Archive for April, 2019

ਆਸਟ੍ਰੇਲੀਆ ਵਿਚਲੀਆਂ 32ਵੀਆਂ ਸਿੱਖ ਖੇਡਾਂ 

ਆਸਟ੍ਰੇਲੀਆ ਵਿਚਲੀਆਂ 32ਵੀਆਂ ਸਿੱਖ ਖੇਡਾਂ 

ਪਿਛਲੇ ਤਕਰੀਬਨ ਛੇ ਮਹੀਨਿਆਂ ਤੋਂ ਪੰਜਾਬੀ ਸੱਥ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਸੱਭਿਆਚਾਰਕ ਕਮੇਟੀ ਹਰ ਮੀਟਿੰਗ ‘ਚ ਸਿਰ ਜੋੜ ਪੁਰਾਣੀਆਂ ਢਾਹੁੰਦੀ ਤੇ ਨਵੂੀਆਂ ਵਿਉਂਤਾਂ ਬਣਾਉਂਦੀ। ਆਖਿਰ ਨੂੰ ਭਾਗਾਂ ਭਰਿਆ ਖੇਡਾਂ ਦਾ ਪਹਿਲਾ ਦਿਨ ਸ਼ੁੱਕਰਵਾਰ ਆਇਆ ਤੇ ਹਰਪਾਲ ਕੌਰ ਸੰਧੂ, ਅਮਰਦੀਪ ਕੌਰ, ਹਰਮਨਦੀਪ ਸਿੰਘઠ ਬੋਪਾਰਾਏ ਤੇ ਅਵਤਾਰ ਸਿੰਘ ਭੁੱਲਰ ਹੋਰੀਂ ਮਿੱਥੇ ਸਮੇਂ ਤੇ ਪਹੁੰਚੇ ਤਾਂ ਪਤਾ ਚੱਲਿਆ ਕਿ ਸਾਡੀ ਜਰੂਰਤ ਮੁਤਾਬਿਕ,[Read More…]

by April 25, 2019 Australia NZ
ਮਾਨਵਤਾ: ਪੀੜਤ ਪਰਿਵਾਰਾਂ ਨੂੰ ਪੀ. ਆਰ – ‘ਕ੍ਰਾਈਸਟਚਰਚ ਰਿਸਪਾਂਸ’ ਵੀਜ਼ਾ ਸ਼੍ਰੇਣੀ ਅਧੀਨ ਅੱਤਵਾਦੀ ਹਮਲੇ ਦੇ ਪੀੜ੍ਹਤ ਪਰਿਵਾਰਾਂ ਨੂੰ ਪੱਕੇ ਹੋਣ ਦਾ ਦਿੱਤਾ ਮੌਕਾ

ਮਾਨਵਤਾ: ਪੀੜਤ ਪਰਿਵਾਰਾਂ ਨੂੰ ਪੀ. ਆਰ – ‘ਕ੍ਰਾਈਸਟਚਰਚ ਰਿਸਪਾਂਸ’ ਵੀਜ਼ਾ ਸ਼੍ਰੇਣੀ ਅਧੀਨ ਅੱਤਵਾਦੀ ਹਮਲੇ ਦੇ ਪੀੜ੍ਹਤ ਪਰਿਵਾਰਾਂ ਨੂੰ ਪੱਕੇ ਹੋਣ ਦਾ ਦਿੱਤਾ ਮੌਕਾ

ਔਕਲੈਂਡ 23 ਅਪ੍ਰੈਲ -ਨਿਊਜ਼ੀਲੈਂਡ ਇਮੀਗਰੇਸ਼ਨ ਵੱਲੋਂ ਕ੍ਰਾਈਸਟਚਰਚ ਵਿਖੇ 15 ਮਾਰਚ ਨੂੰ ਅੱਤਵਾਦੀ ਹਮਲੇ ਦੇ ਵਿਚ ਮਾਰੇ ਗਏ ਪੀੜਤ ਪਰਿਵਾਰਾਂ ਦੇ ਜ਼ਖਮਾਂ ਨੂੰ ਪਿਆਰ ਦੀਆਂ ਪੁੜੀਆਂ ਦੇ ਨਾਲ ਭਰਨ ਤੋਂ ਬਾਅਦ ਹੁਣ ਸਰਕਾਰ ਨੇ ‘ਪੀ. ਆਰ.’ (ਪਰਮਾਨੈਂਟ ਰੈਜੀਡੈਂਸੀ) ਦੇਣ ਵਾਸਤੇ ਵੀ ਖਿੜਕੀ ਖੋਲ੍ਹ ਦਿੱਤੀ ਹੈ। ਇਸ ਵੀਜ਼ੇ ਨੂੰ ‘ਕ੍ਰਾਈਸਟਚਰਚ ਰਿਸਪਾਂਸ’ ਨਾਂਅ ਦੀ ਸ਼੍ਰੇਣੀ ਵਿਚ ਨਵਾਂ ਦਰਜ ਕੀਤਾ ਗਿਆ ਹੈ। 24 ਅਪ੍ਰੈਲ[Read More…]

by April 25, 2019 Australia NZ
ਗੋਰਟਨ ਫੈਡਰਲ ਹਲਕੇ ਤੋਂ ਹਰਕੀਰਤ ਸਿੰਘ ਹੋਣਗੇ ਗ੍ਰੀਨਜ਼ ਉਮੀਦਵਾਰ 

ਗੋਰਟਨ ਫੈਡਰਲ ਹਲਕੇ ਤੋਂ ਹਰਕੀਰਤ ਸਿੰਘ ਹੋਣਗੇ ਗ੍ਰੀਨਜ਼ ਉਮੀਦਵਾਰ 

ਮੈਲਬੋਰਨ 23 ਅਪ੍ਰੈਲ 2019 – 18 ਮਈ ਨੂੰ ਆਸਟ੍ਰੇਲੀਆ ਵਿੱਚ ਹੋਣ ਜਾ ਰਹੀਆਂ ਫੈਡਰਲ ਚੋਣਾਂ ਵਿੱਚ ਗਰੀਨਸ ਪਾਰਟੀ ਨੇ ਹਰਕੀਰਤ ਸਿੰਘ ਨੂੰ ਉਮੀਦਵਾਰ ਵਜੋਂ ਐਲਾਨਿਆ ਹੈ। ਜ਼ਿਕਰਯੋਗ ਹੈ ਕਿ ਗਰੀਨ ਪਾਰਟੀ ਆਸਟ੍ਰੇਲੀਆ ਵਿੱਚ ਤੀਜੀ ਸਭ ਤੋਂ ਵੱਡੀ ਪਾਰਟੀ ਹੈ ਅਤੇ ਹਰਕੀਰਤ ਸਿੰਘ ਪਿਛਲੇ ਸਾਲ ਸੂਬਾਈ ਚੋਣਾਂ ਵਿੱਚ ਇਸ ਪਾਰਟੀ ਵਲੋਂ ਮੈਲਟਨ ਹਲਕੇ ਤੋਂ ਚੋਣ ਲੜ੍ਹ ਚੁੱਕੇ ਹਨ। ਉਹਨਾਂ ਦੱਸਿਆ ਕਿ ਭਾਈਚਾਰੇ[Read More…]

by April 25, 2019 Australia NZ
ਪੰਜਾਬੀ ਗਾਇਕ ਸਿੱਪੀ ਗਿੱਲ ਤੇ ਦਿਲਪ੍ਰੀਤ ਢਿੱਲੋਂ ਲੈ ਕੇ ਆ ਰਹੇ ਹਨ ‘ਜੱਦੀ ਸਰਦਾਰ’ 

ਪੰਜਾਬੀ ਗਾਇਕ ਸਿੱਪੀ ਗਿੱਲ ਤੇ ਦਿਲਪ੍ਰੀਤ ਢਿੱਲੋਂ ਲੈ ਕੇ ਆ ਰਹੇ ਹਨ ‘ਜੱਦੀ ਸਰਦਾਰ’ 

ਪੰਜਾਬੀ ਗਾਇਕ ਅਤੇ ਅਦਾਕਾਰ ਸਿੱਪੀ ਗਿੱਲ ਤੇ ਦਿਲਪ੍ਰੀਤ ਢਿੱਲੋਂ ਨਿੱਜੀ ਜ਼ਿੰਦਗੀ ‘ਚ ਵਧੀਆ ਦੋਸਤ ਹਨ, ਪਰ ਹੁਣ ਦੋਵਾਂ ਦੀ ਦੋਸਤੀ ਦੀ ਮਿਸਾਲ ਪੰਜਾਬੀ ਫ਼ਿਲਮ ‘ਜੱਦੀ ਸਰਦਾਰ’ ਵਿੱਚ ਵੀ ਨਜ਼ਰ ਆਵੇਗੀ। ਦੋਵੇਂ ਜਣੇ ਆਪਣੀ ਇਸ ਫ਼ਿਲਮ ਨੂੰ ਲੈ ਕੇ ਬੇਹੱਦ ਖੁਸ਼ ਹਨ। ‘ਸੌਫਟ ਦਿਲ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣੀ ਨਿਰਮਾਤਾ ਬਲਜੀਤ ਸਿੰਘ ਜੌਹਲ ਦੀ ਇਸ ਫ਼ਿਲਮ ਨੂੰ ਮਨਭਾਵਨ ਸਿੰਘ ਨੇ ਡਾਇਰੈਕਟ[Read More…]

by April 25, 2019 Articles
ਪੂਰੇ ਸੁਪਨਿਆਂ ਵਾਲਾ ਅਧੂਰਾ ਇਨਸਾਨ 

ਪੂਰੇ ਸੁਪਨਿਆਂ ਵਾਲਾ ਅਧੂਰਾ ਇਨਸਾਨ 

43-44 ਸਾਲ ਪਹਿਲਾਂ ਰਾਜਸਥਾਨ ਦੇ ਜਿ਼ਲ੍ਹਾ ਝੂਨਝਨੂ ‘ਚ ਇੱਕ ਹਿੰਦੂ ਜਿਮੀਦਾਰ ਪਰਿਵਾਰ ਦੇ ਘਰੇ ਔਲਾਦ ਹੋਈ । ਬਾਪੂ ਦੀ ਪੱਗ ਦਾ ਰੰਗ ਹੋਰ ਰੰਗੀਨ ਹੋ ਗਿਆ ਚਿਹਰੇ ‘ਤੇ ਲਾਲੀਆਂ ਆ ਗਈਆਂ , ਮਾਂ ਦੀ ਲਹਿਰੀਏ ਵਾਲੀ ਚੁੰਨਰੀ ‘ਚ ਖੁਸ਼ੀ ਦੀ ਲਹਿਰ ਆਉਣ- ਜਾਣ ਲੱਗੀ , ਕਿਲਕਾਰੀਆਂ ਗੂੰਜੀਆਂ ‘ਛੋਹਰਾ ਹੂਆ’ ਥਾ । ਲਾਗੀ -ਤੱਥੇ ਪਹੁੰਚੇ , ਵਾਜੇ ਗਾਜੇ ਵੱਜੇ । ਪਰ[Read More…]

by April 25, 2019 Articles
25 ਅਪ੍ਰੈਲ: ਵਿਸ਼ਵ ਮਲੇਰੀਆ ਦਿਵਸ

25 ਅਪ੍ਰੈਲ: ਵਿਸ਼ਵ ਮਲੇਰੀਆ ਦਿਵਸ

ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ ਦੁਨੀਆਂ ਵਿੱਚ ਹਰ ਸਾਲ ਤਕਰੀਬਨ 50 ਕਰੋੜ ਲੋਕ ਮਲੇਰੀਆ ਤੋਂ ਪੀੜਤ ਹੁੰਦੇ ਹਨ, ਜਿਹਨਾਂ ਵਿੱਚੋਂ ਤਕਰੀਬਨ 27 ਲੱਖ ਰੋਗੀਆਂ ਦੀ ਮੌਤ ਹੋ ਜਾਂਦੀ ਹੈ ਅਤੇ ਇਹਨਾਂ ਮਰਨ ਵਾਲਿਆਂ ਵਿੱਚ ਪੰਜ ਸਾਲ ਤੋਂ ਘੱਟ ਉਮਰ ਵਾਲਿਆਂ ਬੱਚਿਆਂ ਦੀ ਗਿਣਤੀ ਜਿਆਦਾ ਹੁੰਦੀ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਵਿਸ਼ਵ ਦੀ ਤੀਜੀ ਸਭ ਤੋਂ ਵੱਧ ਮਲੇਰੀਆ ਦਰ ਭਾਰਤ[Read More…]

by April 25, 2019 Articles
ਸਾਰਥਕਤਾ ਤੋਂ ਦੂਰ ਹੁੰਦੀ ਪੰਜਾਬ ਦੀ ਸਿਆਸਤ

ਸਾਰਥਕਤਾ ਤੋਂ ਦੂਰ ਹੁੰਦੀ ਪੰਜਾਬ ਦੀ ਸਿਆਸਤ

ਕਿਸੇ ਵੀ ਮੁਲਕ ਜਾਂ ਸੂਬੇ ਦੀ ਸਿਆਸਤ ਦਾ ਮੂਲ ਉਦੇਸ਼ ਉੱਥੋਂ ਦੇ ਬਸ਼ਿੰਦਿਆਂ ਦੀ ਜਾਨ-ਮਾਲ ਦੀ ਹਿਫ਼ਾਜਤ ਕਰਨਾ ਹੁੰਦਾ ਹੈ। ਸਮਾਜਿਕ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੁੰਦਾ ਹੈ ਅਤੇ ਬਰਾਬਰਤਾ ਨੂੰ ਮੱਦੇਨਜ਼ਰ ਰੱਖਦਿਆਂ ਸਾਰਥਕ ਉੱਪਰਾਲੇ ਕਰਨਾ ਹੁੰਦਾ ਹੈ। ਇਸ ਤੋਂ ਇਲਾਵਾ ਸਿੱਖਿਆ, ਸਿਹਤ, ਰੁਜ਼ਗਾਰ ਦੇ ਵੱਧ ਮੌਕੇ ਪੈਦਾ ਕਰਨਾ ਹੁੰਦਾ ਹੈ ਤਾਂ ਕਿ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾ[Read More…]

by April 24, 2019 Articles
ਤ੍ਰੈਮਾਸਿਕ ‘ਮਿੰਨੀ’ ਵੱਲੋਂ ਸੂਬਾ ਪੱਧਰੀ ਸਮਾਗਮ ‘ਜੁਗਨੂੰਆਂ ਦੇ ਅੰਗ ਸੰਗ’ ਆਯੋਜਿਤ

ਤ੍ਰੈਮਾਸਿਕ ‘ਮਿੰਨੀ’ ਵੱਲੋਂ ਸੂਬਾ ਪੱਧਰੀ ਸਮਾਗਮ ‘ਜੁਗਨੂੰਆਂ ਦੇ ਅੰਗ ਸੰਗ’ ਆਯੋਜਿਤ

ਬਠਿੰਡਾ/ 22 ਅਪਰੈਲ/   ਸ੍ਰੀ ਗੁਰੂ ਨਾਨਕ ਦਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਅਤੇ ਜਲ੍ਹਿਆਂ ਵਾਲੇ ਬਾਗ ਦੇ ਖੂਨੀ ਸਾਕੇ ਦੀ ਸਤਾਬਦੀ ਨੂੰ ਸਮਰਪਿਤ ਇੱਕ ਸੂਬਾ ਪੱਧਰੀ ਸਮਾਗਮ ‘ਜੁਗਨੂੰਆਂ ਦੇ ਅੰਗ ਸੰਗ’ ਅਦਾਰਾ ਤ੍ਰੈਮਾਸਿਕ ‘ਮਿੰਨੀ’ ਅਮ੍ਰਿਤਸਰ ਵੱਲੋਂ ਸਥਾਨਕ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਯੋਜਨ ਕੀਤਾ ਗਿਆ। ਜਿਸਦੇ ਪ੍ਰਧਾਨਗੀ ਮੰਡਲ ਵਿੱਚ ਮਿੰਨੀ ਦੇ ਸੰਪਾਦਕ ਡਾ: ਸ਼ਿਆਮ ਸੁੰਦਰ ਦੀਪਤੀ, ਪੰਜਾਬੀ ਸਾਹਿਤ ਅਕਾਦਮੀ[Read More…]

by April 24, 2019 Punjab
ਲਾਹੌਰ ਦੀ ਜੰਮਪਲ ਪੰਜਾਬੀ ਸਭਿਆਚਾਰ ਨੂੰ ਪਰਨਾਈ ਹੋਈ ਗਾਇਕਾ -ਬੀਬੀ ਪ੍ਰਕਾਸ਼ ਕੌਰ

ਲਾਹੌਰ ਦੀ ਜੰਮਪਲ ਪੰਜਾਬੀ ਸਭਿਆਚਾਰ ਨੂੰ ਪਰਨਾਈ ਹੋਈ ਗਾਇਕਾ -ਬੀਬੀ ਪ੍ਰਕਾਸ਼ ਕੌਰ

ਸੁਰੀਲੀ ਤੇ ਮਿੱਠੀ, ਕੰਨਾਂ ਵਿਚ ਰਸ ਘੋਲਣ ਵਾਲੀ ਆਵਾਜ਼ ਦੀ ਮਾਲਕ, ਪੰਜਾਬੀ ਸਭਿਆਚਾਰ ਨੂੰ ਪਰਨਾਈ ਹੋਈ ਉਘੀ ਗਾਇਕਾ ਪ੍ਰਕਾਸ਼ ਕੌਰ ਦਾ ਜਨਮ 19 ਸਤੰਬਰ 1919 ਨੂੰ ਪਿਤਾ ਦੀਵਾਨ ਬਿਸ਼ਨ ਦਾਸ ਦੇ ਘਰ ਮਾਤਾ ਬੀਬੀ ਮਾਇਆ ਦੀ ਕੁੱਖੋਂ ਆਜ਼ਾਦੀ ਤੋਂ ਪਹਿਲਾਂ ਸਾਂਝੇ ਪੰਜਾਬ ਦੇ ਪ੍ਰਸਿੱਧ ਸ਼ਹਿਰ ਲਹੌਰ ਵਿਖੇ ਹੋਇਆ। ਵਿਆਹ ਸ਼ਾਦੀਆਂ ਜਾਂ ਹੋਰ ਸਮਾਗਮ ਤੇ ਔਰਤਾਂ ਵੱਲੋਂ ਗਾਏ ਜਾਂਦੇ ਗੀਤਾਂ ਨੂੰ[Read More…]

by April 24, 2019 Articles
ਅਮਰੀਕਾ ਵਿਚ ਖਾਲਸਾ ਸਾਜਨਾ ਦਿਵਸ ਨੂੰ “ਨੈਸ਼ਨਲਸਿੱਖ ਡੇ” ਵਜੋਂ ਮਿਲ਼ੀ ਮਾਨਤਾ 

ਅਮਰੀਕਾ ਵਿਚ ਖਾਲਸਾ ਸਾਜਨਾ ਦਿਵਸ ਨੂੰ “ਨੈਸ਼ਨਲਸਿੱਖ ਡੇ” ਵਜੋਂ ਮਿਲ਼ੀ ਮਾਨਤਾ 

ਆਉਣ ਵਾਲੇ ਸਮੇ ਵਿਚ “ਖਾਲਸਾ ਸਾਜਨਾ ਦਿਵਸ” ਦੀ ਅਮਰੀਕਾ ਚ ਛੁੱਟੀ ਵੀ ਕਰਵਾਵਾਂਗੇ — ਸਵਰਨਜੀਤ ਸਿੰਘ ਖਾਲਸਾ ਨਿਊਯਾਰਕ, 22 ਅਪ੍ਰੈਲ — ਅਮਰੀਕਾ ਦੇ ਸੂਬੇ ਕੈਨੇਕੇਟਿਕਟ  ਦੇ ਜਨਰਲ ਅਸੈਂਬਲੀ  ਮੈਂਬਰ ਜਿਥੇ ਵਿਸਾਖੀ ਦੇ  ਪ੍ਰੋਗਰਾਮ ਗੁਰੂਦਵਾਰਾ ਸੱਚਖੰਡ ਦਰਬਾਰ ਹੰਮਡੇਨ ਵਿਖੇ ਸ਼ਾਮਿਲ ਹੋਏ ਤੇ ਸਿੱਖਾਂ ਨਾਲ ਆਪਣੀ ਸਾਂਝ ਦਾ ਪ੍ਰਗਟਾਵਾ ਕੀਤਾ  ਉਥੇ ਅਪ੍ਰੈਲ 14 ਨੂੰ “ਨੈਸ਼ਨਲ ਸਿੱਖ ਡੇ ” ਵਜੋਂ ਮਨਾਉਣ  ਦਾ ਵੀ ਐਲਾਨ ਕੀਤਾ। ਸਵਰਨਜੀਤ ਸਿੰਘ ਖਾਲਸਾ ਮੇਂਬਰ ਨੋਰਵਿੱਚ ਪਲਾਨਿੰਗਬੋਰਡ ਨੇ ਦੱਸਿਆ ਕਿ ਉਹ ਪਿਛਲੇ ਤਿਨ ਸਾਲਾਂ ਤੋਂ ਇਸ ਉਤੇਕੋਸ਼ਿਸ਼ ਕਰ ਰਹੇ ਸਨ ਤੇ ਪਹਿਲਾ ਓਹਨਾ ਨੇ ਦੋ ਸਾਲਪਹਿਲਾ ਕੈਨੇਕਟਿਕਟ ਦੇ ਪੰਜ ਸ਼ਹਿਰਾ ਤੋਂ ਇਸ ਨੂੰ ਮਾਨਤਾਦਵਾਈ ਜਿਸ ਵਿਚ ਨੋਰਵਿੱਚ ,ਨੋਰਵਾਲਕ ,ਵੇਸ੍ਟਹਾਰ੍ਟਫਰ੍ਡ ,ਸਥਿਨਗਤਨ,ਹੰਮਡੇਨ ਸ਼ਾਮਿਲ ਸਨ |   ਖਾਲਸਾ ਨੇ ਇਹ ਵੀ ਸਾਫ ਕਿੱਤਾ ਕਿ ਓਹਨਾ ਨੇ ਪਿਛਲੇ ਸਾਲ ਵਿਸਾਖੀ  ਨੂੰ ਮਾਨਤਾ ਦਵਾਉਂਣਲਈ ਕੈਨੇਕਟਿਕਟ ਦੇ ਯੂ ਐਸ ਸੈਨੇਟਰ  ਕ੍ਰਿਸ ਮੁਰਫੀ ਤੋਂ ਅਮਰੀਕਾ ਦੀ ਸੈਨੇਟ ਵਿਚ ਵੀਸੇਨੇਤ ਰੇਸੋਲੂਸ਼ 469 ਦਾ ਮੱਤਾ ਵੀ ਪਵਾਇਆ ਸੀ |ਇਸਸਾਲ ਸੈਨੇਟਰ ਮੁਰਫੀ ਨੇ ਆਪਣੀ ਚਿੱਠੀ ਚ ਜਿੱਥੇ ਕਨੇਟੀਕੇਟ  ਦੇ ਸਿੱਖਾਂ ਨੂੰ ਵਿਸਾਖੀ ਦੀਆ ਵਧਾਈਆਂ ਦਿੱਤੀਆਂ  ਉਥੇ ਇਸ ਨੂੰ “ਨੈਸ਼ਨਲ ਸਿੱਖ ਡੇ” ਕਹਿ ਕੇ ਸੰਬੋਧਨ ਕੀਤਾ| ਅਮਰੀਕਾ ਦੇ ਕਾਂਗਰਸਮੈਨ ਜੋਅ ਕੋਟਨੀ ਨੇ ਵੀ ਜਿਥੇ ਪਿਛਲੇਸਾਲਾਂ ਚ ਵੈਸਾਖੀ ਨੂੰ ਅਮਰੀਕਾ ਦੀ ਕਾਂਗਰੇਸ ਚ ਮਾਨਤਾ ਦਿਵਾਈ  ਉਥੇ ਇਸ ਸਾਲ ਖਾਲਸਾ ਸਾਜਨਾ ਦਿਵਸ ਨੂੰ”ਨੈਸ਼ਨਲ ਸਿੱਖ ਡੇ” ਵਜੋਂ ਘੋਸ਼ਿਤ ਕੀਤਾ | ਉਹਨਾਂ ਦੱਸਿਆ ਕਿ ਹੁਣ ਅਗਲੇ ਸਾਲ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਅੱਸੀ ਇਸ ਨੂੰ ਬਿੱਲ ਦਾ ਰੂਪ ਦੇ ਕੇ ਕਾਨੂੰਨਬਣਾਉਣ ਬਾਰੇ ਆਪਣੀ ਕੋਸ਼ਿਸ਼ ਜਾਰੀ ਰੱਖਾ ਗੇ ਜਿਵੇ ਨਵੰਬਰ 1 ਨੂੰ ਹਰ ਸਾਲ “ਸਿੱਖ ਗੈਨੋਸਾਇਡ ਰਾਮੇਮ੍ਬਰੰਸ” ਵਜੋਂ ਮਨਾਉਣ ਦਾ ਕਾਨੂੰਨ ਬਣਿਆ ਹੈ ਉਸ  ਤਰ੍ਹਾਂ ਅਪ੍ਰੈਲ 14 ਨੂੰ ਹਰ ਸਾਲ “ਨੈਸ਼ਨਲ ਸਿੱਖ ਡੇ” ਵਜੋਂ ਮਨਾਉਣ ਦਾਕਾਨੂੰਨ ਬਣਾਉਣ ਦਾ ਉਪਰਾਲਾ ਕਰਾਂਗੇ | ਉਹਨਾਂ ਸਟੇਟ ਸੈਨੇਟਰ ਕੈਥੀ ਓਸਟੇਨ ,ਕੇਵਿਨ ਰਯਾਨ , ਡਗਡੇਪਿਸਕੀ , ਇੱਮੀਤ ਰੈਲੀ, ਸਾਊਦ ਅਨਵਰ ਆਦਿ ਹੋਰ ਅਸੈਂਬਲੀ  ਮੈਂਬਰਾਂ  ਦਾ ਧੰਨਵਾਦ ਕੀਤਾ | ਵਿਸਾਖੀ  ਦੇ ਇਸ ਵਿਸੇਸ਼ ਦੀਵਾਨ ਨੂੰ ਚੜ੍ਹਦੀ ਕਲਾ ਨਾ ਮਨੌਣਲਈ ਉਹਨਾਂ ਹੰਮਡੇਨ ਗੁਰੂਦਵਾਰਾ ਦੇ ਮੁੱਖ ਸੇਵਾਦਾਰਮਨਮੋਹਨ ਸਿੰਘ ਭਰਾਰਾ ਦਾ ਵੀ ਧੰਨਵਾਦ ਕੀਤਾ | ਜਿਕਰ ਯੋਗ ਹੈ ਕਿ ਹੇਮਡਨ ਸ਼ਹਿਰ ਦੇ ਮੇਅਰ ਕਰਤਬਲਜਾਣੋ ਲੈਂਗ ਨੇ ਆਪਣੇ ਮੱਤੇ ਚ ਇਹ ਵੀ ਲਿਖਿਆ ਕਿ ਪੰਜਾਬ ਇਸ ਸਮੇਂ ਭਾਰਤ ਦੀ ਕੈਦ ਚ ਹੈ ਜੋ ਕਿ ਖਾਲਿਸਤਾਨਦੀ ਹਮਾਇਤ ਦਾ ਇਕ ਸੰਕੇਤ ਹੈ | ਇਸ ਮੌਕੇ ਸਿੱਖ ਕੌਮ ਦੇ ਵਿਦਵਾਨ ਡ.ਅਮਰਜੀਤ ਸਿੰਘਵਾਸ਼ਿੰਗਟਨ ਡੀ ਸੀ ਨੇ ਵੀ ਸੰਗਤਾਂ ਨੂੰ ਆਪਣੇ ਵਿਚਾਰਾ ਨਾਲਨਿਹਾਲ ਕਿੱਤਾ ਤੇ ਖਾਲਸਾ ਰਾਜ ਦੀ ਪ੍ਰਾਪਤੀ ਲਈਕੰਨੇਕਟਿਕਟ ਦੇ ਸਿੱਖਾਂ ਵਲੋਂ ਕਿੱਤੇ ਜਾ ਰਹੇ ਕੰਮਾਂ ਦੀ ਸਰਾਹਣਾ ਕੀਤੀ ਇਸ ਪ੍ਰੋਗਰਾਮ ਚ ਵਿਸ਼ੇਸ਼ ਤੋਰ ਤੇ ਗ੍ਰੰਥੀ ਸਿੰਘ ਭਾਈ ਸੋਭਾ ਸਿੰਘ ,ਜੈ ਕਿਸ਼ਨ ਸਿੰਘ , ਮਨਿੰਦਰ ਸਿੰਘ ਅਰੋੜਾ ,ਜਸਪਾਲਸਿੰਘ ਬਾਠ,ਮੰਗਾ ਸਿੰਘ ,ਬਖਸ਼ਿਸ਼ ਸਿੰਘ ,ਗੁਰਮੀਤ ਸਿੰਘ ,ਭੀਸ਼ਮ ਸਿੰਘ ,ਵੀਰ ਸਿੰਘ ਮਾਂਗਟ ਆਦਿ ਹੋਰ ਸਿੱਖ ਸ਼ਾਮਿਲ ਹੋਏ | ਪ੍ਰੋਗਰਾਮ ਦੇ ਉਪਰੰਤ ਅਕਾਲ ਗੱਤਕਾ ਗੁਰਮੱਤ ਗਰੁੱਪ ਨਿਊਯਾਰਕ  ਵਲੋਂ ਗੱਤਕੇ ਦੇ ਜੌਹਰ ਵਿਖਾਏ ਗਏ ਤੇ ਦਲੇਰ ਸਿੰਘ  ਤੇ ਕੁਲਪ੍ਰੀਤ ਸਿੰਘ ਦਾ ਇਸ ਮੋਕੇ ਸਨਮਾਨ ਕੀਤਾ ਗਿਆ | ਇਥੇ ਦੱਸਣਯੋਗ ਹੈ ਕਿ ਹੁਣ ਤੱਕ ਅਮਰੀਕਾ ਵਿੱਚ ਵਿਸਾਖੀ  ਨੂੰ “ਨੈਸ਼ਨਲ ਸਿੱਖ ਡੇ ” ਵਜੋਂ ਮਨਾਉਣ ਦਾ ਐਲਾਨ ਤੱਕ ਸਿਰਫ ਕੈਨੇਕਟਿਕਟ ਸਟੇਟ ਤੇ ਪੰਜ ਕੰਨੇਟਿਕਟ ਦੇਸ਼ਹਿਰਾਂ ਤੋਂ ਇਲਾਵਾ ਮੈਸਾਸੂਸੇਟ ਦੇ ਸ਼ਹਿਰ ਹੋਲੇਯੋਕੇ ਨੇ ਕੀਤਾ ਹੈ | ਫੈਡਰਲ ਪੱਧਰ ਤੇ ਹੁਣ ਤੱਕ ਕੈਨੇਕਟਿਕਟ ਯੂ ਐਸ ਸੈਨੇਟਰ ਕਿ੍ਰਸ  ਮੁਰਫੀ ਤੇ ਇੰਡੀਆਨਾ ਦੇ ਸੈਨੇਟਰ ਮਈਕ ਬ੍ਰਾਉਨ ਨੇ[Read More…]

by April 24, 2019 India, World