image1(1) image1(2) image3 image2

ਵਾਸ਼ਿਗਟਨ ਡੀ .ਸੀ , 3 ਅਕਤੂਬਰ ( ਰਾਜ ਗੋਗਨਾ )- ਭਾਰਤੀ ਅੰਬੈਸੀ ਵੱਲੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦਾ 150ਵਾਂ ਜਨਮ ਦਿਹਾੜਾ ਕਾਂਗਰਸ ਲਾਇਬ੍ਰੇਰੀ ਦੇ ਹਾਲ ਵਿੱਚ ਵਾਸ਼ਿਗਟਨ ਚ’ ਆਯੋਜਿਤ ਕੀਤਾ ਗਿਆ। ਜਿੱਥੇ ਮੁੱਖ ਮਹਿਮਾਨ ਵਜੋ ਸਪੀਕਰ ਆਫ ਦੀ ਹਾਊਸ ਨੈਨਸੀ ਪੈਲੋਸੀ ਹਾਜ਼ਰ ਹੋਈ। ਅਤੇ ਭਾਰਤ ਦੇ ਵਿਦੇਸ਼ ਮੰਤਰੀ ਜੈ ਸ਼ੰਕਰ ਵੀ ਗੈਸਟ ਆਫ ਆਨਰ ਵਜੋ ਸ਼ਾਮਿਲ ਹੋਏ ਸਨ।

ਸਮਾਗਮ ਦੀ ਸ਼ੁਰੂਆਤ ਭਾਰਤੀ ਅੰਬੈਸਡਰ ਹਰਸ਼ ਵਰਧਨ ਸ਼ਰਿਗੰਲਾ ਦੇ ਸੰਬੋਧਨ ਨਾਲ ਕੀਤੀ ਗਈ । ਜਿਨਾਂ ਨੇ ਕਿਹਾ ਕਿ ਮਹਾਤਮਾ ਗਾਂਧੀ ਤੇ ਮਾਰਟਿਨ ਲੂਥਰ ਕਿੰਗ ਜੂਨੀਅਰ ਸ਼ਾਂਤੀ ਦੇ ਪ੍ਰਤੀਕ ਸਨ।ਜਿਨਾ ਨੇ ਡੈਮੋਕਰੇਸੀ ਦੀਆ ਕਦਰਾਂ ਕੀਮਤਾਂ ਨੂੰ ਦੁਨੀਆ ਦੇ ਨਕਸ਼ੇ ਤੇ ਉਭਾਰਿਆ ਹੈ। ਮਨੁੱਖੀ  ਕਦਰਾਂ ਨੂੰ ਮਾਨਵਤਾ ਵਿੱਚ ਪ੍ਰਚਾਰਿਆਂ ਹੈ। ਸ੍ਰੀ ਜੈ ਸ਼ੰਕਰ ਵਿਦੇਸ਼ ਮੰਤਰੀ ਨੇ ਕਿਹਾ ਕਿ ਮਹਾਤਮਾ ਗਾਧੀ ਰਾਸ਼ਟਰ ਪਿਤਾ ਹਨ। ਉਂਨਾਂ ਨੇ ਸ਼ਾਂਤੀ ਅੰਦੋਲਨਾਂ ਨਾਲ ਭਾਰਤੀ ਅਜ਼ਾਦੀ ਨੂੰ ਅੰਜਾਮ ਦਿੱਤਾ ਹੈ। ਅੱਜ ਭਾਰਤ ਹਰ ਖੇਤਰ ਵਿੱਚ ਵਿਕਸਤ ਹੈ। ਵਾਤਾਵਰਣ ਤੇ ਵਿਕਾਸ ਦੇ ਸੰਬੰਧ ਵਿੱਚ ਭਾਰਤ ਤੇ ਅਮਰੀਕਾ ਇੱਕੋ ਪੇਜ ਤੇ ਹਨ। ਹਿੰਦੋਸਤਾਨ   ਵਿਸ਼ਵ ਦਾ ਦਰਪਣ ਬਣ ਗਿਆ ਹੈ । ਜਿਸ ਲਈ ਪ੍ਰਧਾਨ ਮੰਤਰੀ ਨਰਿੰਦਰ  ਮੋਦੀ ਦਾ ਅਹਿਮ ਯੋਗਦਾਨ ਹੈ।ਮੁੱਖ ਮਹਿਮਾਨ ਨੈਨਸੀ ਪੇਲੋਸੀ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਮਜ਼ਬੂਤ ਸੰਬੰਧਾਂ ਵਜੋ ਜਾਣਿਆਂ ਜਾਂਦਾ ਹੈ। ਉਬਾਮਾ ਭਾਰਤ ਦੇ ਗਣਤੰਤਰ ਦਿਵਸ ਤੇ ਵਿਸ਼ੇਸ਼ ਮਹਿਮਾਨ ਵਜੋ ਗਏ ਸਨ । ਜੋ ਬਿਹਤਰੀ ਸੰਬੰਧਾਂ ਦੀ ਮਿਸਾਲ ਬਣੇ ਹਨ।ਉਂਨਾਂ ਕਿਹਾ ਮੈਂ ਖੁਦ ਵੀ ਭਾਰਤ ਜਾ ਕਿ ਉੱਥੋਂ ਦੀ ਸੰਸਕ੍ਰਿਤੀ ਦਾ ਨਿੱਘ ਮਾਣਿਆਂ ਹੈ। ਅੱਜ ਭਾਰਤ ਅਮਰੀਕਾ ਦਾ ਗੂੜ੍ਹਾ ਮਿੱਤਰ ਹੈ। ਉਂਨਾਂ ਕਿਹਾ ਹੈ ਕਿ ਮਹਾਤਮਾ ਗਾਂਧੀ ਮਾਰਟਿਨ ਲ਼ੂਥਰ ਕਿੰਗ ਜੂਨੀਅਰ ਦੇ ਪ੍ਰੇਰਨਾ ਸਰੋਤ ਸਨ । ਜਿਨਾ ਦੀ ਅਦੁੱਤੀ ਛਾਪ ਲੂਥਰ ਕਿੰਗ ਤੇ ਅਮਿੱਟ ਸੀ , ਜਿਸ ਕਰਕੇ ਉਹ ਮਹਾਤਮਾ ਗਾਂਧੀ ਨੂੰ ਆਪਣਾ ਮਸੀਹਾ ਮੰਨਦੇ ਸਨ। ਉਂਨਾਂ ਕਿਹਾ ਕਿ ਮੇਰੀ ਸ਼ਰਧਾ ਮਹਾਤਮਾ ਗਾਂਧੀ ਨੂੰ ਉਂਨਾਂ ਦੇ ਸ਼ਾਂਤੀ ਅੰਦੋਲਨਾਂ ਕਰਕੇ ਹੈ। ਮੈਂ ਉਂਨਾਂ ਦੇ ਜੀਵਨ ਤੋ ਕਾਫ਼ੀ ਪ੍ਰਭਾਵਿਤ ਹਾਂ। ਅਖੀਰ ਵਿੱਚ ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮਰੀਕਾ ਨੈਨਸੀ ਪੇਲੋਸੀ ਨੂੰ ਮਿਲੇ ਉਹਨਾਂ ਕਿਹਾ ਕਿ ਟਰੰਪ ਨੂੰ ਇੰਮਪੀਚ ਕਰਨ ਦਾ ਡਰਾਮਾ ਨਾਂ ਰਚਿਆ ਜਾਵੇ । ਇਸ ਨਾਲ ਵੋਟਰਾਂ ਵਿੱਚ ਕਾਫ਼ੀ ਸਹਿਮ ਬਣਿਆਂ ਹੋਇਆਂ ਹੈ। ਇਸ ਨੂੰ ਤੁਰੰਤ ਰੋਕਿਆਂ ਜਾਵੇ।ਭਾਰਤੀ ਵਿਦੇਸ਼ ਮੰਤਰੀ ਜੈ ਸ਼ੰਕਰ ਦਾ ਧੰਨਵਾਦ ਕਰਦੇ ਜੱਸੀ ਸਿਘ ਨੇ ਕਿਹਾ ਕਿ ਤੁਹਾਡੇ ਵਧੀਆਂ ਫ਼ੈਸਲਿਆਂ ਕਰਕੇ ਸਿੱਖ ਭਾਈਚਾਰਾ ਕਾਫ਼ੀ ਖੁਸ਼ ਹੈ । ਅਸੀਂ ਪ੍ਰਧਾਨ ਮੰਤਰੀ ਨੂੰ ਧੰਨਵਾਦੀ ਮਤਾ ਭੇਜਦੇ ਹਾਂ। ਉਨਾ ਕਿਹਾ ਕਿ ਅਜੇ ਕਾਫ਼ੀ ਕੁਝ ਕਰਨਾ ਬਾਕੀ ਹੈ। ਜਿਸ ਲਈ ਸਿੱਖ ਭਾਈਚਾਰੇ ਦੇ ਸਹਿਯੋਗ ਦੀ ਲੋੜ ਹੈ। ਜੱਸੀ ਸਿੰਘ ਨੇ ਵਿਦੇਸ਼ ਮੰਤਰੀ ਨੂੰ ਕੁਮਿਊਨਟੀ ਵੱਲੋਂ ਪੂਰਨ ਭਰੋਸਾ ਦਿੱਤਾ । ਇਸ ਸਮੇ ਜੱਸੀ ਸਿੰਘ ਨਾਲ ਸਿੱਖਸ ਆਫ ਅਮਰੀਕਾ ਸੰਸਥਾ ਦੇ ਬੋਰਡ ਆਫ ਡਾਇਰੈਕਟਰ ਬਲਜਿੰਦਰ ਸਿੰਘ ਸ਼ੰਮੀ ਤੇ ਡਾਕਟਰ ਸੁਰਿੰਦਰ ਸਿੰਘ ਗਿੱਲ ਵੀ ਹਾਜ਼ਰ ਸਨ।ਇਸ ਸਮਾਗਮ ਦੀ ਕਾਮਯਾਬੀ ਪਿੱਛੇ ਅਨੁਰਾਗ ਕੁਮਾਰ ਕਮਿਊਨਟੀ ਮਨਿਸਟਰ, ਕੋਸਲਰ ਮਨਿਸਟਰ ਜੈ ਦੀਪ ਨਾਯਰ, ਸੁਬਰਨੋ ਅਤੇ ਨਰੇਸ਼ ਕੁਮਾਰ ਤੋ ਇਲਾਵਾ ਸਮੁੱਚੀ ਅੰਬੈਸੀ ਦੇ ਸਟਾਫ਼ ਦਾ ਭਰਪੂਰ ਯੋਗਦਾਨ ਸੀ।