07gsc fdk

ਫੋਟੋ- ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਵੰਡਣ ਸਮੇਂ ਸੇਵਾਦਾਰ ਅਤੇ ਪਤਵੰਤੇ

ਫਰੀਦਕੋਟ 7 ਅਕਤੂਬਰ ( ਗੁਰਭੇਜ ਸਿੰਘ ਚੌਹਾਨ ) ਸਮਾਜ ਸੇਵਾ ਵਿੱਚ ਮੋਹਰੀ ਸੰਸਥਾ ਸ੍ਰੀ ਗੁਰੂ ਨਾਨਕ ਦੇਵ ਜੀ ਲੋਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਕੀਤੀ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਬਿੰਦਰ ਸਿੰਘ ਮਹਿਰਾਜ ਅਤੇ ਜਤਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਹਾਂਗਕਾਂਗ ਵਿੱਚ ਵਸਦੇ ਪ੍ਰਵਾਸੀ ਭਾਈਚਾਰੇ ਵੱਲੋਂ ਸਮੂਹਿਕ ਰੂਪ ਵਿੱਚ ਦਸਵੰਧ ਇਕੱਠਾ ਕਰਨ ਉਪਰੰਤ ਪੰਜਾਬ ਦੇ ਲੋੜਵੰਦਾਂ ਦੀ ਸਿਹਤ, ਸਿੱਖਿਆ ਅਤੇ ਰੋਜ਼ਾਨਾ ਲੋੜਾਂ ਆਦਿ ਦੇ ਖੇਤਰ ਵਿੱਚ ਮੱਦਦ ਕੀਤੀ ਜਾਂਦੀ ਹੈ, ਜਿਸ ਤਹਿਤ ਫਰੀਦਕੋਟ ਵਿੱਚ ਲੋੜਵੰਦ ਵਿਧਵਾਵਾਂ ਅਤੇ ਅੰਗਹੀਣਾਂ ਨੂੰ ਮਹੀਨਾਵਾਰ ਰਾਸ਼ਨ ਦੀ ਵੰਡ ਕੀਤੀ ਜਾਂਦੀ ਹੈ।ਸਥਾਨਕ ਭਾਈ ਘਨ੍ਹੱਈਆ ਨਿਸ਼ਕਾਮ ਕੰਪਿਊਟਰ ਸੈਂਟਰ ਵਿਖੇ ਹੋਏ ਇਸ ਰਾਸ਼ਨ ਵੰਡ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਸੇਵ ਹਿਊਮੈਨਟੀ ਫਾਊਂਡੇਸ਼ਨ (ਰਜਿ:) ਦੇ ਪੰਜਾਬ ਕੋਆਰਡੀਨੇਟਰ ਭਾਈ ਸ਼ਿਵਜੀਤ ਸਿੰਘ ਸੰਘਾ ਨੇ ਦੱਸਿਆ ਕਿ ਫਰੀਦਕੋਟ ਸ਼ਹਿਰ, ਕੋਟਕਪੂਰਾ, ਜੀਵਨਵਾਲਾ, ਵੀਰੇਵਾਲਾ ਖੁਰਦ, ਝੋਟੀਵਾਲਾ, ਦਾਨਾ ਰੁਮਾਣਾ, ਰੱਤੀਰੋੜੀ ਟਿੱਬੀਆਂ, ਧੂੜਕੋਟ, ਮਿੱਡੂਮਾਨ, ਮਿਸ਼ਰੀਵਾਲਾ, ਗੋਲੇਵਾਲਾ, ਘੁਗਿਆਣਾ, ਪੰਜ ਗਰਾਈਂ, ਜਿਲ੍ਹਾ ਫਿਰੋਜਪੁਰ ਦੇ ਜੰਡਵਾਲਾ, ਗਿੱਲ ਅਤੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭੰਗਚੜ੍ਹੀ ਦੇ 27 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਸੇਵਾ ਕੀਤੀ ਗਈ।ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵੱਲੋਂ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਅਤੇ ਜਨਰਲ ਸਕੱਤਰ ਮੱਘਰ ਸਿੰਘ ਨੇ ਟਰੱਸਟ ਦੇ ਸਮੂਹ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਉਹਨਾਂ ਦੁਆਰਾ ਕੀਤੇ ਜਾਂਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ।ਇਸ ਮੌਕੇ ‘ਤੇ ਰਜਿੰਦਰ ਸਿੰਘ ਬਰਾੜ, ਜਗਤਾਰ ਸਿੰਘ ਗਿੱਲ, ਬਲਵਿੰਦਰ ਸਿੰਘ ਮਠਾੜੂ, ਗੁਰਮੀਤ ਸਿੰਘ ਭਾਊ ਅਤੇ ਮਨਮੋਹਨ ਸਿੰਘ ਵਿਸ਼ੇਸ਼ ਤੌਰ ‘ਤੇ ਹਾਜਰ ਸਨ।