FullSizeRender (2)

ਨਿਊਯਾਰਕ/ ਟੋਰਾਟੋ 10 ਮਈ — ਕੈਨੇਡਾ ਦੀ ਧਰਤੀ ਤੇ ਵੱਸਦੇ ਲੱਖਣ ਕਲਾਂ( ਕਪੂਰਥਲਾ) ਨਾਲ ਪਿਛੋਕੜ ਰੱਖਣ ਵਾਲੇ ਉੱਘੇ ਪੰਜਾਬੀ ਗਾਇਕ ਹਰਪ੍ਰੀਤ ਰੰਧਾਵਾ ਨੇ ਪੰਜਾਬ ਏਕਤਾ ਪਾਰਟੀ ਦੇ ਲਈ ਚਾਬੀ’ ਗੀਤ ਗਾਇਆ ਹੈ। ਗੀਤ ਵਿੱਚ ਲੇਖਕ ਨੇ ਸਚਾਈ ਬਿਆਨ ਕੀਤੀ ਹੈ ਤੇ ਗਾਇਕ ਰੰਧਾਵਾ ਨੇ ਵੀ ਹਿੱਕ ਦੇ ਜ਼ੋਰ ਨਾਲ ਗਾਇਆ ਜਿਸ ਨੂੰ ਯੂ-ਟਿਊਬ ਤੇ ਬਹੁਤ ਹੀ ਭਰਵੇਂ ਹੁੰਗਾਰੇ ਨਾਲ ਲੋਕ  ਬਹੁਤ ਪਸੰਦ ਕਰ ਰਹੇ ਹਨ । ਹਰਪ੍ਰੀਤ ਰੰਧਾਵਾ ਨੇ ਫ਼ੋਨ ਵਾਰਤਾ ਤੇ ਸਾਡੇ ਪੱਤਰਕਾਰ ਨੂੰ ਦੱਸਿਆ ਕਿ ਮੇਰੀ ਸਾਰੇ ਭੈਣ- ਭਰਾਵਾਂ ਨੂੰ ਤੇ ਸੱਜਣਾਂ ਮਿੱਤਰਾਂ ਨੂੰ ਬੇਨਤੀ ਹੈ ਕਿ ਇਹ ਗੀਤ ਹਰ ਇਕ ਆਟੋ ਰਿਕਸ਼ਾ ਤੇ ਕਾਰਾਂ ਵਿੱਚ ਚਲਾਉ ਜੋ ਪਾਰਟੀ ਦੇ ਪ੍ਰਚਾਰ ਵਾਸਤੇ ਇਹ ਗੀਤ ਬਹੁਤ ਸੋਹਣਾਂ ਉਸ ਨੇ ਗਾਇਆ ਹੈ।

ਜਿਸ ਦਾ ਟਾਈਟਲ ਹੀ ਚਾਬੀ ਹੈ ਮੇਰੇ ਵੀਰ ਨੇ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਇਹ ਗੀਤ ਆਪੋਂ ਆਪਣੀਆਂ ਗੱਡੀਆਂ ਤੇ ਚਲਾਉ ਉਸ ਨੇ ਪਸੰਦ ਕਰਨ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਤੇ ਉਸ ਨੇ  ਪੰਜਾਬ ਏਕਤਾ ਪਾਰਟੀ ਜ਼ਿੰਦਾਬਾਦ ਬਾਰੇ ਕਿਹਾ ਤੇ ਪੰਜਾਬ ਏਕਤਾ ਪਾਰਟੀ ਦੇ ਸਾਰੇ ਉਮੀਦਵਾਰਾ ਨੂੰ ਵੋਟਾਂ ਪਾ ਕੇ ਜਿਤਾਉਣ ਦੀ ਵੀ ਗੱਲ ਕਹੀ।