66221222_2388145877934221_8018885013158232064_n

ਜਰਮਨੀ — ਇੱਥੋਂ ਦੇ ਮੁੱਖ ਸ਼ਹਿਰ ਫਰੈਂਕਫਰਟ ਵਿਖੇ ਦੋਵਾਂ ਪੰਜਾਬ ਵਾਸੀਆਂ ਵੱਲੋਂ “ਪੰਜਾਬੀ ਸਾਂਝ” ਦੇ ਨਾਂ ਹੇਠ ਇੱਕ ਪੰਜਾਬੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਜਿੱਥੇ ਜਰਮਨ ਵੱਸਦੇ ਆਰਲੇ ਅਤੇ ਪਾਰਲੇ ਪੰਜਾਬ ਵਾਸੀਆਂ ਨੇ ਸ਼ਿਰਕਤ ਕੀਤੀ। ਉੱਥੇ ਪੰਜਾਬ ਭਵਨ ਕੈਨੇਡਾ ਦੇ ਸੰਚਾਲਕ ਸੁੱਖੀ ਬਾਠ ਵੀ ਉਚੇਚੇ  ਤੇ ਪਹੁੰਚੇ। ਜਰਮਨ ਵਾਸੀ ਡਾ ਅਜੀਤ ਸਿੰਘ ਨੇ ਯੂਰਪ ਵਿੱਚ ਪੰਜਾਬੀਆਂ ਦੀ ਮੌਜੂਦਾ ਅਤੇ ਵਰਤਮਾਨੀ ਸਮਸਿਆਵਾਂ  ਉੱਪਰ ਬਹੁਤ ਵਿਸਥਾਰ ਨਾਲ ਚਾਨਣਾ ਪਾਇਆ। ਸੁੱਖੀ ਬਾਠ ਨੇ ਆਪਣੇ ਭਾਸ਼ਨ ਵਿੱਚ ਬੋਲਦੇ ਹੋਏ ਯੂਰਪ ਦੇ ਸਮੂਹ ਪੰਜਾਬੀ ਭਾਈਚਾਰੇ ਨੂੰ ਇੱਕਜੁਟ ਹੋ ਕੇ ਪੰਜਾਬ ਅਤੇ ਪੰਜਾਬੀਅਤ ਲਈ ਕਾਰਜਸ਼ੀਲ ਹੋਣ ਦਾ ਸੁਨੇਹਾ ਦਿੱਤਾ। ਸ਼ਾਕਿਰ ਅਲੀ ਅਮਜਦ (ਪ੍ਰਧਾਨ ਅਦਬੀ ਤਨਜ਼ੀਮ ਪੰਚਨਾਦ ਜਰਮਨੀ) ਨੇ ਬਹੁਤ ਭਾਵਪੂਰਤ ਸ਼ਬਦਾਂ ਵਿੱਚ ਦੋਵਾਂ ਪੰਜਾਬਾਂ ਦੀ ਹਰ ਸਾਂਝ ਨੂੰ ਯਾਦ ਕਰਵਾ ਕੇ ਸਦਾ ਇਕੱਠੇ ਚੱਲਣ ਦਾ ਭਰੋਸਾ ਦਿਵਾਇਆ। ਮੰਚ ਸੰਚਾਲਿਕਾ ਅੰਜੂਜੀਤ ਸ਼ਰਮਾ ਨੇ ਆਏ ਸਮੂਹ ਬੁਲਾਰਿਆਂ ਦੀ ਜਾਣ ਪਹਿਚਾਣ ਕਰਵਾਈ ਅਤੇ ਕਿਹਾ ਕਿ ਸਾਨੂੰ ਦਰਿਆਵਾਂ ਤੋਂ ਪਾਰ ਸਾਗਰਾਂ ਵਿੱਚ ਵਸੇ ਤੀਸਰੇ ਪੰਜਾਬ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਬੁਲਾਰੇ ਸਨ ਜਿਹਨਾਂ ਵਿੱਚ ਰਾਜ ਬਾਜਵਾ ਜੀ, ਸੁੱਚਾ ਸਿੰਘ ਬਾਜਵਾ, ਅਰਪਿੰਦਰ ਸਿੰਘ ਬਿੱਟੂ, ਕੁਲਦੀਪ ਮੁਲਤਾਨੀ, ਕੰਵਰ ਜੀ, ਅਨਵਰ ਆਰਿਫ਼, ਜਸਵਿੰਦਰ ਸਿੰਘ, ਕੁਲਦੀਪ, ਇਸ਼ਰਤ ਮੱਟੂ, ਨੀਲੂ ਤੇ ਕਮਲ ਦੇ ਨਾਂ ਵਿਸ਼ੇਸ਼ ਹਨ। ਇਸ ਤੋਂ ਇਲਾਵਾ ਹਾਜ਼ਰ ਕਵੀਆਂ ਨੇ ਇੱਕ ਕਵੀ ਦਰਬਾਰ ਦਾ ਆਯੋਜਨ ਵੀ ਕੀਤਾ।

(ਬਲਵਿੰਦਰ ਚਾਹਲ)

bindachahal@gmail.com