IMG-7800

ਸਮਾਣਾ 9 ਅਗਸਤ — ਐਮੀ  ਵਿਰਕ ਦੀ ਸਾਲ 2018 ‘ਚ ਰਿਲੀਜ਼ ਹੋਈ  ਪੰਜਾਬੀ ਫਿਲਮ ‘ਹਰਜੀਤਾ’ 66ਵੇਂ ਨੈਸ਼ਨਲ ਫਿਲਮ ਐਵਾਰਡ ਦਾ ਹਿੱਸਾ ਬਣੀ ਹੈ ਅਤੇ  ਿੲਸ ਫ਼ਿਲਮ ਦਾ ਨਾਂ ਨੈਸ਼ਨਲ ਫਿਲਮ ਐਵਾਰਡ ਦੀ ਸੂਚੀ ‘ਚ  ‘ਬੈਸਟ ਪੰਜਾਬੀ ਫਿਲਮ’ ਵਜੋਂ ਸ਼ਾਮਲ ਹੋਇਆ ਹੈ।ਹਾਕੀ ਵਰਲਡ ਕੱਪ ਦੇ ਜੇਤੂ ਕਪਤਾਨ ਹਰਜੀਤ ਸਿੰਘ ਤੁਲੀ ‘ਤੇ ਅਧਾਰਿਤ ਲੇਖਕ ਜਗਦੀਪ ਸਿੱਧੂ ਵੱਲੋਂ ਲਿਖੀ ਇਸ ਫਿਲਮ ਨੂੰ ਵਿਜੇ ਕੁਮਾਰ ਅਰੋੜਾ ਨੇ ਨਿਰਦੇਸ਼ਿਤ ਕੀਤਾ ਸੀ। ਿੲਸ ਫ਼ਿਲਮ ਨੂੰ ਮੁਨੀਸ਼ ਸਾਹਨੀ, ਨਿੱਕ ਬਹਿਲ, ਭੂਸ਼ਨ ਕੁਮਾਰ ਚੌਪੜਾ ਤੇ ਭਗਵੰਤ ਵਿਰਕ ਵੱਲੋਂ ਇਸ ਫਿਲਮ ਪ੍ਰੋਡਿਊਸ ਕੀਤਾ ਗਿਆ ਸੀ।

ਇਸ ਤੋਂ ਪਹਿਲਾ ਇਹ ਐਵਾਰਡ ਸਾਲ 2014 ‘ਚ ਦਿਲਜੀਤ ਦੋਸਾਂਝ ਦੀ ਫਿਲਮ ‘ਪੰਜਾਬ 1984’ ਨੂੰ ਮਿਲੀਆ ਸੀ ਤੇ ਇਸ ਤੋਂ ਬਾਅਦ ਸਾਲ 2015 ‘ਚ ਇਹ ਐਵਾਰਡ ‘ਚੌਥੀ ਕੂਟ’ ਫਿਲਮ ਨੂੰ ਮਿਲੀਆ ਸੀ ਤੇ ਹੁਣ ਇਹ ਐਵਾਰਡ ‘ਹਰਜੀਤਾ’ ਫਿਲਮ ਦੇ ਹਿੱਸੇ ਆਇਆ ਹੈ।

(ਹਰਜਿੰਦਰ ਜਵੰਦਾ)

jawanda82@gmail.com