IMG-20190508-WA0078

ਪੰਜਾਬੀ ਗਾਇਕ ਤੇ ਅਦਾਕਾਰ ਪ੍ਰੀਤ ਹਰਪਾਲ ਫਿਲਮ ‘ਲੁਕਣ ਮੀਚੀ’ ਨਾਲ ਫਿਲਮੀ ਪਰਦੇ ‘ਤੇ ਮੁੜ ਵਾਪਸੀ ਕਰਨ ਜਾ ਰਹੇ ਹਨ। ਉਨ੍ਹਾਂ ਦੀ ਇਹ ਫ਼ਿਲਮ 10 ਮਈ ਨੂੰ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਜ਼ਰੀਏ ਕਈ ਦਹਾਕਿਆਂ ਬਾਅਦ ਦੋ ਦਿੱਗਜ ਅਦਾਕਾਰ ਯੋਗਰਾਜ ਸਿੰਘ ਤੇ ਗੁੱਗੂ ਗਿੱਲ ਦੀ ਦੋਸਤੀ ਮੁੜ ਪਰਦੇ ‘ਤੇ ਨਜ਼ਰ ਆਵੇਗੀ ਫ਼ਿਲਮ ‘ਲੁਕਣ ਮੀਚੀ’ ਦੀ ਵਧੇਰੇ ਜਾਣਕਾਰੀ ਦਿੰਦਿਆਂ ਗ੍ਰੈੰਡ ਸਟਾਈਲ ਇੰਟਰਟੇਨਮੈਂਟ ਤੋਂ ਰੌਕੀ ਭੁੱਲਰ, ਕਮਰ ਬੱਲ ਤੇ ਸੰਨੀ ਅਰੋੜਾ ਨੇ ਦੱਸਿਆ ਕਿ ਮੈਂਡੀ ਤੱਖਰ, ਅੰਮ੍ਰਿਤ ਔਲਖ, ਕਰਮਜੀਤ ਅਨਮੋਲ, ਹੋਬੀ ਧਾਲੀਵਾਲ, ਜਤਿੰਦਰ ਕੌਰ, ਰੋਜ਼ ਜੇ ਕੌਰ, ਗੁਰਚੇਤ ਚਿੱਤਰਕਾਰ ਤੇ ਅਨਮੋਲ ਵਰਮਾ ਵਰਗੇ ਕਲਾਕਾਰਾਂ ਨਾਲ ਸਜੀ ਇਸ ਫ਼ਿਲਮ ਦੇ ਨਿਰਮਾਤਾ ਅਵਤਾਰ ਸਿੰਘ ਬੱਲ ਹਨ।

20180626_204058

‘ਬੰਬਲ ਬੀ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ, ਜਿਸ ਨੂੰ ਡਾਇਰੈਕਟ ਐੱਮ ਹੁੰਦਲ ਨੇ ਕੀਤਾ ਹੈ। ਭੁੱਲਰ ਨੇ ਦੱਸਿਆ ਕਿ ਪ੍ਰੀਤ ਹਰਪਾਲ ਜਿਸ ਤਰ੍ਹਾਂ ਦੀ ਫਿਲਮ ਦੀ ਭਾਲ ‘ਚ ਸੀ, ਇਹ ਫਿਲਮ ਉਸੇ ਤਰ੍ਹਾਂ ਦੀ ਹੀ ਹੈ। ਇਸ ਫ਼ਿਲਮ ਦਾ ਸੰਗੀਤ ਜਤਿੰਦਰ ਸ਼ਾਹ ਦਾ ਸਜਿਆ ਹੋਇਆ ਹੈ। ਇਹ ਫ਼ਿਲਮ ’ਬੰਬਲ ਬੀ ਪ੍ਰੋਡਕਸ਼ਨ’ ਅਤੇ ‘ਫੇਮ ਮਿਊਜ਼ਕ’ ਦੀ ਪੇਸ਼ਕਸ ਅਵਤਾਰ ਸਿੰਘ ਬੱਲ ਤੇ ਬਿਕਰਮ ਬੱਲ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਇਸ ਮੌਕੇ ਗ੍ਰੈੰਡ ਸਟਾਈਲ ਇੰਟਰਟੇਨਮੈਂਟ ਦੀ ਸਾਰੀ ਟੀਮ ਨੇ ਪ੍ਰੀਤ ਹਰਪਾਲ ਨੂੰ ਫਿਲਮ ‘ਲੁਕਣ ਮੀਚੀ’ ਲਈ ਸ਼ੁਭ ਕਾਮਨਾਵਾਂ ਦਿੱਤੀਆਂ।