Eden Park

24 ਜਨਵਰੀ ਅਤੇ 26 ਜਨਵਰੀ ਨੂੰ ਈਡਨ ਪਾਰਕ ਵਿਖੇ ਹੋਣ ਵਾਲੇ ਟੀ-20 ਮੈਚਾਂ ਦੀਆਂ ਟਿਕਟਾਂ ਦੀ ਖਰੀਦੋ-ਫਰੋਖਤ ਸ਼ੁਰੂ

-ਏ ਸ਼੍ਰੇਣੀ ਦੀਆਂ ਟਿਕਟਾਂ ਧੜਾ-ਧੜਾ ਆਨ ਲਾਈਨ ਵਿਕ ਕੇ ਖਤਮ ਹੋਣ ਕਿਨਾਰੇ

ਔਕਲੈਂਡ 7 ਅਕਤੂਬਰ  (ਹਰਜਿੰਦਰ ਸਿੰਘ ਬਸਿਆਲਾ)- 24 ਜਨਵਰੀ 2020 ਤੋਂ  ਬਲੈਕ ਕੈਪਸ ਬਨਾਮ ਇੰਡੀਆ  ਪੰਜ ਟੀ-20 ਕ੍ਰਿਕਟ ਮੈਚ, ਤਿੰਨ ਇਕ ਦਿਨਾਂ ਅਤੇ ਦੋ ਟੈਸਟ ਮੈਚਾਂ ਦੀ ਸੀਰੀਜ਼ ਹੋਣ ਜਾ ਰਹੀ ਹੈ। ਪਹਿਲਾ ਮੈਚ 24 ਜਨਵਰੀ ਨੂੰ ਈਡਨ ਪਾਰਕ ਵਿਖੇ ਸ਼ੁਰੂ ਹੋਵੇਗਾ। ਦੂਜਾ ਮੈਚ ਵੀ ਇਥੇ ਹੀ ਹੋਣਾ ਹੈ ਪਰ ਇਹ 26 ਜਨਵਰੀ ਨੂੰ ਗਣਤੰਤਰ ਦਿਵਸ ਵਾਲੇ ਦਿਨ ਆ ਰਿਹਾ ਹੈ। ਇਸ ਦਿਨ ਕ੍ਰਿਕਟ ਦੇ ਦੀਵਾਨਿਆਂ ਨੂੰ  ਭਾਰਤੀ ਕ੍ਰਿਕਟ ਦੇ ਨਾਲ-ਨਾਲ ਰੰਗਾ-ਰੰਗ ਪ੍ਰੋਗਰਾਮ ਕਰਨ ਅਤੇ ਖਾਣ-ਪੀਣ ਦਾ ਖੁੱਲ੍ਹਾ ਮੌਕਾ ਵੀ ਮਿਲ ਸਕਦਾ ਹੈ। ਖਬਰਾਂ ਸਨ ਕਿ ਇਸ ਸਬੰਧੀ ਕੌਂਸਿਲ ਦੇ ਨਾਲ ਗੱਲਬਾਤ ਚੱਲ ਰਹੀ ਹੈ।  ਅੱਜ ਟਿਕਟਾਂ ਦੀ ਵਿਕਰੀ ਉੇਤ ਨਿਗ੍ਹਾ ਮਾਰੀ ਗਈ ਤਾਂ ਵੇਖਿਆ ਕਿ ਏ-ਸ਼੍ਰੇਣੀ ਦੀਆਂ ਟਿਕਟਾਂ ਵੱਡੀ ਗਿਣਤੀ ਦੇ ਵਿਚ ਵਿਕ ਗਈਆਂ ਹਨ। ਸ਼੍ਰੇਣੀ ਬੀ, ਸੀ, ਫੈਮਿਲੀ ਏਰੀਆ ਟੀਮ ਇੰਡੀਆ ਫੈਨ ਜ਼ੋਨ ਦੀਆਂ ਟਿਕਟਾਂ ਵੀ ਵਿਕਣੀਆਂ ਸ਼ੁਰੂ ਹੋ ਗਈਆਂ ਹਨ।
ਤੀਜਾ ਅਤੇ ਚੌਥਾ ਮੈਚ ਹਮਿਲਟਨ ਵਿਖੇ ਹੋਣਾ ਹੈ ਅਤੇ ਪੰਜਵਾਂ ਟੌਰੰਗਾ ਵਿਖੇ। ਇਸ ਤੋਂ ਇਲਾਵਾ ਤਿੰਨ ਇਕ ਦਿਨਾਂ ਮੈਚ ਹਨ। 2 ਟੈਸਟ ਮੈਚ ਵੀ ਰੱਖੇ ਗਏ ਹਨ।  ਪਿਛਲੀ ਵਾਰ ਜਦੋਂ ਇਥੇ ਭਾਰਤੀ ਟੀਮ ਦਾ ਮੈਚ ਹੋਇਆ ਸੀ ਤਾਂ ਲਗਪਗ ਇਕ ਲੱਖ ਲੋਕ ਮੈਚ ਵੇਖਣ ਤੋਂ ਵਾਂਝੇ ਰਹਿ ਗਏ ਸਨ ਕਿਉਂਕਿ ਟਿਕਟਾਂ ਹੀ ਖਤਮ ਹੋ ਗਈਆਂ ਸਨ। ਸੋ ਇਸ ਵਾਰ 26 ਜਨਵਰੀ ਨੂੰ ਭਾਰਤੀਆਂ ਨੂੰ ਕ੍ਰਿਕਟ, ਰੰਗਾ-ਰੰਗ ਪ੍ਰੋਗਰਾਮ ਅਤੇ ਖਾਣੇ-ਪੀਣੇ ਦੇ ਨਾਲ ਤਿਹਰੀ ਖੁਸ਼ੀ ਮਿਲਣ ਦੀ ਸੰਭਾਵਨਾ ਹੈ। ਮੈਚਾਂ ਦਾ ਵੇਰਵਾ :-
T-20
Fri Jan 24, 2020 (T-20) 8PM 1st T20I – New Zealand v India Eden Park, Auckland
Sun Jan 26, 2020 (20 ovs) 8PM 2nd T20I – New Zealand v India Eden Park, Auckland
Wed Jan 29, 2020 (20 ovs) 8PM 3rd T20I – New Zealand v India SeddonPark, Hamilton
Fri Jan 31, 2020 (20 ovs) 8PM 4th T20I – New Zealand v India Seddon Park, Hamilton
Sun Feb 2, 2020 (20 ovs) 8PM 5th T20I – New Zealand v India   Bay Oval, Mount Maunganui
ODI
Wed Feb 5, 2020 (50 ovs) 3PM   1st ODI – New Zealand v India       Seddon Park, Hamilton
Sat Feb 8, 2020 (50 ovs) 3PM 2nd ODI – New Zealand v India Eden Park, Auckland
Tue Feb 11, 2020 (50 ovs) 3PM 3rd ODI – New Zealand v India Bay Oval, Mount Maunganui
TEST
Fri Feb 21 – Tue Feb 25, 2020 11:30 1st Test – New Zealand v India   Basin Reserve, Wellington

Sat Feb 29 – Wed Mar 4, 2020 11:30 2nd Test – New Zealand v India      Hagley Oval, Christchurch