Articles by: News Admin

”ਜੱਦੀ ਸਰਦਾਰ” ਮੇਰੀ ਜ਼ਿੰਦਗੀ ਦੀ ਅਹਿਮ ਫਿਲਮ ਹੈ- ਸਿੱਪੀ ਗਿੱਲ

”ਜੱਦੀ ਸਰਦਾਰ” ਮੇਰੀ ਜ਼ਿੰਦਗੀ ਦੀ ਅਹਿਮ ਫਿਲਮ ਹੈ- ਸਿੱਪੀ ਗਿੱਲ

ਆਪਣੇ ਗੀਤਾਂ ਨੂੰ ਲੈ ਕੇ ਹਮੇਸ਼ਾ ਚਰਚਾ ਚ ਰਹਿਣ ਵਾਲਾ ਗਾਇਕ ਤੇ ਗੀਤਕਾਰ ਸਿੱਪੀ ਗਿੱਲ ਪੰਜਾਬੀ ਮਨੋਰੰਜਨ ਜਗਤ ਵਿੱਚ ਇੱਕ ਖਾਸ ਮੁਕਾਮ ਰੱਖਦਾ ਹੈ।ਉਸਦੇ ਪ੍ਰਸੰਸਕਾ ਦੀ ਇੱਕ ਲੰਮੀ ਕਤਾਰ ਹੈ।ਪੰਜਾਬੀ ਗਾਇਕੀ ਦੇ ਨਾਲ ਨਾਲ ਹੁਣ ਉਹ ਪੰਜਾਬੀ ਫਿਲਮ ਇੰਡਸਟਰੀ ਚ ਵੀ ਸਰਗਰਮ ਹੁੰਦਾ ਜਾ ਰਿਹਾ ਹੈ।ਉਹ ਆਪਣੀ ਨਵੀਂ ਫਿਲਮ ਜੱਦੀ ਸਰਦਾਰ ਲੈ ਕੇ ਆ ਰਿਹਾ ਹੈ।ਇਸ ਫਿਲਮ ਚ ਦਰਸ਼ਕ ਉਸਨੂੰ[Read More…]

by June 21, 2019 Articles
ਛੋਟੇ ਪਰਦੇ ਦੀ ‘ਚੰਦਰਮੁਖੀ ਚੌਟਾਲਾ’ ਬਣੀ ਪੰਜਾਬੀ ਪਰਦੇ ਦੀ ‘ਮਿੰਦੋ ਤਸੀਲਦਾਰਨੀ’ 

ਛੋਟੇ ਪਰਦੇ ਦੀ ‘ਚੰਦਰਮੁਖੀ ਚੌਟਾਲਾ’ ਬਣੀ ਪੰਜਾਬੀ ਪਰਦੇ ਦੀ ‘ਮਿੰਦੋ ਤਸੀਲਦਾਰਨੀ’ 

ਕਾਮੇਡੀ ਸੀਰੀਅਲ ‘ਐੱਫ਼ ਆਈ ਆਰ’ ਦੀ ਚੰਦਰਮੁਖੀ ਚੌਟਾਲਾ (ਕਵਿਤਾ ਕੌਸ਼ਿਕ) ਹੁਣ ਪੰਜਾਬੀ ਪਰਦੇ ‘ਤੇ ਮਿੰਦੋ ਤਸੀਲਦਾਰਨੀ ਬਣ ਕੇ ਆ ਰਹੀ ਹੈ। ਹਰਿਆਣਵੀ ਅੰਦਾਜ਼ ਵਿੱਚ ਥਾਣੇ ‘ਚ ਮੁਲਜ਼ਮਾ ‘ਤੇ ਡੰਡਾ ਚਲਾਉਣ ਵਾਲੀ ਕਵਿਤਾ ਕੌਸ਼ਿਕ ਇੰਨ੍ਹੀਂ ਦਿਨੀਂ ਕਰਮਜੀਤ ਅਨਮੋਲ ਤੇ ਰੰਜੀਵ ਸ਼ਿੰਗਲਾਂ ਪ੍ਰੋਡਕਸ਼ਨ ਦੀ ਇਸ ਫਿਲਮ ਵਿੱਚ ਉੱਚੇ ਆਹੁਦੇ ਵਾਲੀ ਹੀਰੋਇਨ ਬਣੀ ਹੈ। ਜਿੱਥੇ ਉਹ ਤਸੀਲਦਾਰਨੀ ਵਾਲਾ ਰੋਹਬ ਵਿਖਾਵੇਗੀ ਉੱਥੇ ਹੀਰੋ ਬਣੇ[Read More…]

by June 21, 2019 Articles
ਫਿਲਮ ‘ਮੁਕਲਾਵਾ’ ਨਾਲ ਮੁੜ ਚਰਚਾਵਾਂ ‘ਚ ਆਈ ਅਦਾਕਾਰਾ ਦ੍ਰਿਸ਼ਟੀ ਗਰੇਵਾਲ

ਫਿਲਮ ‘ਮੁਕਲਾਵਾ’ ਨਾਲ ਮੁੜ ਚਰਚਾਵਾਂ ‘ਚ ਆਈ ਅਦਾਕਾਰਾ ਦ੍ਰਿਸ਼ਟੀ ਗਰੇਵਾਲ

ਪਿਛਲੇ ਦਿਨੀਂ ਰਿਲੀਜ਼ ਹੋਈ ਪੰਜਾਬੀ ਫਿਲਮ ‘ਮੁਕਲਾਵਾ’ ਵਿੱਚ ਸਰਬਜੀਤ ਚੀਮਾ ਦੀ ਪਤਨੀ ਦੇ ਕਿਰਦਾਰ ਵਿੱਚ ਸੈਕਿੰਡ ਲੀਡ ‘ਚ ਕੰਮ ਕਰਨ ਵਾਲੀ ਦ੍ਰਿਸ਼ਟੀ ਗਰੇਵਾਲ ਆਪਣੀ ਇਸ ਪ੍ਰਾਪਤੀ ਤੋਂ ਫੁੱਲੀ ਨਹੀਂ ਸਮਾ ਰਹੀ,ਕਿਉਂਕਿ ਇਸ ਫਿਲਮ ਨਾਲ ਉਸਨੇ ਸਫ਼ਲਤਾਂ ਦੀ ਇੱਕ ਵੱਡੀ ਪੁਲਾਂਘ ਪੁੱਟੀ ਹੈ। ਖ਼ਾਸ ਗੱਲ ਕਿ ਉਸਦੇ ਇਸ ਕਿਰਦਾਰ ਦੀ ਸਲਾਘਾ ਵੀ ਹੋਈ ਹੈ। ਇਹ ਅਦਾਕਾਰਾ ਦ੍ਰਿਸ਼ਟੀ ਗਰੇਵਾਲ ਭਾਵੇਂਕਿ ਪਹਿਲਾਂ ਵੀ[Read More…]

by June 21, 2019 Articles
ਸਾਉਦੀ ਹਕੂਮਤ ਵੱਲੋਂ ਬੱਚੇ ਦਾ ਗਲ ਵੱਢਣ ਲਈ ਕਈ ਸਾਲਾਂ ਦੀ ਉਡੀਕ ਕਰਨੀ ਪਈ

ਸਾਉਦੀ ਹਕੂਮਤ ਵੱਲੋਂ ਬੱਚੇ ਦਾ ਗਲ ਵੱਢਣ ਲਈ ਕਈ ਸਾਲਾਂ ਦੀ ਉਡੀਕ ਕਰਨੀ ਪਈ

ਤਾਨਾਸ਼ਾਹ ਬਹਾਦਰ ਮੁਰਤਜਾ ਨੂੰ ਖਤਮ ਕਰ ਸਕਣਗੇ, ਪਰ ਉਸਦੀ ਬੁਲੰਦ ਆਵਾਜ਼ ਸਦੀਆਂ ਤੱਕ ਗੂੰਜਦੀ ਰਹੇਗੀ ਬਠਿੰਡਾ, 19 ਜੂਨ,  ਮਨੁੱਖਤਾ ਨੂੰ ਤਾਨਾਸਾਹਾਂ ਤੋਂ ਆਜ਼ਾਦ ਕਰਾਉਣ ਲਈ ਚਲਾਈਆਂ ਗਈਆਂ ਲਹਿਰਾਂ ਵਿੱਚ ਤਲੀ ਤੇ ਜਾਨ ਧਰ ਕੇ ਜੂਝਣ ਵਾਲੇ ਤੇ ਉਹਨਾਂ ਨੂੰ ਸਹਿਯੋਗ ਦੇਣ ਵਾਲਿਆਂ ਨੂੰ ਤਸੀਹੇ ਦੇ ਕੇ ਮੌਤ ਦੇ ਘਾਟ ਉਤਾਰਿਆ ਜਾਂਦਾ ਰਿਹਾ ਹੈ। ਸਾਉਦੀ ਅਰਬ ਨੇ ਇਸ ਰੁਝਾਨ ਨੂੰ ਹੋਰ ਅੱਗੇ[Read More…]

by June 21, 2019 Articles, World
ਦਲੀਪ ਸਿੰਘ ਉਪਲ ਦੀ ਪੁਸਤਕ ਦੋ ਤੇਰੀਆਂ ਦੋ ਮੇਰੀਆਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਕ 

ਦਲੀਪ ਸਿੰਘ ਉਪਲ ਦੀ ਪੁਸਤਕ ਦੋ ਤੇਰੀਆਂ ਦੋ ਮੇਰੀਆਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਕ 

ਦਲੀਪ ਸਿੰਘ ਉਪਲ ਦੀ ਕਹਾਣੀਆਂ ਦੀ ਪੁਸਤਕ ‘ਦੋ ਤੇਰੀਆਂ ਦੋ ਮੇਰੀਆਂ’ ਕਹਾਣੀਕਾਰ ਦੀ ਵਿਚਾਰਧਾਰਾ ਦੀ ਪ੍ਰਤੀਕ ਹੈ। ਦਲੀਪ ਸਿੰਘ ਉਪਲ ਮੁੱਢਲੇ ਤੌਰ ਤੇ ਵਾਰਤਾਕਾਰ ਹੈ। ਉਸਦੀ ਵਾਰਤਕ ਦੀ ਸ਼ੈਲੀ ਰੌਚਿਕ ਹੁੰਦੀ ਹੈ। ਮਾਝੇ ਦਾ ਜੰਮਪਲ ਅਤੇ ਮਾਲਵਾ ਕਰਮਭੂਮੀ ਹੋਣ ਕਰਕੇ ਉਸਦੀ ਸ਼ਬਦਾਵਲੀ ਵਿਚੋਂ ਮਾਝਾ ਅਤੇ ਮਾਲਵੇ ਦੀ ਬੋਲੀ ਦੇ ਦੋਵੇਂ ਰੰਗ ਮਿਲਦੇ ਹਨ। ਇਸ ਕਰਕੇ ਕਹਾਣੀਕਾਰ ਦੀ ਗਲਬਾਤੀ ਪ੍ਰੰਤੂ ਕਾਵਿਮਈ[Read More…]

by June 19, 2019 Articles
ਖੂਹ ਬਣੇ ਭੂਤ!

ਖੂਹ ਬਣੇ ਭੂਤ!

ਪਾਣੀ ਮਨੁੱਖ ਦੀ ਪਹਿਲੀ ਲੋੜ ਹੈ, ਇਸੇ ਲਈ ਮਨੁੱਖ ਦੀਆਂ ਪਹਿਲੀਆਂ ਬਸਤੀਆਂ ਦਾ ਵਾਸਾ ਦਰਿਆਵਾਂ ਦੇ ਕੰਢਿਆਂ ਤੇ ਹੀ ਹੋਇਆ। ਮਨੁੱਖ ਨੇ ਵਿਕਾਸ ਦੀ ਭਾਲ ਵਿਚ ਜਦੋਂ ਦੂਰ ਜਾਣਾ ਸ਼ੁਰੂ ਕੀਤਾ ਤਾਂ ਉਸਨੂੰ ਖੂਹ ਪੁੱਟਣ ਦਾ ਖਿਆਲ ਆਇਆ, ਕਹਿੰਦੇ ਹਨ ਪਹਿਲੇ ਖੂਹ 30,000 ਸਾਲ ਪਹਿਲੋਂ ਪੁੱਟੇ ਗਏ। ਇਹਦੀਆਂ ਕੰਧਾਂ ਢਿੱਗਾਂ ਜਾਂ ਪੱਥਰ ਦੀਆਂ ਬਣਦੀਆਂ ਸਨ। ਪਾਣੀ ਲਈ ਇਸ ਵਿਚ ਬੂਝਲੀਆਂ[Read More…]

by June 18, 2019 Articles
ਪੰਜਾਬੀ ਸਿਨੇਮੇ ਦਾ “ਜਨੂੰਨੀ” ਫਿਲਮ ਨਿਰਦੇਸ਼ਕ:ਅਦਿੱਤਿਆ ਸੂਦ 

ਪੰਜਾਬੀ ਸਿਨੇਮੇ ਦਾ “ਜਨੂੰਨੀ” ਫਿਲਮ ਨਿਰਦੇਸ਼ਕ:ਅਦਿੱਤਿਆ ਸੂਦ 

ਇਨਸਾਨ ਆਪਣੀ ਜਿੰਦਗੀ ਵਿੱਚ ਕਈ ਸੁਪਨਿਆ ਦੀ ਨੀਹ ਰੱਖਦਾ ਹੈ।ਪਰ ਉਹਨਾ ਨੂੰ ਪੂਰਾ ਕਰਨ ਲਈ ਮਿਹਨਤ ਤੇ ਜਨੂੰਨ ਦਾ ਹੋਣਾ ਵੀ ਬੇਹੱਦ ਲਾਜਮੀ ਹੈ।ਪੰਜਾਬੀ ਸਿਨੇਮੇ ਨੂੰ ਮਾਨਮੱਤੇ ਪੜਾਅ ਤੱਕ ਲ਼ਿਜਾਣ ਦੇ ਸੁਪਨੇ ਤੇ ਉਸਨੂੰ ਪੂਰਾ ਕਰਨ ਦੀ ਖਾਹਿਸ਼ ਰੱਖਣ ਵਾਲੇ ਅਜਿਹੇ ਹੀ ਜਨੂੰਨੀ ਫਿਲਮ ਨਿਰਦੇਸ਼ਕ ਦਾ ਨਾਮ ਹੈ”ਅਦਿੱਤਿਆ ਸੂਦ”ਪਟਿਆਲਾ ਸ਼ਹਿਰ ਨਾਲ ਸੰਬੰਧਿਤ ਅਤੇ ਅੱਜ ਦੇ ਸਮੇ ਵਿੱਚ ਵਿਦੇਸ਼ੀ ਧਰਤੀ ਦੇ[Read More…]

by June 18, 2019 Articles
ਸਿੱਖੀ ਵਿਚਾਰਧਾਰਾ ਮਨੁੱਖੀ ਜੀਵਨ ਸ਼ੈਲੀ ਦੀ ਨੀਂਹ : ਡਾ. ਹਰਪਾਲ ਸਿੰਘ ਪੰਨੂ 

ਸਿੱਖੀ ਵਿਚਾਰਧਾਰਾ ਮਨੁੱਖੀ ਜੀਵਨ ਸ਼ੈਲੀ ਦੀ ਨੀਂਹ : ਡਾ. ਹਰਪਾਲ ਸਿੰਘ ਪੰਨੂ 

ਸਫ਼ਰਨਾਮਾ ‘ਅਣਡਿੱਠੀ ਦੁਨੀਆ‘ ਲੋਕ ਅਰਪਿਤ : ਲੇਖਕ ਗਿੰਨੀ ਸਾਗੂ  (ਬ੍ਰਿਸਬੇਨ 16 ਜੂਨ) ਵਿਦੇਸ਼ੀ ਧਰਤ ‘ਤੇ ਸਿੱਖੀ ਅਤੇ ਪੰਜਾਬੀ ਸਾਹਿਤ ਦੇ ਪਸਾਰੇ ਲਈ ਬ੍ਰਿਸਬੇਨ ਗੁਰਦੁਆਰਾ ਸਾਹਿਬ ਲੋਗਨ ਰੋਡ ਦੀ ਪ੍ਰਬੰਧਕੀ ਕਮੇਟੀ ਅਤੇ ਸਮੂਹ ਪੰਜਾਬੀ ਭਾਈਚਾਰੇ ਦੇ ਸਾਂਝੇ ਉੱਦਮ ਨਾਲ ਸਿੱਖ ਵੈੱਲਫੇਅਰ ਐਂਡ ਐਜੂਕੇਸ਼ਨ ਸੈਂਟਰ ਅਤੇਗੁਰਦੁਆਰਾ ਸਾਹਿਬ ਲੋਗਨ ਰੋਡ ਵਿੱਖੇ ਸਿੱਖ ਵਿਦਵਾਨ ਪ੍ਰੋ. ਹਰਪਾਲ ਸਿੰਘ ਪੰਨੂ ਦਾ ਰੂ–ਬ–ਰੂ ਸਮਾਗਮ ਅਯੋਜਿਤ ਕੀਤਾ ਗਿਆ। ਇਹ ਜਾਣਕਾਰੀ ਪੰਜ ਆਬ ਰੀਡਿੰਗ ਗਰੁੱਪ ਦੇ ਕੁਲਜੀਤ ਸਿੰਘ ਖੋਸਾ ਅਤੇ ਗੁਰੂਘਰ ਕਮੇਟੀ ਮੈਂਬਰ ਸੁਰਿੰਦਰ ਸਿੰਘ ਨੇ ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬਨਾਲ ਸਾਂਝੀ ਕੀਤੀ। ਇਸ ਸਮਾਗਮ ਦੀ ਸ਼ੁਰੂਆਤ ਗੁਰੂਘਰ ਕਮੇਟੀ ਮੈਂਬਰ ਅਤੇ ਮੰਚ ਸੰਚਾਲਕ ਸੁਰਿੰਦਰ ਸਿੰਘ ਨੇ ਹਾਜ਼ਰੀਨ ਨੂੰ ਜੀ ਆਇਆਂ ਆਖ ਕੀਤੀ। ਉਹਨਾਂ ਸੰਖੇਪ ਵਿੱਚ ਪ੍ਰੋ. ਪੰਨੂ ਜੀ ਦੇ ਜੀਵਨ ਫਲਸਫੇ ਉੱਪਰ ਝਾਤ ਪਾਈ। ਇਸ ਉਪਰੰਤ ਤਕਰੀਬਨ ਤਿੰਨ ਘੰਟਿਆਂ ਲਈ ਪ੍ਰੋ. ਹਰਪਾਲ ਸਿੰਘ ਪੰਨੂ ਨੇ ਸਾਖੀਆਂ ਦੇ ਜ਼ਰੀਏ ਪੰਜਾਬੀ ਭਾਸ਼ਾ, ਸਾਹਿਤ, ਗੁਰਬਾਣੀ, ਸਿੱਖ ਇਤਿਹਾਸ, ਮਜ਼ੂਦਾ ਨਿਘਾਰ ਅਤੇ ਭਵਿੱਖੀ ਪ੍ਰਬੰਧਾਂ ਆਦਿ ਉੱਪਰ ਵਿਸਥਾਰ ਤਕਰੀਰਾਂ ਕੀਤੀਆਂ। ਉਹਨਾਂ ਕਿਹਾ ਕਿ ਇਸ ਆਧੁਨਿਕ ਯੁਗ ‘ਚ ਸਾਨੂੰ ਧਰਮ ਅਤੇ ਵਿਗਿਆਨ ਦਾ ਸਹੀ ਤਾਲਮੇਲਬਣਾ ਕੇ ਚੱਲਣ ਦੀ ਲੋੜ੍ਹ ਹੈ। ਉਹਨਾਂ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਦੇ ਹਵਾਲਿਆਂ ਨਾਲ ਸਿੱਖੀ ਵਿਚਾਰਧਾਰਾ ਨੂੰ ਸੰਗਤ ਨਾਲ ਸਾਂਝਾ ਕੀਤਾ ਅਤੇ ਸੁਆਲਾਂ ਦੇ ਪੁੱਖਤਾ ਜ਼ੁਆਬ ਵੀ ਦਿੱਤੇ। ਹੋਰ ਬੁਲਾਰਿਆਂ ਵਿੱਚ ਸਾਬਕਾ ਪ੍ਰਿੰਸੀਪਲ ਸੂਬਾ ਸਿੰਘ ਖਾਲਸਾਕਾਲਜ ਅੰਮ੍ਰਿਤਸਰ ਨੇ ਕਿਹਾ ਕਿ ਸਿੱਖ ਧਰਮ ਵਿੱਚ ਅਨੇਕਾਂ ਹੀ ਵਿਦਵਾਨ, ਵਿਚਾਰਕ, ਸੂਰਬੀਰ ਯੋਧੇ ਅਤੇ ਸਮਾਜ–ਸੁਧਾਰਕ ਪੈਦਾ ਹੋਏ ਹਨ ਜਿਹਨਾਂ ਦੀਆਂ ਲਾਸਾਨੀ ਸ਼ਹਾਦਤਾਂ ਅਤੇ ਸ਼ਾਨਾਮੱਤੀ ਸਿੱਖ ਇਤਿਹਾਸ ਨਾਲ ਅਜੋਕੀ ਪੀੜੀ ਨੂੰ ਜੋੜਨਾ ਸਮੇਂ ਦੀ ਮੰਗ ਹੈ।  ਗਿਆਨੀ ਨਰਿੰਦਰਪਾਲ ਸਿੰਘ ਅਤੇ ਪਰਗਟ ਰੰਧਾਵਾ ਵੱਲੋਂ ਸੰਗਤਾ ਨਾਲ ਸਿੱਖ ਧਰਮ ਬਾਰੇ ਸਾਂਝ ਪਾਈ ਗਈ। ਸਮਾਰੋਹ ਦੇ ਅੰਤ ‘ਚ ਗੁਰਦੁਆਰਾ ਪ੍ਰਬੰਧਕ ਕਮੇਟੀ, ਓਅਨ ਕਰੂ ਰੰਗਮੰਚ ਗਰੁੱਪ ਅਤੇ ਬਿ੍ਰਸਬੇਨ ਪੰਜਾਬੀ ਪ੍ਰੈੱਸ ਕਲੱਬ ਵਲੋਂ ਪ੍ਰੋ. ਹਰਪਾਲ ਸਿੰਘ ਪੰਨੂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾਗਿਆ। ਇਸ ਮੌਕੇ ਅਦੀਬਾ ਵੱਲੋਂ ਮੈਲਬਾਰਨ ਨਿਵਾਸੀ ਲੇਖਕ ਗਿੰਨੀ ਸਾਗੂ ਦੁਆਰਾ ਲਿਖਤ ਸਫ਼ਰਨਾਮਾ ‘ਅਣਡਿੱਠੀ ਦੁਨੀਆ‘ ਦਾ ਲੋਕ ਅਰਪਣ ਵੀ ਕੀਤਾ ਗਿਆ। ਇਸ  ਮੌਕੇ ਗੁਰੂਘਰ ਕਮੇਟੀ ਦੇ ਪ੍ਰਧਾਨ ਧਰਮਪਾਲ ਸਿੰਘ ਜੌਹਲ, ਅਵਨਿੰਦਰ ਸਿੰਘ ਲਾਲੀ ਗਿੱਲ, ਹਰਪਾਲ ਸਿੰਘਬੁੱਟਰ, ਗੁਰਪ੍ਰੀਤ ਸਿੰਘ ਬੱਲ, ਸੁਰਿੰਦਰ ਸਿੰਘ, ਗੁਰਦੀਪ ਸਿੰਘ ਨਿੱਝਰ, ਤਜਿੰਦਰਪਾਲ ਸਿੰਘ, ਮੁਖ਼ਤਿਆਰ ਸਿੰਘ ਹਰਦੇਵ ਸਿੰਘ ਅਤੇ ਪੰਜ ਆਬ ਰੀਡਿੰਗ ਗਰੁੱਪ ਦੇ ਪ੍ਰਬੰਧਕ ਕੁਲਜੀਤ ਸਿੰਘ ਖੋਸਾ ਵਲੋਂ ਸਾਂਝੇ ਤੌਰ ‘ਤੇ ਇਸ ਵਿਲੱਖਣ ਧਾਰਮਿਕ ਅਤੇ ਸਾਹਿਤਕ ਸਮਾਗਮ ਵਿੱਚ ਸੰਗਤਾਂ ਦੀਭਰਵੀ ਸ਼ਮੂਲੀਅਤ ਲਈ ਧੰਨਵਾਦ ਕੀਤਾ ਗਿਆ। ਪੰਜ ਆਬ ਰੀਡਿੰਗ ਗਰੁੱਪ ਦੇ ਕੁਲਜੀਤ ਸਿੰਘ ਖੋਸਾ ਵੱਲੋਂ  ਕਿਤਾਬਾਂ ਦੀ ਲਗਾਈ ਗਈ ਪ੍ਰਦਰਸ਼ਨੀ ਵੀ ਵਿਲੱਖਣ ਕਾਰਜ਼ ਹੋ ਨਿੱਬੜੀ। ਮੰਚ ਸੰਚਾਲਨ ਸੁਰਿੰਦਰ ਸਿੰਘ ਵਲੋਂ ਕੀਤਾ ਗਿਆ। ਇਸ ਮੌਕੇ ਮਨਦੀਪ ਸਿੰਘ, ਨਵਦੀਪ ਸਿੰਘ, ਮੋਹਿੰਦਰ ਸਿੰਘ, ਹਰਜੀਤ ਭੁੱਲਰ, ਪ੍ਰਣਾਮ ਸਿੰਘ ਹੇਅਰ, ਸਤਪਾਲ ਸਿੰਘ ਸੱਤੀ, ਦਲਜੀਤ ਸਿੰਘ, ਸੁਰਿੰਦਰ ਖੁਰਦ, ਹਰਪ੍ਰੀਤ ਕੋਹਲੀ, ਜਗਜੀਤ ਖੋਸਾ, ਗੁਰਮੁੱਖ ਭੰਦੋਹਲ, ਜਗਦੀਪ ਸਿੰਘ ਗਿੱਲ, ਅਜੇਪਾਲ ਸਿੰਘ, ਜੱਗਾ ਸਿੱਧੂ, ਦੇਵ ਸਿੱਧੂ, ਮਨਦੀਪ ਖੋਸਾ ਆਦਿ ਨੇ ਹਾਜ਼ਰੀ ਲਗਵਾਈ।ਜਿਕਰਯੋਗ ਹੈ ਕਿ ਡਾ. ਹਰਪਾਲ ਸਿੰਘ ਪੰਨੂ ਨੂੰ ਸਾਲ 1988 ਵਿੱਚ ‘ਸਿੱਖ ਸਟੀਡਸ’ ਬਾਬਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਕਟਰੇਟ (ਪੀ ਐੱਚ ਡੀ) ਦੀ ਉਪਾਧੀ ਨਾਲ ਸਨਮਾਨਿਆ ਗਿਆ ਸੀ। (ਹਰਜੀਤ ਲਸਾੜਾ)  harjit_las@yahoo.com

by June 17, 2019 Australia NZ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਪ੍ਰਧਾਨ ਬਾਬਾ ਖੜਕ ਸਿੰਘ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਪ੍ਰਧਾਨ ਬਾਬਾ ਖੜਕ ਸਿੰਘ

(6 ਜੂਨ 151ਵੇਂ ਜਨਮ ਦਿਵਸ ‘ਤੇ ਵਿਸ਼ੇਸ਼)   ਪੰਜਾਬ ਵਿੱਚ ਸਿੱਖ ਧਰਮ ਦੇ ਪ੍ਰਸਿੱਧ ਆਗੂਆਂ ਵੱਲੋਂ ਗੁਰਦੁਾਰਿਆਂ ਦੇ ਸੁਧਾਰ ਵਾਸਤੇ 1920 ਤੋਂ 1925 ਈ: ਤੱਕ ਇੱਕ ਜਨ ਅੰਦੋਲਨ ਚਲਾਇਆ ਗਿਆ, ਜਿਸ ਨੂੰ ‘ਅਕਾਲੀ ਅੰਦੋਲਨ’ ਕਿਹਾ ਜਾਂਦਾ ਹੈ। ਇਸ ਲਹਿਰ ਨੇ ਅਨੇਕਾਂ ਸਿੱਖ ਰਾਜਨੀਤਿਕ ਆਗੂਆਂ ਨੂੰ ਜਨਮ ਦਿੱਤਾ। ਜਿਨ੍ਹਾਂ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਪ੍ਰਧਾਨ ਬਾਬਾ ਖੜਕ ਸਿੰਘ ਇੱਕ[Read More…]

by June 16, 2019 Articles
ਫਤਿਹਵੀਰ ਪਹਿਲਾਂ ਨਹੀਂ ਪਰ ਕੀ ਆਖਰੀ?

ਫਤਿਹਵੀਰ ਪਹਿਲਾਂ ਨਹੀਂ ਪਰ ਕੀ ਆਖਰੀ?

ਘਟਨਾਕ੍ਰਮ ਨੂੰ ਗਹਿਰੀ ਜਾਂਚ ਅਧੀਨ ਲਿਆਉਣਾ ਚਾਹੀਦਾ ਹੈ ਅਤੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਟੰਗਣਾ ਚਾਹੀਦਾ ਹੈ ਪਿੱਛਲੇ ਦਿਨੀ ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਖੇ ਵਾਪਰੀ ਦੁੱਖਦਾਇਕ ਘਟਨਾ ਨੇ ਜਿੱਥੇ ਸਮੁੱਚੇ ਪੰਜਾਬ ਦੇ ਦੂਰ-ਨੇੜੇ ਵੱਸਦੇ ਲੋਕਾਂ ਦੀ ਨੀਂਦ ਉੜਾ ਕੇ ਰੱਖ ਦਿੱਤੀ ਉੱਥੇ ਹੀ ਜਿਲ੍ਹਾ ਪ੍ਰਸਾਸ਼ਨ, ਸੂਬਾ ਸਰਕਾਰ ‘ਤੇ ਦੇਸ਼ ਦੀਆਂ ਤਕਨੀਕਾਂ ਵਿੱਚ ਹੋਏ ਵਿਕਾਸ ਦੇ ਦਾਅਵਿਆਂ ਦੀਆਂ ਧੱਜੀਆਂ ਉਡਾ ਕੇ ਰੱਖ[Read More…]

by June 16, 2019 Articles