tax2

ਵਿੱਤ ਮੰਤਰੀ ਵੱਲੋਂ ਸਾਲ 201920 ਦਾ ਬਜਟ ਪੇਸ਼ ਕਰਦਿਆਂ ਕਿਸਾਨਮਜ਼ਦੂਰ, ਮੱਧਸ਼੍ਰੇਣੀ ਵਿਰੋਧੀ ਨੀਤੀ ਦਾ ਪ੍ਰਗਟਾਵਾ ਤਾਂ ਕੀਤਾ ਹੀ ਹੈ, ਪਰ ਬਜਟ ਵਿੱਚ ਕਿਸੇ ਵੀ ਕਿਸਮ ਦੀਆਂ ਵਿਦੇਸ਼ੀ ਖੋਜ਼, ਵਿਗਿਆਨ ਅਤੇ ਸਾਹਿਤ ਨਾਲ ਸੰਬੰਧਤ ਪੁਸਤਕਾਂ ਉਤੇ ਭਾਰੀ ਅਯਾਤ ਟੈਕਸ ਲਾ ਕੇ ਵਿੱਦਿਆ ਅਤੇ ਗਿਆਨ ਵਿਗਿਆਨ ਦਾ ਵਿਰੋਧ ਵੀ ਕੀਤਾ ਹੈ। ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ ) ਰਜਿ. ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗਿਆਨ ਨੂੰ ਮੇਡ ਇੰਡੀਆ ਬਨਾਉਣ ਲਈ ਇਹ ਵੱਡਾ ਕੁਰਾਹਾ ਹੈ। ਪੁਸਤਕ ਵਿਸਤਾਰ ਨੂੰ ਰੋਕਣਾ ਅਤੇ ਫਰਾਂਸ, ਜਰਮਨੀ, ਜਾਪਾਨ, ਰੂਸ, ਚੀਨ, ਅਮਰੀਕਾ ਅਤੇ ਬਰਤਾਨੀਆ ਵਿੱਚ ਛਪ ਰਹੀਆਂ ਪੁਸਤਕਾਂ ਤੇ ਲਾਇਆ ਟੈਕਸ ਹਿੰਦੂ ਰਾਸ਼ਟਰ ਤੇ ਨਾਮ ਤੇ ਮੇਡ ਇੰਡੀਆ ਦੇ ਨਾਹਰੇ ਹੇਠ ਕੇਵਲ ਦੇਸੀ ਗਿਆਨ ਨੂੰ ਲੋਕ ਮਨਾਂ ਦਾ ਹਿੱਸਾ ਬਨਾਉਣ ਦਾ ਇੱਕ ਸਾਜਿਸ਼ੀ ਯਤਨ ਹੈ। ਇੱਕ ਦੇਸ਼ਇੱਕ ਰਾਸ਼ਟਰਇੱਕ ਭਾਸ਼ਾਇੱਕ ਗਿਆਨ ਦੀ ਨਿਰੰਕੁਸ਼ਤਾ ਨੂੰ ਬਲ ਦੇਣ ਵਾਲੀ ਇਸ ਨੀਤੀ ਦਾ ਭਾਰਤ ਦੇ ਸਮੁੱਚੇ ਲੇਖਕਾਂ, ਚਿੰਤਕਾਂ ਅਤੇ ਵਿਦਵਾਨਾਂ ਨੂੰ ਵਿਰੋਧ ਕਰਨਾ ਚਾਹੀਦਾ ਹੈ। ਵਿਦੇਸ਼ੀ ਪੁਸਤਕਾਂ ਬਾਰੇ ਇਹ ਨੀਤੀ ਬਹੁਕੋਨੀ, ਬਹੁਭਾਸ਼ੀ ਗਿਆਨ ਪ੍ਰਾਪਤ ਕਰਨ ਦਾ ਵਿਰੋਧ ਕਰਦੀ ਹੈ। ਇੱਥੋਂ ਤੀਕ ਕੇ ਭਾਰਤ ਤੋਂ ਬਾਹਰ ਛਪਦੀਆਂ ਜਾਂ ਲਿਖੀਆਂ ਜਾਂਦੀਆਂ ਵੱਖ ਵੱਖ ਖੇਤਰੀ ਭਾਸ਼ਾਵਾਂ ਦੀਆਂ ਪੁਸਤਕਾਂ ਉਤੇ ਵੀ ਇਹ ਟੈਕਸ ਦੇਣਾ ਹੋਵੇਗਾ। ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਵਿੱਤ ਮੰਤਰੀ ਭਾਰਤ ਸਰਕਾਰ ਤੋਂ ਮੰਗ ਕਰਦੀ ਹੈ ਕਿ ਵਿਦੇਸ਼ੀ ਪੁਸਤਕਾਂ ਉਤੇ ਲਾਏ ਗਏ ਇਸ ਨਜਾਇਜ ਟੈਕਸ ਨੂੰ ਤੁਰੰਤ ਵਾਪਸ ਲਿਆ ਜਾਵੇ।