NZ PIC 4 Oct-1

ਖੂਨਦਾਨ-ਮਹਾਂਦਾਨ

-77 ਯੂਨਿਟ ਹੋਇਆ ਖੂਨ ਦਾਨ-ਬਲੱਡ ਸੈਂਟਰ ਵੱਲੋਂ 5 ਸਟਾਰ ‘ਐਕਸਲੈਂਸ’ ਐਵਾਰਡ

ਆਕਲੈਂਡ 4 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ)-ਵਾਇਕਾਟੋ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟ੍ਰਸਟ ਹਮਿਲਟਨ ਵੱਲੋਂ ਦੋ ਦਿਨ ਤੀਜਾ ਖੂਨਦਾਨ ਕੈਂਪ ਅੱਜ ਸਫਲਤਾ ਪੂਰਵਕ ਸਮਾਪਤ ਹੋ ਗਿਆ। ਇਸ ਵਾਰ 77 ਯੂਨਿਟ ਖੂਨ ਅਤੇ 16 ਯੂਨਿਟ ਪਲਾਜ਼ਮਾ ਦਾਨ ਹੋਇਆ। 21 ਹੋਰ ਮੈਂਬਰ ਪਲਾਜ਼ਮਾ ਵਾਸਤੇ ਬੁੱਕ ਕਰ ਲਏ ਗਏ ਹਨ। ਨਿਊਜ਼ੀਲੈਂਡ ਬਲੱਡ ਸੈਂਟਰ ਦੇ ਪ੍ਰਬੰਧਕਾਂ ਨੇ ਇਸ ਵੱਡੇ ਕੈਂਪ ਦੇ ਪ੍ਰਬੰਧਕਾਂ ਨੂੰ ਅਤੇ ਦਾਨੀਆ ਦਾ ਸਤਿਕਾਰ ਕਰਦਿਆਂ ਕਲੱਬ ਨੂੰ 5 ਸਟਾਰ ਵਾਲਾ ਐਕਸਲੈਂਸ ਐਵਾਰਡ ਵੀ ਦਿੱਤਾ। ਖੂਨ ਦਾਨ ਕਰਨ ਵਾਲੇ ਦਾਨੀ ਸੱਜਣਾ ਨੂੰ ਅੱਜ ਲੰਬੀ ਉਡੀਕ ਵੀ ਕਰਨੀ ਪਈ ਕਿਉਂਕਿ ਦਾਨੀ ਸੱਜਣਾ ਦੀ ਗਿਣਤੀ ਕਾਫੀ ਵਧ ਗਈ ਸੀ। ਟ੍ਰਸਟੀਆਂ ਜਿਨ੍ਹਾਂ ਵਿਚ ਟਰੱਸਟੀ ਪ੍ਰਧਾਨ  ਗੁਰਵਿੰਦਰ ਸਿੰਘ ਉੱਪ ਪ੍ਰਧਾਨ  ਵਰਿੰਦਰ ਸਿੱਧੂ ਸਕੱਤਰ  ਰਾਜਵੀਰ ਸਿੰਘ, ਕੈਸ਼ੀਅਰ ਸੁਖਜੀਤ ਸਿੰਘ ਰੱਤੂ, ਮੈਂਬਰਜ਼ ਦੀਦਾਰ ਸਿੰਘ ਵਿੱਰਕ, ਹਰਪ੍ਰੀਤ  ਕੌਰ, ਗੁਰਦੀਪ ਕੌਰ, ਕਮਲਜੀਤ ਕੌਰ, ਖੁਸ਼ਮੀਤ ਕੌਰ ਸਿੱਧੂ ਸਪਾਂਸਰਜ਼ ਸ਼ੁਸਮਾ ਕਾਂਸਲ, ਜਰਨੈਲ ਸਿੰਘ ਰਾਹੋਂ, ਰਵਿੰਦਰ ਪੁਆਰ, ਪ੍ਰਮਜੀਤ ਪ੍ਰੀਹਾਰ, ਮਨਜੀਤ ਸਿੰਘ ਠੰਂਡਲ, ਅਮਰੀਕ ਸਿੰਘ ਜੱਜ, ਸੁਰਜੀਤ ਸਿੰਘ ਬਿੰਦਰਾ, ਨਰਿੰਦਰ ਸਿੰਘ ਸੱਗੂ, ਮੀਤੋ ਕੌਰ ਅੜਕ, ਰਣਜੀਤ ਸਿੰਘ ਮਾਨ, ਵਲੰਟੀਅਰ, ਬਲਵੀਰ ਸਿੰਘ ਸੰਘੇੜਾ, ਹਰਿੰਦਰ ਢੀਂਡਸਾ, ਅਮਰੀਕ ਸਿੰਘ ਬਰਾੜ, ਸਤਨਾਮ ਸਿੰਘ ਅਤੇ ਪ੍ਰਭਜੋਤ ਕੌਰ ਨੇ ਕਾਫੀ ਮਿਹਨਤ ਕੀਤਾ। ਰਿਫ੍ਰੈਸ਼ਮੈਂਟ ਦੇ ਲਈ  ਫਰੈਕਟਿੰਨ ਫਰੈਸ਼ ਹਮਿਲਟ, ਟੈਕਸੀ ਵੀਰਾਂ ਦਾ ਅਤੇ ਜਿੰਦੀ ਔਜਲਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।