news kohli 190408 akalis meeting
(ਅਕਾਲੀ ਦਲ ਦੇ ਬੁਲਾਰੇ ਵਿਨਰਜੀਤ ਸਿੰਘ ਦੀ ਅਗਵਾਈ ਵਿੱਚ ਕੀਤੀ ਗਈ ਮੀਟਿੰਗ ‘ਚ ਹਾਜ਼ਰ ਪਤਵੰਤੇ)

ਭਾਰਤ ਵਿੱਚ ਆਗਾਮੀ ਲੋਕ ਸਭਾ ਚੋਣਾਂ ਨਾਲ ਮਾਹੌਲ ਗਰਮਾਇਆ ਹੋਇਆ ਹੈ, ਉੱਥੇ ਵੱਖ-ਵੱਖ ਸਿਆਸੀ ਪਾਰਟੀਆ ਵਲੋ ਵਿਦੇਸ਼ਾ ਵਿੱਚ ਵੀ ਆਪਣੀਆ ਰਾਜਨੀਤਕ ਸਰਗਰਮੀਆਂ ਤੇਜ ਕਰ ਦਿੱਤੀਆ ਗਈਆ ਹਨ। ਇਸੇ ਸੰਦਰਭ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਜਿਲ੍ਹਾਂ ਮੋਗਾ ਦੇ ਸਹਾਇਕ ਨਿਗਰਾਨ ਵਿਨਰਜੀਤ ਸਿੰਘ ਗੋਲਡੀ ਦੀ ਪ੍ਰਧਾਨਗੀ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾ ਨੂੰ ਲਾਮਵੰਦ ਕਰਨ ਲਈ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿੱਚ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਗਿਆ ਹੈ।ਅਜਿਹੀ ਹੀ ਇੱਕ ਵਿਸ਼ੇਸ਼ ਬੈਠਕ ਬ੍ਰਿਸਬੇਨ ਵਿਖੇ ਕੀਤੀ ਗਈ।ਜਿਸ ਨੂੰ ਸੰਬੋਧਨ ਕਰਦਿਆਂ ਵਿਨਰਜੀਤ ਸਿੰਘ ਗੋਲਡੀ ਕਿਹਾ ਕਿ ਪ੍ਰਵਾਸੀਆ ਨੇ ਵਿਦੇਸ਼ਾ ਵਿੱਚ ਮਿਹਨਤ ਤੇ ਲਗਨ ਨਾਲ ਜੋ ਬੁਲੰਦੀਆਂ ਹਾਸਲ ਕੀਤੀਆ ਹਨ ਉਹ ਬਹੁਤ ਹੀ ਸ਼ਲਾਘਾਯੋਗ ਹਨ, ਅਤੇ ਉਹ ਆਪਣੇ ਵਤਨ ਦੀ ਤਰੱਕੀ ਅਤੇ ਚੰਗੇ ਭਵਿੱਖ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਵਿਕਾਸ ਤੇ ਤਰੱਕੀ ਲਈ ਲੋਕ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਬਣਾ ਕੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਮਜਬੂਤ ਕੀਤੇ ਜਾਣ।ਸੂਬਾ ਕਾਂਗਰਸ ਸਰਕਾਰ ਵਲੋ ਚੋਣ ਵਾਅਦਾ ਖਿਲਾਫੀ ਕੀਤੀ ਗਈ ਹੈ।ਪਿਛਲੇ ਦੋ ਸਾਲਾ ਤੋ ਖਜ਼ਾਨਾ ਖਾਲੀ ਹੋਣ ਦੀ ਦੁਹਾਈ ਪਾਕੇ ਅਕਾਲੀ-ਭਾਜਪਾ ਸਰਕਾਰ ਵਲੋਂ ਚਲਾਈਆ ਗਈਆ ਲੋਕ ਭਲਾਈ ਦੀਆ ਨੀਤੀਆ ‘ਤੇ ਲੀਕ ਫੇਰ ਦਿੱਤੀ ਗਈ ਹੈ। ਮੁਲਾਜ਼ਮ, ਕਿਸਾਨ, ਮਜਦੂਰ ਅਤੇ ਹਰ ਵਰਗ ਇਸ ਸਮੇ ਸੂਬਾ ਸਰਕਾਰ ਤੋ ਦੁੱਖੀ ਹਨ ਲੋਕ ਜਿਸ ਦਾ ਜੁਆਬ ਲੋਕ ਸਭਾ ਚੋਣਾਂ ਵਿੱਚ ਮੋਦੀ ਦੀ ਯੋਗ ਰਹਿਨੁਮਾਈ ਹੇਠ ਦੁਬਾਰਾ ਸਰਕਾਰ ਬਣਾ ਕੇ ਦੇਣਗੇ। ਵਿਨਰਜੀਤ ਸਿੰਘ  ਨੇ ਕਿਹਾ ਕਿ ਪ੍ਰਵਾਸੀ ਵਲੋ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤੇ ਗਏ ਪਿਆਰ ਅਤੇ ਸਹਿਯੋਗ ਲਈ ਉਹ ਹਮੇਸ਼ਾ ਰਿਣੀ ਰਹਿਣਗੇ। ਮੀਟਿੰਗ ਲਈ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਤੇ ਪਰਮਿੰਦਰ ਸਿੰਘ ਢੀਡਸਾ ਵਲੋਂ ਵੀ ਵਿਸ਼ੇਸ਼ ਸੰਦੇਸ਼ ਭੇਜੇ ਗਏ। ਇਸ ਮੌਕੇ ਹੋਰਨਾ ਤੋ ਇਲਾਵਾ ਡਾ. ਕੁਲਵਰਨ ਸਿੰਘ ਬੈਂਸ, ਭੁਪਿੰਦਰ ਸਿੰਘ ਗਰੇਵਾਲ, ਅਜੀਤਪਾਲ ਸਿੰਘ, ਲਾਡੀ ਮਾਵੀ, ਗੁਰਪ੍ਰੀਤ ਸਿੰਘ ਬੱਲ, ਹਰਜੀਤ ਭੁੱਲਰ,  ਵਿਜੈ ਗਰੇਵਾਲ, ਰੌਕੀ ਭੁੱਲਰ, ਮਨਮੋਹਣ ਸਿੰਘ, ਹਰਮਨ ਜੌਲੀ, ਵਰਿੰਦਰ ਅਲੀਸ਼ੇਰ, ਮਨਮੀਤ ਬੈਂਸ, ਪਰਮ ਸਿੰਘ ਤੋ ਇਲਾਵਾ ਹੋਰ ਵੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੇ ਭਰਵੀ ਸ਼ਮੂਲੀਅਤ ਕੀਤੀ।