FullSizeRender (4)

(ਬ੍ਰਿਸਬੇਨ 10 ਅਗਸਤਪੱਛਮੀ ਆਸਟ੍ਰੇਲੀਆ ਦੇ ਸ਼ਹਿਰ ਪਰਥ ‘ ਕੁਨੈਕਟ ਮਾਈਗ੍ਰੇਸ਼ਨ ਸਲਿਊਸਨਜ ਅਤੇ ਸਮੂਹ ਭਾਈਚਾਰੇ ਦੇ ਸਾਂਝੇ ਉੱਦਮ ਨਾਲ ਸਿਸਲੀਅਨ ਕਲੱਬ ਬਲਕੱਟਾ ਪਰਥ ਵਿੱਚ ਪੁਰਾਤਨ ਪੰਜਾਬੀ ਸਭਿਆਚਾਰਤੇ ਵਿਰਸੇ ਦਾ ਪ੍ਰਤੀਕ ਤੀਆਂ ਤੀਜ ਨਾਲ ਸੰਬੰਧਿਤ ‘ਚੌਥਾ ਮੇਲਾ ਪਰਥ ਪੰਜਾਬਣਾਂ ਦਾ’ ਕਰਵਾਇਆ ਗਿਆ। ਜਿਸ ਵਿੱਚ ਮੁਟਿਆਰਾਂ ਦੇ ਪੰਜਾਬੀ ਪਹਿਰਾਵੇਰਵਾਇਤੀ ਹਾਰਸ਼ਿੰਗਾਰ ਅਤੇ ਵਿਰਾਸਤੀ ਵੰਨਗੀਆਂ ਨੇ ਚਾਰ ਚੰਨ ਲਾਏ। ਇਸ ਸਭਿਆਚਾਰਸ਼ਾਮ ਦੀ ਸ਼ੁਰੂਆਤ ਨਿੱਕੀਆਂ ਬੱਚੀਆਂ ਨੇ ਪ੍ਰਮਾਤਮਾ ਦੀ ਬੰਦਗੀ ਕਰ ਸ਼ਬਦ ਗਾਇਨ ਨਾਲ ਕੀਤੀ। ਨਿੱਕੇ ਬੱਚਿਆਂ ਅਤੇ ਬੱਚੀਆਂ ਦੇ ਤਾਬੜਤੋੜ ਭੰਗੜੇ/ਗਿੱਧੇ ਨੇ ਮਾਹੌਲ ਨੂੰ ਗਰਮਾਇਆ ਅਤੇ ਹਾਜ਼ਰੀਨ ਨੂੰ ਨੱਚਣ ਲਾਇਆ। ਇਸ ਮੌਕੇ ਮੇਲਾ ਪਰਥਪੰਜਾਬਣਾਂ ਦੀ ਗਿੱਧਾ ਟੀਮ ਸਮੇਤ ਹੋਰ ਮੁਟਿਆਰਾਂ ਦੇ ਸਭਿਆਚਾਰਕ ਗਰੁੱਪਾਂ ਵੱਲੋਂ ਪੰਜਾਬੀ ਗੀਤਾਂ ਤੇ ਗਿੱਧਾਲੁੱਡੀਸਿਠਣੀਆਂ ਤੇ ਜਾਗੋ ਸਮੇਤ ਪੁਰਾਤਨ ਪੰਜਾਬ ਦੇ ਸਭਿਆਚਾਰਕ ਰੰਗਾਂ ਨੂੰ ਬਾਖੂਬੀ ਪੇਸ਼ ਕੀਤਾ। ਇਸ ਸਮਾਗਮ ਵਿੱਚ ਬਤੌਰ ਮੁੱਖਮਹਿਮਾਨ ਲੀਜਾ ਹਾਰਵੇ ਮੁੱਖ ਵਿਰੋਧੀ ਆਗੂ ਲਿਬਰਲ ਪਾਰਟੀ ਪੱਛਮੀ ਆਸਟ੍ਰੇਲੀਆ ਨੇ ਹਾਜ਼ਰੀ ਭਰੀ। ਮੁੱਖ ਮੇਲਾ ਪ੍ਰਬੰਧਕ ਨਰਿੰਦਰਪਾਲ ਕੌਰ ਸੰਧੂ ਨੇ ਹੋਰ ਮਹਿਮਾਨਾਂ ਸਮੇਤ ਮੇਲੇ ‘ ਆਈਆਂ ਸਮੂਹ ਪੰਜਾਬਣਾਂ ਤੇ ਬੱਚਿਆਂ ਦਾ ਧੰਨਵਾਦ ਕੀਤਾ।ਸਮਾਰੋਹ ਦੌਰਾਨ ਪ੍ਰਬੰਧਕਾਂ ਵਲੋਂ ਪਹੁੰਚੇ ਹੋਏ ਮੁੱਖ ਮਹਿਮਾਨ ਦਾ ਫੁਲਕਾਰੀ ਤੇ ਯਾਦਗਾਰੀ ਚਿੰਨ੍ਹ ਨਾਲ ਸਨਮਾਨ ਕੀਤਾ। ਬੱਚੀ ਅੈਮੀ ਜੱਸੜ ਨੰਨੀ ਪੰਜਾਬਣ ਅਤੇ ਮੁਟਿਆਰ ਪੰਜਾਬਣ ਦਾ ਖਿਤਾਬ ਪ੍ਰਮਿੰਦਰ ਕੌਰ ਦੀ ਝੋਲੀ ਪਿਆ। ਸਟੇਜ ਸੰਚਾਲਨਬੀਬਾ ਗੁਰਪ੍ਰੀਤ ਕੌਰ ਬਰਾੜ ਨੇ ਸ਼ੁੱਧ ਪੰਜਾਬੀ ‘ ਅਖਾਣਾਂਬੋਲੀਆਂ ਅਤੇ ਵਿਅੰਗਾਂ ਨਾਲ ਬਾਖੂਬੀ ਕੀਤਾ।