Untitled-190813

ਮੈਲਬਰਨ ਦੀ ਚਰਚਿਤ ਸਾਹਿਤਕ ਸੰਸਥਾ ਪੰਜਾਬੀ ਸੱਥ ਮੈਲਬਰਨ ਵੱਲੋਂ ਪ੍ਰਸਿੱਧ ਪੰਜਾਬੀ ਲਿਖਾਰੀ ‘ਸੁੱਚਾ ਸਿੰਘ ਰੰਧਾਵਾ’ ਦੀ ਨਵੀਂ ਕਿਤਾਬ ‘ਇੰਝ ਲੱਗਦੈ'(ਕਾਵ- ਸੰਗ੍ਰਹਿ) ਉਹਨਾਂ ਦੇ ਚਾਹੁਣ ਵਾਲਿਆਂ ਦੀ ਭਰੀ ਮਹਿਫ਼ਿਲ ਵਿੱਚ ਰਿਲੀਜ਼ ਕੀਤੀ ਗਈ, ਇਸ ਪ੍ਰੋਗਰਾਮ ਦੀ ਪ੍ਰਧਾਨਗੀ ਭਾਰਤ ਤੋਂ ਆਏ ਮਹਿਮਾਨ ਅਤੇ ਪੰਜਾਬੀ ਸਾਹਿਤ ਦੇ ਚਾਰ ਸਿਤਾਰੇ ਸੁੱਚਾ ਸਿੰਘ ਰੰਧਾਵਾ, ਹਰਪਾਲ ਸਿੰਘ ਨਾਗਰਾ, ਚੰਨ ਅਮਰੀਕ ਤੇ ਦਵਿੰਦਰ ਦੀਦਾਰ ਜੀ ਵੱਲੋਂ ਨਿਭਾਈ ਗਈ ! ਪ੍ਰੋਗਰਾਮ ਦਾ ਆਗਾਜ਼ ਬਿੱਕਰ ਬਾਈ ਦੀ ਨੰਨ੍ਹੀ ਬੇਟੀ ਹਾਰਵੀਂਨ ਨੇ ‘ਜਪੁਜੀ ਸਾਹਿਬ’ ਨਾਲ ਕੀਤਾ, ਤੇ ਫਿਰ ਹਾਜ਼ਿਰ ਲੇਖਕਾਂ ਨੇ ਆਪਣੀਆਂ ਰਚਨਾਵਾਂ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ! ਇਸ ਮੌਕੇ ਮਹਿਫ਼ਿਲ ਦੇ ਕੇਂਦਰ ਬਿੰਦੂ ‘ਸੁੱਚਾ ਸਿੰਘ ਰੰਧਾਵਾ’ ਜੀ ਨੇ ਆਪਣੀ ਜ਼ਿੰਦਗੀ, ਸਾਹਿਤਕ ਸਫ਼ਰ ਤੇ ਆਪਣੀ ਕਵਿਤਾ ਬਾਰੇ ਬਹੁਤ ਮਹੱਤਵਪੂਰਨ ਪੱਖ ਸਰੋਤਿਆਂ ਦੇ ਸਾਹਮਣੇ ਰੱਖੇ ਤੇ ਆਪਣੀਆਂ ਨਵੀਆਂ ਕਵਿਤਾਵਾਂ ਸੁਣਾ ਕੇ ਵਾਹ ਵਾਹ ਖੱਟੀ, ਇੱਥੇ ਇਹ ਵੀ ਦੱਸਣਾ ਬਣਦਾ ਹੈ ਕੇ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਵਿੱਚ ਮੈਲਬਰਨ ਦੇ ਫੈਸ਼ਨ ਦੀਆਂ ਮਸ਼ਹੂਰ ਹਸਤੀਆਂ ਰੰਧਾਵਾ ਭੈਣਾਂ (ਐੱਚ.ਐਮ.ਡੀਜ਼ਾਈਨਰ) ਵੱਲੋਂ ਤਨ-ਮਨ ਤੇ ਧਨ ਨਾਲ ਸੱਥ ਨੂੰ ਸਹਿਯੋਗ ਦਿੱਤਾ ਗਿਆ! ਮੈਲਬਰਨ ਦੀਆਂ ਸਤਿਕਾਰਯੋਗ ਹਸਤੀਆਂ ਸ. ਹਰਭਜਨ ਸਿੰਘ ਖਹਿਰਾ, ਵਰਿੰਦਰ ਸਿੰਘ, ਬਿਕਰਮ ਸੇਖੋਂ, ਜੱਸੀ ਧਾਲੀਵਾਲ, ਮਹਿੰਦਰ ਸਿੰਘ ਅਤੇ ਦਲਜੀਤ ਸਿੱਧੂ ਜੀ ਨੇ ਸ਼ਿਰਕਤ ਕਰਕੇ ਮਹਿਫ਼ਿਲ ਨੂੰ ਚਾਰ ਚੰਨ ਲਗਾਏ! ਸੱਥ ਇਹਨਾਂ ਸਖਸ਼ੀਅਤਾਂ ਦੀ ਰਿਣੀ ਹੈ! ਸੱਥ ਦੇ ਸੇਵਾਦਾਰਾਂ ਕੁਲਜੀਤ ਕੌਰ ਗ਼ਜ਼ਲ, ਬਿੱਕਰ ਬਾਈ, ਮਧੂ ਤਨਹਾ,ਜਸਪ੍ਰੀਤ ਬੇਦੀ ਤੇ ਹਰਪ੍ਰੀਤ ਸਿੰਘ ਬੱਬਰ ਤੋਂ ਇਲਾਵਾ ਲੇਖਕ ਗੁਰਸੇਵ ਸਿੰਘ ਲੋਚਮ ਵੀ ਪ੍ਰੋਗਰਾਮ ਦੇ ਸ਼ੁਰੂ ਤੋਂ ਅੰਤ ਤੱਕ ਸੇਵਾ ਵਿੱਚ ਜੁਟੇ ਰਹੇ ! ਅਰਸ਼ਦ ਅਜੀਜ਼ (ਪੰਜਾਬੀ ਲਾਈਵ ਟੀ.ਵੀ.) ਸਮੇਤ ਇਸ ਮਹਿਫ਼ਿਲ ਵਿੱਚ ਲੇਖਕ ਜਿੰਦਰ, ਸੰਨੀ ਗਿੱਲ, ਸਤਵਿੰਦਰ ਸਿੰਘ, ਸੁਖਮਿੰਦਰ ਗੱਜਣਵਾਲਾ ਤੋਂ ਇਲਾਵਾ ਹੋਰ ਵੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਤੇ ਪਰਿਵਾਰਕ ਮੈਂਬਰਾਂ ਨੇ ਹਿੱਸਾ ਲਿਆ ! ‘ਇੰਝ ਲੱਗਦੈ’ ਨੂੰ ਰਿਲੀਜ਼ ਕਰਨ ਸਮੇਤ ਮਾਨ-ਸਨਮਾਨ ਦੀ ਲੜੀ, ਤਸਵੀਰਾਂ ਖਿੱਚਣ ਤੇ ਲੇਖਕਾਂ ਦੀਆਂ ਆਪਸੀ ਗੱਲਾਂ ਬਾਤਾਂ ਤੋਂ ਬਾਅਦ ਰਾਤ ਦੇ ਖਾਣੇ ਨਾਲ ਇਸ ਸਫਲ ਸ਼ਾਮ ਦਾ ਅੰਤ ਕਰ ਦਿੱਤਾ ਗਿਆ !

(ਹਰਪ੍ਰੀਤ ਸਿੰਘ ਬੱਬਰ)

punjabiheart@yahoo.com.au