(ਡਾ.ਬੀ.ਐਸ.ਘੁੰਮਣ ਉਪ ਕੁਲਪਤੀ ਨੁਮਾਇਸ਼ ਸੰਬੰਧੀ ਕੈਟਾਲਾਗ ਜਾਰੀ ਕਰਦੇ ਹੋਏ। ਉਨ੍ਹਾਂ ਨਾਲ ਜੋਤਿੰਦਰ ਸਿੰਘ ਸਪੁੱਤਰ ਤ੍ਰਿਲੋਕ ਸਿੰਘ ਆਰਟਿਸਟ ਅਤੇ ਡਾ.ਗੁਰਮੀਤ ਸਿੰਘ ਸਿੱਧੂ ਅਤੇ ਮੁਹੰਮਦ ਹਬੀਬ ਖੜ੍ਹੇ ਹਨ।)
(ਡਾ.ਬੀ.ਐਸ.ਘੁੰਮਣ ਉਪ ਕੁਲਪਤੀ ਨੁਮਾਇਸ਼ ਸੰਬੰਧੀ ਕੈਟਾਲਾਗ ਜਾਰੀ ਕਰਦੇ ਹੋਏ। ਉਨ੍ਹਾਂ ਨਾਲ ਜੋਤਿੰਦਰ ਸਿੰਘ ਸਪੁੱਤਰ ਤ੍ਰਿਲੋਕ ਸਿੰਘ ਆਰਟਿਸਟ ਅਤੇ ਡਾ.ਗੁਰਮੀਤ ਸਿੰਘ ਸਿੱਧੂ ਅਤੇ ਮੁਹੰਮਦ ਹਬੀਬ ਖੜ੍ਹੇ ਹਨ।)

(ਪਟਿਆਲਾ:13 ਅਗਸਤ 2019) ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ਦੇ ਸੰਬੰਧ ਵਿਚ ਉਲੀਕੇ ਗਏ ਸਮਾਗਮਾਂ ਦੀ ਲੜੀ ਵਿਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿਖਿਆਵਾਂ ‘ਤੇ ਅਧਾਰਤ ਪਟਿਆਲੇ ਦੇ ਮਰਹੂਮ ਨਾਮਵਰ ਚਿਤਰਕਾਰ ਤ੍ਰਿਲੋਕ ਸਿੰਘ ਦੀਆਂ ਬਣਾਈਆਂ 20 ਪੇਂਟਿੰਗ ਦੀ ਪ੍ਰਦਰਸ਼ਨੀ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਜਾਇਬ ਘਰ ਅਤੇ ਆਰਟ ਗੈਲਰੀ ਵਿਖੇ ਡਾ.ਬੀ.ਐਸ.ਘੁੰਮਣ ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ ਨੇ ਉਦਘਾਟਨ ਕੀਤਾ। ਉਨ੍ਹਾਂ ਇਸ ਮੌਕੇ ਤੇ ਕਿਹਾ ਕਿ ਅਜੋਕੇ ਸਮੇਂ ਵਿਚ ਅਜਿਹੀਆਂ ਗੁਰਬਾਣੀ ਦੀ ਵਿਚਾਰਧਾਰਾ ਤੇ ਅਧਾਰਤ ਨੁਮਾਇਸ਼ਾਂ ਦੀ ਲੋੜ ਹੈ ਤਾਂ ਜੋ ਨੌਜਵਾਨ ਵਰਗ ਸੁਚੱਜੀ ਸੇਧ ਲੈ ਸਕਣ। ਡਾ.ਬੀ.ਐਸ.ਘੁੰਮਣ ਉਪ ਕੁਲਪਤੀ ਜੋਪ੍ਰਦਰਸ਼ਨੀ ਵੇਖ ਕੇ ਖ਼ੁਸ਼ੀ ਵਿਚ ਗਦ ਗਦ ਹੋਏ ਪਏ ਸਨ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਸਮਾਗਮ ਤਾਂ ਅਸੀਂ ਬੜੇ ਕਰਦੇ ਰਹਿੰਦੇ ਹਾਂ ਪ੍ਰੰਤੂ ਜੋ ਇਹ ਪ੍ਰਦਸ਼ਨੀ ਪਹਿਲੀ ਵਾਰ ਲਾ ਰਹੇ ਹਾਂ ਇਸ ਦੇ ਨਤੀਜੇ ਤੇ ਪ੍ਰਭਾਵ ਕੁਝ ਹੋਰ ਹੀ ਹੋਵੇਗਾ। ਸ੍ਰ.ਤ੍ਰਿਲੋਕ ਸਿੰਘ ਆਪਣੇ ਯੁਗ ਦਾ ਮਹਾਨ ਚਿਤਰਕਾਰ ਹੋਇਆ ਹੈ, ਜਿਸਨੇ ਪੇਂਟਿੰਗ ਨੂੰ ਗੁਰਬਾਣੀ ਦਾ ਆਧਾਰ ਬਣਾਕੇ ਆਪਣੇ ਵਿਚਾਰਾਂ ਨੂੰ ਪ੍ਰਗਟ ਕੀਤਾ ਹੈ। ਇਹ ਪ੍ਰਦਰਸ਼ਨੀ ਯੂਨੀਵਰਸਿਟੀ ਵਿਚ ਲਗਾਉਣ ਲਈ ਉਨ੍ਹਾਂ ਸ੍ਰ.ਤ੍ਰਿਲੋਕ ਸਿੰਘ ਦੇ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਪ੍ਰਦਰਸ਼ਨੀ ਨੂੰ ਵੇਖ ਕੇ ਉਨ੍ਹਾਂ ਨੂੰ ਆਤਮਕ ਸੰਤੁਸ਼ਟੀ ਮਿਲੀ ਹੈ। ਇਸ ਪ੍ਰਦਰਸ਼ਨੀ ਦਾ ਪ੍ਰਬੰਧ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵਿਚ ਸਥਾਪਤ ਗੁਰੂ ਗੋਬਿੰਦ ਸਿੰਘ ਚੇਅਰ ਵੱਲੋਂ ਕੀਤਾ ਗਿਆ। ਡਾ.ਬੀ.ਐਸ.ਘੁੰਮਣ ਨੇ ਪ੍ਰਦਰਸ਼ਨੀ ਸੰਬੰਧੀ ਵਿਭਾਗ ਵੱਲੋਂ ਪ੍ਰਕਾਸ਼ਤ ਰੰਗਦਾਰ ਕੈਟਾਲਾਗ ਵੀ ਜ਼ਾਰੀ ਕੀਤਾ। ਉਨ੍ਹਾਂ ਚੜ੍ਹਦੀ ਕਲਾ ਅਖ਼ਬਾਰ ਵੱਲੋਂ ਇਸ ਪ੍ਰਦਰਸ਼ਨੀ ਬਾਰੇ ਪ੍ਰਕਾਸ਼ਤ ਕੀਤਾ ਗਿਆ ਰੰਗਦਾਰ ਸਪਲੀਮੈਂਟ ਵੀ ਜ਼ਾਰੀ ਕੀਤਾ। ਪ੍ਰਦਰਸ਼ਨੀ ਵਿਚ ਵੱਡੀ ਗਿਣਤੀ ਵਿਚ ਪੰਜਾਬ ਭਰ ਤੋਂ ਵਿਦਵਾਨ ਸਕਾਲਰ, ਕਲਾ ਪ੍ਰੇਮੀ ਅਤੇ ਚਿਤਰਕਾਰਾਂ ਨੇ ਇਸਨੂੰ ਖਿੱਚ ਦਾ ਕੇਂਦਰ ਬਣਾਈ ਰੱਖਿਆ।

(ਡਾ.ਬੀ.ਐਸ.ਘੁੰਮਣ ਉਪ ਕੁਲਪਤੀ ਤ੍ਰਿਲੋਕ ਸਿੰਘ ਆਰਟਿਸਟ ਦੀਆਂ ਸ਼੍ਰੀ ਗੁਰੂ ਨਾਨਕ ਦੇਵ ਬਾਰੇ ਪੇਂਟ ਕੀਤੀਆਂ ਤਸਵੀਰਾਂ ਦੀ ਨੁਮਾਇਸ ਵੇਖਦੇ ਹੋਏ। ਉਨ੍ਹਾਂ ਨਾਲ ਜੋਤਿੰਦਰ ਸਿੰਘ ਸੇਵਾ ਮੁਕਤ ਇੰਜਨੀਅਰ ਇਨ ਚੀਫ਼ ਖੜ੍ਹੇ ਹਨ)
(ਡਾ.ਬੀ.ਐਸ.ਘੁੰਮਣ ਉਪ ਕੁਲਪਤੀ ਤ੍ਰਿਲੋਕ ਸਿੰਘ ਆਰਟਿਸਟ ਦੀਆਂ ਸ਼੍ਰੀ ਗੁਰੂ ਨਾਨਕ ਦੇਵ ਬਾਰੇ ਪੇਂਟ ਕੀਤੀਆਂ ਤਸਵੀਰਾਂ ਦੀ ਨੁਮਾਇਸ ਵੇਖਦੇ ਹੋਏ। ਉਨ੍ਹਾਂ ਨਾਲ ਜੋਤਿੰਦਰ ਸਿੰਘ ਸੇਵਾ ਮੁਕਤ ਇੰਜਨੀਅਰ ਇਨ ਚੀਫ਼ ਖੜ੍ਹੇ ਹਨ)

ਪ੍ਰਦਰਸ਼ਨੀ ਵਿਚ ਹਾਜ਼ਰ ਪੰਜਾਬ ਦੇ ਨਾਮਵਰ ਸਿੱਖ ਸਕਾਲਰ ਪ੍ਰੋ.ਬਲਕਾਰ ਸਿੰਘ ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਨੇ ਨੁਮਾਇਸ਼ ਵੇਖਕੇ ਆਪਣਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਕਿ ਇਹ ਨੁਮਾਇਸ਼ ਆਪਣੀ ਕਿਸਮ ਦੀ ਪਹਿਲੀ ਪ੍ਰਦਰਸ਼ਨੀ ਹੈ, ਜੋ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਰੌਸ਼ਨੀ ਪਾਉਂਦੀ ਹੈ ਤੇ ਉਨ੍ਹਾਂ ਦੀਆਂ ਸਿਖਿਆਵਾਂ ਜਗ ਜ਼ਾਹਰ ਕਰਦੀ ਹੈ। ਇਹ ਪ੍ਰਦਰਸ਼ਨੀ ਸਾਡੇ ਲਈ ਮਾਰਗ ਦਰਸ਼ਨ ਤੇ ਚਾਨਣ ਮੁਨਾਰੇ ਦਾ ਕੰਮ ਕਰੇਗੀ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬੀ ਯੂਨੀਵਰਸਿਟੀ ਵੱਲੋਂ ਲਗਾਈ ਇਹ ਪ੍ਰਦਰਸ਼ਨੀ ਨੂੰ ਚੰਡੀਗੜ੍ਹ, ਅੰਮ੍ਰਿਤਸਰ, ਸੁਲਤਾਨਪੁਰ ਲੋਧੀ ਅਤੇ ਹੋਰ ਸ਼ਹਿਰਾਂ ਵਿਚ ਲਗਾਉਣ ਦਾ ਉਪਰਾਲਾ ਕਰਨ ਤਾਂ ਜੋ ਭੁੱਲੇ ਵਿਸਰੇ ਲੋਕ ਗੁਰੂ ਨਾਨਕ ਦੇਵ ਦੇ ਦੱਸੇ ਸਹੀ ਰਸਤੇ ਤੇ ਆ ਸਕਣ। ਉਜਾਗਰ ਸਿੰਘ ਕੋਆਰਡੀਨੇਟਰ ਇੰਡੀਅਨ ਚੈਪਟਰ ਹਰਿਦਰਸ਼ਨ ਇੰਟਰਨੈਸ਼ਨਲ ਮੈਮੋਰੀਅਲ ਟਰੱਸਟ ਕੈਨੇਡਾ ਨੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ। ਉਜਾਗਰ ਸਿੰਘ ਨੇ ਅੱਗੋਂ ਕਿਹਾ ਕਿ ਚਿਤਰਕਾਰ ਤ੍ਰਿਲੋਕ ਸਿੰਘ ਦੀ ਪ੍ਰਦਰਸ਼ਨੀ ਦੇ ਆਯੋਜਨ ਪਿਛੇ ਕੈਨੇਡਾ ਦੇ ਨਾਮਵਰ ਵਿਦਵਾਨ ਤੇ ਲੇਖਕ ਸ੍ਰ.ਜੈਤੇਗ ਸਿੰਘ ਅਨੰਤ ਦੀ ਦੂਰਅੰਦੇਸ਼ੀ, ਸੂਝ ਸਿਆਣਪ ਤੇ ਵਿਉਂਤਬੰਦੀ ਨੇ ਪੰਜਾਬੀ ਯੂਨੀਵਰਸਿਟੀ ਨੂੰ ਪਹਿਲ ਕਦਮੀ ਕਰਨ ਲਈ ਮਜ਼ਬੂਰ ਕੀਤਾ, ਜਿਸਦ ਦਾ ਸਿੱਟਾ ਇਹ ਨਿਕਲਿਆ ਕਿ ਅੱਜ ਮੁੜ ਚਿਤਰਕਾਰ ਤ੍ਰਿਲੋਕ ਸਿੰਘ ਆਪਣੀਆਂ ਕਲਾ ਕ੍ਰਿਤਾਂ ਵਿਚ ਜਿਉਂਦਾ ਹੋ ਕੇ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਨੂੰ ਪ੍ਰਦਰਸ਼ਨੀ ਰਾਹੀਂ ਘਰ ਘਰ ਪਹੁੰਚਾਉਣ ਵਿਚ ਸਫਲ ਉਤਰਿਆ ਹੈ।

Ujagar Singh 190814 Inaguration of Exibution 001
ਚਿਤਰਕਾਰ ਤ੍ਰਿਲੋਕ ਸਿੰਘ ਜਿਨ੍ਹਾਂ ਦੀਆਂ ਪੇਂਟਿੰਗਜ਼ ਦੀ ਇਹ ਪ੍ਰਦਰਸ਼ਨੀ ਲਗਾਈ ਗਈ ਹੈ, ਉਹ ਪੰਜਾਬ ਦੇ ਜਾਣੇ ਪਹਿਚਾਣੇ ਚਿਤਰਕਾਰ ਹੋਏ ਹਨ, ਜਿਨ੍ਹਾਂ ਨੂੰ 1973 ਵਿਚ ਉਸ ਸਮੇਂ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਉਨ੍ਹਾਂ ਦੇ ਘਰ ਜਾ ਕੇ ਸਟੇਟ ਅਵਾਰਡ ਨਾਲ ਸਨਮਾਨਿਆਂ ਅਤੇ ਉਨ੍ਹਾਂ ਦੀ ਕਲਾ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਸੀ। ਸ੍ਰ.ਤ੍ਰਿਲੋਕ ਸਿੰਘ ਪੰਜਾਬ ਦੇ ਅਜਿਹੇ ਇਕਲੌਤੇ ਚਿਤਰਕਾਰ ਹਨ, ਜਿਨ੍ਹਾਂ ਦੀ ਕਲਾ ਅਤੇ ਜੀਵਨ ਉਤੇ ਪੰਜਾਬੀ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਨੇ ਪੀ.ਐਚ.ਡੀ. ਦੀ ਡਿਗਰੀ ਖੋਜ ਕਾਰਜਾਂ ਵਿਚ ਪ੍ਰਾਪਤ ਕੀਤੀ। ਇਹ ਪ੍ਰਦਰਸ਼ਨੀ 20 ਅਗਸਤ ਤੱਕ ਦਰਸ਼ਕਾਂ ਲਈ ਖੁਲ੍ਹੀ ਰਹੇਗੀ। ਇਸ ਮੌਕੇ ਤੇ ਤ੍ਰਿਲੋਕ ਸਿੰਘ ਆਰਟਿਸ ਦੇ ਸਪੁੱਤਰ ਜੋਤਿੰਦਰ ਸਿੰਘ ਸੇਵਾ ਮੁਕਤ ਇੰਜਨੀਅਰ ਇਨ ਚੀਫ ਨੇ ਬੁਕੇ ਦੇ ਕੇ ਸਵਾਗਤ ਕੀਤਾ। ਇਸ ਮੌਕੇ ਤੇ ਡਾ.ਮੁਹੰਮਦ ਹਬੀਬ ਮੁੱਖੀ ਤੇ ਡਾਇਰੈਕਟਰ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ,ਸਮਾਗਮ ਦੇ ਕਨਵੀਨਰ ਪ੍ਰੋਫ਼ੈਸਰ ਡਾ.ਗੁਰਮੀਤ ਸਿੰਘ ਸਿੱਧੂ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਹਾਜ਼ਰ ਸਨ।

ਸ੍ਰ.ਜਗਜੀਤ ਸਿੰਘ ਦਰਦੀ ਚੇਅਰਮੈਨ ਚੜ੍ਹਦੀ ਕਲਾ ਨਿਊਜਪੇਪਰ ਅਤੇ ਟਾਈਮ ਟੀ ਨੇ ਕਿਹਾ ਕਿ 9 ਸਤੰਬਰ ਨੂੰ ਤ੍ਰਿਲੋਕ ਸਿੰਘ ਦੀਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਪੇਂਟਿੰਗਜ਼ ਦੀ ਨੁਮਾਇਸ਼ ਚੜ੍ਹਦੀ ਕਲਾ ਗਰੁਪ ਵੱਲੋਂ ਲਗਾਈ ਜਾਵੇਗੀ।ਤ