IMG_9001

ਬਿ੍ਰਸਬੇਨ —ਆਸਟ੍ਰੇਲੀਆਈ ਲੋਕਾਂ ਦੀ ਆਰਥਿਕ ਸਥਿਤੀ ਸਬੰਧੀ ਮੁਲਾਕਣ ਕਰਨ ਵਾਲੀ ਸੰਸਥਾ ਦੇ ਤਾਜਾ ਸਰਵੇਖਣ ਅਨੁਸਾਰ  ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ।

ਸਰਵੇਖਣ ਅਨੁਸਾਰ ਆਸਟ੍ਰੇਲੀਆਈ ਲੋਕ ਨੌਕਰੀ ਜਾਣ ਦੀ ਸੂਰਤ ਵਿੱਚ ਜਾ ਅਚਾਨਕ ਕੰਮ ਕਰਨ ਤੋਂ ਅਸਮਰੱਥ ਹੋ ਜਾਣ ਤਾਂ 46% ਜਾਂ 5.9 ਮਿਲੀਅਨ ਆਸਟ੍ਰੇਲੀਆਈ ਲੋਕ ਇੱਕ ਮਹੀਨੇ ਤੱਕ ਘਰ ਦਾ ਗੁਜ਼ਾਰਾ ਕਰਨ ਦੇਯੋਗ ਨਹੀਂ ਹਨ। 2.1 ਮਿਲੀਅਨ ਲੋਕਾਂ ਦਾ ਤਾਂ ਇੱਕ ਹਫਤੇ ਦੇ ਅੰਦਰਅੰਦਰ ਘਰ ਦਾ ਗੁਜ਼ਾਰਾ ਕਰਨ ਲਈ ਪੈਸਾ ਖ਼ਤਮ ਹੋਣ ਦਾ ਖ਼ਦਸ਼ਾ ਹੈ।

ਖੋਜਕਰਤਾ ਸੰਸਥਾ ਦੇ ਨਿੱਜੀ ਵਿੱਤ ਦੇ ਬੁਲਾਰੇ ਸੋਫੀ ਵਾਲਸ਼ ਨੇ ਕਿਹਾ ਕਿ “ਇਹ  ਜ਼ਿੰਦਗੀ ਜਿਊਣ ਦਾ ਬਹੁਤ ਤਨਾਅਪੂਰਨ ਤਰੀਕਾ ਹੈਜੇਕਰ ਕੋਈ ਅਚਾਨਕ ਖ਼ਰਚਾ  ਜਾਵੇ ਤਾਂ ਉਹ ਗਲੇ ਦੀ ਹੱਢੀ ਬਣ ਸਕਦਾ ਹੈ।

ਉਨ੍ਹਾਂ ਕਿਹਾ ਕਿ “ਲੱਖਾਂ ਘਰਾਂ ਨੂੰ ਹਰ ਮਹੀਨੇ ਬਿੱਲ ਦੀਆ ਅਦਾਇਗੀਆ ਕਰਨ ਲਈ ਸੰਘਰਸ਼ ਕਰਨਾ ਪੈ ਰਿਹਾ ਹੈ , ਕੁਝ ਲੋਕ ਦੋ ਨੌਕਰੀਆਂ ਕਰਨ ਲਈ ਵੀ ਮਜਬੂਰ ਹਨ। ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਲੋਕ ਆਪਣੀਤਨਖ਼ਾਹ ਦਾ ਵੱਡਾ ਹਿੱਸਾ ਰੋਜ਼ਾਨਾ ਲੋੜੀਂਦੇ ਜੀਵਨ ਖਰਚਿਆਂ ‘ਤੇ ਖਰਚ ਕਰ ਰਹੇ ਹਨ। ਪਰ ਅਚਾਨਕ ਆਉਣ ਵਾਲੇ ਵਿੱਤੀ ਸੰਕਟ ਦੇ ਹੱਲ ਲਈ ਕੋਈ ਵੀ ਪੈਸਾ ਨਹੀਂ ਬਚਾ ਪਾ ਰਹੇ।

1,780 ਲੋਕਾਂ ਦੇ ਸਰਵੇਖਣ ਵਿੱਚ ਆਸਟ੍ਰੇਲੀਆ ਦੇ ਸਿਰਫ 37 ਪ੍ਰਤੀਸ਼ਤ ਨੇ ਕੰਮ ਕੀਤੇ ਬਿਨਾਂ ਚਾਰ ਜਾਂ ਵਧੇਰੇ ਮਹੀਨਿਆਂ ਦੇ ਗੁਜ਼ਾਰੇ  ਲਈ ਬੱਚਤ ‘ਤੇ ਤਸੱਲੀ ਪ੍ਰਗਟਾਈ ਹੈ। ਵਾਲਸ਼ ਨੇ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹਆਪਣੀ ਆਰਥਿਕ ਸਥਿਤੀ ਦੀ ਪੜਚੋਲ ਕਰ 

ਯਕੀਨ ਬਣਾਓ ਕਿ ਤੁਸੀਂ ਆਰਥਿਕ ਖਤਰੇ ਵਿੱਚ ਨਹੀਂ ਹੋ।ਨਿੱਜੀ ਵਿੱਤੀ ਮਾਹਰ ਵਾਲਸ਼ ਵਲੋਂ  ਬੱਚਤ ਕਰਨ ਲਈ ਚਾਰ  ਸੁਝਾਅ ਵੀ  ਦਿੱਤੇ ਗਏ ਹਨ।

1. ਖਰਚੇ ਦੀ ਸਮੀਖਿਆ ਕਰੋ –  “ਆਪਣੇ ਖਰਚਿਆਂ ‘ਤੇ ਨਜ਼ਰ ਰੱਖਦੇ ਹੋਏ ਤੁਹਾਨੂੰ ਇਹ ਵਿਚਾਰ ਮਿਲੇਗਾ ਕਿ ਤੁਸੀਂ ਸੰਕਟਕਾਲੀਨ ਸੇਵਿੰਗ (ਬੱਚਤ)ਫੰਡ ਵਿੱਚ ਕਿੰਨੇ ਪੈਸੇ ਜਮਾਂ ਕਰਨ ਦੇ ਯੋਗ ਹੋ। ਜੋ ਭਵਿੱਖ ਲਈ ਲਾਭਦਾਇਕ ਸਿੱਧ ਹੋਣਗੇ।

2. ਬਜਟ ਬਣਾਓ – – ਬਜਟ ਬਣਾਉਣ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ” ਖਰਚੇ ਕੱਟਣ ਦੀ ਲੋੜ ਹੈਇਸ ਦੀ ਬਜਾਏਤੁਹਾਨੂੰ ਸਿਰਫ ਬਜਟ ਬਣਾਉਣਾ ਚਾਹੀਦਾ ਹੈਕੁਝ ਖਾਸ ਖਰਚਿਆਂ ਲਈ ਰੋਜ਼ਾਨਾਹਫ਼ਤਾਵਾਰ ਜਾਂ ਮਾਸਿਕ ਭੱਤਾ ਆਪਣੇਆਪ ਵਿਚ ਲਗਾਓ ਅਤੇ ਫਿਰ ਬਜਟ ਅਨੁਸਾਰ ਹੀ ਖ਼ਰਚਾ ਕਰੋ।

3. ਇੱਕ ਮੁੱਠ ਹੋ ਕੇ ਚੱਲੋ- ਇਹ ਇਕ ਸਹਿਭਾਗੀਦੋਸਤਪਰਿਵਾਰਕ ਮੈਂਬਰ ਜਾਂ ਤੁਹਾਡੇ ਵਰਗੇ ਉਸੇ ਸਥਿਤੀ ਵਿਚ ਤਕਰੀਬਨ ਪਰਿਵਾਰ ਦਾ ਕੋਈ ਹੋਰ ਵਿਅਕਤੀ ਵੀ ਹੋ ਸਕਦਾ ਹੈ। ਜੇਕਰ ਤੁਸੀਂ ਆਪਣੇ ਆਪ ਨੂੰ ਪਿਛਾਂਹ ਖਿੱਚਿਆ ਜਾਂ ਬਜਟ ਨਾਲ਼ੋਂਜ਼ਿਆਦਾ ਖ਼ਰਚਾ ਕਰਦੇ ਹੋ ਤਾਂ ਉਹ ਤੁਹਾਡੇ ਖ਼ਰਚੇ  ਸਬੰਧੀ ਸਲਾਹ ਮਸ਼ਵਰਾ ਕਰ ਵਿੱਤੀ ਮਦਦ ਕਰ ਸਕਦੇ ਹਨਇਸ ਲਈ ਆਪਣੇ ਪਰਿਵਾਰਕ ਨੈਤਿਕ ਸਹਾਇਤਾ ਦੀ ਸ਼ਕਤੀ ਨੂੰ ਘੱਟ ਨਾ ਸਮਝੋ.”

4. ਪਹਿਲੇ ਕਰਜ਼ੇ ਖਤਮ ਕਰੋ

ਜੇ ਤੁਹਾਡੇ ਕੋਲ ਕ੍ਰੈਡਿਟ ਕਾਰਡ ਦਾ ਕਰਜ਼ਾ ਹੈ ਤਾਂ ਆਪਣੀ ਬੱਚਤ ਬਣਾਉਣ ਤੋਂ ਪਹਿਲਾਂ ਇਸ ਦਾ ਭੁਗਤਾਨ ਕਰਨ ‘ਤੇ ਧਿਆਨ ਕੇਂਦਰਿਤ ਕਰਨਾ ਚੰਗਾ ਵਿਚਾਰ ਹੈ। ਔਸਤ ਕ੍ਰੈਡਿਟ ਕਾਰਡ ਦੀ ਖਰੀਦ ਦਰ 17% ਹੈਜਦਕਿਔਸਤ ਔਨਲਾਈਨ ਬੱਚਤ ਦੀ ਦਰ 0.85% ਹੈਇਸ ਲਈ ਜਿੰਨੀ ਛੇਤੀ ਹੋ ਸਕੇ ਆਪਣੇ ਕ੍ਰੈਡਿਟ ਕਾਰਡ ਕਰਜ਼ੇ ਦਾ ਭੁਗਤਾਨ ਕਰਨ ਲਈ ਵਾਧੂ ਨਕਦੀ ਦੀ ਵਰਤੋਂ ਕਰੋ।ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਆਰਥਿਕ ਸਥਿਤੀ ‘ਤੇਹਮੇਸ਼ਾ ਨਜ਼ਰਸਾਨੀ ਕਰਦੇ ਰਹਿਣਾ ਚਾਹੀਦਾ ਹੈਇਸ ਨਾਲ ਜ਼ਿੰਦਗੀ ਖ਼ੁਸ਼ਹਾਲ ਹੋਵੇਗੀ।