IMG-20190817-WA0034

ਪ੍ਰਸਿੱਧ ਪੰਜਾਬੀ ਲਿਖਾਰੀ ‘ਸੁੱਚਾ ਸਿੰਘ ਰੰਧਾਵਾ’ ਦੀ ਨਵੀਂ ਕਿਤਾਬ ‘ਇੰਝ ਲੱਗਦੈ'(ਕਾਵ- ਸੰਗ੍ਰਹਿ) ਮੈਲਬੌਰਨ ਪੰਜਾਬੀ ਸੱਥ ਮੈਲਬੌਰਨ ਵੱਲੋਂ ਬੀਤੇ ਦਿਨੀਂ ਅਦਬੀ ਸ਼ਖਸ਼ੀਅਤਾਂ ਦੀ ਮਹਿਫ਼ਿਲ ਵਿੱਚ ਰਿਲੀਜ਼ ਕੀਤੀ ਗਈ।

ਪ੍ਰੋਗਰਾਮ ਦਾ ਆਗਾਜ਼ ਬਿੱਕਰ ਬਾਈ ਦੀ ਬੇਟੀ ਹਾਰਵੀਂਨ ਦੁਅਾਰਾ ‘ਜਪੁਜੀ ਸਾਹਿਬ’ ਨਾਲ ਕੀਤਾ, ਤੇ ਫਿਰ ਹਾਜ਼ਿਰ ਲੇਖਕਾਂ ਨੇ ਆਪਣੀਆਂ ਰਚਨਾਵਾਂ ਨਾਲ ਸਰੋਤਿਆਂ ਨੂੰ ਨਿਹਾਲ ਕੀਤਾ । ਪਰੋਗਰਾਮ ਦੀ ਪ੍ਰਧਾਨਗੀ ਸੁੱਚਾ ਸਿੰਘ ਰੰਧਾਵਾ, ਹਰਪਾਲ ਸਿੰਘ ਨਾਗਰਾ, ਚੰਨ ਅਮਰੀਕ ਤੇ ਦਵਿੰਦਰ ਦੀਦਾਰ ਜੀ ਵੱਲੋਂ ਨਿਭਾਈ ਗਈ।

‘ਸੁੱਚਾ ਸਿੰਘ ਰੰਧਾਵਾ’ ਜੀ ਨੇ ਆਪਣੀ ਜ਼ਿੰਦਗੀ,  ਕਵਿਤਾ ਅਤੇ ਸਾਹਿਤਕ ਸਫ਼ਰ ਦੇ ਪੈਂਡਿਅਾਂ ਬਾਰੇ  ਦਿਲਚਸਪ ਜਾਣਕਾਰੀ  ਸਰੋਤਿਅਾਂ ਨੂੰ ਦਿੱੱਤੀ ਤੇ ਕਵਿਤਾਵਾਂ ਵੀ ਸੁਣਾੲੀਅਾ। ਮੈਲਬਰਨ ਦੇ ਫੈਸ਼ਨ ਦੀਆਂ ਮਸ਼ਹੂਰ ਹਸਤੀਆਂ ਰੰਧਾਵਾਭੈਣਾਂ(ਐੱਚ.ਐਮ.ਡੀਜ਼ਾਈਨਰ) ਵੱਲੋਂ  ਸੱਥ ਨੂੰ ਹਰ ਪੱਖੋਂ ਪੂਰਨ ਸਹਿਯੋਗ ਦਿੱਤਾ ਗਿਆ।  ਹੋਰਨਾਂ ਤੋਂ ੲਿਲਾਵਾ ਹਰਭਜਨ ਸਿੰਘ ਖਹਿਰਾ, ਵਰਿੰਦਰ ਸਿੰਘ, ਬਿਕਰਮ ਸੇਖੋਂ, ਜੱਸੀ ਧਾਲੀਵਾਲ, ਮਹਿੰਦਰ ਸਿੰਘ ਅਤੇ ਦਲਜੀਤ ਸਿੱਧੂ, ਅਰਸ਼ਦ ਅਜੀਜ਼, ਲੇਖਕ ਜਿੰਦਰ, ਸੰਨੀ ਗਿੱਲ, ਸਤਵਿੰਦਰ ਸਿੰਘ, ਸੁਖਮਿੰਦਰ ਗੱਜਣਵਾਲਾ ਵੀ ਮਹਿਫ਼ਿਲ ਵਿੱਚ ਹਾਜਿਰ ਸਨ।

ਸੱਥ ਦੇ ਸੇਵਾਦਾਰਾਂ ਕੁਲਜੀਤ ਕੌਰ ਗ਼ਜ਼ਲ, ਬਿੱਕਰ ਬਾਈ, ਮਧੂ ਤਨਹਾ,ਜਸਪ੍ਰੀਤ ਬੇਦੀ ਤੇ ਹਰਪ੍ਰੀਤ ਸਿੰਘ ਬੱਬਰ , ਲੇਖਕ ਗੁਰਸੇਵ ਸਿੰਘ ਲੋਚਮ ਦਾ ੲਿਸ ਸਮਾਗਮ ਦਾ ਖਾਕਾ ੳੁਲੀਕਣ ਤੋਂ ਲੈ ਕੇ ਸਮਾਪਤੀ ਤੱਕ  ਮੁੱਖ ਯੋਗਦਾਨ ਰਿਹਾ।