FB_IMG_1570098350833
ਮੈਲਬੌਰਨ : ਮੈਲਬੌਰਨ ਦੇ ਕਰੇਨਬਰਨ ੲਿਲਾਕੇ ਵਿਖੇ ਪੰਜਾਬੀ ਵਿਰਸਾ ਅਤੇ ਹੰਟ ਕਲੱਬ ਪ੍ਰੋਡਕਸ਼ਨਜ ਵੱਲੋਂ ਸਲਾਨਾ ਸੱਭਿਆਚਾਰਕ ਅਤੇ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਖੇਡਾਂ 12-13 ਅਕਤੂਬਰ ਤੋਂ ਲੈ ਕੇ 19 ਅਕਤੂਬਰ ਤੱਕ ਹੋਣਗੀਆਂ। 19 ਅਕਤੂਬਰ ਨੂੰ ਸੱਭਿਅਾਚਾਰਕ ਮੇਲਾ ਕਰਵਾੲਿਅਾ ਜਾਵੇਗਾ।
                   ਮੇਲੇ ਦੇ ਪ੍ਰਬੰਧਕਾਂ ਨਵ ਸਰਕਾਰੀਆ , ਕੁਲਦੀਪ ਕੌਰ , ਸਾਬੀ ਸੰਧੂ ਤੇ ਇੰਦਰਜੀਤ ਸੰਧੂ ਨੇ ਸਾਂਝੇ ਤੌਰ ਤੇ ਦੱਸਿਆ ਕਿ 12-13 ਅਕਤੂਬਰ ਨੂੰ ਹਾਕੀ ਅਤੇ ਕਿ੍ਰਕੇਟ ਦੇ ਮੈਚ ਹੋਣਗੇ ਅਤੇ 19 ਅਕਤੂਬਰ ਵਾਲੇ ਦਿਨ ਕਿ੍ਰਕੇਟ ਤੇ ਹਾਕੀ ਦੇ ਫਾਈਨਲ ਮੈਚ ਹੋਣਗੇ ਅਤੇ ਨਾਲ ਦੇ ਨਾਲ  19 ਅਕਤੂਬਰ ਨੂੰ ਕਬੱਡੀ , ਹਾਕੀ , ਮਿਊਜੀਕਲ ਚੇਅਰ , ਰੱਸਾ ਕੱਸੀ , ਦੌੜਾਂ , ਡੰਡ ਬੈਠਕਾਂ , ਆਰਮ ਰੈਸਲਿੰਗ , ਬੌਡੀ ਬਿਲਡਿੰਗ ਦੇ ਸ਼ੋਅ ਵੀ ਹੋਣਗੇ । ਇਸਤੋਂ ਇਲਾਵਾ 19 ਅਕਤੂਬਰ ਨੂੰ ਸੱਭਿਆਚਾਰਕ ਮੇਲਾ ਵੀ ਲੱਗੇਗਾ ਜਿਸ ਵਿੱਚ ਜਿੱਥੇ ਪੰਜਾਬੀ ਦੇ ਮਸ਼ਹੂਰ ਗਾਇਕ ਜਾਰਡਨ ਸੰਧੂ ਅਤੇ ਦਿਲਪ੍ਰੀਤ ਢਿੱਲੋਂ ਦਾ ਖੁੱਲਾ ਅਖਾੜਾ ਸੱਜੇਗਾ ਉੱਥੇ ਹੀ ਭੰਗੜਾ ਤੇ ਹੋਰ ਸੱਭਿਆਚਾਰਕ ਵੰਨਗੀਆਂ ਵੇਖਣ ਨੂੰ ਮਿਲਣਗੀਅਾਂ।
ਮੇਲੇ ਵਿੱਚ ਖਾਣ ਪੀਣ ਦੇ ਸਟਾਲ ਵੀ ਲੱਗਣਗੇ, ਨਾਲ ਹੀ ਸੂਟਾਂ, ਪੰਜਾਬੀ ਜੁੱਤੀਆਂ ਆਦਿ ਦੇ ਸਟਾਲ ਵੀ ਹੋਣਗੇ ਅਤੇ ਬੱਚਿਆਂ ਦੇ  ਪੰਘੂੜਿਆਂ ਦਾ ਪ੍ਰਬੰਧ ਵੀ ਹੋਵੇਗਾ । ਏਸ ਖੇਡ ਮੇਲੇ ਦੀ ਕੋਈ ਟਿਕਟ ਨਹੀਂ ਰੱਖੀ ਗਈ ਹੈ । ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਤੇ ਦਰਸ਼ਕਾਂ ਦੀ ਵੱਡੀ ਗਿਣਤੀ ਚ’ ਆਮਦ ਨੂੰ ਵੇਖਕੇ ਸੁਰੱਖਿਆ ਦੇ ਵਿਸ਼ੇਸ਼ ਇੰਤਜਾਮ ਕੀਤੇ ਗਏ ਹਨ। ਸਭ ਨੂੰ ਪਰਿਵਾਰਾਂ ਸਮੇਤ ਪਹੁੰਚਣ ਲੲੀ ਸੱਦਾ ਦਿੱਤਾ ਜਾਂਦਾ ਹੈ ।