Articles by: News Admin

(ਬਰਸੀ ਤੇ ਵਿਸ਼ੇਸ਼) ਬਾਬੇ ਨਾਨਕ ਦੀ ਜੰਮਣ ਭੋਂਇ ਤੋਂ ਚਾਂਦਨੀ ਚੋਂਕ ਤੱਕ ਦਾ ਰਾਹੀ – ਰਸਭਰੀ ਆਵਾਜ਼ ਦਾ ਮਾਲਕ ਆਸਾ ਸਿੰਘ ਮਸਤਾਨਾ

(ਬਰਸੀ ਤੇ ਵਿਸ਼ੇਸ਼) ਬਾਬੇ ਨਾਨਕ ਦੀ ਜੰਮਣ ਭੋਂਇ ਤੋਂ ਚਾਂਦਨੀ ਚੋਂਕ ਤੱਕ ਦਾ ਰਾਹੀ – ਰਸਭਰੀ ਆਵਾਜ਼ ਦਾ ਮਾਲਕ ਆਸਾ ਸਿੰਘ ਮਸਤਾਨਾ

”ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ, ਮੇਰੇ ਯਾਰ ਸਭ ਹੁੰਮ ਹੁੰਮਾ ਕੇ ਚੱਲਣਗੇ” ਵਰਗਾ ਸੱਚ ਸਟੇਜਾਂ ਤੇ ਦਰਸ਼ਕਾਂ ਦੇ ਰੂਬਰੂ ਪੇਸ਼ ਕਰਨ ਵਾਲਾ ਅਤੇ ਰੇਡੀਓ ਰਾਹੀਂ ਘਰਾਂ ਵਿੱਚ ਬੈਠੇ ਸਰੋਤਿਆਂ ਦੇ ਕੰਨਾਂ ਵਿੱਚ ਸੱਚ ਪਹੁੰਚਾ ਕੇ ਜੀਵਨ ਪੰਧ ਤੋਂ ਸੁਚੇਤ ਕਰਨ ਵਾਲਾ, ਰਸਭਰੀ ਆਵਾਜ਼ ਦਾ ਮਾਲਕ ਪ੍ਰਸਿੱਧ ਸੂਫ਼ੀ ਗਾਇਕ ਆਸਾ ਸਿੰਘ ਮਸਤਾਨਾ ਆਮ ਗਾਇਕਾਂ ਨਾਲੋਂ ਵੱਖਰੀ ਦਿੱਖ ਵਾਲਾ ਕਲਾਕਾਰ ਹੋਇਆ[Read More…]

by May 23, 2019 Articles
ਮਰੀਜ਼ਾਂ ਦੇ ਟੈਸਟ ਕਰਵਾਉਣ ਦਾ ਮਾਮਲਾ – ਬੱਚਿਆਂ ਦੇ ਮਾਹਿਰ ਡਾਕਟਰ ਹਰਸ਼ਿੰਦਰ ਕੌਰ ਮੁਅੱਤਲ

ਮਰੀਜ਼ਾਂ ਦੇ ਟੈਸਟ ਕਰਵਾਉਣ ਦਾ ਮਾਮਲਾ – ਬੱਚਿਆਂ ਦੇ ਮਾਹਿਰ ਡਾਕਟਰ ਹਰਸ਼ਿੰਦਰ ਕੌਰ ਮੁਅੱਤਲ

ਪਟਿਆਲਾ 21 ਮਈ – ਬੱਚਿਆਂ ਦੇ ਮਸ਼ਹੂਰ ਡਾਕਟਰ ਹਰਸ਼ਿੰਦਰ ਕੌਰ ਨੂੰ ਸਰਕਾਰੀ ਓਪੀਡੀ ਵਿੱਚ ਪ੍ਰਾਈਵੇਟ ਲੈਬਾਰਟਰੀਆਂ ਦੇ ਏਜੰਟਾਂ ਨੂੰ ਮਰੀਜ਼ਾਂ ਦੇ ਟੈਸਟ ਕਰਵਾਉਣ ਦੇ ਮਾਮਲੇ ‘ਚ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਫ਼ੈਸਲਾ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਕੀਤਾ ਗਿਆ ਹੈ ਇਸ ਫੈਸਲੇ ਦੌਰਾਨ ਕਿਹਾ ਗਿਆ ਹੈ ਕਿ ਉਨ੍ਹਾਂ ਦਾ ਹੈੱਡਕੁਆਰਟਰ ਡਾਇਰੈਕਟਰ ਮੈਡੀਕਲ ਸਿੱਖਿਆ ਅਤੇ ਖੋਜ ਪੰਜਾਬ ਦੇ ਦਫ਼ਤਰ ਵਿਖੇ[Read More…]

by May 22, 2019 Punjab, World
ਲੋਕ-ਪੱਖੀ ਨੀਤੀਆਂ ਹੀ ਲਿਬਰਲ ਦੀ ਜਿੱਤ: ਸਕੌਟ ਮੌਰੀਸਨ

ਲੋਕ-ਪੱਖੀ ਨੀਤੀਆਂ ਹੀ ਲਿਬਰਲ ਦੀ ਜਿੱਤ: ਸਕੌਟ ਮੌਰੀਸਨ

– ਇੰਮੀਗ੍ਰੇਸ਼ਨ ਦਾ ਮੁੱਦਾ ਰਿਹਾ ਭਾਰੀ  ਪੰਜਾਬੀ ਭਾਈਚਾਰੇ ਦੇ ਉਮੀਦਵਾਰਾਂ ਨੂੰ ਨਾਮੋਸ਼ੀ ਦਾ ਸਾਹਮਣਾ ( ਬ੍ਰਿਸਬੇਨ 22 ਮਈ) ਮੀਡੀਆ ਸਰਵੇਖਣਾਂ ਦੇ ਉਲਟ ਆਸਟ੍ਰੇਲੀਆਈ ‘ਚ 18 ਮਈ ਨੂੰ ਹੋਈਆਂ ਆਮ ਸੰਘੀ ਚੋਣਾਂ ‘ਚ ਮੁੜ ਸੱਤਾਧਾਰੀ ਲਿਬਰਲ–ਨੈਸ਼ਨਲ ਗਠਜੋੜ ਦੀ ਸਰਕਾਰ ਨੇ ਸੰਸਦ ਦੀਆਂ ਕੁੱਲ 151 ਸੀਟਾਂ ‘ਚੋਂ 77 ਸੀਟਾਂ ‘ਤੇ ਕਬਜ਼ਾ ਕਰਦਿਆਂ ਫਿਰ ਤੋਂ ਤਿੰਨ ਸਾਲ ਲਈ ਸਰਕਾਰ ਬਣਾਈ ਹੈ। ਗਠਜੋੜ ਦੇ ਨੇਤਾ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਆਪਣੀ ਇਸ ਜਿੱਤ ਨੂੰ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਦੀ ਜਿੱਤ ਕਿਹਾ ਹੈ। ਇਸ ਵਾਰ ਬਿੱਲ ਸ਼ੌਰਟਨ ਦੀ ਅਗਵਾਈ ਵਾਲੀ ਲੇਬਰ ਪਾਰਟੀ ਨੂੰ ਚੋਣਾਂ ਵਿੱਚ ਕੁਈਨਜ਼ਲੈਂਡ ਸੂਬੇ ‘ਚ ਮੂੰਹ ਦੀਖਾਣੀ ਪਈ ਹੈ। ਲੇਬਰ ਪਾਰਟੀ ਨੂੰ 68 ਸੀਟਾਂ, ਵਿਕਟੋਰੀਆ ਸੂਬੇ ਤੋਂ ਗ੍ਰੀਨ ਪਾਰਟੀ ਨੂੰ 1 ਸੀਟ, ਸੈਂਟਰ ਅਲਾਇੰਸ ਨੂੰ 1 ਸੀਟ,  ਕੁਈਨਜ਼ਲੈਂਡ ਸੂਬੇ ਤੋਂ ਕੇਟਰ ਆਸਟ੍ਰੇਲੀਅਨ ਪਾਰਟੀ ਨੂੰ 1 ਸੀਟ, ਅਜ਼ਾਦ ਉਮੀਦਵਾਰਾਂ ਵੱਲੋਂ 3 ਸੀਟਾਂ ‘ਤੇ ਜਿੱਤ ਦਰਜ ਕੀਤੀ ਗਈ। ਜਿਕਰਯੋਗ ਹੈ ਕਿਗਠਜੋੜ ਸਰਕਾਰ ਨੇ ਕੁਝ ਅਜਿਹੇ ਕੌਮੀ ਮੁੱਦੇ ਚੁੱਕੇ ਸਨ ਜਿਨ੍ਹਾਂ ਨੇ ਲੇਬਰ ਪਾਰਟੀ ਤੋ ਵੋਟਰਾਂ ਨੂੰ ਮੁੜ ਇਸ ਗੱਠਜੋੜ ਵੱਲ ਪ੍ਰਭਾਵਿਤ ਕਰ ਦਿੱਤਾ। ਮਸਲਨ, ਅਗਲੇ ਵਿੱਤੀ ਵਰ੍ਹੇ ਜੁਲਾਈ ‘ਚ ਟੈਕਸ ‘ਚ ਭਾਰੀ ਕਟੌਤੀ ਕਰਨਾ, ਘਰ ਲਈ ਵੱਧ ਸਰਕਾਰੀ ਮਦਦ ਦਾ ਐਲਾਨ (500 ਮਿਲੀਅਨਡਾਲਰ), ਵਧੀਆ ਸਿਹਤ ਸਹੂਲਤਾਂ ‘ਚ ਮਾਨਸਿਕ ਸਿਹਤ ਸਹਾਇਤਾ ਲਈ ਅਧਿਕ ਧੰਨ ਰਾਸ਼ੀ, ਆਤਮ ਹੱਤਿਆ ਦੀ ਰੋਕਥਾਮ ਲਈ 461 ਮਿਲੀਅਨ ਦੀ ਵਿੱਤੀ ਸਹਾਇਤਾ, ਕੁਦਰਤੀ ਆਫ਼ਤਾਂ ਤੋਂ ਪ੍ਰਭਾਵਿਤ ਲੋਕਾਂ ਲਈ ਮਾਨਸਿਕ ਸਿਹਤ ਫੰਡਿੰਗ ਅਤੇ ਐਬੋਰਿਜਨਲ ਅਤੇ ਟੋਰੇਸ ਸਟਰੇਟਆਇਲੈਂਡਰ ਲਈ ਹੋਰ ਵਧੇਰੇ ਸਹੂਲਤਾਂ, ਜਲਵਾਯੂ ਪਰਿਵਰਤਨ ਦੇ ਹੱਲ ਲਈ 2 ਬਿਲੀਅਨ ਡਾਲਰ ਦੇ ਪੈਕੇਜ ਦੀ ਪੇਸ਼ਕਸ਼, ਮੌਰੀਸਨ ਨਿਊ ਸਾਊਥਾਲ ਵੇਲਜ਼ ਸੂਬੇ  ਵਿੱਚ ਇੱਕ ਕੋਲਾ ਅਪਗ੍ਰੇਡ ਪ੍ਰੋਜੈਕਟ ਦੀ ਪ੍ਰੋੜ੍ਹਤਾ, 453 ਮਿਲੀਅਨ ਦੀ ਰਾਸ਼ੀ ਚਾਰ ਸਾਲ ਦੇ ਬੱਚਿਆਂ ਲਈ, ਪ੍ਰੀ ਸਕੂਲਦੇ ਲਈ ਫੰਡਿੰਗ ਦੇ ਇਕ ਹੋਰ ਸਾਲ ਦੀ ਗਾਰੰਟੀ ਤਹਿਤ ਚਾਈਲਡ ਕੇਅਰ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨਾ, ਸਿੱਖਿਆ ਨੀਤੀ ਲਈ ਵਧੇਰੇ ਗੰਭੀਰਤਾ ਤਹਿਤ ਸਕੂਲਾਂ ਲਈ 23.5 ਬਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਦੇਣ ਦੀ ਪ੍ਰਤੀਬੱਧਤਾ, ਉੱਚ ਸਿੱਖਿਆ ਲਈ 525 ਮਿਲੀਅਨਡਾਲਰ ਦੀ ਵਿੱਤੀ ਸਹਾਇਤਾ ਨਾਲ 80,000 ਦੇ ਕਰੀਬ ਅਪ੍ਰੈਨਟਿਸ਼ਿਪਾਂ ਅਤੇ ਕਿੱਤਾਕਾਰੀ ਸਿੱਖਿਆ ਅਤੇ ਸਿਖਲਾਈ ਨੂੰ ਹੁਲਾਰਾ ਦੇਣ ਲਈ ਪ੍ਰਬੰਧ ਕਰਨੇ, ਕਰਮਚਾਰੀਆਂ ਦੇ ਕੀਤੇ ਜਾ ਰਹੇ ਸ਼ੋਸ਼ਣ ਲਈ ਜੁਰਮਾਨੇ ਅਤੇ ਸਜ਼ਾਵਾਂ ਨੂੰ ਹੋਰ ਸਖ਼ਤੀ ਨਾਲ ਲਾਗੂ ਕਰਨਾ, ਊਰਜਾ ਗਠਜੋੜ ਨੇਸਨੋਈ ਹੈਡਰੋ 2.0 ਪ੍ਰੋਜੈਕਟ ਲਈ 1.38 ਬਿਲੀਅਨ ਡਾਲਰ ਦੇ ਨਿਵੇਸ਼ ਦਾ ਵਾਅਦਾ ਆਦਿ ਪ੍ਰਮੁੱਖ ਮੁੱਦੇ ਸਨ। ਦੱਸਣਯੋਗ ਹੈ ਕਿ ਇੰਮੀਗ੍ਰੇਸ਼ਨ ਦਾ ਮੁੱਦਾ ਇਨ੍ਹਾਂ ਚੋਣਾਂ ਵਿੱਚ ਭਾਰੂ ਰਿਹਾ ਹੈ। ਸਥਾਨਕ ਲੋਕਾਈ ਪਰਵਾਸ ਦੀਆ ਨੀਤੀਆਂ ਵਿੱਚ ਸਖ਼ਤੀ ਦੇ ਨਾਲ–ਨਾਲ ਕਟੌਤੀ ਦੇ ਹੱਕ ਵਿੱਚਨਿੱਤਰੀ ਹੈ। ਇਨ੍ਹਾਂ ਚੋਣਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬਟ ਆਜ਼ਾਦ ਉਮੀਦਵਾਰ ਜ਼ਾਲੀ ਸਟੇਗਾਲ ਤੋਂ ਚੋਣ ਹਾਰ ਗਏ ਹਨ। ਸਾਬਕਾ ਇੰਮੀਗ੍ਰੇਸ਼ਨ ਤੇ ਗ੍ਰਹਿ ਮੰਤਰੀ ਪੀਟਰ ਡੱਟਨ ਨੇ ਡਿਕਸਨ ਸੀਟ ਤੋਂ ਮੁੜ ਜਿੱਤ ਹਾਸਲ ਕੀਤੀ ਹੈ। ਆਸਟ੍ਰੇਲੀਆਈ ਲੇਬਰ ਪਾਰਟੀ ਦੇ ਨੇਤਾ ਬਿਲਸ਼ੌਰਟਨ ਨੇ ਚੋਣਾਂ ‘ਚ ਆਪਣੀ ਪਾਰਟੀ ਦੀ ਹਾਰ ਮੰਨਦੇ ਹੋਏ ਅਸਤੀਫਾ ਦੇ ਦਿੱਤਾ ਹੈ। ਪੰਜਾਬੀ ਭਾਈਚਾਰੇ ਦੇ ਉਮੀਦਵਾਰਾਂ ਨੂੰ ਵੀ ਇਨ੍ਹਾਂ ਚੋਣਾਂ ਵਿੱਚ ਖ਼ਾਸ ਸਫ਼ਲਤਾ ਹਾਸਲ ਨਹੀਂ ਹੋਈ। (ਹਰਜੀਤ ਲਸਾੜਾ) harjit_las@yahoo.com

by May 21, 2019 Australia NZ
ਨਵੀਂ ਬਨਣ ਜਾ ਰਹੀ ਸਰਕਾਰ ਗੋਚਰੇ ਕੰਮ 

ਨਵੀਂ ਬਨਣ ਜਾ ਰਹੀ ਸਰਕਾਰ ਗੋਚਰੇ ਕੰਮ 

ਕੇਂਦਰ ਵਿੱਚ ਨਵੀਂ ਸਰਕਾਰ ਬਨਣ ਜਾ ਰਹੀ ਹੈ। ਚੋਣ ਨਤੀਜੇ 23 ਮਈ 2019 ਨੂੰ ਐਲਾਨੇ ਜਾਣਗੇ। ਕਿਸੇ ਇੱਕ ਪਾਰਟੀ ਨੂੰ ਜੇਕਰ ਬਹੁਮਤ ਨਾ ਮਿਲਿਆ ਤਾਂ ਗੱਠਜੋੜ ਸਰਕਾਰ ਬਣੇਗੀ। ਸਰਕਾਰ ਕਿਸ ਦੀ ਬਣੇਗੀ, ਇਹ ਤਾਂ ਭਵਿੱਖ ਦੀ ਕੁੱਖ ਵਿਚਲਾ ਸਵਾਲ ਹੈ। ਸਰਕਾਰ ਜਿਸ ਕਿਸੇ ਦੀ ਵੀ ਆਵੇ, ਉਸਦੇ ਲਈ ਸ਼ੁਰੂ ਵਾਲੇ ਸੌ-ਡੇਢ ਸੌ ਦਿਨ ਬਿਲਕੁਲ ਵੀ ਸੌਖੇ ਨਹੀਂ ਹਨ, ਕਿਉਂਕਿ ਵਰਲਡ[Read More…]

by May 21, 2019 Articles
ਰਿਸ਼ਤਿਆਂ ਨੂੰ ਕਲੰਕਿਤ ਕਰਨ ਵਾਲੇ ਬੋਲ ਗਾਉਣ ਨਾਲੋਂ ਨਾ ਗਾਉਣਾ ਹੀ ਚੰਗਾ- ਗਾਇਕ ਜਸਟਿਨ ਸਿੱਧੂ

ਰਿਸ਼ਤਿਆਂ ਨੂੰ ਕਲੰਕਿਤ ਕਰਨ ਵਾਲੇ ਬੋਲ ਗਾਉਣ ਨਾਲੋਂ ਨਾ ਗਾਉਣਾ ਹੀ ਚੰਗਾ- ਗਾਇਕ ਜਸਟਿਨ ਸਿੱਧੂ

ਸਮਾਜਿਕ ਰਿਸ਼ਤਿਆਂ ਨੂੰ ਤਾਰ ਤਾਰ ਕਰਦੀ ਗਾਇਕੀ ਨਾਲ ਮਿਲੀ ਪ੍ਰਸਿੱਧੀ ਥੋੜ੍ਹੇ ਸਮੇਂ ਵਾਸਤੇ ਹੀ ਹੁੰਦੀ ਹੈ। ਪਰ ਮਿਆਰੀ ਗੀਤ ਹਮੇਸ਼ਾ ਹਮੇਸ਼ਾ ਲਈ ਅਮਰ ਹੋ ਜਾਂਦੇ ਹਨ। ਨੰਗ ਮਲੰਗੇ ਗੀਤ ਕਦੋਂ ਆਏ ਕਦੋਂ ਚਲੇ ਗਏ ਪਤਾ ਨਹੀਂ ਚਲਦਾ, ਪਰ ਪਰਿਵਾਰਿਕ ਗੀਤ ਹਮੇਸ਼ਾ ਕਿਸੇ ਵਿਸ਼ੇਸ਼ ਖਿੱਤੇ ਦੀ ਧਰੋਹਰ ਬਣੇ ਰਹਿੰਦੇ ਹਨ। ਅਜਿਹੇ ਹੀ ਗੀਤਾਂ ਦੇ ਬੋਲਾਂ ਨੂੰ ਆਪਣੇ ਮੁਖਾਰਬਿੰਦ ‘ਚੋਂ ਗਾਉਣਾ ਲੋਚਦੈ[Read More…]

by May 20, 2019 Articles
ਰੁਮਾਂਸ ਤੇ ਕਾਮੇਡੀ ਭਰਪੂਰ ਫ਼ਿਲਮ ‘ਮੁੰਡਾ ਫ਼ਰੀਦਕੋਟੀਆ’ ਨਾਲ ਮੁੜ ਸਰਗਰਮ ਹੈ ਰੌਸ਼ਨ ਪ੍ਰਿੰਸ

ਰੁਮਾਂਸ ਤੇ ਕਾਮੇਡੀ ਭਰਪੂਰ ਫ਼ਿਲਮ ‘ਮੁੰਡਾ ਫ਼ਰੀਦਕੋਟੀਆ’ ਨਾਲ ਮੁੜ ਸਰਗਰਮ ਹੈ ਰੌਸ਼ਨ ਪ੍ਰਿੰਸ

ਗਾਇਕੀ ਤੋਂ ਫ਼ਿਲਮਾਂ ਵੱਲ ਆਇਆ ਰੌਸ਼ਨ ਪ੍ਰਿੰਸ ਗਾਇਕੀ ਦੇ ਨਾਲ ਨਾਲ ਫ਼ਿਲਮਾਂ ਵੱਲ ਵੀ ਸਰਗਰਮ ਹੈ। ਉਸਦੀਆਂ ਮੁੱਢਲੀਆਂ ਫ਼ਿਲਮਾਂ ਨੇ ਉਸਨੂੰ ਪੰਜਾਬੀ ਸਿਨਮੇ ਨਾਲ ਪੱਕੇ ਪੈਰੀਂ ਜੋੜ ਦਿੱਤਾ। ਉਸਦੀਆਂ ਸਰਗਰਮੀਆਂ ਵੇਖਦਿਆ ਕਹਿ ਸਕਦੇ ਹਾਂ ਕਿ ਧੜਾਧੜ ਫ਼ਿਲਮਾਂ ਕਰਨ ਦੀ ਦੌੜ ਨੇ ਉਸਦੇ ਦਰਸ਼ਕਾਂ ਨੂੰ ਨਿਰਾਸ਼ ਵੀ ਕੀਤਾ ਹੈ। ਗਾਇਕੀ ਦੇ ਨਾਲ ਨਾਲ ਪ੍ਰਮਾਤਮਾ ਨੇ ਅਦਾਕਾਰੀ ਦੇ ਗੁਣ ਵੀ ਬਖਸ਼ੇ ਹਨ[Read More…]

by May 20, 2019 Articles
Red seal and imprint "IELTS" on white surface

ਆਇਲਟਸ ਪ੍ਰੀਖਿਆ ਬਨਾਮ ਗੋਰਖ ਧੰਦਾ: ਆਸਟ੍ਰੇਲੀਆ ਗ੍ਰੀਨਸ ਪਾਰਟੀ ਵੱਲੋਂ ਸਮੀਖਿਆ ਦੀ ਮੰਗ 

  (ਬ੍ਰਿਸਬੇਨ 17 ਮਈ) ਪੂਰੇ ਵਿਸ਼ਵ ਦੀ ਤਰਾਂ ਆਸਟ੍ਰੇਲੀਆ ‘ਚ ਵੀ ਇੰਟਰਨੈਸ਼ਨਲ ਇੰਗਲਿਸ਼ ਲੈਂਗੂਏਜ ਟੈਸਟਿੰਗ ਸਿਸਟਮ (ਆਇਲਟਸ) ਅੰਤਰਰਾਸ਼ਟਰੀ ਪੜ੍ਹਾਈ, ਮਾਈਗ੍ਰੇਸ਼ਨ ਅਤੇ ਕੰਮਾਂ ਲਈ ਵੀਜ਼ਾ ਬਿਨੈਕਾਰਾਂ ਦੀ ਅੰਗ੍ਰੇਜ਼ੀ ਭਾਸ਼ਾ ਦੀ ਯੋਗਤਾ ਨੂੰ ਮਾਪਣ ਲਈਇਕ ਵਿਆਪਕ ਤੌਰ ‘ਤੇ ਸਵੀਕਾਰਿਤ ਪ੍ਰੀਖਿਆ ਪ੍ਰਣਾਲੀ ਹੈ। ਮਜ਼ੂਦਾ ਸਮੇਂ ‘ਚ ਆਇਲਟਸ ਸਕੋਰ ਸਿਰਫ਼ ਦੋ ਸਾਲਾਂ ਲਈ ਪ੍ਰਮਾਣਿਤ ਮੰਨਿਆਂ ਜਾਂਦਾ ਹੈ। ਚਾਹੇ, ਕੁਝ ਵਿਸ਼ੇਸ਼ ਮਾਮਲਿਆਂ ਵਿੱਚ ਇਸਦੀ ਮਾਨਤਾ ਤਿੰਨ ਸਾਲ ਲਈ ਵੀ ਆਂਕੀ ਜਾਂਦੀ ਹੈ। ਪਰ, ਬਿਨੈਕਾਰ ਜੋ ਆਸਟ੍ਰੇਲੀਆਵਿੱਚ ਹੀ ਪੜਾਈ ਕਰਦੇ ਹਨ ਉਹਨਾਂ ਦਾ ਵਾਰ–ਵਾਰ ਕੁੱਝ ਕੁ ਪੁਆਇੰਟਾਂ ‘ਤੇ ਫ਼ੇਲ ਹੋਣਾ ਅਤੇ ਆਇਲਟਸ ਦਾ ਇਮਤਿਹਾਨ ਲੈ ਰਹੀ ਸੰਸਥਾ (ਆਈ ਡੀ ਪੀ) ਦਾ ਰਾਜਨੀਤਕ ਪਾਰਟੀਆਂ ਨੂੰ ਚੰਦਾ ਦੇਣਾ, ਚਰਚਾ ਦਾ ਗੰਭੀਰ ਵਿਸ਼ਾ ਬਣਿਆ ਹੋਇਆ ਹੈ। ਕੁਈਨਜ਼ਲੈਂਡ ਵਿੱਚ ਗ੍ਰੀਨਸ ਪਾਰਟੀਦੇ ਸੈਨੇਟ ਦੇ ਉਮੀਦਵਾਰ ਨਵਦੀਪ ਸਿੰਘ ਨੇ ਆਪਣੇ ਸੰਬੋਧਨ ‘ਚ ਕਿਹਾ ਹੈ ਕਿ ਅਗਰ ਆਇਲਟਸ ਦੀ ਮਿਆਦ ਖਤਮ ਹੋ ਜਾਂਦੀ ਹੈ ਤਾਂ ਕੀ ਇਸਦਾ ਭਾਵ ਹੈ ਕਿ ਤੁਹਾਡੀ ਅੰਗ੍ਰੇਜ਼ੀ ਦੀ ਮਿਆਦ ਪੁੱਗ ਚੁੱਕੀ ਹੈ? ਨਵਦੀਪ ਸਿੰਘ ਨੇ ਕਿਹਾ ਕਿ ਅੱਜ ਅੰਗਰੇਜ਼ੀ ਭਾਸ਼ਾ ਦੀਆਂ ਲੋੜਾਂ ਦੀ ਪੂਰਤੀ ਨੇਪ੍ਰਵਾਸੀ ਲੋਕਾਂ ਦੀ ਜ਼ਿੰਦਗੀ ਨੂੰ ਮੁਸ਼ਕਿਲ ਬਣਾ ਦਿੱਤਾ ਹੈ। ਪ੍ਰਵਾਸੀ ਭਾਈਚਾਰਿਆਂ ਦੀ ਲੋਕਾਈ ਇਸ ਗੋਰਖ ਧੰਦੇ ਦੇ ਚੱਲਦਿਆਂ ਦਿਮਾਗੀ ਅਤੇ ਵਿੱਤੀ ਦਬਾਅ ਹੇਠ ਜੀਅ ਰਹੇ ਹਨ। ਉਹਨਾਂ ਹੋਰ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਦੇਸ਼ ਦੀ ਏਕਤਾ ਅਤੇ ਸਫ਼ਲਤਾ ਲਈ ਅੰਗਰੇਜ਼ੀ ਭਾਸ਼ਾ ਦਾਆਪਣੀ ਅਹਿਮੀਅਤ ਹੈ, ਪਰ ਇਹ ਅੰਗਰੇਜ਼ੀ ਦਾ ਨਿਰਧਾਤ ਮਾਪਦੰਡ ਆਇਲਟਸ ਸਿਰਫ਼ ਪੈਸੇ ਬਣਾਉਣ ਦਾ ਧੰਦਾ ਬਣਕੇ ਰਹਿ ਜਾਵੇ, ਅਤਿ ਮੰਦਭਾਗਾ ਰੁਝਾਨ ਹੈ। ਜਿਕਰਯੋਗ ਹੈ ਕਿ ਆਇਲਟਸ ਦੀ ਪ੍ਰਖਿਆ ‘ਚ ਇੱਕੋ ਸਮੇਂ ਚਾਰੇ ਮਾਡਿਉਲਾਂ ਨੂੰ ਪਾਸ ਕਰਨਾ ਹੁੰਦਾ ਹੈ। ਇੱਕਮਾਡਿਉਲਾਂ ‘ਚ ਹਲਕੀ ਜਿਹੀ ਬੈਂਡਾਂ ਦੀ ਗਿਰਾਵਟ ਵੀ ਬਿਨੈਕਾਰ ਨੂੰ ਨਵੇਂ ਸਿਰੇ ਤੋਂ ਪੂਰਾ ਇਮਤਿਹਾਨ ਦੇਣ ਲਈ ਮਜ਼ਬੂਰ ਕਰਦਾ ਹੈ। ਨਤੀਜਨ ਪ੍ਰਵਾਸੀਆਂ ਦਾ ਮਨੋਬਲ ਟੁੱਟ ਰਿਹਾ ਹੈ ਅਤੇ ਬਾਰ–ਬਾਰ ਵਿੱਤੀ ਦਬਾਅ ਦੀ ਮਾਰ ਝੱਲ ਰਹੇ ਹਨ। ਬਿਨੈਕਾਰ ਆਏ ਦਿੱਨ ਹੀਣ ਭਾਵਨਾ ਦਾਸ਼ਿਕਾਰ ਹੋ ਰਹੇ ਹਨ। ਖ਼ਾਸ ਕਰਕੇ ਲੜਕੀਆਂ ਦੇ ਹਾਲਾਤ ਜ਼ਿਆਦਾ ਗੰਭੀਰ ਹਨ। ਜਿਸਦੇ ਚੱਲਦਿਆਂ ਬਹੁਤੇ ਬਿਨੈਕਾਰ ਆਪਣੇ ਮੁਹਾਰਤ ਵਾਲੇ ਕਿਸੇ ਕਿੱਤੇ ਛੱਡ ਕੇ ਹੋਰ ਘੱਟ ਯੋਗਤਾ ਵਾਲੇ ਕਿੱਤਿਆਂ ਨੂੰ ਮਜ਼ਬੂਰੀ ਵਸ ਅਪਣਾ ਰਹੇ ਹਨ। ਗੌਰਤਲਬ ਹੈ ਕਿ ਉੱਚ ਮਾਨਤਾ ਪ੍ਰਾਪਤਯੂਨੀਵਰਸਿਟੀਆਂ ਵਿੱਚੋਂ ਉੱਚ ਸਿੱਖਿਆ (ਨਰਸਿੰਗ, ਅਕਾਊਂਟਿੰਗ ਆਦਿ) ਪ੍ਰਾਪਤ ਵਿਦਿਆਰਥੀਆਂ ਨੂੰ ਵੀ ਇਸ ਇਮਤਿਹਾਨ ਵਿੱਚੋਂ ਲੰਘਣਾ ਪੈ ਰਿਹਾ ਹੈ। ਇੱਥੇ ਸੈਨੇਟ ਦੇ ਉਮੀਦਵਾਰ ਨਵਦੀਪ ਸਿੰਘ ਨੇ ਪ੍ਰਵਾਸੀਆਂ ਲਈ ਅੰਗਰੇਜ਼ੀ ਭਾਸ਼ਾ ਦੇ ਮਾਪਦੰਡਾਂ ਨੂੰ ਮਾਪਣ ਲਈ ਮੌਜੂਦਾ ਜਾਂਚਪ੍ਰਣਾਲੀ ਦੀ ਤੁਰੰਤ ਸਮੀਖਿਆ ਦੀ ਮੰਗ ਉਠਾਈ ਹੈ। (ਹਰਜੀਤ ਲਸਾੜਾ) harjit_las@yahoo.com

by May 17, 2019 Australia NZ
‘ਨਵੇਂ ਚੱਲੇ ਜੋ ਨੋਟ ਪਿੰਕ ਜੇ ਦਰੀਆਂ ਵਾਂਗ ਵਿਛਾ ਦਿਆਂਗੇ’ ਗੀਤ ਨਾਲ ਚਰਚਾ ਵਿਚ ਡਾਕਟਰ ਬਲਜੀਤ

‘ਨਵੇਂ ਚੱਲੇ ਜੋ ਨੋਟ ਪਿੰਕ ਜੇ ਦਰੀਆਂ ਵਾਂਗ ਵਿਛਾ ਦਿਆਂਗੇ’ ਗੀਤ ਨਾਲ ਚਰਚਾ ਵਿਚ ਡਾਕਟਰ ਬਲਜੀਤ

‘ਪਿੰਕ ਨੋਟ’ ਗੀਤ ਨੂੰ ਮਿਲ ਰਿਹੈ ਭਰਪੂਰ ਹੁੰਗਾਰਾ ਡਾਕਟਰ ਬਲਜੀਤ ਸਿੰਘ ਜਿੱਥੇ ਪੇਸ਼ੇ ਵਜੋਂ ਮੋਗਾ ਸ਼ਹਿਰ ਦਾ ਨਾਮੀ ਡਾਕਟਰ ਹੈ, ਉੱਥੇ ਸੰਗੀਤਕ ਖੇਤਰ ਵਿਚ ਵੀ ਉਨ੍ਹਾਂ ਦਾ ਨਾਮ ਵਧੀਆ ਗਾਇਕਾਂ ਵਿਚ ਗਿਣਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਸਿਆਣੀ ਤੇ ਸੁਚੱਜੀ ਸੋਚ ਸਦਕਾ ਕਾਫੀ ਗੀਤ ਅਜਿਹੇ ਗਾਏ, ਜਿੱਥੇ ਦੱਬੇ-ਕੁਚਲੇ ਲੋਕਾਂ ਦੇ ਹੱਕ ਦੀ ਗੱਲ, ਹੱਥਾਂ ਵਿਚ ਫੜ੍ਹੀਆਂ ਡਿਗਰੀਆਂ ਤੇ ਦਰ ਦਰ[Read More…]

by May 17, 2019 Articles
(ਮੀਡੀਆ ਬੈਠਕ ‘ਚ ਟੀਮਾਂ ਦਾ ਡਰਾਅ ਕੱਢਦੇ ਹੋਏ ਕਲੱਬਾਂ ਦੇ ਕਪਤਾਨ)

ਬ੍ਰਿਸਬੇਨ T20 ਕ੍ਰਿਕਟ ਲੀਗ 2019, 19 ਮਈ ਤੋਂ

18 ਟੀਮਾਂ, ਵਿਜੇਤਾ ਨੂੰ 2000 ਡਾਲਰ ਦਾ ਇਨਾਮ, ਸੈਂਮੀ ਅਤੇ ਫ਼ਾਈਨਲ ਮੁਕਾਬਲੇ ਜੁਲਾਈ ‘ਚ  (ਬ੍ਰਿਸਬੇਨ 16 ਮਈ)  ਇੱਥੇ ਸੂਬਾ ਕੁਈਨਜ਼ਲੈਂਡ ਦੇ ਹਰਿਆਵਲੇ ਸ਼ਹਿਰ ਬ੍ਰਿਸਬੇਨ ਵਿਖੇ ਦੇਸੀ ਰੌਕਸ, ਫ਼ਲਾਈ ਹਾਈ ਅਤੇ ਕ੍ਰਿਕਟ ਖੇਡ ਕਲੱਬਾਂ ਦੇ ਸਾਂਝੇ ਉੱਦਮ ਨਾਲ ਪਹਿਲੀ ਵਾਰ ਕ੍ਰਿਕਟ ਦਾ ਮਹਾਂਕੁੰਡ ”ਬ੍ਰਿਸਬੇਨ T20 ਕ੍ਰਿਕਟ ਲੀਗ 2019, ਐਤਵਾਰ 19 ਮਈ ਤੋਂ 18 ਟੀਮਾਂ ਵਿਚਕਾਰ ਵੱਖ–ਵੱਖ ਗਰਾਉਂਡਾਂ ‘ਚ ਕਰਵਾਈ ਜਾ ਰਹੀ ਹੈ। ਜਿਸ ਵਿੱਚ ਵਿਜੇਤਾ ਟੀਮ ਨੂੰ 2000 ਡਾਲਰ, ਰੰਨਰ–ਅੱਪ ਨੂੰ 1000 ਡਾਲਰ ਦਾ ਇਨਾਮ ਤਕਸੀਮ ਕੀਤਾ ਜਾਵੇਗਾ। ਇਹ ਜਾਣਕਾਰੀ ਫ਼ਲਾਈ ਹਾਈ ਵੱਲੋਂ ਹੈਰੀ ਸਿੰਘ, ਮਨਮੋਹਨ ਸਿੰਘ, ਖੁੱਸ਼ ਘਈ ਅਤੇ ਸਮੂਹਕਪਤਾਨਾਂ ਨੇ ਵਿਸ਼ੇੇਸ਼ ਮੀਡੀਆ ਕਾਨਫਰੰਸ ‘ਚ ਕਮਿਊਨਟੀ ਰੇਡੀਓ ਫੋਰ ਈ ਬੀ 98.1 ਐੱਫ ਐੱਮ ਵਿੱਖੇ ਸਾਂਝੀ ਕੀਤੀ। ਉਹਨਾਂ ਹੋਰ ਕਿਹਾ ਕਿ ਇਸ ਕ੍ਰਿਕਟ ਲੀਗ ਲਈ ਹੀਥਵੁਡ ਪਾਰਕ, ਮੈੱਗਰੇਗਰ ਕ੍ਰਿਕਟ ਗਰਾਉਂਡ, ਸੀ ਜੇ ਫੀਲਡ ਰਿੱਚਲੈਂਡ, ਗ੍ਰੀਨਬੈਂਕ ਕ੍ਰਿਕਟ ਗਰਾਉਂਡ, ਟਿੰਨਗੱਲਪਾਆਦਿ ਦੀਆਂ ਖ਼ੂਬਸੂਰਤ ਅਤੇ ਆਧੁਨਿਕ ਗਰਾਉਂਡਾਂ ਦੀ ਵਰਤੋਂ ਕੀਤੀ ਜਾਵੇਗੀ। ਇਸ ਬੈਠਕ ‘ਚ ਮੀਡੀਆ ਸਾਹਮਣੇ ਸੰਬੰਧਿਤ ਟੀਮਾਂ ਦੇ ਡਰਾਅ ਕੱਢੇ ਗਏ ਅਤੇ ਟੀਮਾਂ ਨੂੰ ਦੋ ਪੂਲਾਂ ‘ਚ ਵੰਡਿਆ ਗਿਆ। ਇਸ ਵਿਸ਼ੇਸ਼ ਮੀਡੀਆ ਬੈਠਕ ਵਿੱਚ ਹੋਰਨਾਂ ਤੋਂ ਇਲਾਵਾ ਹੈਰੀ ਸਿੰਘ, ਖੁੱਸ਼ ਘਈ, ਸਤਿੰਦਰ, ਅੰਮ੍ਰਿਤ, ਸੈਂਡੀ, ਕਮਲਜੀਤ, ਹੈਪੀ ਸਿੰਘ, ਮਨਮੋਹਨ ਸਿੰਘ ਨੇ ਸ਼ਿਰਕਤ ਕੀਤੀ। ਸੰਬੰਧਿਤ ਟੀਮਾਂ ਦਾ ਵੇਰਵਾ : ਸਕਾਈ ਵਿਊ ਵਾਰੀਅਰਜ਼, ਬਾਲ ਬੱਸਟਰਸ, ਸਾਉੱਥ ਸਟਰਾਈਕਰਸ, ਨਾਰਦਨ ਸਟਾਰ, ਸ਼ਿਵਾ ਸਟ੍ਰੌਮ ਕ੍ਰਿਕਟ ਕਲੱਬ, ਹੀਥਵੁੱਡ ਇਲੈਵਨ, ਨਾਰਦਨ ਵਾਰੀਅਰਜ਼, ਆਜ਼ਾਦ ਕਲੱਬ, ਹਰਿਆਣਾ ਵਾਰੀਅਰਜ਼, ਬਲੀਡ ਬਲੂ, ਨਿਊ ਇੰਗਲੈਂਡ ਸਕਰਾਚਰਸ, ਬ੍ਰਿਸਬੇਨ ਸੰਨਰਾਈਸਰਸ, ਪੰਜਾਬ ਨਾਈਟ ਰਾਈਡਰਸ, ਬ੍ਰਿਸਬੇਨ ਰਾਈਡਰਸ, ਯੂ ਸੀ ਸੀ, ਰਿਸਬੇਨ ਰਾਇਲਸ, ਰਿਸਬੇਨ ਯੂਨਾਇਟਡ, ਕਾਲਮਵੈਲ ਸਟਰਾਈਕਰਸ। ਇਸ ਟੂਰਨਾਮੈਂਟ ‘ਚ ਪੂਰੇਸੂਬੇ ਤੋਂ ਟੀਮਾਂ ਦੀ ਭਰਵੀਂ ਹਾਜ਼ਰੀ ਪ੍ਰਤੀ ਸਮੂਹ ਕ੍ਰਿਕਟ ਪ੍ਰੇਮੀਆਂ ‘ਚ ਲੀਗ ਪ੍ਰਤੀ ਉਤਸ਼ਾਹ ਪਾਇਆ ਜਾ ਰਿਹਾ ਹੈ। ਸੈਂਮੀ ਅਤੇ ਫ਼ਾਈਨਲ ਮੁਕਾਬਲੇ ਜੁਲਾਈ ਮਹੀਨੇ ਦੇ ਅੰਤ ‘ਚ ਹੋਣਗੇ।  ਕਮਿਊਨਟੀ ਰੇਡੀਓ ਫੋਰ ਈ ਬੀ 98.1 ਐੱਫ ਐੱਮ ਆਪਣੀ ਲਾਇਵ ਰੇਡੀਓ ਕਵਰੇਜ਼ ਜ਼ਰੀਏ ਇਸਕ੍ਰਿਕਟ ਲੀਗ ਦਾ ਮੁੱਖ ਮੀਡੀਆ ਹਿੱਸੇਦਾਰ ਰਹੇਗਾ।  (ਹਰਜੀਤ ਲਸਾੜਾ) harjit_las@yahoo.com

by May 16, 2019 Australia NZ
ਮੋਦੀ ਸਰਕਾਰ ਨੂੰ ਭਾਰਤ ਦੇ ਲੋਕਾਂ ਨੇ ਉਖੇੜਣ ਦਾ ਫੈਸਲਾ ਕਰ ਲਿਐ-ਪ੍ਰਿਯੰਕਾ ਗਾਂਧੀ

ਮੋਦੀ ਸਰਕਾਰ ਨੂੰ ਭਾਰਤ ਦੇ ਲੋਕਾਂ ਨੇ ਉਖੇੜਣ ਦਾ ਫੈਸਲਾ ਕਰ ਲਿਐ-ਪ੍ਰਿਯੰਕਾ ਗਾਂਧੀ

*ਬੇਅਦਬੀ ਘਟਨਾਵਾਂ ਗਿਣੀ ਮਿਥੀ ਸਾਜਿਸ ਦਾ ਹਿੱਸਾ ਸੀ *ਕਾਂਗਰਸੀ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ ਬਠਿੰਡਾ / 14 ਮਈ/  –  ਉਹ ਸਰਕਾਰਾਂ ਬਹੁਤਾ ਸਮਾਂ ਕਾਇਮ ਨਹੀਂ ਰਹਿ ਸਕਦੀਆਂ, ਜੋ ਆਪਣੇ ਚੁਣਨ ਵਾਲਿਆਂ ਦੇ ਵਿਰੋਧ ਵਿੱਚ ਭੁਗਤਣਾ ਸੁਰੂ ਕਰ ਦੇਣ, ਲੋਕਤੰਤਰ ਦੇ ਹਥਿਆਰ ਦਾ ਇਸਤੇਮਾਲ ਕਰਦਿਆਂ ਮੋਦੀ ਸਰਕਾਰ ਨੂੰ ਵੀ ਭਾਰਤ ਦੇ ਲੋਕਾਂ ਨੇ ਉਖੇੜਣ ਦਾ ਫੈਸਲਾ ਕਰ ਲਿਆ ਹੈ, ਜਿਹੜੀ ਧਨਕੁਬੇਰਾਂ[Read More…]

by May 16, 2019 Punjab