• ਹਮਿਲਟਨ ਵਿਖੇ 12 ਤੋਂ 15 ਜੂਨ ਤੱਕ ਚੱਲੇਗਾ ‘ਫੀਲਡੇਅਜ਼’ ਮੇਲਾ-ਲੱਗਣਗੀਆਂ ਹਜ਼ਾਰਾਂ ਪ੍ਰਦਰਸ਼ਨੀਆ
  • 51ਵੇਂ ਸਾਲ ਦੇ ਸਫਰ ਵਿਚ ਹੈ ਇਹ ਵਿਸ਼ਾਲ ਮੇਲਾ-ਭਾਰਤੀ ਖੇਤੀ ਬਾੜੀ ਕੰਪਨੀਆਂ ਦੀ ਨਹੀਂ ਅਜੇ ਰਜਿਟ੍ਰੇਸ਼ਨ
  • ਭਾਰਤੀ ਗਹਿਣੇ, ਜੈਪੁਰੀ ਸ਼ਾਲ, ਲੁਧਿਆਣਾ ਦੀ ਉਨ, ਮਨਾਲੀ ਤੋਂ ਪਹੁੰਚੇਗਾ ਵਿਸ਼ੇਸ਼ ਸਾਮਾਨ
(ਨਿਊਜ਼ੀਲੈਂਡ ਵਿਖੇ ਹੋਣ ਵਾਲੇ ਖੇਤੀਬਾੜੀ ਮੇਲੇ ਦੀ ਇਕ ਪੁਰਾਣੀ ਝਲਕ ਅਤੇ ਪਹਿਲੀ ਵਾਰ ਭਾਰਤੀ ਵਸਤਰ ਵੇਚਣ ਵਾਲੀ  ਗੋਰੀ ਇਸਤਰੀ ਐਂਡਰੀਆ ਮਕੈਨਜੀ)
(ਨਿਊਜ਼ੀਲੈਂਡ ਵਿਖੇ ਹੋਣ ਵਾਲੇ ਖੇਤੀਬਾੜੀ ਮੇਲੇ ਦੀ ਇਕ ਪੁਰਾਣੀ ਝਲਕ ਅਤੇ ਪਹਿਲੀ ਵਾਰ ਭਾਰਤੀ ਵਸਤਰ ਵੇਚਣ ਵਾਲੀ  ਗੋਰੀ ਇਸਤਰੀ ਐਂਡਰੀਆ ਮਕੈਨਜੀ)

ਆਕਲੈਂਡ  20 ਮਈ -ਜਿਹੜੇ ਜਿਮੀਦਾਰਾਂ ਨੇ ਪੰਜਾਬ ਦੇ ਖੇਤੀਬਾੜੀ ਮੇਲੇ ਵੇਖੇ ਹਨ ਉਹ ਨਿਊਜ਼ੀਲੈਂਡ ਦਾ ਖੇਤੀਬਾੜੀ ਮੇਲਾ ‘ਫੀਲਡੇਅਜ਼’ ਇਕ ਵਾਰ ਜਰੂਰ ਵੇਖਣ। ਐਨਾ ਵੱਡਾ ਫਰਕ ਨਜ਼ਰ ਆਵੇਗਾ ਕਿ ਦਿਲ ਕਰੇਗਾ ਆਪਣੇ ਦੇਸ਼ ਵੀ ਅਜਿਹਾ ਮੇਲਾ ਲਗਦਾ ਹੋਵੇ। 12 ਤੋਂ 15 ਜੂਨ ਤੱਕ ਇਹ ਮੇਲਾ ਮਾਇਸਟਰੀ ਕ੍ਰੀਕ ਹਮਿਲਟਨ ਵਿਖੇ ਲਗ ਰਿਹਾ ਹੈ।  ਇਸ ਵਾਰ ਇਹ ਮੇਲਾ 51ਵੇਂ ਸਾਲ ਵਿਚ ਦਾਖਲ ਹੋ ਚੁੱਕਾ ਹੈ। ਇਸ ਮੇਲੇ ਦੇ ਵਿਚ 1000 ਤੋਂ ਵੱਧ ਸਟਾਲ ਹੋਣਗੇ ਅਤੇ ਡੇਢ ਲੱਖ ਤੋਂ ਵੱਧ ਲੋਕ ਪਹੁੰਚਣਗੇ। ਬੀਤੇ ਸਮੇਂ ਦੇ ਵਿਚ ਇਥੇ ਕੁਝ ਭਾਰਤੀ ਕੰਪਨੀਆਂ ਵੀ ਹਿੱਸਾ ਲੈਂਦੀਆਂ ਰਹੀਆਂ ਹਨ ਪਰ ਇਸ ਵਾਰ ਅਜੇ ਤੱਕ ਕੋਈ ਰਜਿਸਟ੍ਰੇਸ਼ਨ ਨਹੀਂ  ਹੋਈ ਹੈ। ਇਸ ਸਬੰਧੀ ਈਮੇਲ ਭੇਜ ਕੇ ਜਾਣਕਾਰੀ ਹਾਸਿਲ ਕੀਤੀ ਗਈ ਸੀ। ਪਰ ਇਸਦੇ ਬਾਵਜੂਦ ਭਾਰਤੀ ਖਾਣੇ ਵਾਸਤੇ ਇਕ ਰੈਸਟੋਰੈਂਟ (ਹੈਲੋ ਇੰਡੀਆ) ਰਹੇਗਾ। ਮੈਡਮ ਐਂਡਰੀਆ ਮਕੈਨਜੀ ਜੋ ਕਿ ਇੰਡੀਆ ਸਟਾਇਲ (India Style: SITE LOCATION:TC154 Pashmina and Woollen, Shawls,Stoles, and Men’s Scarves. Homeware’s, Throws and Cushion Covers. Jewellery and Accessories) ਬਿਜ਼ਨਸ ਚਲਾਉਂਦੇ ਹਨ ਅਤੇ ਪਿਛਲੇ 30 ਸਾਲਾਂ ਤੋਂ ਇੰਡੀਆ ਜਾਂਦੇ-ਆਉਂਦੇ ਰਹਿੰਦੇ ਹਨ,  ਇਸ ਵਾਰ ਭਾਰਤੀ ਵਸਤਰਾਂ ਤੇ ਗਹਿਣਿਆਂ ਦੀ ਪ੍ਰਦਰਸ਼ਨੀ ਲਗਾਉਣਗੇ। ਜਿਨ੍ਹਾਂ ਵਿਚ ਲੁਧਿਆਣਾ ਦੇ ਊਨੀ ਕੱਪੜੇ, ਸਿਲਕੀ ਕੱਪੜੇ, ਸ਼ਾਲ, ਸਕਾਵ, ਸੂਤੀ ਵਸਤਰ, ਪਸ਼ਮੀਨਾ ਆਦਿ ਸ਼ਾਮਿਲ ਹੋਣਗੇ। ਇਹ ਸਾਰਾ ਭਾਰਤੀ ਸਮਾਨ ਦਿੱਲੀ, ਪੰਜਾਬ, ਮਨਾਲੀ ਅਤੇ ਜੈਪੁਰ ਤੋਂ ਆ ਰਿਹਾ ਹੈ।
ਇਥੇ ਕਾਰਾਂ, ਟ੍ਰੈਕਟਰ, ਖੇਤੀਬਾੜੀ ਸੰਦ ਅਤੇ ਹੋਰ ਸਾਮਾਨ ਆਦਿ ਖਰੀਦਣ ਵਾਸਤੇ ਵਿਸ਼ੇਸ਼ ਤੌਰ ‘ਤੇ ਛੋਟ ਦਿੱਤੀ ਜਾਂਦੀ ਹੈ। ਟਰੈਕਟਰ, ਫਾਲੇ, ਤਵੀਆਂ, ਡੇਅਰੀ ਫਾਰਮਿੰਗ, ਫੰਨ, ਮੋਟਰਸਾਈਕਲ, ਲੱਕੜ ਦਾ ਕੰਮ, ਖਾਦਾਂ ਖਿਲਾਰਨ ਵਾਲੀਆਂ ਮਸ਼ੀਨਾਂ, ਵੱਡੇ-ਵੱਡੇ ਟ੍ਰੈਕਟਰ, ਪੁਰਾਣੇ ਟਰੈਕਟਰ, ਇੰਜਣ, ਮੋਟਰਾਂ ਅਤੇ ਹੋਰ ਪਤਾ ਨਹੀਂ ਕੀ ਕੁਝ ਵੇਖਣ ਨੂੰ ਮਿਲੇਗਾ। ਸੋ ਟਿਕਟਾਂ ਦੀ ਵਿਕਰੀ ਵੀ ਜਾਰੀ ਹੈ। ਪ੍ਰਤੀ ਦਿਨ ਪ੍ਰਤੀ ਟਿਕਟ ਕੀਮਤ 30 ਡਾਲਰ ਹੈ ਅਤੇ ਚਾਰ ਦਿਨ ਲਈ 90 ਡਾਲਰ ਲੱਗਣਗੇ।