IMG-20190308-WA0081

ਅਸਟਰੇਲੀਅਨ ਸਿੱਖ ਖੇਡਾਂ ਦੀ ਨੈਸ਼ਨਲ ਕਮੇਟੀ ਅਤੇ ਸੱਭਿਆਚਾਰਕ ਕਮੇਟੀ ਵੱਲੋਂ 16 ਮਾਰਚ ਤੋਂ ਲੈ ਕੇ 19 ਅਪਰੈਲ ਤੱਕ ਗੁਰਮਤਿ ਸੰਗੀਤ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪ੍ਰਿੰਸੀਪਲ ਸੁਖਵੰਤ ਸਿੰਘ ਹੁਰਾਂ ਦੀ ਰਹਿਨਮਾਈ ਹੇਠ ਇਸ ਸਮਾਗਮ ਦੌਰਾਨ ਵੱਖ ਵੱਖ ਰਾਗੀ ਜੱਥੇ ਰਵਾਇਤੀ ਤੰਤੀ ਸਾਜਾਂ ਤਾਊਸ, ਦਿਲਰੁਬਾ ਤੇ ਰਬਾਬ ਨਾਲ ਰਸਭਿੰਨਾ ਕੀਰਤਨ ਗਾਇਨ ਕਰਨਗੇ।

16 ਮਾਰਚ ਨੂੰ ਇਸ ਕੀਰਤਨ ਸਮਾਗਮ ਦੀ ਪਰਥ ਤੋਂ ਆਰੰਭਤਾ ਹੋਵੇਗੀ ਤੇ ਬਾਦ ਵਿੱਚ ਡਾਰਵਿਨ , ਐਲਿਸ ਸਪਰਿੰਗ, ਐਡੀਲੇਡ,ਮਿਲਡੂਰਾ, ਰਿਵਰਲੈਂਡ, ਕੇਨਜ, ਬਰਿਸਬੇਨ, ਵੂਲਗੂਲਗਾ,ਸ਼ੈਪਟਨ ਗਰਿਫਥ,ਸਿਡਨੀ ਤੇ ਕੈਨਬਰਾ ਸ਼ਹਿਰਾਂ ਤੋਂ ਬਾਦઠ ਤੋਂ ਮੈਲਬੌਰਨ ਵਿਖੇ 19 ਅਪਰੈਲ ਨੂੰ ਸਮਾਪਤੀ ਹੋਵੇਗੀ। ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਉਹਨਾਂ ਦੀ ਗੁਰੂ ਗਰੰਥ ਸਾਹਿਬ ਵਿੱਚ ਦਰਜ 19 ਰਾਗਾਂ ਵਿਚਲੀ ਬਾਣੀ ਦਾ ਗਾਇਨ ਜੱਥੇ ਦੁਆਰਾ ਅਸਟਰੇਲੀਆ ਦੇઠ ਗੁਰੂਘਰਾਂ ਵਿੱਚ ਕੀਤਾ ਜਾਵੇਗਾ। ਪਿਛਲੇ ਵਰੇ ਦੀ ਤਰਾਂ ਇਸ ਵਾਰ ਫਿਰ ਹੋਣ ਜਾ ਰਹੇ ਇਹਨਾਂ ਸਮਾਗਮਾਂ ਬਾਰੇ ਨੈਸ਼ਨਲ ਖੇਡ ਕਮੇਟੀ ਦੇ ਪਰਧਾਨ ਅਮਨਦੀਪ ਸਿੰਘ ਸਿੱਧੂ ਹੁਰਾਂ ਨੇ ਦੱਸਿਆ ਕਿ ਅਸਟਰੇਲੀਆ ਵਿਚਲੇ ਭਾਈਚਾਰੇ ਨੂੰ ਰਵਾਇਤੀ ਗੁਰਮਤਿ ਸੰਗੀਤ ਨਾਲ ਜੋੜਨਾਂ ਇਹਨਾਂ ਸਮਾਗਮਾਂ ਦਾ ਮੁੱਖ ਮੰਤਵ ਹੈ। ਸੰਗਤਾਂ ਨੂੰ ਵੱਧ ਚੜ ਕੇ ਹਾਜਿਰੀ ਭਰਨ ਦੀ ਬੇਨਤੀ ਕੀਤੀ ਜਾਂਦੀ ਹੈ।