IMG_4399
ਨਿਊਯਾਰਕ, 11 ਜੂਨ — ਕੈਨੇਡਾ ਚ’ ਵੱਸਦੇ ਲੋਕ ਗਾਇਕ ਹਰਪ੍ਰੀਤ ਰੰਧਾਵਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹਨਾਂ ਦਾ ਇਕ ਹੋਰ ਨਵਾਂ ਗੀਤ ਬੁਲੇਟ’ ਮਿੱਤੀ 13 ਜੂਨ ਨੂੰ ਮਾਰਕੀਟ ਚ’ ਆ ਰਿਹਾ ਹੈ । ਬਿਲਕੁਲ ਇਹ ਨਵਾਂ ਗੀਤ ਲੈ ਕੇ ਹਾਜ਼ਿਰ ਹੋ ਰਹੇ ਹਾਂ ਅਤੇ  ਜਿਸ ਨੂੰ ਲੋਕ ਰੰਗ ਆਡੀਉ ਵਲੋਂ 13 ਜੂਨ ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਗੀਤ ਨੂੰ ਲਿਖਿਆ ਬਾਈ ਗੁਰਜੀਤ ਬਰਾੜ ਜੀ ਨੇ ਤੇ ਮਿਉਜਕ ਦਿੱਤਾ ਬਬਲੂ ਸਨਿਆਲ ਹੁਣਾਂ ਨੇ, ਕੰਪੋਜ ਕੀਤਾ ਜੱਸ ਸੰਘਾ ਨੇ , ਉਹਨਾਂ ਸਪੈਸ਼ਲ  ਧੰਨਵਾਦ ਗੀਤਕਾਰ ਸਾਹਿਬ ਢਿੱਲੋਂ ,ਸੋਢੀ ਨਾਗਰਾ, ਸਾਬੀ ਸੁਖੀਆ ਨੰਗਲ,ਪਹਿਲਵਾਨ ਗੋਪੀ ਲੱਖਣ ਕਲਾਂ  ਤੇ ਬਲਜੀਤ ਸੰਘਾ (ਕਾਲਾ ਸੰਘਿਆਂ) ਦਾ ਸਹਿਯੋਗ ਦੇਣ ਲਈ ਵੀ ਵਿਸ਼ੇਸ਼ ਧੰਨਵਾਦ ਕੀਤਾ ਹੈ।