(ਇਤਿਹਾਸ ਖੋਜੀ ਗੁਰਨਾਮ ਸਿੰਘ)
(ਇਤਿਹਾਸ ਖੋਜੀ ਗੁਰਨਾਮ ਸਿੰਘ)

ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਲਈ ਨਿਰੰਤਰ ਕਾਰਜਸ਼ੀਲ ਪੰਜਾਬੀ ਸਾਹਿਤ ਸਭਾ ਸੰਗਰੂਰ (ਰਜਿ:) ਪੰਜਾਬੀ ਵਿਰਸੇ ਅਤੇ ਇਤਿਹਾਸ ਲਈ ਡੂੰਘੀ ਖੋਜ ਕਾਰਜ ਵਿੱਚ ਲੀਨ ਹੈ।ਸਭਾ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਵੱਲੋਂ ਤਿਆਰ ਕੀਤੀ ਖੋਜ ਪੁਸਤਕ “ਘਰਾਚੋਂ ਏਰੀਏ ਦਾ ਇਤਿਹਾਸ” ਜਿੱਥੇ ਪੰਜਾਬ ਦੀ ਪੇਂਡੂ ਰਹਿਤਲ ਦਾ ਖੂਬਸੂਰਤ ਪ੍ਰਗਟਾਵਾ ਕਰਦੀ ਹੈ, ਉੱਥੇ ਹੀ ਇਸ ਏਰੀਏ ਦੇ ਪ੍ਰਭਾਵਸ਼ਾਲੀ ਘੁਮਾਣ ਭਾਈਚਾਰੇ ਬਾਰੇ ਪਹਿਲੀ ਵਾਰ ਸਿਧਾਂਤਕ ਤੇ ਇਤਿਹਾਸਕ ਤੱਥਾਂ ਨੂੰ ਉਜਾਗਰ ਕਰਦੀ ਹੈ। ਇਸ ਪੱਖ ਨੂੰ ਨਜ਼ਰ ਵਿੱਚ ਰੱਖਦੇ ਹੋਏ ਸ਼ਹੀਦ ਬਾਬਾ ਸਿੱਧ ਘੁਮਾਣ ਪ੍ਰਬੰਧਕ ਕਮੇਟੀ, ਨਗਰ ਪੰਚਾਇਤ, ਨਗਰ ਨਿਵਾਸੀ ਤੇ ਸਮੂਹ ਘੁਮਾਣ ਭਾਈਚਾਰੇ ਵੱਲੋਂ ਪੁਸਤਕ ਦੇ ਖੋਜੀ ਲੇਖਕ ਗੁਰਨਾਮ ਸਿੰਘ ਨੂੰ ਸ਼ਹੀਦ ਬਾਬਾ ਸਿੱਧ ਘੁਮਾਣ ਦੀ ਦੁਆਦਸੀ ਦੇ ਅਵਸਰ ਤੇ ਵਿਸ਼ਾਲ ਇੱਕਠ ਵਿੱਚ ਮਿਤੀ 13 ਜੁਲਾਈ 2019 ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਬਾਰੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ/ਜਨਰਲ ਸਕੱਤਰ ਮਨਜੀਤ ਸਿੰਘ ਤੇ ਭਗਵਾਨ ਸਿੰਘ ਨੇ ਲਿਖਤੀ ਸੱਦਾ ਪੱਤਰ ਭੇਜਿਆ ਹੈ।

ਇਸ ਸਬੰਧੀ ਪੰਜਾਬੀ ਸਾਹਿਤ ਸਭਾ ਸੰਗਰੂਰ ਦੇ ਪ੍ਰਧਾਨ ਡਾ. ਭਗਵੰਤ ਸਿੰਘ ਤੇ ਸਲਾਹਕਾਰ ਜਗਦੀਪ ਸਿੰਘ ਐਡਵੋਕੇਟ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਸਮੂਹ ਮੈਂਬਰਾਂ ਨੂੰ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਹੈ।