FullSizeRender
ਨਿਊਯਾਰਕ,12 ਅਕਤੂਬਰ  (ਰਾਜ ਗੋਗਨਾ)— ਬੀਤੀਂ ਰਾਤ ਨਿਊਯਾਰਕ ਦੇ ਕਿਊਨਜ਼ ਦੇ ਇਲਾਕੇਂ ਚ’ ਇਕ ਭਾਰਤੀ ਮੂਲ ਦੇ (19) ਸਾਲਾ ਦੇ ਨੋਜਵਾਨ ਜੈ ਪਟੇਲ ਪੁੱਤਰ ਚੰਦਰ ਕਾਂਤ ਪਟੇਲ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੇ ਬਾਰੇ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਜੈ ਪਟੇਲ ਰਾਤ ਨੂੰ ਘਰ ਤੋਂ ਜਿੰਮ ਗਿਆ ਸੀ। ਜਿੰਮ ਤੋਂ ਘਰ ਨੂੰ ਆਉਂਦੇ ਸਮੇਂ ਕੁਝ ਅਣਪਛਾਤੇ ਕਾਰ ਸਵਾਰਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ ਅਤੇ ਉਸ ਦੀ ਲਾਸ਼ ਘਰ ਤੋਂ ਥੌੜੀ ਦੂਰੋ ਹੀ ਮਿਲੀ। ਮਿ੍ਰਤਕ ਨਿਊਯਾਰਕ ਦੀ ਨਸਾਉ ਕਾਉਟੀ ਚ’ ਬਿਜਨਸ਼ ਮੈਨੇਜਮੈਟ ਦੀ ਪੜਾਈ ਕਰਦਾ ਸੀ ਅਤੇ ਉਸ ਦਾ ਭਾਰਤ ਤੋਂ ਪਿਛੋਕੜ ਗੁਜਰਾਤ ਦੇ ਸੂਬੇ ਸੂਰਤ ਦੇ ਪਿੰਡ ਮੂਦ ਨਾਲ ਸੀ।