• ਸੁਪਰੀਮ ਸਿੱਖ ਸੁਸਾਇਟੀ ਵਲੋਂ ਕਣਕ ਦੀ ਸੜੀ ਫ਼ਸਲ ਦੇ ਮੁਆਵਜ਼ੇ ਵਜੋਂ ਵੰਡੇ ਚੈੱਕ

e693d586-3a9a-4993-b984-246fbdc90b76

ਆਕਲੈਂਡ — ਉੱਤਰ ਭਾਰਤ ‘ਚ ਅਪ੍ਰੈਲ ਦਾ ਮਹੀਨਾ ਕਿਸਾਨਾਂ ਦੀਆਂ ਸੱਧਰਾਂ ਦਾ ਮਹੀਨਾ ਹੁੰਦਾ ਹੈ | ਜਿਸ ਵਿਚ ਕਿਸਾਨ ਆਪਣੇ ਦੇਣੇ ਲੈਣੇ ਦੀਆਂ ਗੋਂਦਾ ਗੁੰਦਦੇ  ਹੈ | ਪਰ ਜਦੋਂ ਇਹਨਾਂ ਸੁਪਨਿਆਂ ਤੇ ਅਰਮਾਨਾਂ ਤੇ ਕੋਈ ਕਰੋਪੀ ਝੁੱਲ ਜਾਵੇ ਤਾਂ ਉਸ ਮੌਕੇ ਕਿਸਾਨ ਦੀ ਹਾਲਤ ਬਿਆਨ ਕਰਨ ਵਿਚ ਕਿਸੇ ਵੱਡੇ ਸ਼ਾਇਰ ਦੀ ਕਲਮ ਵੀ ਕੰਮ ਨਹੀਂ ਆਉਂਦੀ | ਪਿਛਲੇ ਦਿਨੀਂ ਜਦੋਂ ਪੰਜਾਬ ਵਿਚ ਵੱਡੇ ਪੱਧਰ ਤੇ ਪੱਕੀਆਂ ਕਣਕਾਂ ਅੱਗ ਦੀ ਲਪੇਟ ਵਿਚ ਆਈਆਂ ਤਾਂ ਸਮੁੱਚੇ ਸੰਸਾਰ ਵਿਚ ਵੱਸਦੇ ਪੰਜਾਬੀ ਤ੍ਰਾਹ ਤ੍ਰਾਹ ਕਰ ਬੈਠੇ | ਸੋਸ਼ਲ ਮੀਡੀਆਂ ਦੀ ਸੰਯੋਗ ਵਰਤੋਂ ਨਾਲ ਲੋਕਾਂ ਪੀੜਤ ਕਿਸਾਨਾਂ ਦੀ ਮਦਦ ਵੀ ਕੀਤੀ | ਇਸੇ ਯਤਨਾਂ ਤਹਿਤ ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਵਲੋਂ ਪੰਜਾਬ ਦੇ ਕਿਸਾਨਾਂ ਦੇ ਹੱਕ ਵਿਚ ਹਾਅ ਦਾ ਨਾਹਰਾ ਮਾਰਿਆ ਤੇ ਕੁਝ ਹੀ ਦਿਨਾਂ ਵਿਚ 18 ਹਜ਼ਾਰ ਡਾਲਰ ਦੀ ਰਾਸ਼ੀ ਇਕੱਠੀ ਹੋ ਗਈ, ਜਿਸ ਵਿਚ ਜਸਪ੍ਰੀਤ ਸਿੰਘ ਰਾਜਪੁਰਾ ਵਲੋਂ ਇਕੱਤਰ 5 ਹਜ਼ਾਰ ਡਾਲਰ ਦੀ ਰਾਸ਼ੀ ਵੀ ਸ਼ਾਮਿਲ ਹੈ  | ਜਿਸਤੋਂ ਬਾਅਦ ਸੁਪਰੀਮ ਸਿੱਖ ਸੁਸਾਇਟੀ ਦੇ ਬੁਲਾਰੇ ਭਾਈ ਦਲਜੀਤ ਸਿੰਘ ਨੇ ਇੰਡੀਆ ਵਿਚ ਭਾਈ ਜਸਵਿੰਦਰ ਸਿੰਘ ਸ਼ਾਂਤ (ਸਿੱਖ ਵਿਦਵਾਨ ) ,ਹਰਵੀਰ ਸਿੰਘ ਧਾਲੀਵਾਲ (ਡੀ.ਪੀ ) ਅਤੇ ਪੱਤਰਕਾਰ ਨਵਕਿਰਨ ਸਿੰਘ ਦੀ ਲੋੜਵੰਦ ਕਿਸਾਨ ਲੱਭਣ ਦੀ  ਜਿੰਮੇਵਾਰੀ ਲਗਾਈ ਗਈ |

ac025892-5082-44eb-9457-6b2b309001fa

ਇਸਦੇ ਤਹਿਤ 9 ਜੂਨ ਦਿਨ ਐਤਵਾਰ ਮੋਗਾ ਜਿਲੇ ਦੇ ਪਿੰਡ ਬਿਲਾਸਪੁਰ ਦੇ ਗੁਰੂਦਵਾਰਾ ਪ੍ਰੇਮਸਰ ਸਾਹਿਬ ਵਿਖੇ ਦਿਓਲ ਪਰਿਵਾਰ ਸਮਾਜਿਕ ਚੇਤਨਾ ਸੁਸਾਇਟੀ ਅਤੇ ਦੀ ਬਿਲਾਸਪੁਰ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਸਹਿਯੋਗ ਨਾਲ 20 ਕਿਸਾਨਾਂ ਜੋ ਕਿ ਬਰਨਾਲਾ ਜਿਲੇ ਦੇ ਪਿੰਡ ਠੀਕਰੀਵਾਲਾ ,ਨਾਈਵਾਲਾ ,ਪੱਤੀ ਸੇਖਵਾਂ ਅਤੇ ਬੀਹਲਾ ਨਾਲ ਸਬੰਧਿਤ ਸਨ ਤੇ ਮੋਗਾ ਜਿਲੇ ਦੇ ਪਿੰਡ ਮਾਛੀਕੇ ,ਮਹਿਰੋਂ ਅਤੇ ਬੁੱਗੀਪੁਰਾ ਨਾਲ ਸਬੰਧਿਤ ਸਨ ਨੂੰ 5 ਲੱਖ ਰੁਪਏ ਦੇ ਚੈੱਕ ਤਕਸੀਮ ਕੀਤੇ ਗਏ | ਇਸਤੋਂ ਇਲਾਵਾ ਭਾਈ ਜਸਵਿੰਦਰ ਸਿੰਘ ਸ਼ਾਂਤ ਨੇ ਦੁਆਬੇ ਦੇ ਵੱਖ ਵੱਖ ਪਿੰਡਾਂ ਦੇ ਦਸ ਕਿਸਾਨਾਂ ਨੂੰ ਘਰ ਘਰ ਜਾਕੇ ਸਾਢੇ ਤਿੰਨ ਲੱਖ ਦੇ ਚੈੱਕ ਵੱਖਰੇ ਰੂਪ ਵਿਚ ਤਕਸੀਮ ਕੀਤੇ | ਬਿਲਾਸਪੁਰ ਵਿਖੇ ਹੋਏ ਸਮਾਗਮ ਵਿਚ ਮਾਸਟਰ ਗੁਰਮੇਲ ਸਿੰਘ ਬੌਡੇ ,ਮਹਿੰਦਰਪਾਲ ਲੂੰਬਾ ,ਨਵਕਿਰਨ ਪੱਤੀ ਅਤੇ ਨਵਕਿਰਨ ਪੱਤੀ ਨੇ ਜਿੱਥੇ ਹੀ ਹਾਜ਼ਰੀਨ ਨੂੰ ਸੰਬੋਧਿਤ ਕਰਦਿਆਂ ਕਿਹਾ ਜਿੱਥੇ ਸਮੇਂ ਦੀਆਂ ਦੁਸ਼ਵਾਰੀਆਂ ਦੀ ਚਰਚਾ ਕੀਤੀ | ਉੱਥੇ ਹੀ ਨਿਊਜ਼ੀਲੈਂਡ ਦੀ ਸੰਗਤ ਦਾ ਉਚੇਚੇ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਕੰਮ ਵਿਚ ਸਰਕਾਰਾਂ ਅਸਫ਼ਲ ਰਹੀਆਂ, ਉੱਥੇ ਹੀ ਪ੍ਰਵਾਸੀ ਪੰਜਾਬੀਆਂ ਹਮੇਸ਼ਾ ਫਰਜ਼ ਤੋਂ ਵੀ ਅਗਾਹ ਦੇ ਪੂਰਨੇ ਪਾਏ |

(ਤਰਨਦੀਪ ਬਿਲਾਸਪੁਰ )

kiwipunjab@gmail.com