(ਸ. ਸਤਪਾਲ ਸਿੰਘ ਨਰੂਲਾ)
(ਸ. ਸਤਪਾਲ ਸਿੰਘ ਨਰੂਲਾ)

ਮੈਰੀਲੈਡ , 15 ਅਗਸਤ —ਬੀਤੇਂ ਦਿਨ ਅਸਟੇਟ ਨਿਵੇਸ਼ਕ ਇਕ ਬਜ਼ੁਰਗ ਸਿੱਖ ਸਤਪਾਲ ਸਿੰਘ ਨਰੂਲਾ ਨੂੰ ਬੀਤੇਂ ਦਿਨ  ਦੁਪਹਿਰ ਨੂੰ ਮੈਰੀਲੈਡ ਦੇ ਸ਼ਹਿਰ ਰੌਕਵਿਲੇ ਵਿਖੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਹਮਲੇ ਵਿੱਚ ਜਖਮੀ ਪਾਏ ਗਏ। ਹਸਪਤਾਲ ਸੂਤਰਾਂ ਮੁਤਾਬਕ ਉਹਨਾ ਦੀ ਹਾਲਤ ਹੁਣ  ਤੋਂ ਖ਼ਤਰੇ  ਤੋਂ ਬਾਹਰ ਤੇ ਠੀਕ ਹੋ ਰਹੇ ਹਨ।ਉਸ ਦੇ  ਪੁੱਤਰ ਮਨਦੀਪ ਸਿੰਘ ਨਰੂਲਾ ਨੇ ਕਿਹਾ, “ਉਨਾ ਨੂੰ ਇੰਝ ਲੱਗ ਰਿਹਾ ਸੀ ਜਿਵੇਂ ਉਸ ਦੇ ਪਿਤਾ ਦੇ ਸਿਰ ਵਿੱਚ ਗੋਲੀ ਲੱਗੀ ਹੋਵੇ ਜਾਂ ਕੋਈ ਚੀਜ਼ ਮਾਰੀ ਹੋਵੇ , ਜਿਸ ਕਰਕੇ ਉਹ ਖ਼ੂਨ ਨਾਲ ਲ਼ੱਥ ਪੱਥ ਦੇਖੇ ਗਏ।ਮਨਦੀਪ  ਨਰੂਲਾ ਦਾ ਕਹਿਣਾ ਹੈ ਕਿ ਉਸ ਦਾ ਪਿਤਾ ਸੱਤਪਾਲ ਸਿੰਘ ਆਰਕਟਿਕ ਐਵੀਨਿਉ ‘ਤੇ ਸਥਿੱਤ ਠੇਕੇਦਾਰਾਂ ਨਾਲ ਕੰਮ ਕਰਨ ਅਤੇ ਸੰਭਾਵਿਤ ਕਿਰਾਏਦਾਰਾਂ ਲਈ ਘਰ ਤਿਆਰ ਕਰਨ ਲਈ ਘਰ ਸੀ।ਪਰ ਜਦੋਂ ਉਹ ਉਸਨੂੰ ਵੇਖਣ ਗਿਆ ਤਾਂ ਉਸ ਨੂੰ ਲਹੂ ਦੇ ਤਲਾਬ ਵਿੱਚ ਪਾਇਆ।ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਹਮਲਾਵਰ ਉਸ ਦੇ  ਨੇ ਉਸ ਦੇ 800 ਡਾਲਰ, ਉਸ ਦੀ ਕਾਰ ਅਤੇ ਉਸ ਦਾ ਇਕ ਸੈੱਲ ਫੋਨ ਵੀ ਚੋਰੀ ਕਰ ਕੇ ਲੈ ਗਏ ।

ਨਰੂਲਾ ਨੇ ਕਿਹਾ, “ਉਹ ਸਦਮੇ ਵਿੱਚ ਹਨ ਤੇ ਡਰ ਵਾਲੀ ਸਥਿਤੀ ਵਿੱਚ ਹਨ।ਉਸ ਦੇ ਬਜ਼ੁਰਗ ਪਿਤਾ  ਨੂੰ ਗੰਭੀਰ ਸੱਟਾਂ ਲੱਗੀਆਂ ਨਰੂਲਾ ਨੇ ਕਿਹਾ, “ਇਹ ਇੱਕ ਬਜ਼ੁਰਗ ਵਿਅਕਤੀ ਦੇ ਖਿਲਾਫ ਇੱਕ ਬਹੁਤ ਹਿੰਸਕ ਅਪਰਾਧ ਹੈ, ਜੋ ਕਿ ਕਾਫ਼ੀ ਹੈਰਾਨ ਕਰਨ ਵਾਲਾ ਹੈ।ਮਿੰਟਗੁਮਰੀ ਕਾਉਂਟੀ ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ।

ਨਰੂਲਾ ਦੇ ਅਨੁਸਾਰ ਪੁਲਿਸ ਨੇ ਚੋਰੀ ਕੀਤੀ ਕਾਰ ਅਤੇ ਸੈਲ ਫੋਨ ਬਰਾਮਦ ਕੀਤੇ ਹਨ। ਪ੍ਰੰਤੂ ਹਮਲਾਵਰ ਦੀ  ਛਾਣਬੀਣ ਵਿੱਚ ਲੱਗੀ ਹੋਈ ਹੈ ਪਰ ਅਜੇ  ਤੱਕ ਉਸ ਦਾ ਸੁਰਾਗ ਨਹੀਂ ਮਿਲਿਆਂ ।ਇਸ ਸੰਬੰਧ ਚ’ ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਅਤੇ ਸਿੱਖਸ ਫਾਰ ਟਰੰਪ ਦੀ ਐਡਵਾਇਜਰੀ ਕਮੇਟੀ ਦੇ ਮੈਂਬਰ ਸ: ਜਸਦੀਪ ਸਿੰਘ ਜੱਸੀ ਉਹਨਾਂ ਦਾ ਹਾਲ ਚਾਲ ਪੁੱਛਣ ਪਹੁੰਚੇ ਅਤੇ ਸਥਾਨਕ ਪੁਲਿਸ ਨਾਲ ਰਾਬਤਾ ਕਰਕੇ ਹਮਲਾਵਰ ਨੂੰ ਤੁਰੰਤ ਕਾਬੂ ਕਰਨ ਦੀ ਮੰਗ ਕੀਤੀ।