10gsc fdk(1)

ਫੋਟੋ- ਐਲ.ਈ.ਡੀ. ਭੇਂਟ ਕਰਨ ਮੌਕੇ ਸਕੂਲ ਅਧਿਆਪਕਾਂ ਨਾਲ ਫਾਊਂਡੇਸ਼ਨ ਦੇ ਸੇਵਾਦਾਰ ਅਤੇ ਪਤਵੰਤੇ
ਫਰੀਦਕੋਟ  10 ਅਕਤੂਬਰ (ਗੁਰਭੇਜ ਸਿੰਘ ਚੌਹਾਨ ) ਸਮਾਜ ਸੇਵਾ ਵਿੱਚ ਉੱਘਾ ਯੋਗਦਾਨ ਪਾ ਰਹੀ ਸਮਾਜ ਸੇਵੀ ਸੰਸਥਾ, ਸੇਵ ਹਿਊਮੈਨਟੀ ਫਾਊਂਡੇਸ਼ਨ (ਰਜਿ:) ਪੰਜਾਬ ਵੱਲੋਂ ਸਕੂਲ ਨੂੰ ਐਲ.ਈ.ਡੀ. ਭੇਂਟ ਕੀਤੀ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਊਂਡੇਸ਼ਨ ਦੇ ਪੰਜਾਬ ਕੋਆਰਡੀਨੇਟਰ ਭਾਈ ਸ਼ਿਵਜੀਤ ਸਿੰਘ ਸੰਘਾ ਨੇ ਦੱਸਿਆ ਕਿ ਫਰੀਦਕੋਟ ਨੇੜਲੇ ਪਿੰਡ ਟਿੱਬੀ ਭਰਾਈਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸਿੱਖਿਆ ਵਿਭਾਗ ਵੱਲੋਂ ਲਾਗੂ ਕੀਤੇ ਗਏ ਈ-ਕੰਟੈਂਟ ਦੀ ਪ੍ਰਭਾਵਸ਼ਾਲੀ ਪੜ੍ਹਾਈ ਲਈ ਸਕੂਲ ਨੂੰ ਐਲ.ਈ.ਡੀ. ਦੀ ਜ਼ਰੂਰਤ ਸੀ, ਜਿਸ ਸਬੰਧੀ ਫਾਊਂਡੇਸ਼ਨ ਨੂੰ ਸਕੂਲ ਅਧਿਆਪਕਾਂ ਤੋਂ ਜਾਣਕਾਰੀ ਪ੍ਰਾਪਤ ਹੋਈ ਸੀ।ਸੇਵ ਹਿਊਮੈਨਟੀ ਫਾਊਂਡੇਸ਼ਨ (ਰਜਿ:) ਪੰਜਾਬ ਵੱਲੋਂ ਮੁੱਖ ਤੌਰ ‘ਤੇ ਸਿੱਖਿਆ ਅਤੇ ਸਿਹਤ ਨੂੰ ਹੀ ਆਪਣਾ ਕਾਰਜ ਖੇਤਰ ਚੁਣਿਆ ਜਾਣ ਕਰਕੇ ਫੈਸਲਾ ਕੀਤਾ ਗਿਆ ਕਿ ਬੱਚਿਆਂ ਦੀਆਂ ਸਿੱਖਣ ਵਿਧੀਆਂ ਨੂੰ ਦਿਲਚਸਪ ਬਣਾਉਣ ਅਤੇ ਬੱਚਿਆਂ ਦੀ ਸ਼ਖਸ਼ੀਅਤ ਨਿਖਾਰਨ ਲਈ ਸਕੂਲ ਨੂੰ ਐਲ.ਈ.ਡੀ. ਭੇਂਟ ਕੀਤੀ ਜਾਵੇ।ਫਾਊਂਡੇਸ਼ਨ ਦੀ ਅਪੀਲ ‘ਤੇ ਦੀਨਾ ਸਾਹਿਬ ਨਿਵਾਸੀ ਨਿਰਮਲਜੀਤ ਸਿੰਘ, ਜੋ ਕਿ ਅਜਕੱਲ੍ਹ ਫ਼ਨਬਸਪ;ਅਮਰੀਕਾ ਵਿਖੇ ਰਹਿ ਰਹੇ ਹਨ, ਦੇ ਸਹਿਯੋਗ ਨਾਲ ਸਕੂਲ ਨੂੰ ਐਲ.ਈ.ਡੀ. ਭੇਂਟ ਕੀਤੀ ਗਈ।ਇਸ ਮੌਕੇ ਹਾਜਰ ਸਕੂਲ ਅਧਿਆਪਕਾਂ, ਇੰਚਾਰਜ ਹਰਪ੍ਰੀਤ ਸਿੰਘ, ਰਿਪਨਜੀਤ ਕੌਰ ਅਤੇ ਮਨਦੀਪ ਕੌਰ ਨੇ ਸੇਵ ਹਿਊਮੈਨਟੀ ਫਾਊਂਡੇਸ਼ਨ ਅਤੇ ਦਾਨੀ ਸੱਜਣਾ ਦਾ ਧੰਨਵਾਦ ਕੀਤਾ।ਇਸ ਮੌਕੇ ‘ਤੇ ਗੁਰੂ ਆਸਰਾ ਕਲੱਬ ਵੱਲੋਂ ਹਰਪ੍ਰੀਤ ਸਿੰਘ ਭਿੰਡਰ, ਇੰਜ: ਜਸਪ੍ਰੀਤ ਸਿੰਘ ਅਤੇ ਅਰੁਣ ਭਟਨਾਗਰ ਵਿਸ਼ੇਸ਼ ਤੌਰ ‘ਤੇ ਹਾਜਰ ਸਨ।