(ਵਜ਼ੀਫਾ ਪ੍ਰੀਖਿਆ ਬਾਰੇ ਜਾਣਕਾਰੀ ਦਿੰਦੇ ਹੋਏ ਨਿਸ਼ਕਾਮ ਦੇ ਮੁੱਖ ਸੇਵਾਦਾਰ ਨਰਿੰਦਰ ਸਿੰਘ ਅਤੇ ਬਾਕੀ ਅਹੁਦੇਦਾਰ)
(ਵਜ਼ੀਫਾ ਪ੍ਰੀਖਿਆ ਬਾਰੇ ਜਾਣਕਾਰੀ ਦਿੰਦੇ ਹੋਏ ਨਿਸ਼ਕਾਮ ਦੇ ਮੁੱਖ ਸੇਵਾਦਾਰ ਨਰਿੰਦਰ ਸਿੰਘ ਅਤੇ ਬਾਕੀ ਅਹੁਦੇਦਾਰ)

ਫਰੀਦਕੋਟ 11 ਸਤੰਬਰ — ਸਿੱਖ ਹਿਊਮਨ ਡਿਵੈਲਮੈਂਟ ਫਾਊਂਡੇਸ਼ਨ ਅਤੇ ਨਿਸ਼ਕਾਮ ਸਿੱਖ ਵੈੱਲਫੇਅਰ ਕੌਂਸਲ ਨਵੀਂ ਦਿੱਲੀ ਵਲੋਂ ਪੰਜਾਬ ਦੇ ਕਿੱਤਾਮੁਖੀ ਕਾਲਜਾਂ ਵਿੱਚ ਪੜ੍ਹਨ ਵਾਲੇ ਲੋੜਵੰਦ ਅਤੇ ਹੁਸ਼ਿਆਰ ਵਿਦਿਆਰਥੀਆਂ ਦੀ ਆਰਥਿਕ ਮੱਦਦ ਲਈ ਵਜ਼ੀਫਾ ਪ੍ਰੀਖਿਆ ਕਰਵਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਨਵੀਂ ਦਿੱਲੀ ਤੋਂ ਵਿਸ਼ੇਸ਼ ਰੂਪ ਵਿੱਚ ਫਰੀਦਕੋਟ ਪਹੁੰਚੇ ਮੁੱਖ ਸੇਵਾਦਾਰ ਨਰਿੰਦਰ ਸਿੰਘ ਨੇ ਦੱਸਿਆ ਕਿ ਇਹ ਪ੍ਰੀਖਿਆ ਹਰ ਸਾਲ ਫਰੀਦਕੋਟ ਤੋਂ ਬਿਨਾਂ ਮੋਗਾ, ਬਠਿੰਡਾ, ਲੁਧਿਆਣਾ, ਮੋਹਾਲੀ, ਅੰਮ੍ਰਿਤਸਰ ਅਤੇ ਚੰਡੀਗੜ੍ਹ ਵਿਖੇ ਕਰਵਾਈ ਜਾਂਦੀ ਹੈ ਅਤੇ ਪ੍ਰੀਖਿਆ ਉਪਰੰਤ ਇੰਟਰਵਿਊ ਅਤੇ ਪੜਤਾਲ ਮਗਰੋਂ ਮੈਰਿਟ ਸੂਚੀ ਵਿੱਚ ਆਉਣ ਵਾਲੇ ਲੋੜਵੰਦ ਅਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ 30 ਹਜਾਰ ਰੁਪਏ ਪ੍ਰਤੀ ਵਿਦਿਆਰਥੀ ਪੜ੍ਹਾਈ ਦੌਰਾਨ ਪ੍ਰਤੀ ਸਾਲ ਵਜ਼ੀਫਾ ਦਿੱਤਾ ਜਾਂਦਾ ਹੈ। ਸਥਾਨਕ ਬਾਬਾ ਫਰੀਦ ਲਾਅ ਕਾਲਜ ਵਿਖੇ ਹੋਈ ਇਸ ਪ੍ਰੀਖਿਆ ਦੌਰਾਨ ਗੱਲਬਾਤ ਕਰਦਿਆਂ ਫਰੀਦਕੋਟ ਡਵੀਜ਼ਨ ਦੇ ਕੋਆਰਡੀਨੇਟਰ ਹਰਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਨਵੇਂ 90 ਵਿਦਿਆਰਥੀਆਂ ਦੀ ਪ੍ਰੀਖਿਆ ਦੇ ਨਾਲ-ਨਾਲ ਪੁਰਾਣੇ ਵਜ਼ੀਫਾ ਪ੍ਰਾਪਤ ਕਰ ਰਹੇ 60 ਵਿਦਿਆਰਥੀਆਂ ਦਾ ਵਜ਼ੀਫਾ ਨਵਿਆਉਣ ਲਈ ਇੰਟਰਵਿਊ ਵੀ ਕੀਤੀ ਗਈ।

ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਫਰੀਦਕੋਟ ਡਵੀਜ਼ਨ ਦੇ ਵਿੱਤ ਸਕੱਤਰ ਭਾਈ ਸ਼ਿਵਜੀਤ ਸਿੰਘ ਸੰਘਾ ਨੇ ਵਿਦਿਆਰਥੀਆਂ ਨੂੰ ਨਿਸ਼ਕਾਮ ਸਿੱਖ ਵੈੱਲਫੇਅਰ ਕੌਂਸਲ ਦੇ ਇਤਿਹਾਸ ਅਤੇ ਕੀਤੇ ਜਾ ਰਹੇ ਕਾਰਜਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਅਤੇ ਇਸ ਪ੍ਰੋਗਰਾਮ ਨੂੰ ਮੁਕੰਮਲ ਕਰਨ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਲਈ ਬਾਬਾ ਫਰੀਦ ਸੰਸਥਾਵਾਂ ਦੇ ਸੇਵਾਦਾਰ ਮਹੀਪਇੰਦਰ ਸਿੰਘ ਐਡਵੋਕੇਟ ਦਾ ਧੰਨਵਾਦ ਕੀਤਾ। ਇਸ ਮੌਕੇ ‘ਤੇ ਦਲਜੀਤ ਸਿੰਘ ਸੇਵਾ ਮੁਕਤ ਮੈਨੇਜਰ, ਮਨਮੀਤ ਸਿੰਘ ਦਿੱਲੀ, ਪ੍ਰਭਜੋਤ ਸਿੰਘ ਗਗਨ, ਕੰਵਰਜੀਤ ਸਿੰਘ ਸਿੱਧੂ, ਗੁਰਮੀਤ ਸਿੰਘ ਭਾਊ, ਵੀਰਪਿੰਦਰ ਕੌਰ, ਸੂਰਤ ਸਿੰਘ ਖਾਲਸਾ, ਐਡਵੋਕੇਟ ਰਛਪਾਲ ਸਿੰਘ, ਅਮਨਦੀਪ ਸਿੰਘ ਕੋਚ, ਸਰਬਜੋਤ ਸਿੰਘ ਸਾਹਨੀ ਅਤੇ ਇੰਜ: ਸੰਦੀਪ ਕੁਮਾਰ ਵਿਸ਼ੇਸ਼ ਤੌਰ ‘ਤੇ ਹਾਜਰ ਸਨ।