FullSizeRender (2)

ਸੈਕਰਾਮੈਂਟੋ,  11 ਮਈ  – ਗੁਰਦੁਆਰਾ ਸ੍ਰੀ ਸੱਚਖੰਡ ਸਾਹਿਬ ਰੋਜ਼ਵਿਲ( ਕੈਲੀਫੋਰਨੀਆ )  ਵਿਖੇ 11ਵਾਂ ਸਾਲਾਨਾ ਗੁਰਮਤਿ ਸਮਾਗਮ ਅਤੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ 12 ਮਈ ਨੂੰ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧ ਵਿਚ 10 ਮਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 12 ਮਈ ਨੂੰ ਸਵੇਰੇ 10 ਵਜੇ ਪੈਣਗੇ। ਇਸ ਸਮਾਗਮ ਵਿਚ ਪੰਥ ਦੇ ਮਹਾਨ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ ਅਤੇ ਭਾਈ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ ਵਿਸ਼ੇਸ਼ ਤੌਰ ‘ਤੇ ਪਹੁੰਚ ਰਹੇ ਹਨ, ਜੋ ਕਿ 10 ਅਤੇ 11 ਮਈ ਨੂੰ ਸ਼ਾਮ ਦੇ ਸਮਾਗਮ ਤੇ 12 ਮਈ ਦੁਪਹਿਰ ਦੇ ਸਮਾਗਮਾਂ ਵਿਚ ਹਾਜ਼ਰੀ ਭਰਨਗੇ। 12 ਮਈ ਨੂੰ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ 1 ਵਜੇ ਰੱਖਿਆ ਜਾਵੇਗਾ। ਸਮੂਹ ਸੰਗਤਾਂ ਨੂੰ ਹੁੰਮਹੁਮਾ ਕੇ ਪਹੁੰਚਣ ਅਤੇ ਤਨ, ਮਨ ਅਤੇ ਧਨ ਨਾਲ ਸੇਵਾ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ। ਸਮਾਗਮ ਵਿਚ ਫੂਡ ਸਟਾਲਜ਼ ਅਤੇ ਖਰੀਦੋ-ਫਰੋਖਤ ਦੀਆਂ ਸਟਾਲਾਂ ਦਾ ਵਿਸ਼ੇਸ਼ ਤੌਰ ‘ਤੇ ਪ੍ਰਬੰਧ ਕੀਤਾ ਜਾ ਰਿਹਾ ਹੈ।