11gsc fdk
(ਡਾ. ਕਮਲਦੀਪ ਕੌਰ ਕੂਕਾ ਅਤੇ ਡਾ. ਪੁਸ਼ਪਿੰਦਰ ਸਿੰਘ ਕੂਕਾ ਨੂੰ ਸਨਮਾਨਿਤ ਕਰਦੇ ਹੋਏ ਕਲੱਬ ਅਤੇ ਗੁਰਦੁਆਰਾ ਕਮੇਟੀ ਦੇ ਅਹੁਦੇਦਾਰ)

ਫਰੀਦਕੋਟ 11 ਸਤੰਬਰ —  ਗੁਰੂ ਆਸਰਾ ਕਲੱਬ (ਰਜਿ:) ਫਰੀਦਕੋਟ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੁੰਦਿਆਂ ਸਿਹਤ ਵਿਭਾਗ ਫਰੀਦਕੋਟ ਅਤੇ ਅਯੁਰਵੈਦਿਕ ਵਿਭਾਗ ਫਰੀਦਕੋਟ ਦੇ ਸਹਿਯੋਗ ਨਾਲ ਸਥਾਨਕ ਡੋਗਰ ਬਸਤੀ ਦੇ ਗੁਰਦੁਆਰਾ ਭਾਈ ਲੱਧਾ ਸਿੰਘ ਵਿਖੇ ਮੁਫਤ ਅਯੁਰਵੈਦਿਕ ਕੈਂਪ ਲਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰੂ ਆਸਰਾ ਕਲੱਬ ਦੇ ਮੁੱਖ ਸੇਵਾਦਾਰ ਭਾਈ ਸ਼ਿਵਜੀਤ ਸਿੰਘ ਸੰਘਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਡਾ. ਕਮਲਦੀਪ ਕੌਰ ਕੂਕਾ ਅਯੁਰਵੈਦਿਕ ਮੈਡੀਕਲ ਅਫਸਰ, ਸਿਵਲ ਹਸਪਤਾਲ ਫਰੀਦਕੋਟ ਸ਼ਾਮਲ ਹੋਏ ਅਤੇ ਉਹਨਾਂ ਨੇ ਕੈਂਪ ਦੌਰਾਨ 110 ਮਰੀਜ਼ਾਂ ਦਾ ਚੈੱਕਅੱਪ ਕੀਤਾ। ਇਸ ਮੌਕੇ ‘ਤੇ ਮਰੀਜ਼ਾਂ ਲਈ ਲੋੜ ਅਨੁਸਾਰ ਦਵਾਈ ਦਾ ਪ੍ਰਬੰਧ ਵੀ ਗੁਰੂ ਆਸਰਾ ਕਲੱਬ ਵੱਲੋਂ ਕੀਤਾ ਗਿਆ ਸੀ। ਇਸ ਮੌਕੇ ‘ਤੇ ਬੋਲਦਿਆਂ ਡਾ. ਕਮਲਦੀਪ ਕੌਰ ਕੂਕਾ ਨੇ ਕਿਹਾ ਕਿ ਅੱਜ ਬਹੁਤ ਲੋੜ ਹੈ ਕਿ ਅਸੀਂ ਆਪਣਾ ਖਾਣ-ਪੀਣ ਅਤੇ ਜੀਵਨ ਜਿਉਣ ਦਾ ਢੰਗ ਸਾਦਾ ਅਤੇ ਸਾਫ ਸੁਥਰਾ ਰੱਖੀਏ।

ਉਹਨਾਂ ਕਿਹਾ ਕਿ ਸਾਦਾ ਅਤੇ ਸਾਫ ਸੁਥਰਾ ਰਹਿਣ ਸਹਿਣ ਹੀ ਤੰਦਰੁਸਤ ਜੀਵਨ ਦੀ ਕੁੰਜੀ ਹੈ। ਇਸઠਮੌਕੇ ‘ਤੇ ਵਿਸ਼ੇਸ਼ ਤੌਰ ‘ਤੇ ਹਾਜਰ ਹੋਏ ਡਾ. ਪੁਸ਼ਪਿੰਦਰ ਸਿੰਘ ਕੂਕਾ ਜਨਰਲ ਸਰਜਨ ਨੇ ਇਸ ਉਪਰਾਲੇ ਲਈ ਗੁਰਦੁਆਰਾ ਕਮੇਟੀ ਅਤੇ ਕਲੱਬ ਦਾ ਧੰਨਵਾਦ ਕੀਤਾ। ਕੈਂਪ ਦੇ ਅਖੀਰ ਵਿੱਚ ਗੁਰੂ ਆਸਰਾ ਕਲੱਬ ਵੱਲੋਂ ਇੰਜ: ਜਸਪ੍ਰੀਤ ਸਿੰਘ ਨੇ ਡਾ. ਕਮਲਦੀਪ ਕੌਰ;ਅਤੇ ਸਹਾਇਕ ਸਟਾਫ ਦਾ ਸਨਮਾਨ ਕੀਤਾ। ਇਸ ਮੌਕੇ ‘ਤੇ ਸ਼ਲਿੰਦਰ ਸਿੰਘ, ਇੰਦਰਜੀਤ ਸਿੰਘ, ਹਰਿੰਦਰ ਸਿੰਘ ਕੁੱਕੀ, ਤਜਿੰਦਰ ਸਿੰਘ ਹਨੀ, ਅਰੁਣ ਭਟਨਾਗਰ ਅਤੇ ਰਮਨਦੀਪ ਸਿੰਘ ਰਮਨ ਵਿਸ਼ੇਸ਼ ਤੌਰ ‘ਤੇ ਹਾਜਰ ਸਨ।