(ਬ੍ਰਿਸਬੇਨ ਦੇ ਸਿਨੇਮਾ ਘਰ ਦੇ ਬਾਹਰ ਫ਼ਿਲਮ ‘ਲੁਕਣ ਮੀਚੀ’ ਬਾਰੇ ਗੱਲਬਾਤ ਕਰਦੇ ਦਰਸ਼ਕ)
(ਬ੍ਰਿਸਬੇਨ ਦੇ ਸਿਨੇਮਾ ਘਰ ਦੇ ਬਾਹਰ ਫ਼ਿਲਮ ‘ਲੁਕਣ ਮੀਚੀ’ ਬਾਰੇ ਗੱਲਬਾਤ ਕਰਦੇ ਦਰਸ਼ਕ)

ਦੇਸ਼ ਤੇ ਵਿਦੇਸ਼ ਵਿਚ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਲੁਕਣ ਮੀਚੀ’ ਦਰਸ਼ਕਾ ਨੂੰ ਰਾਸ ਆ ਰਹੀ ਹੈ। ਪੰਜਾਬੀ ਗਾਇਕ ਤੇ ਅਦਾਕਾਰ ਪ੍ਰੀਤ ਹਰਪਾਲ ਫ਼ਿਲਮ ‘ਸਿਰਫਿਰੇ’ ਅਤੇ  ‘ਮਾਈ ਸੈਲਫ ਪੇਂਡੂ’ ਤੋ ਬਾਅਦ ਫ਼ਿਲਮ ‘ਲੁਕਣ ਮੀਚੀ’ ਦੇ ਰਾਹੀ ਬਤੌਰ ਹੀਰੋ ਫਿਲਮੀ ਪਰਦੇ ‘ਤੇ ਦਰਸ਼ਕਾ ਨੂੰ ਰਾਸ ਆ ਰਹੀ ਹੈ ਅਦਾਕਾਰੀ ਦੇ ਜੌਹਰ ਵਿਖਾ ਰਿਹਾ ਹੈ, ਜਿਸ ਨੂੰ ਦਰਸ਼ਕਾ ਵਲੋ ਪਸੰਦ ਕੀਤਾ ਜਾ ਰਿਹਾ ਹੈ।ਦਰਸ਼ਕਾਂ ਦੀ ਭਰਪੂਰ ਮੰਗ ‘ਤੇ ਪ੍ਰਸਿੱਧ ਅਦਾਕਾਰ ਯੋਗਰਾਜ ਸਿੰਘ ਤੇ ਗੱਗੂ ਗਿੱਲ ਦੇ ਕਿਰਦਾਰ ਫ਼ਿਲਮ ‘ਚ ਪਿਆਰ ਅਤੇ ਦੁਸ਼ਮਣੀ ਦੀ ਜੁਗਲਬੰਦੀ ਨੇ ਮੁੜ ਉਨ੍ਹਾਂ ਦੇ ਪੁਰਾਤਨ ਰੰਗ ਨੂੰ ਬਹੁਤ ਹੀ ਖੂਬਸੂਰਤੀ ਨਾਲ ਪਰਦੇ ‘ਤੇ ਪੇਸ਼ ਕੀਤਾ ਹੈ। ਮੈਂਡੀ ਤੱਖਰ, ਕਰਮਜੀਤ ਅਨਮੋਲ, ਬੀ. ਐੱਨ ਸ਼ਰਮਾ, ਜਤਿੰਦਰ ਕੌਰ, ਅੰਮ੍ਰਿਤ ਔਲਖ, ਗੁਰਚੇਤ ਚਿੱਤਰਕਾਰ, ਹੋਬੀ ਧਾਲੀਵਾਲ ਅਤੇ ਰੋਜ ਜੇ ਕੌਰ ਅਤੇ ਅਨਮੋਲ ਵਰਮਾ ਵਲੋ ਨਿਭਾਈਆਂ ਗਈਆਂ ਭੁਮਿਕਾਵਾਂ ਨੂੰ ਦਰਸ਼ਕਾਂ ਵਲੋ ਪਿਆਰ ਮਿਲ ਰਿਹਾ ਹੈ। ‘ਬੰਬਲ ਬੀ ਪ੍ਰੋਡਕਸ਼ਨ’ ਦੇ ਬੈਨਰ ਹੇਠ ਨਿਰਮਾਤਾ ਅਵਤਾਰ ਸਿੰਘ ਬੱਲ ਤੇ ਬਿਕਰਮ ਬੱਲ ਦੀ ਇਸ ਫ਼ਿਲਮ ਦੀ ਕਹਾਣੀ ਰਾਜੂ ਵਰਮਾ ਨੇ ਲਿੱਖੀ ਹੈ ਤੇ ਨਿਰਦੇਸ਼ਿਤ ਐੱਮ. ਹੁੰਦਲ ਵਲੋ ਕੀਤੀ ਗਈ ਹੈ। ਇਸ ਫ਼ਿਲਮ ਨੂੰ  ਜਤਿੰਦਰ ਸ਼ਾਹ ਵਲੋਂ ਸੰਗੀਤਕ ਧੁਨਾ ਨਾਲ ਸ਼ਿੰਗਾਰਿਆ ਗਿਆ ਹੈ।ਇਹ ਫ਼ਿਲਮ ਸਮਾਜਿਕ ਰਿਸ਼ਤਿਆ ਦੀ ਕਹਾਣੀ ਦੇ ‘ਤੇ ਅਧਾਰਿਤ ਹੈ। ਫ਼ਿਲਮ ਦਿਖਾਇਆ ਗਿਆ ਹੈ, ਕਿ ਕਿਸ ਤਰਾਂ ਆਮ ਲੋਕ ਆਪਣੀ ਜਿੰਦਗੀ ਵਿੱਚ ਦੋਸਤੀ ਦੇ ਰਿਸ਼ਤਿਆ ਨੂੰ ਦੁਸ਼ਮਣੀ ਵਿੱਚ ਬਦਲ ਲੈਦੇ ਹਨ, ਫਿਰ ਅਹਿਸਾਸ ਹੋਣ ‘ਤੇ ਮੁੜ ਗਿਲੇ ਸ਼ਿਕਵੇ ਭੁਲਾ ਕੇ ਆਪਸੀ ਪਿਆਰ-ਮਿਲਵਰਤਣ ਤੇ ਸਾਝ ਦੀਆ ਤੰਦਾਂ ਨੂੰ ਜੋੜਦੇ ਹਨ। ਬ੍ਰਿਸਬੇਨ ਦੇ ਸਿਨੇਮਾ ਘਰ ਦੇ ਬਾਹਰ ਗ੍ਰੈਂਡ ਸਟਾਈਲ ਇੰਟਰਟੇਨਮੈਂਟ ਦੇ ਰੌਕੀ ਭੁੱਲਰ, ਕਮਰ ਬੱਲ ਤੇ ਸੰਨੀ ਅਰੋੜਾ ਨੇ ਜਗਬਾਣੀ ਨਾਲ ਗੱਲਬਾਤ ਕਰਦਿਆ ਦੱਸਿਆ ਕਿ ‘ਲੁਕਣ ਮੀਚੀ’ ਫ਼ਿਲਮ ‘ਚ ਕਾਮੇਡੀ, ਰੁਮਾਸ ਦੇ ਨਾਲ-ਨਾਲ ਪੰਜਾਬ ਅਤੇ ਹਰਿਆਣਾ ਦੇ ਸੱਭਿਆਚਾਰਕ ਕਦਰਾਂ ਕੀਮਤਾਂ ਤੇ ਪਰਿਵਾਰਿਕ ਤੇ ਸਮਾਜਿਕ ਰਿਸ਼ਤਿਆਂ ਦੀ ਗੱਲ ਬਹੁਤ ਹੀ ਬਾਖੂਬੀ ਨਾਲ ਕੀਤੀ ਗਈ ਹੈ। ਦਰਸ਼ਕ ਫ਼ਿਲਮ ਨੂੰ ਪਸੰਦ ਕਰਨਗੇ।