(ਮੁੱਖ ਮਹਿਮਾਨ ਵਜੋ ਪਹੁੰਚੇ ਸ੍ਰੀ ਜਗਦੀਪ ਭਾਰਦਵਾਜ ਜੀ ਅਤੇ ਰਾਜਨ ਬੈਕਟਰ ਜੀ ਸਾਝੇ ਤੌਰ ਤੇ ਜੈਮਿਲਾਪ ਮੈਬਰਾ ਨੂੰ ਆਈ ਕਾਰਡ 'ਤੇ ਸਰਟੀਫਿਕੇਟ ਵੀ ਜਾਰੀ ਕਰਦੇ ਹੋਏ)
(ਮੁੱਖ ਮਹਿਮਾਨ ਵਜੋ ਪਹੁੰਚੇ ਸ੍ਰੀ ਜਗਦੀਪ ਭਾਰਦਵਾਜ ਜੀ ਅਤੇ ਰਾਜਨ ਬੈਕਟਰ ਜੀ ਸਾਝੇ ਤੌਰ ਤੇ ਜੈਮਿਲਾਪ ਮੈਬਰਾ ਨੂੰ ਆਈ ਕਾਰਡ ‘ਤੇ ਸਰਟੀਫਿਕੇਟ ਵੀ ਜਾਰੀ ਕਰਦੇ ਹੋਏ)

ਫ਼ਰੀਦਕੋਟ 30 ਜੁਲਾਈ — ਜੈਮਿਲਾਪ (ਜੁਆਇੰਟ ਐਸ਼ੋਸੀਏਸ਼ਨ ਆਫ ਇੰਨਡਿਪੈਨਡਿਟ ਮੈਡੀਕਲ ਲੈਬਾਰਟਰੀ ਐਂਡ ਅਲਾਈਡ ਪ੍ਰੋਫੈਸ਼ਨਲ ਜੈਮਿਲਾਪ ਪੰਜਾਬ) ਜਿਲ੍ਹਾ ਫ਼ਰੀਦਕੋਟ ਦੀ ਜਿਲ੍ਹਾ ਪੱਧਰੀ ਮੀਟਿੰਗ ਸ੍ਰੀ ਜਗਦੀਪ ਭਾਰਦਵਾਜ ਪ੍ਰਧਾਨ ਜੈਮਿਲਾਪ ਪੰਜਾਬ ਦੀ ਅਗਵਾਈ ਹੇਠ ਸਥਾਨਕ ਸ਼ਾਹੀ ਹਵੇਲੀ ਵਿਖੇ ਕੀਤੀ ਗਈ॥ ਜਿਸ ਵਿੱਚ ਫ਼ਰੀਦਕੋਟ ਬਲਾਕ,ਜੈਤੋ ਬਲਾਕ,ਕੋਟਕਪੂਰਾ ਬਲਾਕ ਅਤੇ ਸਾਦਿਕ ਬਲਾਕ ਦੇ ਤਕਰੀਬਨ ਸਾਰੇ ਮੈਬਰਾਂ ਨੇ ਸ਼ਮੂਲੀਅਤ ਕੀਤੀ॥ ਇਸ ਸਮੇਂ ਜਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਕਸ਼ਮੀਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਵਿੱਚ ਪ੍ਰਾਈਵੇਟ ਲੈਬਾਂ ਨੂੰ ਸਮੇਂ ਸਮੇਂ ਤੇ ਆਉਂਦੀਆਂ ਮੁਸ਼ਕਿਲਾ ਸੰਬੰਧੀ ਵਿਚਾਰ ਵਿਟਾਂਦਰਾ ਕੀਤਾ ਗਿਆ॥ ਇਸ ਸਮੇਂ ਬੇਸਿਕ ਲੈਬਾਂ ਵਿੱਚ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੀ ਨਵੀ ਐਮੇਂਡਮੇਂਟ ਬਾਰੇ ਵੀ ਚਰਚਾ ਕੀਤੀ ਗਈ। । ਇਸ ਮੌਕੇ ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋ ਪਹੁੰਚੇ ਸ੍ਰੀ ਜਗਦੀਪ ਭਾਰਦਵਾਜ ਜੀ ਅਤੇ ਪੰਜਾਬ ਜੈਮਿਲਾਪ ਦੇ ਜਨਰਲ ਸਕੱਤਰ ਰਾਜਨ ਬੈਕਟਰ ਜੀ ਨੇ ਸਾਂਝੇ ਤੌਰ ਤੇ ਜੈਮਿਲਾਪ ਮੈਬਰਾਂ ਨੂੰ ਆਈ ਕਾਰਡ ‘ਤੇ ਸਰਟੀਫ਼ਿਕੇਟ ਵੀ ਜਾਰੀ ਕੀਤੇ ‘ਤੇ ਆਪਣੇ ਸੰਬੋਧਨ ‘ਚ ਕਿਹਾ ਕਿ ਜੈਮਿਲਾਪ ਪੰਜਾਬ ‘ਤੇ ਭਾਈਚਾਰੇ ਨਾਲ ਹਰ ਵਕਤ ਚਟਾਨ ਵਾਂਗ ਖੜੀ ਰਹੇਗੀ॥ਉਨ੍ਹਾ ਸਾਰੇ ਮੈਬਰਾਂ ਨੂੰ ਏਕਤਾ ‘ਤੇ ਜੈਮਿਲਾਪ ਦੀਆ ਹਦਾਇਤਾ ਵਿੱਚ ਰਹਿਣ ਦੀ ਅਪੀਲ ਕੀਤੀ॥ ਇਸ ਸਮੇਂ ਸ੍ਰੀ ਅਦਰਸ਼ ਕੁਮਾਰ ਜਿਲ੍ਹਾ ਸਰਪ੍ਰਸਤ,ਸੋਹਨ ਲਾਲ ਨਿਗਾਹ ਚੇਅਰਮੈਨ,ਸੁਨੀਲ ਛਾਬੜਾ ਬਲਾਕ ਪਧਾਨ ਕੋਟਕਪੂਰਾ,ਹਰਪ੍ਰੀਤ ਸਿੰਘ ਬਲਾਕ ਪ੍ਰਧਾਨ ਜੈਤੋ , ,ਗੁਰਵਿੰਦਰ ਔਲਖ ਬਲਾਕ ਪ੍ਰਧਾਨ ਸਾਦਿਕ , ਵਾਈਸ ਪ੍ਰਧਾਨ ਜਗਰੂਪ ਸਿੰਘ ,ਚਰਨਜੀਤ ਸਿੰਘ ਹੈੱਡ ਕੈਸ਼ੀਅਰ ਫ਼ਰੀਦਕੋਟ,ਸੁਖਚੈਨ ਕਟਾਰੀਆ ਕੈਸ਼ੀਅਰ ਕੋਟਕਪੂਰਾ,ਨਵਜੋਤ ਸਿੰਘ ਕੈਸ਼ੀਅਰ ਬਲਾਕ ਜੈਤੋ, ਰਮਨਦੀਪ ਸਿੰਘ ਢਿੱਲੋਂ ਕੈਸ਼ੀਅਰ ਸਾਦਿਕ, ਹਨੀ ਯੁਵਰਾਜ ਜੱਨ ਸਕੱਤਰ ਕੋਟਕਪੂਰਾ,ਫ਼ਕੀਰ ਚੰਦ ਜਿਲ੍ਹਾ ਜੱਨ ਸਕੱਤਰ,ਜਗਸੀਰ ਸਿੰਘ ਵਾਈਸ ਪ੍ਰਧਾਨ ਸਾਦਿਕ ,ਜੋਗਾ ਸਿੰਘ,ਰਵਿੰਦਰ ਕੋਛੜ,ਦੀਪ ਬਾਜਾਖਾਨਾ,ਸੁਰਿੰਦਰ ਸਿੰਘ ਜੱਨ ਸਕੱਤਰ ਜੈਤੋ,ਲਖਵਿੰਦਰ ਸਿੰਘ ਸਲਾਹਕਾਰ ਇਲਾਵਾ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ। ਅੰਤ ਵਿੱਚ ਸੋਹਨ ਲਾਲ ਨਿਗਾਹ ਨੇ ਆਏ ਹੋਏ ਮੁੱਖ ਮਹਿਮਾਨਾ ‘ਤੇ ਜੈਮਿਲਾਪ ਮੈਬਰਾਂ ਅਤੇ ਸੂਰਜ ਮੈਡੀਕਲ ਏਜੰਸੀ ਦੇ ਮਾਲਿਕ ਜਨਕ ਰਾਜ ਤੇ ਉਨ੍ਹਾ ਦੀ ਟੀਮ ਦਾ ਵੀ ਧੰਨਵਾਦ ਕੀਤਾ ਜਿਨ੍ਹਾ ਵੱਲੋਂ ਇਹ ਮੀਟਿੰਗ ਕਰਵਾਈ ਗਈ॥