Red seal and imprint "IELTS" on white surface
Red seal and imprint “IELTS” on white surface

(ਬ੍ਰਿਸਬੇਨ 17 ਮਈਪੂਰੇ ਵਿਸ਼ਵ ਦੀ ਤਰਾਂ ਆਸਟ੍ਰੇਲੀਆ ‘ ਵੀ ਇੰਟਰਨੈਸ਼ਨਲ ਇੰਗਲਿਸ਼ ਲੈਂਗੂਏਜ ਟੈਸਟਿੰਗ ਸਿਸਟਮ (ਆਇਲਟਸਅੰਤਰਰਾਸ਼ਟਰੀ ਪੜ੍ਹਾਈਮਾਈਗ੍ਰੇਸ਼ਨ ਅਤੇ ਕੰਮਾਂ ਲਈ ਵੀਜ਼ਾ ਬਿਨੈਕਾਰਾਂ ਦੀ ਅੰਗ੍ਰੇਜ਼ੀ ਭਾਸ਼ਾ ਦੀ ਯੋਗਤਾ ਨੂੰ ਮਾਪਣ ਲਈਇਕ ਵਿਆਪਕ ਤੌਰ ‘ਤੇ ਸਵੀਕਾਰਿਤ ਪ੍ਰੀਖਿਆ ਪ੍ਰਣਾਲੀ ਹੈ। ਮਜ਼ੂਦਾ ਸਮੇਂ ‘ ਆਇਲਟਸ ਸਕੋਰ ਸਿਰਫ਼ ਦੋ ਸਾਲਾਂ ਲਈ ਪ੍ਰਮਾਣਿਤ ਮੰਨਿਆਂ ਜਾਂਦਾ ਹੈ। ਚਾਹੇਕੁਝ ਵਿਸ਼ੇਸ਼ ਮਾਮਲਿਆਂ ਵਿੱਚ ਇਸਦੀ ਮਾਨਤਾ ਤਿੰਨ ਸਾਲ ਲਈ ਵੀ ਆਂਕੀ ਜਾਂਦੀ ਹੈ। ਪਰਬਿਨੈਕਾਰ ਜੋ ਆਸਟ੍ਰੇਲੀਆਵਿੱਚ ਹੀ ਪੜਾਈ ਕਰਦੇ ਹਨ ਉਹਨਾਂ ਦਾ ਵਾਰਵਾਰ ਕੁੱਝ ਕੁ ਪੁਆਇੰਟਾਂ ‘ਤੇ ਫ਼ੇਲ ਹੋਣਾ ਅਤੇ ਆਇਲਟਸ ਦਾ ਇਮਤਿਹਾਨ ਲੈ ਰਹੀ ਸੰਸਥਾ (ਆਈ ਡੀ ਪੀਦਾ ਰਾਜਨੀਤਕ ਪਾਰਟੀਆਂ ਨੂੰ ਚੰਦਾ ਦੇਣਾਚਰਚਾ ਦਾ ਗੰਭੀਰ ਵਿਸ਼ਾ ਬਣਿਆ ਹੋਇਆ ਹੈ। ਕੁਈਨਜ਼ਲੈਂਡ ਵਿੱਚ ਗ੍ਰੀਨਸ ਪਾਰਟੀਦੇ ਸੈਨੇਟ ਦੇ ਉਮੀਦਵਾਰ ਨਵਦੀਪ ਸਿੰਘ ਨੇ ਆਪਣੇ ਸੰਬੋਧਨ ‘ ਕਿਹਾ ਹੈ ਕਿ ਅਗਰ ਆਇਲਟਸ ਦੀ ਮਿਆਦ ਖਤਮ ਹੋ ਜਾਂਦੀ ਹੈ ਤਾਂ ਕੀ ਇਸਦਾ ਭਾਵ ਹੈ ਕਿ ਤੁਹਾਡੀ ਅੰਗ੍ਰੇਜ਼ੀ ਦੀ ਮਿਆਦ ਪੁੱਗ ਚੁੱਕੀ ਹੈਨਵਦੀਪ ਸਿੰਘ ਨੇ ਕਿਹਾ ਕਿ ਅੱਜ ਅੰਗਰੇਜ਼ੀ ਭਾਸ਼ਾ ਦੀਆਂ ਲੋੜਾਂ ਦੀ ਪੂਰਤੀ ਨੇਪ੍ਰਵਾਸੀ ਲੋਕਾਂ ਦੀ ਜ਼ਿੰਦਗੀ ਨੂੰ ਮੁਸ਼ਕਿਲ ਬਣਾ ਦਿੱਤਾ ਹੈ। ਪ੍ਰਵਾਸੀ ਭਾਈਚਾਰਿਆਂ ਦੀ ਲੋਕਾਈ ਇਸ ਗੋਰਖ ਧੰਦੇ ਦੇ ਚੱਲਦਿਆਂ ਦਿਮਾਗੀ ਅਤੇ ਵਿੱਤੀ ਦਬਾਅ ਹੇਠ ਜੀਅ ਰਹੇ ਹਨ। ਉਹਨਾਂ ਹੋਰ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਦੇਸ਼ ਦੀ ਏਕਤਾ ਅਤੇ ਸਫ਼ਲਤਾ ਲਈ ਅੰਗਰੇਜ਼ੀ ਭਾਸ਼ਾ ਦਾਆਪਣੀ ਅਹਿਮੀਅਤ ਹੈਪਰ ਇਹ ਅੰਗਰੇਜ਼ੀ ਦਾ ਨਿਰਧਾਤ ਮਾਪਦੰਡ ਆਇਲਟਸ ਸਿਰਫ਼ ਪੈਸੇ ਬਣਾਉਣ ਦਾ ਧੰਦਾ ਬਣਕੇ ਰਹਿ ਜਾਵੇਅਤਿ ਮੰਦਭਾਗਾ ਰੁਝਾਨ ਹੈ। ਜਿਕਰਯੋਗ ਹੈ ਕਿ ਆਇਲਟਸ ਦੀ ਪ੍ਰਖਿਆ ‘ ਇੱਕੋ ਸਮੇਂ ਚਾਰੇ ਮਾਡਿਉਲਾਂ ਨੂੰ ਪਾਸ ਕਰਨਾ ਹੁੰਦਾ ਹੈ। ਇੱਕਮਾਡਿਉਲਾਂ ‘ ਹਲਕੀ ਜਿਹੀ ਬੈਂਡਾਂ ਦੀ ਗਿਰਾਵਟ ਵੀ ਬਿਨੈਕਾਰ ਨੂੰ ਨਵੇਂ ਸਿਰੇ ਤੋਂ ਪੂਰਾ ਇਮਤਿਹਾਨ ਦੇਣ ਲਈ ਮਜ਼ਬੂਰ ਕਰਦਾ ਹੈ। ਨਤੀਜਨ ਪ੍ਰਵਾਸੀਆਂ ਦਾ ਮਨੋਬਲ ਟੁੱਟ ਰਿਹਾ ਹੈ ਅਤੇ ਬਾਰਬਾਰ ਵਿੱਤੀ ਦਬਾਅ ਦੀ ਮਾਰ ਝੱਲ ਰਹੇ ਹਨ। ਬਿਨੈਕਾਰ ਆਏ ਦਿੱਨ ਹੀਣ ਭਾਵਨਾ ਦਾਸ਼ਿਕਾਰ ਹੋ ਰਹੇ ਹਨ। ਖ਼ਾਸ ਕਰਕੇ ਲੜਕੀਆਂ ਦੇ ਹਾਲਾਤ ਜ਼ਿਆਦਾ ਗੰਭੀਰ ਹਨ। ਜਿਸਦੇ ਚੱਲਦਿਆਂ ਬਹੁਤੇ ਬਿਨੈਕਾਰ ਆਪਣੇ ਮੁਹਾਰਤ ਵਾਲੇ ਕਿਸੇ ਕਿੱਤੇ ਛੱਡ ਕੇ ਹੋਰ ਘੱਟ ਯੋਗਤਾ ਵਾਲੇ ਕਿੱਤਿਆਂ ਨੂੰ ਮਜ਼ਬੂਰੀ ਵਸ ਅਪਣਾ ਰਹੇ ਹਨ। ਗੌਰਤਲਬ ਹੈ ਕਿ ਉੱਚ ਮਾਨਤਾ ਪ੍ਰਾਪਤਯੂਨੀਵਰਸਿਟੀਆਂ ਵਿੱਚੋਂ ਉੱਚ ਸਿੱਖਿਆ (ਨਰਸਿੰਗਅਕਾਊਂਟਿੰਗ ਆਦਿਪ੍ਰਾਪਤ ਵਿਦਿਆਰਥੀਆਂ ਨੂੰ ਵੀ ਇਸ ਇਮਤਿਹਾਨ ਵਿੱਚੋਂ ਲੰਘਣਾ ਪੈ ਰਿਹਾ ਹੈ। ਇੱਥੇ ਸੈਨੇਟ ਦੇ ਉਮੀਦਵਾਰ ਨਵਦੀਪ ਸਿੰਘ ਨੇ ਪ੍ਰਵਾਸੀਆਂ ਲਈ ਅੰਗਰੇਜ਼ੀ ਭਾਸ਼ਾ ਦੇ ਮਾਪਦੰਡਾਂ ਨੂੰ ਮਾਪਣ ਲਈ ਮੌਜੂਦਾ ਜਾਂਚਪ੍ਰਣਾਲੀ ਦੀ ਤੁਰੰਤ ਸਮੀਖਿਆ ਦੀ ਮੰਗ ਉਠਾਈ ਹੈ।

(ਹਰਜੀਤ ਲਸਾੜਾ)

harjit_las@yahoo.com