FullSizeRender (3)
ਨਿਊਯਾਰਕ, 17 ਮਈ — ਬੀਤੇਂ ਦਿਨ ਫਰਿਜ਼ਨੋ ਕਾਉਂਟੀ ਸ਼ੈਰਿਫ ਮਹਿਕਮੇ ਨੇ ਇਕ ਪ੍ਰੈਸ ਨੋਟ ਜਾਰੀ ਕਰਦੇ ਹੋਏ ਲੋਕਾਂ ਕੋਲ ਅਪੀਲ ਕੀਤੀ ਹੈ ਕਿ 54 ਸਾਲਾ ਫਾਉਲਰ ਟਾਊਨ ਨਿਵਾਸੀ ਸਤਵੰਤ ਸਿੰਘ ਬੈਂਸ ਜੋ 15 ਮਈ ਤੋਂ ਅਚਾਨਕ ਉਸ ਵੇਲੇ ਭੇਦਭਰੀ ਹਾਲਤ ਚ’ਲਾਪਤਾ ਹੋ ਗਿਆ ਜਦੋ ਉਹ ਆਪਣੇ ਟਰੱਕ ਤੇ ਲੋਡ ਲੈਕੇ ਲਾਸ ਬੈਨੋਸ (ਕੈਲੀਫੋਰਨੀਆ) ਕੋਲ ਇੰਟਰਸਟੇਟ 5 ਤੇ ਜਾ ਰਿਹਾ ਸੀ. ਕੈਲੀਫੋਰਨੀਆ ਹਾਈਵੇ ਪੈਟਰੋਲ ਨੂੰ ਉਸਦਾ ਟਰੱਕ ਸਟਾਰਟ ਮਿਲਿਆ ਹੈ ਅਤੇ ਉਸ ਵਿਚੋਂ ਸਤਵੰਤ ਸਿੰਘ ਬੈਂਸ ਦਾ ਪਰਸ ਅਤੇ ਉਸਦਾ ਮੋਬਾਈਲ ਫੋਨ ਵੀ ਮਿਲਿਆ ਹੈ. ਅਧਿਕਾਰੀਆਂ ਨੇ ਮੌਕੇ ਤੇ ਉਸਨੂੰ ਲੱਭਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਸਦਾ ਕੋਈ ਪਤਾ ਨਹੀਂ ਲੱਗਾ। ਉਸ ਦੇ ਪਰਿਵਾਰ ਨੂੰ ਉਸਦੇ ਲਾਪਤਾ ਹੋਣ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਉਸਦੀ ਤਲਾਸ਼ ਕੀਤੀ ਜਾ ਰਹੀ ਹੈ. ਫਰਿਜ਼ਨੋ ਸ਼ੈਰਿਫ ਮਹਿਕਮੇ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਨੂੰ ਵੀ ਸਤਵੰਤ ਸਿੰਘ ਬੈਂਸ ਜਿਸਦਾ ਕੱਦ  5 ਫੁੱਟ 8 ਇੰਚ ਹੈ ਅਤੇ ਵਜਨ 230 ਪਾਉਂਡ ਹੈ ਬਾਰੇ ਕੋਈ ਵੀ ਜਾਣਕਾਰੀ ਮਿਲੇ ਤਾਂ ਫੋਰਨ ਇਸ ਦੀ  ਸੂਚਨਾ ਕੈਲੀਫੋਰਨੀਆ ਦੀ ਫਰਿਜ਼ਨੋ ਪੁਲਿਸ ਮਹਿਕਮੇ ਦੇ ਸੈਰਿਫ ਆਫ਼ਿਸ ਦੇ ਫ਼ੋਨ ਨੰ: 559-600-3111 ਤੇ ਦਿੱਤੀ ਜਾਵੇ।