news avtar singh bhullar bidi chand dal sports 003

ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਪਲੰਪਟਨ ਵਿਖੇ ਸਲਾਨਾ ਖੇਡ ਤੇ ਸੱਭਿਆਚਾਰਕ ਸਮਾਗਮ ਐਤਵਾਰ 12 ਮਈ ਨੂੰ ਕਰਵਾਇਆ ਗਿਆ। ਇਸ ਮੌਕੇ ਕਬੱਡੀ, ਗੱਤਕਾ, ਅਥਲੈਟਿਕਸ,ਡੰਡ ਬੈਠਕਾਂ ਤੇ ਰੱਸਾ ਕੱਸੀ,ਚਾਟੀ ਦੌੜ, ਦਸਤਾਰ ਮੁਕਾਬਲੇ, ਸੰਗੀਤਕ ਕੁਰਸੀ, ਧਾਰਮਿਕ ਪ੍ਰਸ਼ਨ ਉੱਤਰ ਮੁਕਾਬਲੇ ਕਰਵਾਏ ਗਏ। ਇਸ ਖੇਡ ਮੇਲੇ ਮੌਕੇ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ। ਬਜੁਰਗਾਂ ਦੀ ਗਿਣਤੀ ਵੀ ਜਿਕਰਯੋਗ ਰਹੀ।

news avtar singh bhullar bidi chand dal sports 002
ਖੇਡਾ ਦੇ ਜੇਤੂਆਂ ਨੂੰ ਨਗਦ ਇਨਾਮਾਂ ਤੇ ਸਨਮਾਨ ਚਿੰਨਾਂ ਨਾਲ ਨਿਵਾਜਿਆ ਗਿਆ। ਛੋਟੇ ਬੱਚਿਆਂ ਨੇ ਧਾਰਮਿਕ ਕਵਿਤਾਵਾ ਤੇ ਕਵੀਸ਼ਰੀ ਗਾ ਕੇ ਸਭ ਦਾ ਮਨ ਮੋਹਿਆ।

news avtar singh bhullar bidi chand dal sports

ਬੱਚਿਆਂ ਦੇ ਮਨੋਰੰਜਨ ਤੇ ਖੇਡਣ ਕੁੱਦਣ ਦੇ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਤੇ ਵੱਖ ਵੱਖ ਸ਼ਖਸ਼ੀਅਤਾਂ ਨੂੰ ਵੀ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਚਾਹ ਪਾਣੀ ਤੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਿਆ। ਬਾਬਾ ਗੁਰਦਰਸ਼ਣ ਸਿੰਘ ਤੇ ਸਮੂਹ ਸੇਵਾਦਾਰਾਂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।