। (ਹਰਜੀਤ ਲਸਾੜਾ) harjit_las@yahoo.com

by June 10, 2019 Australia NZ
ਆਜ਼ਾਦ ਪੱਤਰਕਾਰੀ ਲੋਕਤੰਤਰ ਦਾ ਆਧਾਰ……

ਆਜ਼ਾਦ ਪੱਤਰਕਾਰੀ ਲੋਕਤੰਤਰ ਦਾ ਆਧਾਰ……

ਆਜ਼ਾਦ ਪੱਤਰਕਾਰੀ ਲੋਕਤੰਤਰ ਦਾ ਆਧਾਰ ਹੈ, ਉੱਤਰੀ ਕੋਰੀਆ ਅਤੇ ਚੀਨ ਵਰਗੇ ਤਾਨਾਸ਼ਾਹ ਮੁਲਕਾਂ ਵਿੱਚ ਆਜ਼ਾਦ ਪੱਤਰਕਾਰੀ ਦੀ ਮਨਾਹੀ ਹੈ। ਆਜ਼ਾਦ ਮੁਲਕਾਂ ਵਿੱਚ ਅਕਸਰ ਹੁੰਦੇਂ ਸਨਸਨੀਖੇਜ਼ ਖੁਲਾਸਿਆਂ ਕਰਕੇ ਮਨਮਰਜ਼ੀ ਕਰਦੀਆਂ ਚੁਣੀਆਂ ਹੋਈਆਂ ਸਰਕਾਰਾਂ ਜਵਾਬਦੇਹ ਰਹਿੰਦੀਆਂ ਹਨ ਅਤੇ ਅਕਸਰ ਗਾਹੇ ਬਗਾਹੇ ਡਿੱਗਦੀਆਂ ਵੀ ਨਜ਼ਰ ਆਉਂਦੀਆਂ ਹਨ। ਨਤੀਜੇ ਵਜੋਂ ਲੋਕ ਜ਼ਿੰਮੇਵਾਰ ਸਰਕਾਰ ਦਾ ਆਨੰਦ ਮਾਣਦੇ ਹਨ। ਬਿਨਾਂ ਆਜ਼ਾਦ ਮੀਡੀਏ ਤੋਂ ਅਜ਼ਾਦ ਮੁਲਕ ਦੇ[Read More…]

by June 10, 2019 Australia NZ
ਨਵਜੋਤ ਸਿੰਘ ਸਿੱਧੂ ਨੇ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ 

ਨਵਜੋਤ ਸਿੰਘ ਸਿੱਧੂ ਨੇ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ 

ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨੇ ਆਖ਼ਰ ਨਵਜੋਤ ਸਿੰਘ ਸਿੱਧੂ ਤੋਂ ਸਥਾਨਕ ਸਰਕਾਰਾਂ ਵਾਲਾ ਮਹੱਤਵਪੂਰਨ ਵਿਭਾਗ ਵਾਪਸ ਲੈ ਕੇ ਪਹਿਲੀ ਵਾਰ ਦਲੇਰਾਨਾ ਕਦਮ ਚੁੱਕਿਆ ਹੈ। ਪਿਛਲੇ ਢਾਈ ਸਾਲਾਂ ਤੋਂ ਨਵਜੋਤ ਸਿੰਘ ਸਿੱਧੂ ਦਿੱਲੀ ਦੀ ਧੌਂਸ ਨਾਲ ਬਿਆਨਬਾਜ਼ੀ ਕਰ ਰਹੇ ਸਨ। ਮੁੱਖ ਮੰਤਰੀ ਜੋ ਕਿ ਆਪਣੀ ਮਨਮਰਜ਼ੀ ਕਰਨ ਲਈ ਜਾਣੇ ਜਾਂਦੇ ਸਨ ਪ੍ਰੰਤੂ ਨਵਜੋਤ ਸਿੰਘ ਸਿੱਧੂ ਦੀ ਬਿਆਨਬਾਜ਼ੀ ਨੂੰ ਪਾਰਟੀ ਦੇ[Read More…]

by June 7, 2019 Articles
ਆਰ ਐੱਸ ਐੱਸ ਨੇ ਜ: ਟੌਹੜਾ ਤੇ ਜ: ਤਲਵੰਡੀ ਨਾਲ ਗੱਲਬਾਤ ਟੁੱਟਣ ਤੇ “ਬਾਦਲ” ਨੂੰ ਚੁਣਿਆ 

ਆਰ ਐੱਸ ਐੱਸ ਨੇ ਜ: ਟੌਹੜਾ ਤੇ ਜ: ਤਲਵੰਡੀ ਨਾਲ ਗੱਲਬਾਤ ਟੁੱਟਣ ਤੇ “ਬਾਦਲ” ਨੂੰ ਚੁਣਿਆ 

ਸ੍ਰ: ਬਾਦਲ 1994 ਵਿੱਚ ਬਣੇ ਆਰ ਐੱਸ ਐੱਸ ਦੇ ਪੱਕੇ ਮੈਂਬਰ? ਬਠਿੰਡਾ/ 6 ਜੂਨ/ — ਭਾਰਤ ਦੀ ਬਹਾਦਰ ਤੇ ਸੰਘਰਸ਼ਸ਼ੀਲ ਕੌਮ ਸਿੱਖਾਂ ਨੂੰ ਹਿੰਦੂ ਧਰਮ ਵਿੱਚ ਰਲਾਉਣ ਦੀ ਮਨਸਾ ਨਾਲ ਹਿੰਦੂਆਂ ਦੀ ਫ਼ਿਰਕੂ ਜਥੇਬੰਦੀ ਆਰ ਐੱਸ ਐੱਸ ਨੇ ਸਿੱਖਾਂ ਦੇ ਆਗੂਆਂ ਨੂੰ ਲਾਲਚ ਦੇ ਕੇ ਆਪਣੀ ਜਥੇਬੰਦੀ ਦੇ ਮੈਂਬਰ ਬਣਾਉਣ ਦੀ 1994 ‘ਚ ਇੱਕ ਸਾਜ਼ਿਸ਼ ਰਚੀ। ਜਿਸ ਵਿੱਚ ਜ: ਗੁਰਚਰਨ ਸਿੰਘ[Read More…]

by June 7, 2019 Punjab, World
(ਵਿਸ਼ਵ ਵਾਤਾਵਰਣ ਦਿਵਸ ਮੌਕੇ ਪੀਏਯੂ ਵਿਖੇ ਪੰਛੀਆਂ ਲਈ ਬਣਾਏ ਗਏ ਪਾਣੀ ਦੇ ਕਟੋਰਿਆਂ ਨਾਲ ਵਿਦਿਆਰਥੀ)

ਵਿਸ਼ਵ ਵਾਤਾਵਰਣ ਦਿਵਸ ਮੌਕੇ ਪੀਏਯੂ ਵਿਖੇ ਪੰਛੀਆਂ ਲਈ ਬਣਾਏ ਗਏ ਪਾਣੀ ਦੇ ਕਟੋਰੇ ‘ਤੇ ਵੰਡੇ ਬੂਟੇ 

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਈਕੋ ਕਲੱਬ ਦੇ ਮੈਂਬਰ ਵਿਦਿਆਰਥੀਆਂ ‘ਤੇ ਅਧਿਆਪਕਾਂ ਨੇ ਬੁੱਧਵਾਰ ਨੂੰ ਵਿਸ਼ਵ ਵਾਤਾਵਰਣ ਦਿਵਸ ਮੌਕੇ ਵੱਧ ਰਹੇ ਤਾਪਮਾਨ ‘ਤੇ ਪ੍ਰਦੂਸ਼ਣ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਦੇ ਮੰਤਵ ਦੀ ਦਿਸ਼ਾ ਵਿੱਚ ਕਦਮ ਚੁੱਕਦੇ ਹੋਏ ‘ਵਰਸਿਟੀ ਕੈਂਪਸ ਵਿੱਚ ਬੂਟੇ ਲਗਾਏ ਗਏ ਅਤੇ ਬਾਕੀਆਂ ਨੂੰ ਆਪਣੇ ਘਰਾਂ ਵਿੱਚ ਲਗਾਉਣ ਦੇ ਲਈ ਗਮਲੇ ‘ਤੇ ਬੂਟੇ ਵੰਡੇ ਵੀ ਗਏ। ਇਸ ਦੌਰਾਨ[Read More…]

by June 6, 2019 Punjab
”ਇਹ ਪਰਿੰਦੇ ਸਿਆਸਤ ਨਹੀਂ ਜਾਣਦੇ” ਪੁਸਤਕ ਸਮਾਜਿਕ ਸਰੋਕਾਰਾਂ ਅਤੇ ਮੁਹੱਬਤ ਦਾ ਸੁਮੇਲ

”ਇਹ ਪਰਿੰਦੇ ਸਿਆਸਤ ਨਹੀਂ ਜਾਣਦੇ” ਪੁਸਤਕ ਸਮਾਜਿਕ ਸਰੋਕਾਰਾਂ ਅਤੇ ਮੁਹੱਬਤ ਦਾ ਸੁਮੇਲ

ਕੁਲਜੀਤ ਕੌਰ ਗ਼ਜ਼ਲ ਦੀ ਗ਼ਜ਼ਲਾਂ/ਕਵਿਤਾਵਾਂ ਦੀ ਪੁਸਤਕ ”ਇਹ ਪਰਿੰਦੇ ਸਿਆਸਤ ਨਹੀਂ ਜਾਣਦੇ” ਬਹੁਪੱਖੀ ਅਤੇ ਬਹੁ ਅਰਥੀ ਕਵਿਤਾ ਹੈ। ਇਸ ਪੁਸਤਕ ਦੀਆਂ ਗ਼ਜ਼ਲਾਂ/ਕਵਿਤਾਵਾਂ ਸਮਾਜਿਕ ਸਰੋਕਾਰਾਂ ਨਾਲ ਲਬਰੇਜ਼ ਹਨ। ਉਸਦੀ ਪੁਸਤਕ ਦੀ ਹਰ ਗ਼ਜ਼ਲ/ਕਵਿਤਾ ਕਿਸੇ ਨਾ ਕਿਸੇ ਸਮਾਜਿਕ ਸਮੱਸਿਆ ਦੀ ਬਾਤ ਪਾਉਂਦੀ ਨਜ਼ਰ ਆ ਰਹੀ ਹੈ। ਕੁਲਜੀਤ ਕੌਰ ਗ਼ਜ਼ਲ ਦੀ ਇਹ ਚੌਥੀ ਪੁਸਤਕ ਹੈ। ਇਸ ਤੋਂ ਪਹਿਲਾਂ ਉਸਦੇ ਦੋ ਕਾਵਿ ਸੰਗ੍ਰਹਿ ‘ਤਰੇਲ[Read More…]

by June 6, 2019 Articles
image description

ਨੋਟਾ ਨੂੰ ਨੋਟ ਕਰਨਾ ਪਵੇਗਾ

ਲੰਘੀਆਂ ਲੋਕ ਸਭਾ ਚੋਣਾਂ ਵਿਚ ਜਿੱਥੇ ਅਸੀਂ ਜਿੱਤਣ ਤੇ ਹਾਰਨ ਵਾਲੀਆ ਧਿਰਾਂ ਦੀ ਵੋਟ ਗਿਣਤ ਤੇ ਵਿਚਾਰ ਚਰਚਾ ਕਰ ਰਹੇ ਹਾਂ | ਉਹਨਾਂ ਦੇ ਅਗਲੇ ਸਿਆਸੀ ਰੋਡ ਮੈਪ ਦੀ ਇੱਕ ਤਸਵੀਰਕਾਰੀ ਕਰ ਰਹੇ ਹਾਂ | ਉੱਥੇ ਇੱਕ ਹੋਰ ਦਿਲਚਸਪ ਤੇ ਧਿਆਨ ਮੰਗਦਾ ਮਾਮਲਾ ਵੀ ਹੈ ਨੋਟਾ ਕਿ ਭਾਵ ਖੜੇ ਉਮੀਦਵਾਰਾਂ ਵਿਚੋਂ ਕੋਈ ਵੀ ਨਹੀਂ | 2009 ਵਿਚ ਛਤੀਸਗੜ੍ਹ ਵਿਚ ਪਹਿਲੀ[Read More…]

by June 5, 2019 Articles