IMG_6536

(14 ਅਪ੍ਰੈਲ 2019 -ਐਤਵਾਰ) –ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਕੇਂਦਰੀ ਪੰਜਾਬੀ ਮਿੰਨੀ ਕਹਾਣੀ ਲੇਖਕ ਮੰਚ ਪੰਜਾਬ ਦੇ ਸਹਿਯੋਗ ਨਾਲ ਭਾਸ਼ਾ ਵਿਭਾਗ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ‘ਮਾਤਾ ਮਾਨ ਕੌਰ ਮਿੰਨੀ ਕਹਾਣੀ ਯਾਦਗਾਰੀ ਪੁਰਸਕਾਰ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਡਾ. ਅਮਰ ਕੋਮਲ, ਡਾ. ਇੰਦਰਜੀਤ ਸਿੰਘ ਚੀਮਾ, ਕੇਂਦਰੀ ਪੰਜਾਬੀ ਮਿੰਨੀ ਕਹਾਣੀ ਲੇਖਕ ਮੰਚ ਦੇ ਪ੍ਰਧਾਨ ਹਰਪ੍ਰੀਤ ਸਿੰਘ ਰਾਣਾ ਅਤੇ ਕਹਾਣੀਕਾਰ ਬਾਬੂ ਸਿੰਘ ਰੈਹਲ ਆਦਿ ਸ਼ਾਮਿਲ ਹੋਏ। ਸਮਾਗਮ ਦੇ ਆਰੰਭ ਵਿਚ ਪੁੱਜੇ ਲੇਖਕਾਂ ਦਾ ਸੁਆਗਤ ਕਰਦਿਆਂ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਕਿਹਾ ਕਿ ਪੰਜਾਬੀ ਸਾਹਿਤ ਸਭਾ ਪਟਿਆਲਾ ਪਿਛਲੇ ਲੰਮੇ ਅਰਸੇ ਤੋਂ ਹਰ ਸਾਲ ਕੇਂਦਰੀ ਪੰਜਾਬੀ ਮਿੰਨੀ ਕਹਾਣੀ ਲੇਖਕ ਮੰਚ ਦੇ ਵਿਸ਼ੇਸ਼ ਸਹਿਯੋਗ ਨਾਲ ਮਾਤਾ ਮਾਨ ਕੌਰ ਮਿੰਨੀ ਕਹਾਣੀ ਯਾਦਗਾਰੀ ਸਾਹਿਤਕ ਸਮਾਗਮ ਦਾ ਆਯੋਜਨ ਕਰਦੀ ਆ ਰਹੀ ਹੈ ਜਿਸ ਵਿਚ ਪੰਜਾਬੀ ਮਿੰਨੀ ਕਹਾਣੀ ਦੇ ਖੇਤਰ ਵਿਚ ਉਘਾ ਯੋਗਦਾਨ ਪਾਉਣ ਵਾਲੀ ਕਿਸੇ ਸ਼ਖ਼ਸੀਅਤ ਨੂੰ ਸਨਮਾਨ ਪ੍ਰਦਾਨ ਕੀਤਾ ਜਾਂਦਾ ਹੈ। ਸਾਲ 2019 ਲਈ ਇਸ ਵੱਕਾਰੀ ਪੁਰਸਕਾਰ ਲਈ ਉਘੇ ਮਿੰਨੀ ਕਹਾਣੀ ਲੇਖਕ ਡਾ. ਹਰਨੇਕ ਸਿੰਘ ਕੈਲੇ ਦੀ ਚੋਣ ਕੀਤੀ ਗਈ ਜਿਸ ਵਿਚ ਉਹਨਾਂ ਨੂੰ 19ਵਾਂ ‘ਮਾਤਾ ਮਾਨ ਕੌਰ ਮਿੰਨੀ ਕਹਾਣੀ ਯਾਦਗਾਰੀ ਪੁਰਸਕਾਰ’ ਪ੍ਰਦਾਨ ਕੀਤਾ ਗਿਆ ਜਿਸ ਵਿਚ ਉਹਨਾਂ ਨੂੰ ਨਗਦ ਰਾਸ਼ੀ ਤੋਂ ਇਲਾਵਾ ਸ਼ਾਲ, ਸਨਮਾਨ ਪੱਤਰ ਅਤੇ ਕਲਮਾਂ ਦਾ ਜੋੜਾ ਆਦਿ ਭੇਂਟ ਕੀਤੇ ਗਏ। ਡਾ. ਕੈਲੇ ਦੀ ਮਿੰਨੀ ਕਹਾਣੀ ਕਲਾ ਬਾਰੇ ਸ੍ਰੀ ਸੁਖਦੇਵ ਸਿੰਘ ਸ਼ਾਂਤ ਨੇ ਭਾਵਪੂਰਤ ਪੇਪਰ ਪੜ੍ਹਿਆ ਜਦੋਂ। ਡਾ. ਅਮਰ ਕੋਮਲ ਨੇ ਮਿੰਨੀ ਕਹਾਣੀ ਦੇ ਵਿਸ਼ੇਸ਼ ਮਹੱਤਵ ਅਤੇ ਡਾ. ਇੰਦਰਜੀਤ ਸਿੰਘ ਚੀਮਾ ਨੇ ਵਰਤਮਾਨ ਸਮੇਂ ਵਿਚ ਮਿੰਨੀ ਕਹਾਣੀ ਸੰਬੰਧੀ ਹੋ ਰਹੇ ਖੋਜ ਕਾਰਜ ਬਾਰੇ ਚਰਚਾ ਕੀਤੀ। ਸ੍ਰੀ ਹਰਪ੍ਰੀਤ ਸਿੰਘ ਰਾਣਾ ਨੇ ਕਿਹਾ ਕਿ ਉਹਨਾਂ ਵੱਲੋਂ ਆਪਣੇ ਮਾਤਾ ਜੀ ਦੀ ਯਾਦ ਵਿਚ ਇਹ ਪੁਰਸਕਾਰ ਪ੍ਰਦਾਨ ਕਰਨ ਦਾ ਮੁੱਖ ਮੰਤਵ ਪੰਜਾਬੀ ਮਿੰਨੀ ਕਹਾਣੀ ਨੂੰ ਪ੍ਰਮਾਣਿਕਤਾ ਦਿਵਾਉਣ ਅਤੇ ਮਿੰਨੀ ਕਹਾਣੀ ਲੇਖਕਾਂ ਦੇ ਸਨਮਾਨ ਦੁਆਰਾ ਇਸ ਵਿਧਾ ਦਾ ਵਿਕਾਸ ਕਰਨਾ ਹੈ। ਡਾ. ਗੁਰਬਚਨ ਸਿੰਘ ਰਾਹੀ, ਡਾ. ਹਰਜੀਤ ਸਿੰਘ ਸੱਧਰ, ਕੁਲਵੰਤ ਸਿੰਘ, ਰਣਜੀਤ ਆਜ਼ਾਦ ਕਾਂਝਲਾ ਨੇ ਵਿਸ਼ੇਸ਼ ਤੌਰ ਤੇ ਮਿੰਨੀ ਕਹਾਣੀ ਬਾਰੇ ਚਰਚਾ ਤੇ ਲਿਖਤਾਂ ਪ੍ਰਸਤੁੱਤ ਕੀਤੀਆਂ।

ਸਮਾਗਮ ਦੇ ਦੂਜੇ ਦੌਰ ਵਿਚ ਗੁਰਚਰਨ ਸਿੰਘ ਪੱਬਾਰਾਲੀ,ਹਰਿਚਰਨ ਸਿੰਘ ਅਰੋੜਾ,ਗੁਰਪ੍ਰੀਤ ਸਿੰਘ ਜਖਵਾਲੀ, ਰਾਜਿੰਦਰ ਸਿੰਘ ਰਾਜਨ, ਦੀਦਾਰ ਖਾਨ ਧਬਲਾਨ, ਸੁਰਿੰਦਰ ਕੌਰ ਬਾੜਾ, ਦਵਿੰਦਰ ਪਟਿਆਲਵੀ, ਨਵਦੀਪ ਮੁੰਡੀ,ਹਰਦੀਪ ਕੌਰ ਜੱਸੋਵਾਲ, ਬਲਵਿੰਦਰ ਕੌਰ ਥਿੰਦ,ਸ਼ਵਿੰਦਰ ਸਵੀ,ਰਘਬੀਰ ਸਿੰਘ ਮਹਿਮੀ, ਸਤੀਸ਼ ਵਿਦਰੋਹੀ, ਰਵੀ ਪਟਿਆਲਾ, ਨਿਰਮਲਾ ਗਰਗ, ਬਲਵਿੰਦਰ ਸਿੰਘ ਭੱਟੀ, ਕੈਪਟਨ ਚਮਕੌਰ ਸਿੰਘ ਚਹਿਲ, ਜ਼ੋਗਾ ਸਿੰਘ ਧਨੌਲਾ,ਬਲਬੀਰ ਦਿਲਦਾਰ, ਜਸਵਿੰਦਰ ਸਿੰਘ ਖਾਰਾ, ਰਮਾ ਰਾਮੇਸ਼ਵਰੀ, ਕੁਲਦੀਪ ਪਟਿਆਲਵੀ, ਜੋਗਿੰਦਰ ਸਿੰਘ ਗਿੱਲ,ਮੰਗਤ ਖ਼ਾਨ,ਨਾਇਬ ਸਿੰਘ ਬਦੇਸ਼ਾ ਆਦਿ ਨੇ ਰਚਨਾਵਾਂ ਪੜ੍ਹਰੁੀਆਂ ਅਤੇ ਚਰਚਾ ਵਿਚ ਭਾਗ ਲਿਆ। ਇਸ ਦੌਰਾਨ ਮਿੰਨੀ ਕਹਾਣੀ ਰਸਾਲੇ ਛਿਣ’ ਦਾ ਤਾਜ਼ਾ ਅੰਕ ਵੀ ਰਿਲੀਜ਼ ਕੀਤਾ ਗਿਆ।ਅੰਤ ਵਿਚ ਸ੍ਰੀ ਦਵਿੰਦਰ ਪਟਿਆਲਵੀ ਦੇ ਪਿਤਾ ਸ੍ਰੀ ਜਗਦੀਸ਼ ਮਿੱਤਰ ਦੇ ਦਿਹਾਂਤ ਤੇ ਦੋ ਮਿੰਟ ਦਾ ਮੌਨ ਧਾਰਨ ਵੀ ਕੀਤਾ ਗਿਆ।
ਸਮਾਗਮ ਵਿਚ ਦਲੀਪ ਸਿੰਘ ਉਬਰਾਏ, ਹਰਬੰਸ ਸਿੰਘ ਫਾਨੀ ਅਤੇ ਯੂ.ਐਸ.ਆਤਿਸ਼ ਆਦਿ ਸਾਹਿਤ ਪ੍ਰੇਮੀ ਵੀ ਸ਼ਾਮਲ ਸਨ।