news harmander kang 190909 malbourne program

ਮੈਲਬੋਰਨ ੮ ਸਤੰਬਰ — ਆਸਟਰੇਲੀਆ ਦੇ ਸ਼ਹਿਰ ਮੈਲਬੋਰਨ ਚ ਪਿੱਛਲੇ ਕੁਝ ਸਮੇ ਤੋ ਅਮਰਦੀਪ ਕੌਰ ਦੀ ਸਰਪ੍ਰਸਤੀ ਹੇਠ ਪੰਜਾਬੀ ਥੀਏਟਰ ਐਂਡ ਫੋਕ ਅਕੈਡਮੀ ਦੀ ਸੁਰੂਆਤ ਕੀਤੀ ਗਈ ਹੈ। ਇਸ ਅਕੈਡਮੀ ਦੁਆਰਾ ਆਸਟਰੇਲੀਆ ਚ ਜੰਮੇ ਬੱਚਿਆ ਨੂੰ ਅਦਾਕਾਰੀ ਦੇ ਗੁਣ ਸਿਖਾਉਣ ਦੇ ਨਾਲ ਨਾਲ ਆਪਣੀ ਮਾਂ ਬੋਲੀ ਪੰਜਾਬੀ ਨਾਲ ਜੋੜਣ ਦੇ ਵੀ ਭਰਪੂਰ ਯਤਨ ਕੀਤੇ ਜਾ ਰਹੇ ਹਨ। ਬੀਤੇ ਕੱਲ੍ਹ ਅਕੈਡਮੀ ਦੁਆਰਾ ਇੱਕ ਰੂਬਰੂ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪੰਜਾਬੀ ਸਿਨੇਮਾ ਜਗਤ ਦੀ ਮਸ਼ਹੂਰ ਹਸਤੀ ਗੁਰਪ੍ਰੀਤ ਕੌਰ ਭੰਗੂ ਨੇ ਵਿਸ਼ੇਸ ਤੌਰ ਉੱਤੇ ਸ਼ਮੂਲੀਅਤ ਕੀਤੀ। ਇਸ ਸਮਾਗਮ ਦੌਰਾਨ ਅਕੈਡਮੀ ਦੇ ਬੱਚਿਆ ਨੇ ਆਪਣੀ ਅਦਾਕਾਰੀ ਦੇ ਜੋਹਰ ਵੀ ਦਿਖਾਏ ਅਤੇ ਮੈਡਮ ਭੰਗੂ ਕੋਲੋ ਅਦਾਕਾਰੀ ਸਬੰਧੀ ਸਵਾਲ ਵੀ ਪੁੱਛੇ। ਇਸ ਮੌਕੇ ਪੰਜਾਬੀ ਥੀਏਟਰ ਐਡ ਫੋਕ ਅਕੈਡਮੀ ਦੁਆਰਾ ਗੁਰਪ੍ਰੀਤ ਕੌਰ ਭੰਗੂ ਦਾ ਸਨਮਾਨ ਵੀ ਕੀਤਾ ਗਿਆ। ਅਦਾਕਾਰਾਂ ਗੁਰਪ੍ਰੀਤ ਕੌਰ ਭੰਗੂ ਨੇ ਅਕੈਡਮੀ ਦੀ ਸਿਫਤ ਕਰਦੇ ਹੋਏ ਕਿਹਾ ਕਿ ਅਜੋਕੇ ਸਮੇ ਦੌਰਾਨ ਆਸਟਰੇਲੀਅਨ ਪੰਜਾਬੀ ਬੱਚਿਆ ਨੂੰ ਆਪਣੇ ਸੱਭਿਆਚਾਰ ,ਪੰਜਾਬੀ ਭਾਸ਼ਾ ਅਤੇ ਰੀਤੀ ਰਿਵਾਜਾ ਨਾਲ ਜੋੜੀ ਰੱਖਣ ਵਿੱਚ ਅਕੈਡਮੀ ਆਪਣਾ ਮਹੱਵਤਪੂਰਨ ਯੋਗਦਾਨ ਪਾ ਰਹੀ ਹੈ ਜੋ ਕਿ ਸਲਾਘਾਯੋਗ ਹੈ। ਅੰਤ ਵਿੱਚ ਅਮਰਦੀਪ ਕੌਰ ਨੇ ਸਮਾਗਮ ਦੌਰਾਨ ਸ਼ਿਰਕਤ ਕਰਨ ਵਾਲਿਆ ਦਾ ਵਿਸ਼ੇਸ ਤੌਰ ਉੱਤੇ ਧੰਨਵਾਦ ਕੀਤਾ।

(ਹਰਮੰਦਰ ਕੰਗ)

harmander.kang@gmail.com