news Avtar singh Bhullar 190605 film banned

ਵਿਵਾਦਿਤ ਫਿਲਮ ‘ਦਾਸਤਾਨ ਏ ਮੀਰੀ ਪੀਰੀ’ ਤੇ ਅਸਟਰੇਲੀਆ ਵਿਚਲੇ ਸੂਬੇ ਵਿਕਟੋਰੀਆਂ ਵਿੱਚ ਪ੍ਰਦਰਸ਼ਨ ਤੇ ਰੋਕ ਲਗਾ ਦਿੱਤੀ ਹੈ। ਬੀਤੇ ਦਿਨੀਂ ਅਸਟਰੇਲੀਆ ਦੀਆਂ ਵੱਖ ਵੱਖ ਸਿੱਖ ਸੰਸਥਾਵਾਂ, ਮੈਲ਼ਬੌਰਨ ਦੇ ਗੁਰੂਘਰਾਂ ਦੇ ਪ੍ਰਬੰਧਕਾਂ ਤੇ ਸਮੂਹ ਸਿੱਖ ਸੰਗਤਾਂ ਵੱਲੋਂ ਸ਼ਨਸ਼ਾਈਨ ਸਿਨੇਮਾ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ ਵਿੱਚ ਫਿਲਮ ਦੇ ਵਿਰੁੱਧ ਇੱਕਜੁਟਦਾ ਦਾ ਪ੍ਰਗਟਾਵਾ ਕਰਦਿਆਂ ਪਾਬੰਧੀ ਦੀ ਮੰਗ ਕੀਤੀ ਗਈ ਸੀ। ਅਗਲੇ ਦਿਨ ਸਿਨੇਮਾ ਅਧਿਕਾਰੀਆਂ,ਵਿਕਟੋਰੀਆ ਪੁਲਿਸ ਅਤੇ ਸਿੱਖ ਸੰਗਤਾਂ ਦੀ ਸਾਂਝੀ ਮੀਟਿੰਗ ਵਿੱਚ ਸਿੱਖ ਭਾਵਨਾਵਾਂ ਨੂੰ ਮੱਦੇਨਜਰ ਰਖਦਿਆਂ, ਇਸ ਫਿਲਮ ਦੇઠ ਪ੍ਰਦਰਸ਼ਣ ਤੇ ਪੂਰੇ ਵਿਕਟੋਰੀਆ ਸੂਬੇ ਵਿੱਚ ਰੋਕ ਲਗਾ ਦਿੱਤੀ ਗਈ ਹੈ।

ਸਿਨੇਮਾ ਘਰ ਦੇ ਪ੍ਰਬੰਧਕਾਂ ਨੂੰ ਉਸ ਮਤੇ ਦੀ ਨਕਲ ਵੀ ਦਿੱਤੀ ਗਈ, ਜਿਹੜਾ ਬੀਤੇ ਵਰੇ ਮੈਲਬੌਰਨ ਦੀਆਂ ਸਿੱਖ ਸੰਗਤਾਂ ਤੇ ਸਿੱਖ ਜੱਥੇਬੰਦੀਆਂ ਨੇ ਪਾਸ ਕੀਤਾ ਸੀ। ਇਸ ਮਤੇ ਅਨੁਸਾਰ ਫੈਸਲਾ ਕੀਤਾ ਗਿਆ ਸੀ ਕਿ, ਸਿੱਖ ਗੁਰੂ ਸਹਿਬਾਨ, ਉਹਨਾਂ ਦੇ ਪਰਿਵਾਰਾਂ , ਸਿੱਖ ਸਾਖੀਆਂ ਉੱਪਰ ਕਿਸੇ ਵੀ ਤਰਾਂ ਦੀ ਫਿਲਮ ਦੇ ਪ੍ਰਦਰਸ਼ਣ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਸ ਸਬੰਧੀ ਸ਼ਰੋਮਣੀ ਕਮੇਟੀ ਨੂੰ ਵੀ ਅਜਿਹੀਆਂ ਫਿਲਮਾਂ ਦੇ ਨਿਰਮਾਣ ਨੂੰ ਲੈ ਕੇ ਸਖਤ ਰੁੱਖ ਅਪਣਾਉਣ ਲਈ ਈਮੇਲ ਕੀਤੀ ਗਈ।

ਸਮੂਹ ਸਿੱਖ ਸੰਗਤਾਂ ਵੱਲੋਂ ਸੂਬੇ ਵਿੱਚ ਫਿਲਮ ਪ੍ਰਦਰਸ਼ਣ ਦੇ ਰੋਕ ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।