FullSizeRender (2)

ਮੈਰੀਲੈਂਡ, 11 ਅਪ੍ਰੈਲ -ਬੀਤੇਂ ਦਿਨ ਦਿਨ ਸਿੱਖਸ ਆਫਅਮਰੀਕਾ, ਮੈਰੀਲੈਂਡ ਵੱਲੋਂ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਫਾਉਡਰ ਅਤੇ ਮੈਨੇਜਿੰਗ ਟਰੱਸਟੀ ਡਾ. ਐੱਸ.ਪੀ. ਸਿੰਘ ਓਬਰਾਏ ਅਤੇ ਪਾਕਿਸਤਾਨ ਦੇ ਸਾਬਕਾ ਐੱਮ.ਪੀ.ਏ. ਨਾਰੋਵਾਲ ਲਾਹੌਰ ਸ: ਰਮੇਸ਼ ਸਿੰਘ ਅਰੋੜਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਅਤੇ ਸਿੱਖਸ ਫਾਰ ਟਰੰਪ ਕਮੇਟੀ ਦੇ ਮੈਂਬਰ ਜਸਦੀਪ ਸਿੰਘ ਜੱਸੀ ਸਿੰਘ ਨੇ ਪਹਿਲਾਂ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਅਤੇ ਵਿਸ਼ੇਸ਼ ਮਹਿਮਾਨਾਂ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਡਾ. ਐੱਸ.ਪੀ. ਸਿੰਘ ਓਬਰਾਏ ਨੇ ਸਮਾਜ ਪ੍ਰਤੀ ਪਾਈਆਂ ਆਪਣੀਆਂ ਪ੍ਰਾਪਤੀਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ।

ਸ: ਰਮੇਸ਼ ਸਿੰਘ ਅਰੋੜਾ ਸਾਬਕਾ ਮੈਂਬਰ ਨੈਸ਼ਨਲ ਪੋਵਿਸ਼ਨਲ ਨਾਰੋਵਾਲ ਲਾਹੋਰ  (ਪਾਕਿਸਤਾਨ) ਨੇ ਅਮਰੀਕਾ ਰਹਿੰਦੀ ਸਮੂੰਹ ਸਿੱਖ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ‘ਤੇ ਵੱਧ ਤੋਂ ਵੱਧ ਹਾਜ਼ਰੀਆਂ ਭਰਨ ਦੀ ਪੁਰ-ਜ਼ੋਰ ਅਪੀਲ ਕੀਤੀ।ਅਤੇ ਇਨਸਾਨੀਅਤ ਦੀ ਬਿਹਤਰੀ ਲਈ ਹਰ ਕਾਰਜ ਕਰਨ ਦੀ ਵੀ ਗੱਲ ਕਹੀ। ਇਸ ਮੌਕੇ ਇਨ੍ਹਾਂ ਆਗੂਆਂ ਨਾਲ ਕੰਵਲਜੀਤ ਸਿੰਘ ਸੋਨੀ, ਸਿੱਖਸ ਆਫ ਅਮਰੀਕਾ ਦੇ ਡਾਇਰੈਕਟਰ ਡਾ: ਸੁਰਿੰਦਰ ਸਿੰਘ ਗਿੱਲ, ਬਲਜਿੰਦਰ ਸਿੰਘ ਸ਼ੰਮੀ, ਬਖ਼ਸ਼ੀਸ਼ ਸਿੰਘ ,ਗੁਰਪ੍ਰੀਤ ਸਿੰਘ ਸੰਨੀ,ਮਨਿੰਦਰ ਸਿੰਘ ਸੇਠੀ,ਮਨਜੀਤ ਸਿੰਘ ਕੈਰੋ, ਬਲਦੇਵ ਸਿੰਘ, ਸਤਨਾਮ ਸਿੰਘ ਗੁਰਚਰਨ ਸਿੰਘ ,ਸੁਖਪਾਲ ਸਿੰਘ ਧੰਨੋਆ, ਸੁਰਮੁੱਖ ਸਿੰਘ ਮਾਣਕੂ,ਇੰਦਰਜੀਤ ਸਿੰਘ ਗੁਜਰਾਲ, ਰਾਜ ਰਾਠੋਰ , ਇਸ ਮੌਕੇ ਸ: ਉਬਰਾਏ ਨਾਲ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਕੈਲੀਫੋਰਨੀਆ ਦੇ ਪ੍ਰਧਾਨ ਗੁਰਜਤਿੰਦਰ ਸਿੰਘ ਰੰਧਾਵਾ ਵੀ ਪਹੁੰਚੇ ਹੋਏ ਸਨ। ਮੈਟਰੋਪੁਲਿਟਨ ਦੀ  ਸਿੱਖ  ਸੰਸਥਾ ਵੱਲੋਂ ਇਨ੍ਹਾਂ ਆਗੂਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।