e48346b8-468c-4940-9634-839bc86f2731

ਮਨੋਰੰਜਨ ਦੇ ਨਾਲ ਨਾਲ ਸਮਾਜਿਕ ਮੁੱਦਿਆ ਨੂੰ ਪਰਦੇ ‘ਤੇ ਲਿਆਉਣਾ ਵੀ ਸਿਨਮੇ ਦਾ ਮੁੱਢਲਾ ਫ਼ਰਜ ਹੈ ਤੇ ਇਹ ਫ਼ਰਜ ਨਿਰਦੇਸ਼ਕ ਸਿਮਰਜੀਤ ਸਿੰਘ ਬਾਖੂਬੀ ਨਿਭਾਅ ਰਿਹਾ ਹੈ। ‘ਅੰਗਰੇਜ਼’ ਤੋਂ ਬਾਅਦ ਐਮੀ ਵਿਰਕ ਨੂੰ ‘ਨਿੱਕੇ ਜ਼ੈਲਦਾਰ’ ਦੇ ਰੂਪ ‘ਚ ਪੰਜਾਬੀ ਪਰਦੇ ‘ਤੇ ਸਫ਼ਲਤਾਪੂਰਵਕ ਪੇਸ਼ ਕਰਨਾ ਵੀ ਸਿਮਰਜੀਤ ਦੀ ਹੀ ਦੇਣ ਹੈ ਜਿਸਨੇ ਮਨੋਰੰਜਕ ਸਿਨਮੇ ਦੀ ਇੱਕ ਵੱਖਰੀ ਪਿਰਤ ਪਾਈ ਹੈ। ‘ਨਿੱਕੇ’ ਦੇ ਕਿਰਦਾਰ ‘ਚ ‘ਐਮੀ’ ਦੇ ਹਾਸੇ ਭਰੇ ਵੱਡੇ ਕਾਰਨਾਮੇ ਹਰੇਕ ਦਰਸ਼ਕ ਦੀ ਪਸੰਦ ਵੀ ਬਣੇ ਹਨ।

10d87371-c39b-40f3-8fff-8873d73865b8 (1)

ਅੱਜ ਐਮੀ ਵਿਰਕ ਪੰਜਾਬੀ ਸਿਨਮੇ ਦਾ ਇੱਕ ਸਥਾਪਤ ਨਾਇਕ ਹੈ ਜੋ ‘ਨਿੱਕਾ ਜ਼ੈਲਦਾਰ’ ਲੜੀ ਦੀ ਹੁਣ ਤੀਜੀ ਫ਼ਿਲਮ ਲੈ ਕੇ ਆਇਆ ਹੈ। 20 ਸਤੰਬਰ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਬਾਰੇ ਨਿਰਦੇਸ਼ਕ ਸਿਮਰਜੀਤ ਨੇ ਦੱਸਿਆ ਕਿ ਪਹਿਲੀਆਂ ਫਿਲਮਾਂ ਵਾਂਗ ‘ਨਿੱਕਾ ਜ਼ੈਲਦਾਰ 3’ ਵੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ। ਨਵੀਂ ਤੇ ਤਾਜ਼ਗੀ ਭਰੀ ਕਾਮੇਡੀ ਨਾਲ ਹਸਾ ਹਸਾ ਢਿੱਡੀ ਪੀੜ੍ਹਾ ਪਾਉਂਦੀ ਇਹ ਫ਼ਿਲਮ ਸਾਡੇ ਸਮਾਜ ਵਿੱਚ ਫੈਲੇ ਵਹਿਮਾਂ-ਭਰਮਾਂ ਬਾਰੇ ਵੀ ਤਿੱਖਾ ਵਿਅੰਗ ਕਰਦੀ ਹੈ। ਐਮੀ ਵਿਰਕ ਦੇ ਕਿਰਦਾਰ ਦੀ ਗੱਲ ਕਰੀਏ ਤਾਂ ਇਸ ਫਿਲਮ ਵਿੱਚ ਵੀ ‘ਨਿੱਕਾ’ ਦੋ ਪਿਆਰਾਂ ਦੇ ਚੱਕਰ ਵਿੱਚ ਹੈ। ਉਸਦਾ ‘ਕੰਜੂਸ -ਮੱਖੀ ਚੂਸ’ ਦਾਦਾ ਸਾਰੇ ਪਰਿਵਾਰ ਲਈ ਮੁਸੀਬਤ ਹੈ। ਜਿਸਦੀ ਮੌਤ ‘ਤੇ ਵੱਡੇ ਜਸ਼ਨ ਮਨਾਏ ਜਾਂਦੇ ਹਨ। ਐਮੀ ਵਿਰਕ ਦੀ ਜੋੜੀ ਵਾਮਿਕਾ ਗੱਬੀ ਨਾਲ ਜੋ ਆਪਣੇ ਪਿਆਰ ਨੂੰ ਪਾਉਣ ਲਈ ਆਪਣੇ ‘ਚ ਦਾਦੇ ਦੀ ਆਤਮਾ ਆਉਣ ਦਾ ਡਰਾਮਾ ਕਰਦਾ ਹੈ ਜੋ ਉਸਨੂੰ ਹੋਰ ਮੁਸੀਬਤਾਂ ‘ਚ ਪਾ ਦਿੰਦਾ ਹੈ।

ਪਟਿਆਲਾ ਮੋਸ਼ਨ ਪਿਕਚਰਜ਼ ਅਤੇ ਵਾਇਕੌਮ 18 ਸਟੂਡੀਓ ਦੀ ਪੇਸ਼ਕਸ਼ ਇਸ ਫਿਲਮ ਵਿੱਚ ਐਮੀ ਵਿਰਕ, ਵਾਮਿਕਾ ਗੱਬੀ, ਸੋਨੀਆ ਕੌਰ,ਨਿਰਮਲ ਰਿਸ਼ੀ, ਸਰਦਾਰ ਸੋਹੀ, ਗੁਰਮੀਤ ਸਾਜਨ,ਗੁਰਪ੍ਰੀਤ ਕੌਰ ਭੰਗੂ, ਪਰਮਿੰਦਰ ਕੌਰ ਗਿੱਲ, ਨਿਸ਼ਾ ਬਾਨੋ,ਸੁਖਵਿੰਦਰ ਚਹਿਲ, ਹਰਦੀਪ ਗਿੱਲ, ਜਗਦੀਪ ਰੰਧਾਵਾ, ਬਨਿੰਦਰ ਬਨੀ ਅਤੇ ਦਿਲਾਵਰ ਸਿੱਧੂ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਦੀ ਕਹਾਣੀ, ਸਕਰੀਨ ਪਲੇਅ ਅਤੇ ਡਾਇਲਾਗ ਜਗਦੀਪ ਸਿੰਘ ਸਿੱਧੂ ਅਤੇ ਗੁਰਪ੍ਰੀਤ ਸਿੰਘ ਪਲਹੇੜੀ ਨੇ ਲਿਖੇ ਹਨ। ਸੰਗੀਤ ਗੁਰਮੀਤ ਸਿੰਘ ਨੇ ਦਿੱਤਾ ਹੈ।

(ਸੁਰਜੀਤ ਜੱਸਲ)

+91 9814607737