* 18 ਤੋਂ 25 ਮਈ ਤੱਕ ਟੋਕੀਓ ‘ਚ ਹੋਣ ਵਾਲੀ ਬੈਂਚ ਪ੍ਰੈਸ ਪ੍ਰਤੀਯੋਗਤਾ ‘ਚ ਲਵੇਗਾ ਹਿੱਸਾ

image1 (2)

ਜਲੰਧਰ, 7 ਮਈ – ਨਿਊ ਫਿੱਟਨੈਸ ਜਿੰਮ ਜਲੰਧਰ ਵੱਲੋਂ ਏਸ਼ੀਅਨ ਪੈਸੀਫਿਕ ਕਲਾਸਿਕ ਪਾਵਰ ਲਿਫਟਿੰਗ ਅਤੇ ਬੈਂਚ ਪ੍ਰੈਸ ਦੇ ਆਸਟ੍ਰੇਲੀਆ ਵਿਚ ਹੋਏ ਮੁਕਾਬਲਿਆਂ ਵਿਚ ਭਾਰਤ ਲਈ ਸੋਨ ਤਮਗਾ ਜਿੱਤਣ ਵਾਲੇ ਭੁਲੱਥ ਦੇ ਪਾਵਰ ਲਿਫਟਰ ਅਜੈ ਗੋਗਨਾ ਦਾ ਸਨਮਾਨ ਕੀਤਾ ਗਿਆ। ਜਿੰਮ ਦੇ ਐਮਡੀ ਹਿਮਾਂਸ਼ੂ ਚੱਢਾ ਨੇ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ 29 ਸਾਲਾ ਨੌਜਵਾਨ ਪਾਵਰ ਲਿਫਟਰ ਅਜੈ ਗੋਗਨਾ ਨੇ ਆਸਟ੍ਰੇਲੀਆ ਵਿਚ ਭਾਰਤ ਦੀ ਪ੍ਰਤੀਨਿਧਤਾ ਕਰਦਿਆਂ ਸੋਨ ਤਮਗਾ ਜਿੱਤ ਕੇ ਦੇਸ਼ ਅਤੇ ਸੂਬੇ ਦਾ ਮਾਣ ਵਧਾਇਆ ਹੈ।

image1 (1)

ਇਸ ਮੌਕੇ ਅਜੈ ਗੋਗਨਾ ਨੇ ਜਿੰਮ ਦੇ ਟਰੇਨਰ ਨੌਜਵਾਨਾਂ ਨਾਲ ਭਾਰ ਚੁੱਕਣ ਸਬੰਧੀ ਨੁਕਤੇ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਉਹ ਹੁਣ 18 ਤੋਂ 25 ਮਈ ਨੂੰ ਟੋਕੀਓ (ਜਪਾਨ) ਵਿਚ ਹੋਣ ਵਾਲੀ ਵਰਲਡ ਕਲਾਸਿਕ ਬੈਂਚ ਪ੍ਰੈਸ ਪ੍ਰਤੀਯੋਗਤਾ ਵਿੱਚ ਭਾਰਤ ਵੱਲੋਂ ਹਿੱਸਾ ਲੈਣਗੇ। ਇਸ ਮੌਕੇ ਧਰਮਿੰਦਰ ਸਿੰਘ ਚੀਮਾ, ਹਿਮਾਂਸ਼ੂ ਢੱਲਾ ਅਤੇ ਜਿੰਮ ਦਾ ਸਮੂਹ ਸਟਾਫ ਹਾਜ਼ਰ ਸੀ।