IMG_4516

ਫਰਿਜ਼ਨੋ13 ਮਈ —- ਫਰਿਜ਼ਨੋ ਇਲਾਕੇ ਦੀ ਬਹੁਪੱਖੀ ਸ਼ਖ਼ਸੀਅਤ ਸ. ਮਹਿੰਦਰ ਸਿੰਘ ਸੰਧਾਵਾਲ਼ੀਆ ਪਿਛਲੇ ਦਿਨੀਂ ਆਪਣੀ ਪੰਜਾਬ ਫੇਰੀ ਤੇ ਗਏ, ਜਿੱਥੇ ਉਹਨਾਂ ਨੂੰ ਗੁਰੂ ਅੰਗਦ ਦੇਵ ਕਾਲਜ ਆਫ ਐਜੂਕੇਸ਼ਨ ਖਡੂਰ ਸਹਿਬ ਵਿੱਖੇ ਅੰਤਰ ਕਾਲਜ ਪ੍ਰਤੀਯੋਗਤਾ ਮੁਕਾਬਲੇ ਦੌਰਾਨ ਮੁੱਖ ਮਹਿਮਾਨ ਵਜੋਂ ਜਾਣ ਦਾ ਮਾਣ ਪ੍ਰਾਪਤ ਹੋਇਆ। ਇਸ ਮੌਕੇ ਮਹਿੰਦਰ ਸਿੰਘ ਸੰਧਾਵਾਲ਼ੀਆ ਨੇ ਬੋਲਦਿਆਂ ਹੋਇਆ ਕਿਹਾ ਕਿ ਬਾਬਾ ਸੇਵਾ ਸਿੰਘ ਦੀ ਛਤਰ ਛਾਇਆ ਹੇਠ ਇਹ ਕਾਲਜ ਸਾਡੇ ਦੇਸ਼ ਦਾ ਭਵਿੱਖ ਸਾਡੇ ਨੌਜਵਾਨ ਵਰਗ ਨੂੰ ਐਜੂਕੇਟ ਕਰਕੇ ਦੇਸ਼ ਦੇ ਵਿਕਾਸ ਵਿੱਚ ਆਪਣਾ ਹਿੱਸਾ ਪਾ ਰਿਹਾ ਹੈ। ਉਹਨਾਂ ਕਿਹਾ ਕਿ ਅੰਤਰ ਕਾਲਜ ਮੁਕਾਬਲੇ ਵਿੱਦਿਆਰਥੀਆ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਕਰਦੇ ਹਨ ‘ਤੇ ਬੱਚੇ ਸਾਡੇ ਸਮਾਜ ਦਾ ਦਰਪਨ ਹੁੰਦੇ ਹਨ। ਇਸ ਮੌਕੇ ਜੇਤੂ ਵਿਦਿਆਰਥੀਆ ਨੂੰ ਇਨਾਮ ਵੀ ਮਹਿੰਦਰ ਸਿੰਘ ਸੰਧਾਵਾਲ਼ੀਆ ਨੇ ਵੰਡੇ। ਇਸ  ਮੌਕੇ  ਹੋਰਨਾਂ ਤੋ ਇਲਾਵਾ ਪ੍ਰੋ. ਅਮਿੱਤ ਕੋਟਸ, ਬਲਵੀਰ ਸਿੰਘ, ਬਲਦੇਵ ਸਿੰਘ ਸੰਧੂ, ਵਰਿਆਮ  ਸਿੰਘ , ਅਜੀਤ ਸਿੰਘ ਮੁਗ਼ਲਾਣੀ, ਬ੍ਰਿਗੇਡੀਅਰ ਗੁਰਵਿੰਦਰ ਸੰਘ ਰੰਧਾਵਾ, ਮੇਘ ਸਿੰਘ, ਪਿ੍ਰੰਸੀਪਲ ਬੀਰ ਇੰਦਰ ਸਿੰਘ ਉਚੇਚੇ ਤੌਰ ਤੇ ਪਹੁੰਚੇ ਹੋਏ  ਸਨ। ਅਖੀਰ ਵਿੱਚ ਪ੍ਰਿੰਸੀਪਲ ਸਿਮਰਪ੍ਰੀਤ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਪ੍ਰੋ. ਮਨਦੀਪ ਕੌਰ ਨੇ ਬਖੂਬੀ ਕੀਤਾ।