FullSizeRender (3)

(ਹਰਜੀਤ ਲਸਾੜਾ, ਬ੍ਰਿਸਬੇਨ 20 ਸਤੰਬਰ) ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ‘ਚ ਬ੍ਰਿਸਬੇਨ ਫ਼ੋਕ ਵਾਰੀਅਰਜ਼, ਐੱਚ ਕਿਊ ਇੰਟਰਟੇਨਮੈਂਟ ਅਤੇ ਸਮੂਹ ਭਾਈਚਾਰੇ ਦੇ ਸਾਂਝੇ ਉੱਦਮ ਨਾਲ ਇਸਤਰੀਆਂ ਨੂੰ ਸਮਰਪਿਤ ਸਮਾਰੋਹ ‘ਤੀਆਂ ਨਾਰਥ ਦੀਆਂ 2019’ ਐੱਸਪਲੀ ਸਟੇਟ ਸਕੂਲ ਵਿਖੇ ਦਿੱਨ ਸ਼ਨਿੱਚਰਵਾਰ, 21 ਸਤੰਬਰ ਨੂੰ ਮਨਾਇਆਂ ਜਾ ਰਿਹਾ ਹੈ। ਪੰਜਾਬੀ ਸਭਿਆਚਾਰ ਅਤੇ ਵਿਰਸੇ ਦਾ ਪ੍ਰਤੀਕ ਤੀਆਂ ਨਾਲ ਸੰਬੰਧਿਤ ਇਸ ਸਮਾਰੋਹ ‘ਚ ਜਿੱਥੇ ਮੁਟਿਆਰਾਂ ਦੇ ਪੰਜਾਬੀ ਪਹਿਰਾਵੇ, ਰਵਾਇਤੀ ਹਾਰ-ਸ਼ਿੰਗਾਰ ਅਤੇ ਵਿਰਾਸਤੀ ਵੰਨਗੀਆਂ ਦੇਖਣ ਨੂੰ ਮਿਲਣਗੀਆਂ ਉੱਥੇ ਰੰਗਾ-ਰੰਗ ਪ੍ਰੋਗਰਾਮ ਦੌਰਾਨ ਮਕਬੂਲ ਗਾਇਕ ਅਤੇ ਅਦਾਕਾਰ ਬੱਬਲ ਰਾਏ ਆਪਣੀ ਗਾਇਕੀ ਦੀ ਪੇਸ਼ਕਾਰੀ ਕਰਨਗੇ। ਇਸ ਸਮਾਰੋਹ ਦੇ ਪ੍ਰਬੰਧਕ ਪ੍ਰੀਤ ਸਿਆਂ, ਜੈਸਿਕਾ ਅਤੇ ਜੋਤੀ ਨੇ ਪ੍ਰੈੱਸ ਕਲੱਬ ਨੂੰ ਆਪਣੇ ਸੰਬੋਧਨ ‘ਚ ਦੱਸਿਆ ਕਿ ਪਿਛਲੇ ਨੌਂ ਸਾਲਾਂ ਤੋਂ ਚੱਲਦੀ ਇਸ ਲੜੀ ਦੀਆਂ ਤਿਆਰੀਆਂ ਸਿੱਖਰਾਂ ‘ਤੇ ਹਨ। ਉਹਨਾਂ ਹੋਰ ਕਿਹਾ ਕਿ ਸਮਾਰੋਹ ਵਿੱਚ ਪੰਜ ਸਾਲ ਤੋਂ ਘੱਟ ਉਮਰ ਵਰਗ ਦੇ ਬੱਚਿਆਂ ਦਾ ਦਾਖਲਾ ਮੁਫ਼ਤ ਰਹੇਗਾ ਅਤੇ ਹਾਜ਼ਰੀਨ ਲਈ ਪਾਰਕਿੰਗ ਵੀ ਮੁਫ਼ਤ ਹੋਵੇਗੀ। ਸਮਾਰੋਹ ਦਾ ਸਮਾਂ ਸ਼ਾਮੀਂ ਪੰਜ ਤੋਂ ਦਸ ਰਹੇਗਾ ਜਿਸ ਵਿੱਚ ਸੱਭਿਆਚਾਰਕ ਵੰਨਗੀਆਂ ਤਹਿਤ ਮਨੋਰੰਜ਼ਨ ਦਾ ਖ਼ਾਸ ਤੜਕਾ ਹੋਵੇਗਾ। ਬੱਚਿਆਂ ਦੀ ਭਰਵੀਂ ਸ਼ਮੂਲੀਅਤ ਪ੍ਰਤੀ ਸਮੂਹ ਪਰਿਵਾਰਾਂ ‘ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।