c22e6436-9db0-4ee7-96f7-1361b3bd8e90
ਰੀਨੋ ,(ਨਵੈਡਾ) 8 ਜੁਲਾਈ — ਅਮਰੀਕਾ ਦੀ ਨਿਊ-ਮੈਕਸੀਕੋ ਸਟੇਟ ਦੇ ਸੋਹਣੇ ਸ਼ਹਿਰ ਐਲਬਾਕਰਕੀ ਵਿੱਚ 16 ਵੀਆਂ ਯੂਐਸਏ ਨੈਸ਼ਨਲ ਸੀਨੀਅਰ ਖੇਡਾਂ ਦਾ ਅਯੋਜਨ ਕੀਤਾ ਗਿਆ। ਇਹਨਾਂ ਖੇਡਾਂ ਵਿੱਚ ਪੂਰੇ ਅਮਰੀਕਾ ਤੋਂ ਸੀਨੀਅਰ ਖਿਡਾਰੀ ਭਾਗ ਲੈਣ ਵਾਸਤੇ ਪਹੁੰਚੇ ਹੋਏ ਸਨ।ਇਹ ਖੇਡਾਂ ਸਥਾਨਿਕ ਗਰਾਉਂਡਾ ਵਿੱਚ ਕਰਵਾਈਆਂ ਗਈਆਂ।ਇਹਨਾਂ ਖੇਡਾਂ ਵਿੱਚ ਰੀਨੋ ਦੇ ਪੰਜਾਬੀ ਸੀਨੀਅਰ ਗੱਭਰੂ ਰਣਧੀਰ ਸਿੰਘ ਵਿਰਕ ਨੇ ਵੀ ਹਿੱਸਾ ਲਿਆ ਤੇ  80 ਸਾਲ ਉਮਰ ਵਰਗ ਵਿੱਚ 90 ਫੁੱਟ ਹੈਂਮਰ ਥਰੋ ਕਰਕੇ ਕਾਂਸੀ ਦਾ ਮੈਡਲ ਆਪਣੇ ਨਾਮ ਕੀਤਾ। ਰਣਧੀਰ ਸਿੰਘ ਵਿਰਕ ਪੰਜਾਬ ਤੋਂ ਸੰਗਰੂਰ ਜ਼ਿਲ੍ਹੇ ਨਾਲ ਸੰਬੰਧ ਰੱਖਦੇ ਹਨ।