Simajit Singh Article

ਸਿਮਰਜੀਤ ਸਿਘ ਪੰਜਾਬੀ ਫਿਲਮਾਂ ਦੇ ਨਿਰਦੇਸ਼ਨ ਖੇਤਰ ‘ਚ ਇੱਕ ਵੱਡਾ ਨਿਰਦੇਸ਼ਕ ਹੈ ਜਿਸਨੇ ਕਈ ਵੱਡੀਆਂ ਫਿਲਮਾਂ ਬਣਾ ਕੇ ਪੰਜਾਬੀ ਸਿਨਮੇ ਦਾ ਮਾਣ ਵਧਾਇਆ ਹੈ। ਪਿਛਲੇ 20 ਸਾਲ ਦੇ ਤਜੱਰਬੇ ਵਿੱਚ ਉਸਨੇ ਪੰਜਾਬੀ ਦਰਸ਼ਕਾਂ ਦੀ ਨਬਜ਼ ਟੋਹ ਕੇ ਫਿਲਮਾਂ ਬਣਾਈਆਂ ਹਨ, ਐਮੀ ਵਿਰਕ ਦੀਆਂ ਫਿਲਮਾਂ ‘ਨਿੱਕਾ ਜ਼ੈਲਦਾਰ’ ਬਣਾਕੇ ਉਸਨੂੰ ਜਿਆਦਾ ਪ੍ਰਸਿੱਧੀ ਮਿਲੀ, ਅੱਜ ਕੱਲ ਇਹ ਡਾਇਰੈਕਟਰ ਐਮੀ ਵਿਰਕ ਤੇ ਵਾਮਿਕਾ ਦੀ ਇੱਕ ਨਵੀਂ ਫਿਲਮ ‘ਨਿੱਕਾ ਜ਼ੈਲਦਾਰ 3’ ਲੈ ਕੇ ਆ ਰਿਹੈ ਹੈ। ਇਸ ਫਿਲਮ ਨੂੰ ਵਾਈਕੋਮ 18 ਸਟੂਡੀਓ ਅਤੇ ‘ਪਟਿਆਲਾ ਮੋਸ਼ਨ ਫਿਲਮਜ਼’ ਨਿਰਮਾਤਾ ਅਮਨੀਤਸ਼ੇਰ ਸਿੰਘ ਅਤੇ ਰਵਨੀਤ ਸਿੰਘ ਨੇ ਬਣਾਇਆ ਹੈ। ਫਿਲਮ ਦੀ ਕਹਾਣੀ ਗੁਰਪ੍ਰੀਤ ਸਿੰਘ ਭਲਹੇੜੀ ਅਤੇ ਜਗਦੀਪ ਸਿੰਘ ਸਿੱਧੂ ਨੇ ਲਿਖੀ ਹੈ। ਇਸ ਫਿਲਮ ਦਾ ਟ੍ਰੇਲਰ ਬੀਤੇ ਹਫ਼ਤੇ ਹੀ ਆਇਆ ਹੈ ਜਿਸ ਨੂੰ ਪੰਜਾਬੀ ਦਰਸ਼ਕਾਂ ਵਲੋਂ ਬਹੁਤ ਪਸੰਦ ਕੀਤਾ ਗਿਆ ਹੈ।ਫਿਲਮ ਦੇ ਨਿਰਦੇਸ਼ਕ ਸਿਮਰਜੀਤ ਨੇ ਕਿਹਾ ਕਿ ਇਹ ਫਿਲਮ ਇੱਕ ਨਵੇਂ ਵਿਸ਼ੇ ਦੀ ਤਾਜਗੀ ਭਰੀ ਕਾਮੇਡੀ ਦੇ ਨਾਲ ਨਾਲ ਵਹਿਮਾਂ ਭਰਮਾਂ ਦੇ ਚੱਕਰਾਂ ਤੋਂ ਦੂਰ ਰਹਿਣ ਦਾ ਸਮਾਜਿਕ ਸੁਨੇਹਾ ਵੀ ਹੈ।ਉਨਾਂ ਦੱਸਿਆ ਕਿ ਫਿਲਮ ਵਿੱਚ ਨਿੱਕਾ ਆਪਣੇ ਪਿਆਰ ਲਈ ਆਪਣੇ ਮਰ ਚੁੱਕੇ ਕੰਜੂਸ ਬਾਪੂ ਦਾ ਆਪਣੇ ਵਿੱਚ ਭੂਤ ਆਉਣ ਦਾ ਡਰਾਮਾ ਕਰਦਾ ਹੈ ਇਹ ਡਰਾਮਾ ਉਸਨੂੰ ਕਿੱਥੇ ਕਿੱਥੇ ਭਾਰੂ ਪੈਂਦਾ ਹੈ ਇਹ ਫਿਲਮ ਦਾ ਬਹੁਤ ਹੀ ਦਿਲਚਸਪ ਹਿੱਸਾ ਹੈ ।

ਫਿਲਮ ਦਾ ਵਿਸ਼ਾ ਕਾਮੇਡੀ ઠਭਰਪੂਰ ਹੈ ਜੋ ਦਰਸ਼ਕਾਂ ਨੂੰ ਹਸਾ ਹਸਾ ਕੇ ਦੂਹਰੇ ਕਰਦਾ ਹੈ। ਫਿਲਮ ਵਿੱਚ ਹਰੇਕ ਕਲਾਕਾਰ ਨੇ ਆਪਣੀ ਭੂਮਿਕਾ ਬਹੁਤ ਚੰਗੇ ਢੰਗ ਨਾਲ ਨਿਭਾਈ ਹੈ। ઠਫਿਲ਼ਮ ਵਿੱਚ ਐਮੀ ઠਵਿਰਕ, ਵਾਮਿਕਾ ਗੱਬੀ, ਸੋਨੀਆ ਕੌਰ,ਨਿਰਮਲ ਰਿਸ਼ੀ ਸਰਦਾਰ ਸੋਹੀ, ਗੁਰਮੀਤ ਸਾਜਨ,ਗੁਰਪ੍ਰੀਤ ਕੌਰ ਭੰਗੂ, ਪਰਮਿੰਦਰ ਕੌਰ ਗਿੱਲ, ਨਿਸ਼ਾ ਬਾਨੋ,ਸੁਖਵਿੰਦਰ ਚਹਿਲ, ਹਰਦੀਪ ਗਿੱਲ, ਜਗਦੀਪ ਰੰਧਾਵਾ, ਬਨਿੰਦਰ ਬਨੀ ਅਤੇ ਦਿਲਾਵਰ ਸਿੱਧੂ ਅਦਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਇਹ ਫਿਲਮ 20 ਸਤੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ઠਇਸ ਫਿਲਮ ਤੋਂ ਬਾਅਦ ਸਿਮਰਜੀਤ ਸਿੰਘ ਆਪਣੀ ਹੋਮ ਨਿਰਮਾਤਾ ਦੀ ਫਿਲਮ ‘ਟੈਲੀਵਿਜ਼ਨ’ ਵੀ ਰਿਲੀਜ਼ ਕਰ ਰਿਹਾ ਹੈ। ਅੰਗਰੇਜ ਫਿਲਮ ਨੇ ਸਿਮਰਜੀਤ ਦੀ ਝੋਲੀ ਕਈ ਵੱਡੇ ਇਨਾਮ ਪਾਏ।

(ਹਰਜਿੰਦਰ ਸਿੰਘ ਜਵੰਦਾ)

jawanda82@gmail.com