FullSizeRender (2)

ਸ਼ਿਕਾਗੋ, 31 ਮਾਰਚ —ਬੀਤੇ ਰਾਤ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ ਇਕ 32 ਸਾਲਾ ਉਮਰ ਦੇ ਆਧਰਾ ਪ੍ਰਦੇਸ਼ ਧਮਾਲ ਪਿਛੋਕੜ ਰੱਖਣ ਵਾਲੇ ਇਕ ਭਾਰਤੀ ਮੂਲ ਦੇ ਦੰਦਾਂ ਦੇ ਡਾਕਟਰ ਅਰਸ਼ਦ ਮੁਹੰਮਦ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ।  ਰਾਤ ਉਨ੍ਹਾਂ ਦੀ ਬਲੈਕ ਹੋਂਡਾ ਨੂੰ ਵੈਟਰਨਜ਼ ਮੈਮੋਰੀਅਲ ਟੋਲਵੇਅ ‘ਤੇ ਗਲਤ ਸਾਈਡ ਤੋਂ ਜਾ ਰਹੀ ਇਕ ਬਲੂ ਵੋਕਸਵੈਗਨ ਨੇ ਟੱਕਰ ਮਾਰ ਦਿੱਤੀ ਸੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਡਾਕਟਰ ਅਰਸ਼ਦ ਮੁਹੰਮਦ ਮੂਲ ਰੂਪ ਨਾਲ ਹੈਦਰਾਬਾਦ ਦੇ ਰਹਿਣ ਵਾਲੇ ਸਨ। ਅਤੇ ਉਸ ਦੇ ਨਾਲ ਵੋਕਸਵੈਗਨ ਦੇ ਟੱਕਰ ਮਾਰਨ ਵਾਲੇ ਡਰਾਈਵਰ ਦੀ ਵੀ ਮੌਕੇ ‘ਤੇ ਹੀ ਮੌਤ ਹੋ ਗਈ, ਉਸ ਦੀ ਪਛਾਣ 36 ਸਾਲਾ ਅਮਰੀਕੀ ਮੂਲ ਦੇ ਰੋਬਰਟ ਵੇਲਾਜ਼ਕੋ ਦੇ ਰੂਪ ਵਿਚ ਹੋਈ ਹੈ।

ਅਧਿਕਾਰੀਆਂ ਮੁਤਾਬਕ ਇਸ ਹਾਦਸੇ ਵਿਚ ਇਕ ਵ੍ਹਾਈਟ ਫੋਰਡ ਬੋਕਸ ਟਰੱਕ ਅਤੇ ਇਕ ਸਿਲਵਰ ਸੁਬਾਰੂ ਦੀ ਵੀ ਟੱਕਰ ਹੋਈ, ਜਿਸ ਕਾਰਨ ਤਿੰਨ ਹੋਰ ਲੋਕ ਜ਼ਖਮੀ ਹੋ ਗਏ। ਡਾਕਟਰ ਅਰਸ਼ਦ ਯੂ.ਆਈ.ਸੀ. ਵਿਚ ਓਰਥੋਡੌਮਨਟਿਕਸ ਦੇ ਮੌਜੂਦਾ ਵਸਨੀਕ ਸਨ। ਉਨ੍ਹਾਂ ਦੇ ਦੋਸਤਾਂ ਨੇ ਦੱਸਿਆ ਕਿ ਉਹ ਆਪਣੀ ਭੈਣ ਨਾਲ ਇੱਥੇ ਰਹਿੰਦੇ ਸਨ ਅਤੇ ਉਨ੍ਹਾਂ ਦਾ ਕੋਈ ਬੱਚਾ ਨਹੀਂ ਹੈ। ਡਾਕਟਰ ਅਰਸ਼ਦ ਦੀ ਮੌਤ ਦੇ ਮੱਦੇਨਜ਼ਰ ਯੂ.ਆਈ.ਸੀ. ਓਰਥੋਡੌਨਟਿਕਸ ਸਕੂਲ ਸ਼ੁੱਕਰਵਾਰ ਨੂੰ ਬੰਦ ਰਿਹਾ। ਮੁਹੰਮਦ ਨੇ ਸਾਲ 2018 ਵਿਚ ਸ਼ਿਕਾਗੋ ਯੂਨੀਵਰਸਿਟੀ ਤੋਂ ਗ੍ਰੈਜੁਏਸ਼ਨ ਕੀਤੀ। ਉਹ ਅਮਰੀਕਨ ਇੰਸਟੀਚਿਊਟ ਆਫ ਓਰਥੋਡੌਨਟਿਕਸ ਐਵਾਰਡ ਅਤੇ ਡਾਕਟਰ ਐਲਨ ਸੀ. ਪੀਟਰਸਨ ਸਕਾਲਰਸ਼ਿਪ ਐਵਾਰਡ ਜੇਤੂ ਸਨ।