IMG_1597

ਨਿਊਯਾਰਕ/ਲੁਧਿਆਣਾ, 15 ਸਤੰਬਰ —ਲੋੜਵੰਦਾਂ ਨੂੰ ਫ੍ਰੀ ਸਿਹਤ ਸੇਵਾ ਮੁਹੱਈਆ ਕਰਵਾਉਣ ਦੇ ਟੀਚੇ ਹੇਠ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਰਬਤ ਸਿਹਤ ਬੀਮਾ ਯੋਜਨਾ ਪ੍ਰਤੀ ਲੋਕਾਂ ‘ਚ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ, ਜਿਸ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਹਰ ਵਿਅਕਤੀ ਨੂੰ ਚੰਗੀ ਸਿਹਤ ਦਾ ਅਧਿਕਾਰ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਹ ਸ਼ਬਦ ਪੰਜਾਬ ਲਾਰਜ ਇੰਡਸਟਰੀਅਲ ਡਿਵਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਨੇ ਗਿੱਲ ਰੋਡ ਵਿਖੇ ਲਾਈਫਲਾਈਨ ਹਸਪਤਾਲ ਤੇ ਪਰਸ਼ੂਰਾਮ ਫਾਉਂਡੇਸ਼ਨ ਵੱਲੋਂ ਲਗਾਏ ਗਏ ਮੈਡੀਕਲ ਜਾਂਚ ਕੈਂਪ ਨੂੰ ਸੰਬੋਧਨ ਕਰਦਿਆਂ ਕਹੇ।

ਦੀਵਾਨ ਨੇ ਕਿਹਾ ਕਿ ਹਰ ਵਿਅਕਤੀ ਨੂੰ ਚੰਗੀ ਸਿਹਤ ਦਾ ਅਧਿਕਾਰ ਦੇਣ ਦੀ ਦਿਸ਼ਾ ‘ਚ ਪੰਜਾਬ ਸਰਕਾਰ ਨੇ ਬਹੁਤ ਵੱਡਾ ਕਦਮ ਚੁੱਕਿਆ ਹੈ। ਸਰਬਤ ਸਿਹਤ ਬੀਮਾ ਯੋਜਨਾ ਲੋੜਵੰਦਾਂ ਨੂੰ ਚੰਗੇ ਹਸਪਤਾਲਾਂ ‘ਚ ਫ੍ਰੀ ਇਲਾਜ ਹਾਸਿਲ ਕਰਨ ਦਾ ਲਾਭ ਪ੍ਰਦਾਨ ਕਰੇਗੀ। ਦੀਵਾਨ ਨੇ ਕਿਹਾ ਕਿ ਸੂਬੇ ਅੰਦਰ ਯੋਜਨਾ ਦੀ ਸਫਲਤਾ ਲਈ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਬਹੁਤ ਵੱਡਾ ਯੋਗਦਾਨ ਹੈ, ਜਿਨ੍ਹਾਂ ਦੀ ਸਖਤ ਮਿਹਨਤ ਸਦਕਾ ਸਕੀਮ ਦਾ ਲੋੜਵੰਦਾਂ ਨੂੰ ਸਹੀ ਲਾਭ ਮਿਲ ਸਕਿਆ ਹੈ।ਇਸ ਦੌਰਾਨ ਉਨ੍ਹਾਂ ਲੋੜਵੰਦਾਂ ਨੂੰ ਯੋਜਨਾ ਤਹਿਤ ਜਾਰੀ ਹੈਲਥ ਕਾਰਡ ਵੀ ਵੰਡੇ। ਉਨ੍ਹਾਂ ਸਰਬਤ ਸਿਹਤ ਬੀਮਾ ਯੋਜਨਾ ‘ਚ ਹਿੱਸੇਦਾਰ ਲਾਈਫਲਾਈਨ ਹਸਪਤਾਲ ਦੇ ਡਾ. ਆਰਐਸ ਮਹੇਸ਼ਵਰੀ ਤੇ ਪਰਸ਼ੁਰਾਮ ਫਾਉਂਡੇਸ਼ਨ ਦੇ ਪ੍ਰਧਾਨ ਰਾਕੇਸ਼ ਸ਼ਰਮਾ ਦਾ ਵੀ ਧੰਨਵਾਦ ਪ੍ਰਗਟਾਇਆ, ਜਿਨ੍ਹਾਂ ਮਨੁੱਖਤਾ ਦੀ ਸੇਵਾ ‘ਚ ਮੈਡੀਕਲ ਕੈਂਪ ਲਗਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸੰਚਾਲਿਤ ਲੋਕ ਭਲਾਈ ਸਕੀਮਾਂ ਦੀ ਸਫਲਤਾ ‘ਚ ਸਮਾਜਸੇਵੀ ਸੰਸਥਾਵਾਂ ਦਾ ਅਹਿਮ ਯੋਗਦਾਨ ਹੁੰਦਾ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ, ਮਹਾਰਾਜਾ ਅਗਰਸੇਨ ਸੇਵਾ ਸੰਘ ਦੇ ਪ੍ਰਧਾਨ ਅਸ਼ਵਨੀ ਗਰਗ, ਸਤਵਿੰਦਰ ਜਵੱਦੀ, ਪਲਵਿੰਦਰ ਤੱਗੜ, ਬਲਜੀਤ ਅਹੂਜਾ, ਡਾ. ਕਰਨ ਸੋਨੀ, ਡਾ. ਓਂਕਾਰ, ਬਹਾਦਰ ਸਿੰਘ ਰਿਐਤ, ਡਾ. ਗੌਰਵ ਮਹੇਸ਼ਵਰੀ, ਡਾ. ਵਿਸ਼ਾਲ, ਡਾ. ਅਨੁਰਾਧਾ, ਡਾ. ਗੌਤਮ ਅਰੋੜਾ, ਡਾ. ਆਰਕੇ ਮਿੱਤਲ, ਦੇਵ ਰਾਜ ਸ਼ਰਮਾ, ਦੀਪਕ ਸ਼ਰਮਾ, ਸੋਹਨ ਸਿੰਘ ਗੋਗਾ, ਪ੍ਰਵੀਣ ਡੰਗ, ਮਨੀ ਖੀਵਾ, ਸੰਨੀ ਖੀਵਾ, ਅਜਾਦ ਸ਼ਰਮਾ ਵੀ ਮੌਜ਼ੂਦ ਰਹੇ।