IMG_0976

ਨਿਊਯਾਰਕ/ ਸਰੀ 13 ਅਪ੍ਰੈਲ ( ਰਾਜ ਗੋਗਨਾ )— ਬੀਤੇ ਦਿਨ ਕੈਨੇਡਾ ਦੇ ਸ਼ਹਿਰ ਸਰੀ ਵਿਖੇਂ ਉਘੇ ਸਮਾਜ ਸੇਵੀ ਤੇ ਸਰਬੱਤ ਦਾ ਭਲਾ ਟਰੱਸਟ ਦੇ ਬਾਨੀ ਡਾ : ਐਸ. ਪੀ . ਸਿੰਘ ਉਬਰਾਏ ਪੰਜਾਬ ਭਵਨ ਸਰੀ ਵਿਖੇ ਪੰਜਾਬੀ ਪਿਆਰਿਆੰ ਦੇ ਰੂਬਰੂ ਹੋਏ।

IMG_0980

ਉਹਨਾੰ ਆਪਣੀ ਜ਼ਿੰਦਗੀ ਦੇ ਵੱਖ ਵੱਖ ਪਹਿਲੂਆੰ ਦੀ ਸਾੰਝ ਪਾਉਦਿਆੰ ਟਰੱਸਟ ਦੀ ਸਥਾਪਨਾ ਤੇ ਆਰੰਭੇ ਗਏ ਲੋਕ ਭਲਾਈ ਤੇ ਸੇਵਾ ਕਾਰਜਾੰ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਅਤੇ ਸੇਵਾ ਦੇ ਮਹਾੰਕੁੰਭ ਵਿਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਉਹਨਾੰ ਆਪਣੇ ਵੱਲੋੰ ਵਿੱਢੇ ਗਏ ਸੇਵਾ ਕਾਰਜਾੰ ਵਿਚ ਸੁੱਖੀ ਬਾਠ ਦੇ ਭਾਈਵਾਲ ਬਣਨ ਨਾਲ ਇਕ -ਇਕ ਗਿਆਰਾ ਹੋਣ ਦਾ ਮਾਣ ਵਿਅੱਕਤ ਕੀਤਾ।

IMG_0979

ਗਿਆਨੀ ਨਰਿੰਦਰ ਸਿੰਘ ਦੁਆਰਾ ਸੰਗਤ ਦੇ ਪੈਸੇ ਨੂੰ ਸਕਾਕਥ ਕੀਤੇ ਜਾਣ ਦਾ ਜ਼ਿਕਰ ਕਰਦਿਆੰ ਧਰਮ ਦੇ ਅਸਲ ਮਕਸਦ ਨੂੰ ਸਮਝਣ ਵਾਲਿਆੰ ਦੀ ਪਛਾਣ ਕਰਨ ਲਈ ਕਿਹਾ। ਇਸ ਮੌਕੇ ਤੇ ਸ:ਮਿਨਹਾਸ ਨੇ ਸ ਉਬਰਾਏ ਦੁਆਰਾ ਸਿੱਖਿਆ ਦੇ ਖੇਤਰ ਚ ਪਾਈਆੰ ਜਾ ਰਹੀਆੰ ਨਵੀਆੰ ਪੈੜਾੰ ਦਾ ਵੀ ਜ਼ਿਕਰ ਕੀਤਾ। ਇਸ ਵਿਸ਼ੇਸ਼ ਪ੍ਰੋਗਰਾਮ ਦੌਰਾਨ ਗੋਗੀ ਬੈੰਸ ਨੇ ਗੀਤਾੰ ਦੀ ਛਹਿਬਰ ਵੀ  ਲਾਈ।